ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ–19 ਬਾਰੇ ਅੱਪਡੇਟ ਹੁਣ ਤੱਕ 11,706 ਵਿਅਕਤੀ ਠੀਕ ਹੋ ਚੁੱਕੇ ਹਨ
Posted On:
04 MAY 2020 6:21PM by PIB Chandigarh
ਭਾਰਤ ਸਰਕਾਰ ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ’ਤੇ ਉੱਚ–ਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਮੱਧ ਪਦੇਸ਼ ਦੇ ਸਿਹਤ ਮੰਤਰੀ ਸ਼੍ਰੀ ਨਰੋਤਮ ਮਿਸ਼ਰਾ ਨਾਲ ਮੀਟਿੰਗ ਕੀਤੀ ਤੇ ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਅਸ਼ਵਨੀ ਕੁਮਾਰ ਚੌਬੇ ਅਤੇ ਕੇਂਦਰ ਤੇ ਰਾਜ ਦੋਵਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਰਾਜ ’ਚ ਕੋਵਿਡ–19 ਨੂੰ ਰੋਕਣ ਲਈ ਕੀਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਕੋਵਿਡ–19 ਦੇ ਰੋਗੀਆਂ ਦੇ ਸੰਪਰਕ ’ਚ ਆਏ ਵਿਅਕਤੀਆਂ ਦੀ ਭਾਲ, ਚੌਕਸ ਨਿਗਰਾਨੀ, ਘਰੋਂ–ਘਰੀਂ ਜਾ ਕੇ ਸਰਗਰਮ ਕੇਸਾਂ ਦੀ ਭਾਲ, ਗ਼ੈਰ–ਕੋਵਿਡ ਰੋਗ ਪ੍ਰਬੰਧ ਆਦਿ ਲਈ ਇਲਾਜ ਦੇ ਚਾਹਵਾਨ ਵਿਅਕਤੀਆਂ ’ਚ ਜਾਗਰੂਕਤਾ ਫੈਲਾਉਣ ਨਾਲ ਸਬੰਧਿਤ ਵਿਭਿੰਨ ਮੁੱਦਿਆਂ ’ਤੇ ਵਿਚਾਰ–ਵਟਾਂਦਰਾ ਹੋਇਆ।
ਸਾਰੇ ਬੰਦ ਹੋਏ ਮਾਮਲਿਆਂ ਦੇ ਨਤੀਜਾ ਅਨੁਪਾਤ (ਠੀਕ ਹੋਏ ਬਨਾਮ ਮੌਤ) ਦਾ 17 ਅਪ੍ਰੈਲ ਤੋਂ ਵਿਸ਼ਲੇਸ਼ਣ ਹਸਪਤਾਲਾਂ ਵਿੱਚ ਕਲੀਨਿਕਲ ਪ੍ਰਬੰਧਾਂ ਦੀ ਸਥਿਤੀ ਨੂੰ ਦਰਸਾਉਂਦਾ ਹੈ ਅਤੇ ਇਹ ਵੇਖਿਆ ਗਿਆ ਹੈ ਕਿ 17 ਅਪ੍ਰੈਲ, 2020 (ਜਦੋਂ ਨਤੀਜਾ ਅਨੁਪਾਤ 80:20 ਸੀ) ਤੋਂ ਪਹਿਲਾਂ ਦੀ ਸਥਿਤੀ ਦੇ ਮੁਕਾਬਲੇ ਹੁਣ ਦੇਸ਼ ਵਿੱਚ ਸੁਧਾਰ ਪਾਇਆ ਜਾ ਰਿਹਾ ਹੈ ਕਿਉਂਕਿ ਅੱਜ ਇਹ ਅਨੁਪਾਤ 90:10 ਹੈ।
ਹੁਣ ਤੱਕ ਕੁੱਲ 11,706 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਨਾਲ ਸਾਡੀ ਸਿਹਤਯਾਬੀ ਦੀ ਕੁੱਲ ਦਰ 27.52% ਹੈ। ਹੁਣ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ 42,553 ਹੈ। ਬੀਤੇ ਕੱਲ੍ਹ ਤੋਂ, ਭਾਰਤ ’ਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 2,533 ਦਾ ਵਾਧਾ ਹੋਇਆ ਹੈ।
