ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਵਯਾਂਗਜਨਾਂ ਲਈ ਕੇਂਦਰਾਂ ਵਿੱਚ ਕੋਵਿਡ 19 ਦੀ ਟੈਸਟਿੰਗ ਅਤੇ ਹਸਪਤਾਲਾਂ ਵਿੱਚ ਇਕਾਂਤਵਾਸ ਸੁਵਿਧਾਵਾਂ ਅਤੇ ਇਲਾਜ ਯਕੀਨੀ ਬਣਾਉਣ ਲਈ ਪੱਤਰ ਲਿਖਿਆ ਹੈ

Posted On: 29 APR 2020 5:00PM by PIB Chandigarh

ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਵਯਾਂਗਜਨਾਂ ਲਈ ਕੋਵਿਡ 19 ਦੀ ਜਾਂਚ ਅਤੇ ਇਕਾਂਤਵਾਸ ਕੇਂਦਰਾਂ ਵਿੱਚ ਉਚਿਤ ਠਹਿਰਾਅ ਅਤੇ ਨਾਲ ਹੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਬੁਨਿਆਦੀ ਸਰੀਰਕ ਪਹੁੰਚ ਸੁਵਿਧਾਵਾਂ ਯਕੀਨੀ ਬਣਾਉਣ ਲਈ ਕਿਹਾ ਹੈ।ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ ਵਿੱਚ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦੇ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਦੇ ਸਕੱਤਰ ਸ਼੍ਰੀਮਤੀ ਸ਼ਕੁੰਤਲਾ ਡੀ ਗ਼ਾਮਲਿਨ ਨੇ ਕਿਹਾ ਕਿ ਮਹਾਮਾਰੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਲੋੜ ਅਨੁਸਾਰ ਮੈਡੀਕਲ ਉਦੇਸ਼ਾਂ ਲਈ ਹੋਲਡਿੰਗ ਸਮਰੱਥਾ ਵਧਾਉਣ ਲਈ ਬਹੁਤ ਸਾਰੇ ਕੋਵਿਡ 19 ਕੇਂਦਰ,ਆਏਸੋਲੇਸ਼ਨ ਇਲਾਜ ਕੇਂਦਰ ਅਤੇ ਟੈਸਟਿੰਗ ਲੈਬਾਂ ਕੰਟੈਨਮੈਂਟ ਯੂਨਿਟਾਂ ਵਜੋਂ ਪਛਾਣੇ ਗਏ ਹਨ। ਮੌਜੂਦਾ ਸੰਕਟ ਦਿੱਵਯਾਂਗਜਨਾਂ ਲਈ ਨਾ ਕੇਵਲ ਉਨ੍ਹਾਂ ਦੀ ਘੱਟ/ਕਮਜ਼ੋਰ ਇਮਿਊਨਿਟੀ,ਅਨੁਭਵ ਕਰਨ ਦੀ ਸਮਰੱਥਾ ਜਾਂ ਸੂਚਨਾ ਨੂੰ ਸਮਝਣ ਦੇ ਕਾਰਨ ਵਧੇਰੇ ਖ਼ਤਰਾ ਨਹੀਂ ਬਲਕਿ ਭੌਤਿਕ ਵਾਤਾਵਰਨ ਅਤੇ ਆਲੇ ਦੁਆਲੇ ਵਿੱਚ ਕੋਵਿਡ 19 ਨਾਲ ਸਬੰਧਤ ਸੁਵਿਧਾਵਾਂ ਦੀ ਉਪਲੱਭਧਤਾ ਵੀ ਕਾਰਨ ਹੈ।

ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਨੇ ਪਹਿਲਾਂ ਤੋਂ ਹੀ ਬਦਲਵੇਂ ਪਹੁੰਚ ਸਰੂਪਾਂ ਵਿਚ ਸੂਚਨਾ ਪ੍ਰਸਾਰ, ਦਿੱਵਯਾਂਗਾਂ ਲਈ ਪਹਿਲ ਅਧਾਰਿਤ ਇਲਾਜ,ਸੁਰੱਖਿਆ ਪ੍ਰਬੰਧ, ਤੰਦਰੁਸਤ ਜੀਵਨ ਅਤੇ ਸਾਫ ਸਫਾਈ, ਦੇਖਭਾਲ਼ ਕਰਨ ਵਾਲੇ ਅਤੇ ਪਹੁੰਚ ਸੇਵਾਵਾਂ ਜਿਵੇਂ ਸੈਨਤ ਭਾਸ਼ਾ ਦੇ ਦੁਭਾਸ਼ੀਏ  ਲਈ ਨਿਰਦੇਸ਼ ਜਾਰੀ ਕਰ ਚੁੱਕਾ ਹੈ। ਇਸ ਤੋਂ ਇਲਾਵਾ, ਇਹ ਵੀ ਜ਼ਰੂਰੀ ਹੈ ਕਿ ਬੁਨਿਆਦੀ ਸਰੀਰਕ ਪਹੁੰਚ ਯੋਗਤਾ ਦੇ ਪ੍ਰਬੰਧਾਂ ਜਿਵੇਂ ਕੋਵਿਡ 19 ਟੈਸਟਿੰਗ ਅਤੇ ਇਕਾਂਤਵਾਸ ਸੁਵਿਧਾਵਾਂ ਦੇ ਨਾਲ-ਨਾਲ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਇਲਾਜ ਲਈ ਕੇੰਦਰ ਵਿੱਚ ਵਾਜਬ ਠਹਿਰਾਅ ਦੀ ਸੁਵਿਧਾ ਨੂੰ ਯਕੀਨੀ ਬਣਾਇਆ ਜਾਵੇ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਨ੍ਹਾਂ ਸੁਵਿਧਾਵਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਤੌਰ ਤੇ ਕਦਮ ਚੁੱਕੇ ਜਾਣ ਤਾਂ ਜੋ ਦਿੱਵਯਾਂਗਾਂ, ਚਲਣ ਫਿਰਨ ਵਿੱਚ ਅਸਮਰੱਥ ਅਤੇ ਕਿਸੇ ਦੇਖਭਾਲ਼ ਕਰਨ ਵਾਲੇ ਤੇ ਨਿਰਭਰ ਵਿਅਕਤੀਆਂ ਨੂੰ ਇਸ ਮਹਾਮਾਰੀ ਦੇ ਦੌਰ ਵਿੱਚ ਮੁਸ਼ਕਿਲ ਪੇਸ਼ ਨਾ ਆਵੇ। ਪਹੁੰਚਯੋਗਤਾ ਦੀ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ:

