ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅਤੇ ਮਿਆਂਮਾਰ ਦੀ ਸਟੇਟ ਕਾਉਂਸਲਰ ਡਾਅ ਆਂਗ ਸਾਨ ਸੂ ਕੀ (Daw Aung San Suu Kyi) ਦਰਮਿਆਨ ਟੈਲੀਫੋਨ ʻਤੇ ਗੱਲਬਾਤ

Posted On: 30 APR 2020 3:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 30 ਅਪ੍ਰੈਲ,2020 ਨੂੰ ਮਿਆਂਮਾਰ ਦੀ ਸਟੇਟ ਕਾਉਂਸਲਰ ਡਾਅ ਆਂਗ ਸਾਨ ਸੂ ਕੀ (Daw Aung San Suu Kyi) ਨਾਲ ਟੈਲੀਫ਼ੋਨ  ʻਤੇ ਗੱਲਬਾਤ ਕੀਤੀ

ਨੇਤਾਵਾਂ ਨੇ ਘਰੇਲੂ ਅਤੇ ਖੇਤਰੀ ਸੰਦਰਭਾਂ ਵਿੱਚ, ਵਧ ਰਹੇ ਕੋਵਿਡ-19 ਦੇ ਪਰਿਦ੍ਰਿਸ਼ ਬਾਰੇ ਚਰਚਾ ਕੀਤੀ ਅਤੇ ਮਹਾਮਾਰੀ ਦੇ ਫੈਲਾਅ ʻਤੇ ਕੰਟਰੋਲ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਇੱਕ ਦੂਜੇ ਨੂੰ ਅੱਪਡੇਟ ਕੀਤਾ।

ਭਾਰਤ ਦੀ ਗੁਆਂਢ ਪਹਿਲਾਂ ਨੀਤੀ ਦੇ ਮਹੱਤਵਪੂਰਨ ਥੰਮ੍ਹ ਵਜੋਂ ਮਿਆਂਮਾਰ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ-19 ਦੇ ਸਿਹਤ ਸਬੰਧੀ ਅਤੇ ਆਰਥਿਕ ਪ੍ਰਭਾਵ ਨੂੰ ਘਟਾਉਣ ਲਈ ਮਿਆਂਮਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਭਾਰਤ ਦੀ ਤਤਪਰਤਾ ਦਰਸਾਈ।

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਮੌਜੂਦ ਮਿਆਂਮਾਰ ਦੇ ਨਾਗਰਿਕਾਂ ਲਈ ਭਾਰਤ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਮਿਆਂਮਾਰ ਵਿੱਚ ਭਾਰਤੀ ਨਾਗਰਿਕਾਂ ਲਈ ਮਿਆਂਮਾਰ ਅਥਾਰਿਟੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਸਟੇਟ ਕਾਉਂਸਲਰ ਦਾ ਧੰਨਵਾਦ ਕੀਤਾ।

ਨੇਤਾ, ਕੋਵਿਡ-19 ਦੁਆਰਾ ਦਰਪੇਸ਼ ਮੌਜੂਦਾ ਅਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸੰਪਰਕ ਵਿੱਚ ਰਹਿਣ ਅਤੇ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ।

 

*****

ਵੀਆਰਆਰਕੇ / ਏਕੇ


(Release ID: 1619615) Visitor Counter : 183