ਰੱਖਿਆ ਮੰਤਰਾਲਾ

ਰਾਸ਼ਟਰ ਨਾਲ ਕੋਵਿਡ-19 ਜੋਧਿਆਂ ਦਾ ਇੰਡੀਅਨ ਕੋਸਟ ਗਾਰਡ ਵੀ ਧੰਨਵਾਦ ਕਰੇਗਾ

Posted On: 02 MAY 2020 5:33PM by PIB Chandigarh

ਇੰਡੀਅਨ ਕੋਸਟ ਗਾਰਡ (ਆਈਸੀਜੀ) ਵੀ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ ਆਣ ਖੜ੍ਹਾ ਹੋਇਆ ਹੈ। ਉਨ੍ਹਾਂ  ਨੇ ਨਾਵਿਕਾਂ, ਖਾਸ ਕਰਕੇ ਮਛਿਆਰਾ ਸਮਾਜ ਤੇ ਬੰਦਰਗਾਹਾਂ ਤੋਂ ਇਲਾਵਾ ਏਜੰਸੀਆਂ ਨੂੰ ਸਿੱਖਿਅਤ ਕਰਨ ਲਈ ਸਾਵਧਾਨੀਆਂ ਅਪਣਾਉਣ ਲਈ ਵਧੇਰੇ ਕਮਿਊਨਿਟੀ ਇੰਟਰੈਕਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਹੈ। ਆਈਸੀਜੀ ਯੂਨਿਟਾਂ ਗ਼ਰੀਬਾਂ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਨ/ਭੋਜਨ ਵੰਡਣ ਵਿੱਚ ਆਪੋ-ਆਪਣੇ ਇਲਾਕਿਆਂ ਵਿੱਚ ਸਥਾਨਕ ਪ੍ਰਸ਼ਾਸਨ ਦੀ ਮਦਦ ਕਰ ਰਹੀਆਂ ਹਨ। ਇਸ ਤੋਂ ਇਲਾਵਾ ਆਈਸੀਜੀ ਰੱਖਿਆ ਮੰਤਰਾਲੇ ਦੁਆਰਾ ਕੋਵਿਡ ਜੋਧਿਆਂ ਦੀ ਹੌਸਲਾ ਅਫਜਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਵੀ ਮੋਹਰੀ ਰਿਹਾ ਹੈ।

 

ਇੰਡੀਅਨ ਕੋਸਟ ਗਾਰਡ (ਆਈਸੀਜੀ) ਸਮੁੰਦਰੀ ਜਹਾਜ਼ਾਂ ਨੂੰ ਰੁਸ਼ਨਾ ਕੇ ਅਤੇ ਹਸਪਤਾਲਾਂ ਤੋਂ ਠੀਕ ਹੋਏ ਮਰੀਜ਼ਾਂ 'ਤੇ ਫੁੱਲਾਂ ਦੀ ਵਰਖਾ ਕਰਕੇ 'ਇੰਡੀਆ ਥੈਂਕਸ ਕੋਵਿਡ-19 ਵਾਰੀਅਰਸ' ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ। ਕੋਵਿਡ-19 ਜੋਧਿਆਂ ਦੇ ਸਨਮਾਨ ਵਿੱਚ 03 ਮਈ 2020 ਨੂੰ ਸਮੁੱਚੇ ਦੇਸ਼ ਦੇ ਤਟਵਰਤੀ ਖੇਤਰਾਂ '25 ਥਾਵਾਂ 'ਤੇ ਸਮੁੰਦਰੀ ਜਹਾਜ਼ਾਂ ਨੂੰ ਰੁਸ਼ਨਾਇਆ ਜਾਵੇਗਾ। ਇਸ ਤਰ੍ਹਾਂ  ਨਾਲ ਰੁਸ਼ਨਾਏ ਜਹਾਜ਼ਾਂ ਦੁਆਰਾ ਕੋਵਿਡ-19 ਜੋਧਿਆਂ ਦੀ ਸ਼ਲਾਘਾ ਕੀਤੀ ਜਾਵੇਗੀ। ਜਹਾਜ਼ਾਂ ਨੂੰ ਦੁਰਲਭ ਥਾਵਾਂ ਅਤੇ ਦੂਰ-ਦਰਾਜ ਵਾਲੇ ਅੰਡੇਮਾਨ ਤੇ ਨਿਕੋਬਾਰ ਟਾਪੂ ਖੇਤਰਾਂ ਅਤੇ ਲਕਸ਼ਦੀਪ ਤੇ ਮਿਨੀਕੌਇ ਟਾਪੂਆਂ ਸਮੇਤ ਹੋਰ ਥਾਵਾਂ 'ਤੇ ਰੁਸ਼ਨਾਇਆ ਜਾਵੇਗਾ। ਇਸ ਤੋਂ ਇਲਾਵਾ ਆਈਸੀਜੀ ਦੇ ਹੈਲੀਕੌਪਟਰਾਂ ਨਾਲ ਵੀ ਪੰਜ ਥਾਵਾਂ 'ਤੇ ਕੋਵਿਡ-19 ਹਸਪਤਾਲਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਆਈਸੀਜੀ ਦੇ ਕੁੱਲ 46 ਸਮੁੰਦਰੀ ਜਹਾਜ਼ ਅਤੇ ਲਗਭਗ 10 ਹੈਲੀਕੌਪਟਰ ਇਸ ਉਪਰਾਲੇ ਵਿੱਚ ਹਿੱਸਾ ਲੈਣਗੇ।