1.        ਸਾਰੇ ਅਪ੍ਰੇਟਿੰਗ ਅਤੇ ਕੰਟਰੋਲ ਤੰਤਰਾਂ ਅਤੇ ਸਵੈ-ਚਾਲਿਤ ਉਪਕਰਣਾਂ (ਸੈਨੀਟਾਈਜ਼ਰ ਡਿਸਪੈਂਸਰ, ਦਸਤਾਨੇ ਵਾਲੇ ਡੱਬੇ,ਸਾਬਣ,ਵਾਸ਼ ਬੇਸਿਨ) ਨੂੰ ਦਿੱਵਯਾਂਗਾਂ ਦੀ ਪਹੁੰਚ ਵਿੱਚ ਰੱਖਿਆ ਜਾਵੇ,ਖ਼ਾਸਕਰ ਵ੍ਹੀਲਚੇਅਰ ਦੀ ਵਰਤੋਂ ਕਰਨ ਵਾਲਿਆਂ ਲਈ।

2.       ਰੰਗ ਅਤੇ ਕੰਟਰਾਸਟ ਦੇ ਮਾਪਦੰਡ ਅਨੁਸਾਰ ਸਰਲ ਅਤੇ ਪ੍ਰਮੁੱਖ ਇਸ਼ਾਰੇ।

3.       ਰੇਲਿੰਗ ਦੇ ਨਾਲ ਰੈਂਪ (ਢਲਾਣ1:2) ਪ੍ਰਦਾਨ ਕੀਤੇ ਜਾਣ।

4.       ਰਿਸੈੱਪਸ਼ਨ,ਟੈਸਟਿੰਗ ਖੇਤਰ ਅਤੇ ਫਾਰਮੇਸੀ ਤੇ ਘੱਟ ਉਚਾਈ ਵਾਲਾ ਘਟੋ ਘੱਟ ਇੱਕ ਕਾਊਂਟਰ।

5.       ਮਹੱਤਵਪੂਰਨ ਖਬਰਾਂ ਦੀ ਜਨਤਕ ਘੋਸ਼ਣਾ ਲਈ ਧੁਨੀ ਅਤੇ ਵੀਡੀਓ ਕੈਪਸ਼ਨ।

6.       ਦਿੱਵਯਾਂਗਾਂ ਦੀ ਮਦਦ ਲਈ ਲਿਫ਼ਟਾਂ ਵਿੱਚ ਪਹੁੰਚ ਯਕੀਨੀ ਬਣਾਉਣਾ ਜਾਂ ਘਟੋ-ਘੱਟ ਇੱਕ ਲਿਫਟ ਕਰਮਚਾਰੀ ਨੂੰ ਤੈਨਾਤ ਕਰਨਾ।

7.       ਦਿੱਵਯਾਂਗਾਂ ਲਈ ਰਿਜ਼ਰਵ ਖੇਤਰਾਂ/ਕਮਰਿਆਂ/ਵਾਰਡਾਂ ਵਿੱਚ ਸੁਲਭ ਸ਼ੌਚ ਦੀ ਸੁਵਿਧਾ ਪ੍ਰਦਾਨ ਕਰਨੀ।

8.       ਕੋਵਿਡ 19 ਦੇ ਰੋਗੀਆਂ ਦੀ ਦੇਖਭਾਲ਼ ਕਰਨ ਵਾਲਿਆਂ ਲਈ ਵੈਸਟੀਬੁਲਰ ਕੈਬਿਨ (vestibular cabins) ਦਾ ਪ੍ਰਬੰਧ ਖਾਸ ਤੌਰ ਤੇ ਬੌਧਿਕ ਵਿਕਲਾਂਗਤਾ ਅਤੇ ਮਾਨਸਿਕ ਤੌਰ ਤੇ ਬਿਮਾਰਾਂ ਨਾਲ।

                                                                ******

ਐੱਨਬੀ/ਐੱਸਕੇ


(Release ID: 1619413) Visitor Counter : 182