ਸਿੱਖਿਆ ਮੰਤਰਾਲਾ
ਗ੍ਰਹਿ ਮੰਤਰਾਲੇ ਨੇ ਸੀਬੀਐੱਸਈ ਬੋਰਡ ਪ੍ਰੀਖਿਆ ਦੀਆਂ ਉੱਤਰ ਕਾਪੀਆਂ ਦੇ ਮੁੱਲਾਂਕਣ ਲਈ ਪੂਰੇ ਭਾਰਤ ਵਿੱਚ 3000 ਸੀਬੀਐੱਸਈ ਨਾਲ ਸਬੰਧਿਤ ਸਕੂਲਾਂ ਨੂੰ ਮੁੱਲਾਂਕਣ ਕੇਂਦਰਾਂ ਦੇ ਰੂਪ ਵਿੱਚ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ
ਗ੍ਰਹਿ ਮੰਤਰਾਲੇ ਨੇ ਸੀਬੀਐੱਸਈ ਬੋਰਡ ਪ੍ਰੀਖਿਆ ਦੀਆਂ ਉੱਤਰ ਕਾਪੀਆਂ ਦੇ ਮੁੱਲਾਂਕਣ ਲਈ ਪੂਰੇ ਭਾਰਤ ਵਿੱਚ 3000 ਸੀਬੀਐੱਸਈ ਨਾਲ ਸਬੰਧਿਤ ਸਕੂਲਾਂ ਨੂੰ ਮੁੱਲਾਂਕਣ ਕੇਂਦਰਾਂ ਦੇ ਰੂਪ ਵਿੱਚ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ
Posted On:
09 MAY 2020 8:11PM by PIB Chandigarh
ਗ੍ਰਹਿ ਮੰਤਰਾਲੇ ਨੇ ਅੱਜ ਸੀਬੀਐੱਸਈ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਕਾਪੀਆਂ ਦੇ ਮੁੱਲਾਂਕਣ ਦੀ ਸੁਵਿਧਾ ਲਈ ਪੂਰੇ ਭਾਰਤ ਵਿੱਚ ਮੁੱਲਾਂਕਣ ਕੇਂਦਰਾਂ ਦੇ ਰੂਪ ਵਿੱਚ 3000 ਸੀਬੀਐੱਸਈ ਨਾਲ ਸਬੰਧਿਤ ਸਕੂਲਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਪ੍ਰਵਾਨਗੀ ਦੇਣ ਲਈ ਗ੍ਰਹਿ ਮੰਤਰਾਲੇ ਪ੍ਰਤੀ ਆਭਾਰ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ 3000 ਸੀਬੀਐੱਸਈ ਨਾਲ ਐਫਿਲੀਏਟਿਡ ਸਕੂਲਾਂ ਦੀ ਪਛਾਣ ਪੂਰੇ ਭਾਰਤ ਵਿੱਚ ਮੁੱਲਾਂਕਣ ਕੇਂਦਰਾਂ ਦੇ ਰੂਪ ਵਿੱਚ ਕੀਤੀ ਗਈ ਹੈ ਅਤੇ ਮੁੱਲਾਂਕਣ ਦੇ ਸੀਮਤ ਉਦੇਸ਼ ਲਈ ਇਨ੍ਹਾਂ ਸਕੂਲਾਂ ਨੂੰ ਵਿਸ਼ੇਸ਼ ਪ੍ਰਵਾਨਗੀ ਦਿੱਤੀ ਜਾਵੇਗੀ।
https://twitter.com/DrRPNishank/status/1259098061311291392
ਸ਼੍ਰੀ ਨਿਸ਼ੰਕ ਨੇ ਉਮੀਦ ਪ੍ਰਗਟਾਈ ਕਿ ਇਸ ਨਾਲ ਸਾਨੂੰ 1.5 ਕਰੋੜ ਉੱਤਰ ਕਾਪੀਆਂ ਦਾ ਤੇਜ਼ੀ ਨਾਲ ਮੁੱਲਾਂਕਣ ਕਰਨ ਵਿੱਚ ਮਦਦ ਮਿਲੇਗੀ। ਪਹਿਲੀ ਜੁਲਾਈ ਤੋਂ 15 ਜੁਲਾਈ, 2020 ਵਿਚਕਾਰ ਨਿਰਧਾਰਿਤ ਬਾਕੀ ਬੋਰਡ ਪ੍ਰੀਖਿਆਵਾਂ ਹੋਣ ਦੇ ਬਾਅਦ ਨਤੀਜੇ ਐਲਾਨੇ ਜਾਣਗੇ।
ਗ੍ਰਹਿ ਮੰਤਰਾਲੇ ਦਾ ਦਫ਼ਤਰੀ ਮੈਮੋਰੰਡਮ ਦੇਖਣ ਲਈ ਇੱਥੇ ਕਲਿੱਕ ਕਰੋ:
Kindly click here for the Office Memorandum of Ministry of Home Affairs
*****
ਐੱਨਬੀ/ਏਕੇਜੇ/ਏਕੇ
(Release ID: 1622598)
Visitor Counter : 199
Read this release in:
English
,
Urdu
,
Hindi
,
Marathi
,
Bengali
,
Manipuri
,
Odia
,
Tamil
,
Telugu
,
Kannada
,
Malayalam