ਰੱਖਿਆ ਮੰਤਰਾਲਾ

ਨੋਵੇਲ ਕੋਰੋਨਾਵਾਇਰਸ ਦੇ ਵਿਘਟਨ ਲਈ ਮਾਈਕਰੋਵੇਵ ਸਟਰਲਾਈਜ਼ਰ ਵਿਕਸਿਤ

Posted On: 30 APR 2020 6:22PM by PIB Chandigarh

ਡਿਫੈਂਸ ਇੰਸਟੀਟਿਊਟ ਆਵ੍ ਅਡਵਾਂਸ ਟੈਕਨੋਲੋਜੀ, ਪੁਣੇ, ਡਿਫੈਂਸ ਰਿਸਰਚ ਐਂਡ ਡਿਵਲਪਮੈਂਟ ਆਰਗੇਨਾਈਜੇਸ਼ਨ ਵੱਲੋਂ ਸਮਰਥਿਤ ਡੀਮਡ ਯੂਨੀਵਰਸਿਟੀ ਹੈ ਜਿਸ ਨੇ ਇੱਕ ਮਾਈਕਰੋਵੇਵ ਸਟਰਾਲਾਈਜ਼ਰ ਵਿਕਸਿਤ ਕੀਤਾ ਹੈ ਜਿਸ ਦਾ ਨਾਮ ਅਤੁਲਯਰੱਖਿਆ ਗਿਆ ਹੈ, ਇਹ ਕੋਵਿਡ-19 ਨੂੰ ਤੋੜੇਗਾ। 560 ਤੋਂ 600 ਸੈਲਸੀਅਸ ਪੱਧਰ ਦਾ ਤਾਪਮਾਨ ਵਾਇਰਸ ਨੂੰ ਵਿਘਟਿਤ ਕਰੇਗਾ।

 

ਇਹ ਉਤਪਾਦ ਲਾਗਤ ਪ੍ਰਭਾਵੀ ਹੱਲ ਹੈ ਜਿਸ ਨੂੰ ਪੋਰਟੇਬਲ ਜਾਂ ਫਿਕਸਡ ਇੰਸਟਾਲੇਸ਼ਨ ਵਿੱਚ ਚਲਾਇਆ ਜਾ ਸਕਦਾ ਹੈ। ਇਸ ਪ੍ਰਣਾਲੀ ਦੀ ਮਨੁੱਖੀ/ਸੰਚਾਲਕ ਸੁਰੱਖਿਆ ਲਈ ਪਰਖ ਕੀਤੀ ਗਈ ਅਤੇ ਇਸਨੂੰ ਸੁਰੱਖਿਅਤ ਪਾਇਆ ਗਿਆ ਹੈ। ਵਿਭਿੰਨ ਵਸਤੂਆਂ ਦੇ ਅਕਾਰ ਅਤੇ ਸ਼ੇਪ ਦੇ ਅਧਾਰ ਤੇ ਸਟਿਰਲਾਈਜਿੰਗ ਦਾ ਸਮਾਂ 30 ਸੈਕਿੰਡ ਤੋਂ ਇੱਕ ਮਿੰਟ ਤੱਕ ਹੈ। ਇਸ ਦਾ ਅਨੁਮਾਨਿਤ ਵਜ਼ਨ ਤਿੰਨ ਕਿਲੋਗ੍ਰਾਮ ਹੈ ਅਤੇ ਇਸ ਦਾ ਉਪਯੋਗ ਸਿਰਫ ਗ਼ੈਰ ਧਾਤ ਦੀਆਂ ਵਸਤਾਂ ਲਈ ਕੀਤਾ ਜਾ ਸਕਦਾ ਹੈ।

  

 

*****

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ(Release ID: 1619723) Visitor Counter : 19