 

ਲੜੀ ਨੰਬਰ

ਥਾਂ

ਸਮੁੰਦਰੀ ਜਹਾਜ਼           

ਹੈਲੀਕੌਪਟਰ

01

ਪੋਰਬੰਦਰ ਦਮਨ

ਦਮਨ

02

ਓਖਾ  

ਮੁੰਬਈ

03

ਰਤਨਾਗਿਰੀ 

ਗੋਆ

04

ਦਹਾਨੂ

ਚੇਨਈ

05

ਮੁਰੁਦ

ਪੋਰਟ ਬਲੇਅਰ

06

ਗੋਆ

 

07

ਨਿਊ ਮੈਂਗਲੋਰ 

 

08

ਕਵਰਾਤੀ 

 

09

ਟੂਟੀਕੋਰਿਨ 

 

10

ਕੰਨਿਆ ਕੁਮਾਰੀ 

 

11

ਚੇਨਈ 

 

12

ਕ੍ਰਿਸ਼ਨਾਪਟਨਮ 

 

13

ਨਿਜ਼ਾਮਪਟਨਮ 

 

14

ਪੁੱਡੂਚੇਰੀ 

 

15

ਕਕੀਨਡਾ 

 

16

ਪਾਰਾਦੀਪ 

 

17

ਗੋਪਾਲਪੁਰ/ਪੁਰੀ 

 

18

ਸਾਗਰ ਆਈਲੈਂਡ 

 

19

ਪੋਰਟ ਬਲੇਅਰ 

 

20

ਦਿਗਲੀਪੁਰ 

 

21

ਮਾਇਆਬੁੰਦੁਰ

 

22

ਹੱਟਬੇ 

 

23

ਕੈਂਪਬੈਲ ਬੇ 

 

 

 

ਇੰਡੀਅਨ ਕੋਸਟ ਗਾਰਡ (ਆਈਸੀਜੀ) ਸਮੁੰਦਰੀ ਜਹਾਜ਼ ਅਤੇ ਏਅਰ ਕ੍ਰਾਫਟ ਭਾਰਤੀ ਉਪ ਮਹਾਦੀਪ ਦੇ ਆਲੇ-ਦੁਆਲੇ ਸਮੁੱਦਰ 'ਤੇ ਸਖ਼ਤ ਨਿਗਰਾਨੀ ਕਰਦੇ ਰਹਿਣਗੇ ਤੇ ਹਮੇਸ਼ਾ ਸਮੁੰਦਰ ਨੂੰ ਸੁਰੱਖਿਅਤ ਬਣਾਈ ਰੱਖਣ ਪ੍ਰਤੀ ਪ੍ਰਤੀਬੱਧ ਹਨ। ਇਹ ਕੋਸਟਲ ਸਰਵੀਲਾਂਸ ਰਡਾਰ ਨੈੱਟਵਰਕ ਰਾਹੀਂ 24 ਘੰਟੇ ਇਲੈਕਟ੍ਰੌਨਿਕ ਨਿਗਰਾਨੀ ਰੱਖ ਰਹੇ ਹਨ।

 

 

 

****

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1620496) Visitor Counter : 189