ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

14,183 ਲੋਕ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ

Posted On: 06 MAY 2020 6:18PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਗੁਜਰਾਤ ਦੇ ਉੱਪਮੁੱਖ ਮੰਤਰੀ ਤੇ ਸਿਹਤ ਮੰਤਰੀ ਸ਼੍ਰੀ ਨਿਤਿਨਭਾਈ ਪਟੇਲ, ਮਹਾਰਾਸ਼ਟਰ ਦੇ ਸਿਹਤ ਮੰਤਰੀ ਸ਼੍ਰੀ ਰਾਜੇਸ਼ ਟੋਪੇ ਨਾਲ ਦੋਵੇਂ ਰਾਜਾਂ ਵਿੱਚ ਕੋਵਿਡ19 ਕਾਰਨ ਪੈਦਾ ਹੋਈ ਸਥਿਤੀ, ਕਾਰਵਾਈਆਂ ਤੇ ਇਸ ਨਾਲ ਨਿਪਟਣ ਲਈ ਤਿਆਰੀਆਂ ਬਾਰੇ ਮੀਟਿੰਗ ਕੀਤੀ ਅਤੇ ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਅਤੇ ਕੇਂਦਰ ਤੇ ਰਾਜਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਡਾ. ਹਰਸ਼ ਵਰਧਨ ਨੇ ਇਹ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ ਕਿ ਗ਼ੈਰਕੋਵਿਡ ਜ਼ਰੂਰੀ ਸੇਵਾਵਾਂ ਨੂੰ ਅੱਖੋਂ ਪ੍ਰੋਖੇ ਨਾ ਕੀਤਾ ਜਾਵੇ। ਰਾਜ ਸਵੀਅਰ ਐਕਿਯੂਟ ਰੈਸਪੀਰੇਟਰੀ ਇਨਫ਼ੈਕਸ਼ਨਜ਼ (ਐੱਸਏਆਰਆਈ – SARI) / ਇਨਫ਼ਲੂਐਂਜ਼ਾ ਜਿਹੇ ਰੋਗ (ਆਈਐੱਲਆਈ – ILI) ਨਾਲ ਸਬੰਧਿਤ ਮਾਮਲਿਆਂ ਦੀ ਸਕ੍ਰੀਨਿੰਗ ਅਤੇ ਟੈਸਟਿੰਗ ਜ਼ਰੂਰ ਯਕੀਨੀ ਬਣਾਉਣ, ਇਸ ਨਾਲ ਉੱਭਰਦੇ ਹੌਟਸਪੌਟਸ ਦੀ ਸ਼ਨਾਖ਼ਤ ਕਰਨ ਅਤੇ ਉਨ੍ਹਾਂ ਦੇ ਯੋਗ ਇੰਤਜ਼ਾਮ ਕਰਨ ਲਈ ਸਮੇਂਸਿਰ ਉਚਿਤ ਨੀਤੀ ਉਲੀਕਣ ਵਿੱਚ ਮਦਦ ਮਿਲੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਵਿਡ19 ਦੀ ਰਿਪੋਰਟ ਤੋਂ ਕਲੰਕ ਹਟਾਉਣ ਲਈ ਗੱਲਬਾਤ ਵੇਲੇ ਗੁੱਸੇ ਵਾਲਾ ਵਿਵਹਾਰ ਬਦਲਣ ਦਾ ਅਭਿਆਸ ਕਰਨ ਦੀ ਜ਼ਰੂਰਤ ਹੋਵੇਗੀ, ਜਿਸ ਨਾਲ ਸਮੇਂਸਿਰ ਰਿਪੋਰਟਿੰਗ, ਕਲੀਨਿਕਲ ਪ੍ਰਬੰਧ ਕਰਨ ਅਤੇ ਮੌਤ ਦਰਾਂ ਵਿੱਚ ਕਮੀ ਲਿਆਉਣਾ ਸੌਖਾ ਹੋਵੇਗਾ।

ਹੁਣ ਤੱਕ 14,183 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ , 1457 ਰੋਗੀ ਠੀਕ ਹੋਏ ਹਨ। ਇਸ ਨਾਲ ਸਿਹਤਯਾਬੀ ਦੀ ਕੁੱਲ ਦਰ 28.72% ਹੋ ਗਈ ਹੈ। ਪੁਸ਼ਟੀ ਕੀਤੇ ਮਾਮਲਿਆਂ ਦੀ ਕੁੱਲ ਗਿਣਤੀ ਹੁਣ 49,391 ਹੈ। ਕੱਲ੍ਹ ਤੋਂ ਭਾਰਤ ਵਿੰਚ ਕੋਵਿਡ19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 2,958 ਦਾ ਵਾਧਾ ਹੋਇਆ ਹੈ।

ਕੋਵਿਡ19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/

ਕੋਵਿਡ19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

 

*****

ਐੱਮਵੀ/ਐੱਸਜੀ


(Release ID: 1621600)