ਇਹ ਮੁੜ ਦੋਹਰਾਇਆ ਜਾਂਦਾ ਹੈ ਕਿ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਜ਼ਰੂਰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮਹਾਮਾਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ, ਤਾਂ ਜੋ ਨਵੇਂ ਮਾਮਲਿਆਂ ਦੀ ਗਿਣਤੀ ਘਟੇ। ਉਨ੍ਹਾਂ ਨੂੰ ਇਸ ਛੂਤ ਦੀ ਰੋਕਥਾਮ ਤੇ ਨਿਯੰਤ੍ਰਣ ਦੇ ਨਾਲ–ਨਾਲ ਕੇਸਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਕਲੀਨਿਕਲ ਪ੍ਰਬੰਧ ਨੂੰ ਵੀ ਜ਼ਰੂਰ ਯਕੀਨੀ ਬਣਾਉਣਾ ਹੋਵੇਗਾ।
ਇਹ ਮਹੱਤਵਪੂਰਨ ਹੈ ਕਿ ਲੌਕਡਾਊਨ ਵਿੱਚ ਜਿਵੇਂ–ਜਿਵੇਂ ਢਿੱਲਾਂ ਦਿੱਤੀਆਂ ਜਾ ਰਹੀਆਂ ਹਨ, ਤਿਵੇਂ–ਤਿਵੇਂ ਸਾਨੂੰ ਕੋਵਿਡ–19 ਦਾ ਮੁਕਾਬਲਾ ਕਰਨ ਲਈ ਸਰੀਰਕ–ਦੂਰੀ ਨਾਲ ਸਬੰਧਿਤ ਪ੍ਰੋਟੋਕੋਲ ਅਤੇ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਹੱਥ ਸਾਫ਼ ਰੱਖਣ ਜਿਹੇ ਰੋਕਥਾਮ ਦੇ ਕਦਮ ਚੁੱਕਣੇ ਚਾਹੀਦੇ ਹਨ, ਵਾਤਾਵਰਣ ਨੂੰ ਸਾਫ਼ ਰੱਖਣਾ ਚਾਹੀਦਾ ਹੈ, ਹਰ ਗੱਲ ਦਾ ਪੂਰਾ ਖ਼ਿਆਲ ਰੱਖਣਾ, ਜਾਗਰੂਕ ਤੇ ਚੌਕਸ ਰਹਿਣਾ ਚਾਹੀਦਾ ਹੈ। ਜਨਤਕ ਸਥਾਨਾਂ ਉੱਤੇ ਸਦਾ ਫ਼ੇਸ–ਕਵਰ / ਮਾਸਕ ਪਹਿਨੋ। ਕੰਟੇਨਮੈਂਟ ਜ਼ੋਨਜ਼ ਦੇ ਬਾਹਰ ਵੀ, ਰੋਕਥਾਮ ਨਾਲ ਸਬੰਧਿਤ ਸਰਕਾਰ ਵੱਲੋਂ ਜਾਰੀ ਸਾਰੇ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਕਰੋ। ਜ਼ਰੂਰੀ ਵਸਤਾਂ ਖ਼ਰੀਦਦੇ ਸਮੇਂ ਜਾਂ ਆਮ ਜਨਤਕ ਇਲਾਕਿਆਂ ਵਿੱਚ ਮੀਟਿੰਗ ਕਰਦੇ ਸਮੇਂ ਲੋੜ ਤੋਂ ਵੱਧ ਭੀੜ ਕਰਨ ਤੋਂ ਬਚੋ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
*****
ਐੱਮਵੀ/ਐੱਸਜੀ
(Release ID: 1620997)
Visitor Counter : 181
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam