ਗ੍ਰਹਿ ਮੰਤਰਾਲਾ
ਗ੍ਰਹਿ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟਰੱਕਾਂ / ਮਾਲ ਵਾਹਕਾਂ ਦਾ ਬੇਰੋਕ ਆਵਾਗਮਨ ਯਕੀਨੀ ਬਣਾਉਣ ਲਈ ਕਿਹਾ; ਦੇਸ਼ ਵਿੱਚ ਵਸਤਾਂ ਤੇ ਸੇਵਾਵਾਂ ਦੀ ਸਪਲਾਈ–ਲੜੀ ਕਾਇਮ ਰੱਖਣ ਲਈ ਇਹ ਜ਼ਰੂਰੀ
ਸਥਾਨਕ ਅਧਿਕਾਰੀਆਂ ਨੂੰ ਕਹੋ ਕਿ ਉਹ ਦੇਸ਼ ਭਰ ਵਿੱਚ ਅੰਤਰ–ਰਾਜੀ ਸੀਮਾਵਾਂ ਉੱਤੇ ਆਵਾਗਮਨ ਲਈ ਵੱਖੋ–ਵੱਖਰੇ ਪਾਸ ਨਾ ਮੰਗਣ: ਗ੍ਰਹਿ ਮੰਤਰਾਲਾ
Posted On:
30 APR 2020 7:27PM by PIB Chandigarh
ਇਸ ਸਬੰਧੀ ਸੂਚਨਾਵਾਂ ਮਿਲੀਆਂ ਹਨ ਕਿ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਅੰਤਰ–ਰਾਜੀ ਸੀਮਾਵਾਂ ਉੱਤੇ ਟਰੱਕਾਂ ਦਾ ਬੇਰੋਕ ਆਵਾਗਮਨ ਨਹੀਂ ਹੋ ਸਕ ਰਿਹਾ ਹੈ ਅਤੇ ਸਥਾਨਕ ਅਧਿਕਾਰੀ ਵੱਖੋ–ਵੱਖਰੇ ਪਾਸ ਦੇਣ ਉੱਤੇ ਜ਼ੋਰ ਦਿੰਦੇ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁੜ ਕਿਹਾ ਹੈ ਕਿ ਲੌਕਡਾਊਨ ਦੇ ਉਪਾਵਾਂ ਉੱਤੇ ਸਾਂਝੇ ਤੇ ਸੋਧੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਟਰੱਕਾਂ ਤੇ ਮਾਲ–ਵਾਹਕ ਵਾਹਨਾਂ ਦੇ ਆਵਾਗਮਨ ਲਈ ਵੱਖੋ–ਵੱਖਰੇ ਪਾਸ ਦੀ ਜ਼ਰੂਰਤ ਨਹੀਂ ਹੈ; ਜਿਨ੍ਹਾਂ ਵਿੱਚ ਖਾਲੀ ਟਰੱਕ ਆਦਿ ਵੀ ਸ਼ਾਮਲ ਹਨ।
ਚਿੱਠੀ ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਲੌਕਡਾਊਨ ਦੀ ਮਿਆਦ ਦੌਰਾਨ ਦੇਸ਼ ਭਰ ਵਿੱਚ ਵਸਤਾਂ ਤੇ ਸੇਵਾਵਾਂ ਦੀ ਸਪਲਾਈ–ਲੜੀ ਕਾਇਮ ਰੱਖਣ ਲਈ ਇਹ ਬੇਰੋਕ ਜਾਂ ਮੁਕਤ ਆਵਾਗਮਨ ਜ਼ਰੂਰੀ ਹੈ।
ਗ੍ਰਹਿ ਮੰਤਰਾਲੇ ਨੇ 15 ਅਪ੍ਰੈਲ, 2020 ਨੂੰ ਕੋਵਿਡ–19 ਨਾਲ ਲੜਨ ਲਈ ਲੌਕਡਾਊਨ ਉਪਾਵਾਂ ਬਾਰੇ ਸੰਚਿਤ ਸੰਸ਼ੋਧਿਤ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਸਨ।
(https://www.mha.gov.in/sites/default/files/MHA%20order%20dt%2015.04.2020%2C%20with%20Revised%20Consolidated%20Guidelines_compressed%20%283%29.pdf).
ਇਨ੍ਹਾਂ ਸੰਚਿਤ ਸੰਸ਼ੋਧਿਤ ਦਿਸ਼ਾ–ਨਿਰਦੇਸ਼ ਵਿੱਚ ਸਪਸ਼ਟ ਤੌਰ ’ਤੇ ਇਹ ਵਰਨਣ ਕੀਤਾ ਗਿਆ ਹੈ ਕਿ ਸਮੁੱਚੇ ਮਾਲ ਦੀ ਢੋਆ–ਢੁਆਈ ਲਈ ਟਰੱਕਾਂ / ਮਾਲਵਾਹਕ ਵਾਹਨਾਂ ਨੂੰ ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ਵਿੱਚ ਬੇਰੋਕ ਚੱਲਣ ਦੀ ਇਜਾਜ਼ਤ ਹੋਵੇਗੀ।
ਇਨ੍ਹਾਂ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਤੇ ਕ਼ਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਜ਼ਿਲ੍ਹਾ ਅਧਿਕਾਰੀਆਂ ਤੇ ਫ਼ੀਲਡ ਏਜੰਸੀਆਂ ਨੂੰ ਵਾਜਬ ਹਿਦਾਇਤਾਂ ਬਾਰੇ ਸੁਚੇਤ ਕੀਤਾ ਜਾਵੇ, ਤਾਂ ਜੋ ਜ਼ਮੀਨੀ ਪੱਧਰ ਉੱਤੇ ਕੋਈ ਅਸਪਸ਼ਟਤਾ ਨਾ ਹੋਵੇ ਤੇ ਬਿਨਾ ਕਿਸੇ ਰੁਕਾਵਟ ਦੇ ਖਾਲੀ ਟਰੱਕਾਂ ਸਮੇਤ ਟਰੱਕਾਂ ਤੇ ਮਾਲ–ਵਾਹਕ ਵਾਹਨਾਂ ਦਾ ਆਵਾਗਮਨ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਹੋ ਸਕੇ।
ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀ ਅਧਿਕਾਰਿਤ ਚਿੱਠੀ ਵੇਖਣ ਲਈ ਇੱਥੇ ਕਲਿੱਕ ਕਰੋ
*****
ਵੀਜੀ/ਐੱਸਐੱਨਸੀ/ਵੀਐੱਮ
(Release ID: 1619843)
Visitor Counter : 178
Read this release in:
English
,
Urdu
,
Hindi
,
Marathi
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam