ਕਿਰਤ ਤੇ ਰੋਜ਼ਗਾਰ ਮੰਤਰਾਲਾ
ਲੌਕਡਾਊਨ ਦੌਰਾਨ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫ਼ਓ) ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਪੈਕੇਜ ਦੇ ਤਹਿਤ ਕੋਵਿਡ - 19 ਦੇ 7.40 ਲੱਖ ਦਾਅਵਿਆਂ ਸਮੇਤ 13 ਲੱਖ ਦੇ ਕਰੀਬ ਦਾਅਵਿਆਂ ਦਾ ਨਿਪਟਾਰਾ ਕੀਤਾ
Posted On:
28 APR 2020 3:52PM by PIB Chandigarh
ਲੌਕਡਾਊਨ ਦੌਰਾਨ ਤੇਜ਼ ਈਪੀਐੱਫ਼ ਵੰਡ ਦੀ ਗਤੀ ਨੂੰ ਜਾਰੀ ਰੱਖਦਿਆਂ, ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਤਹਿਤ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫ਼ਓ) ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਪੈਕੇਜ ਦੇ ਤਹਿਤ 7.40 ਲੱਖ ਕੋਵਿਡ - 19 ਦਾਅਵਿਆਂ ਸਮੇਤ ਕੁੱਲ 12.91 ਲੱਖ ਦਾਅਵਿਆਂ ਦਾ ਨਿਪਟਾਰਾ ਕੀਤਾ। ਇਸ ਵਿੱਚ ਪੀਐੱਮਜੀਕੇਵਾਈ ਪੈਕੇਜ ਦੇ ਤਹਿਤ 2367.65 ਕਰੋੜ ਰੁਪਏ ਦੇ ਕੋਵਿਡ ਦਾਅਵਿਆਂ ਸਮੇਤ ਕੁੱਲ 4684.52 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ।
ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਕੋਵਿਡ – 19 ਮਹਾਮਾਰੀ ਦੇ ਮੌਕੇ ’ਤੇ ਛੂਟ ਪ੍ਰਾਪਤ ਪੀਐੱਫ਼ ਟਰੱਸਟ ਵੀ ਸਾਹਮਣੇ ਆਏ ਹਨ। 27.04.2020 ਤੱਕ ਇਸ ਸਕੀਮ ਤਹਿਤ ਛੂਟ ਪ੍ਰਾਪਤ ਪੀਐੱਫ਼ ਟਰੱਸਟਾਂ ਦੁਆਰਾ 79,743 ਪੀਐੱਫ਼ ਮੈਂਬਰਾਂ ਨੂੰ ਕੋਵਿਡ - 19 ਦੇ ਲਈ ਪੇਸ਼ਗੀ ਦੇ ਤੌਰ ’ਤੇ 875.52 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਵਿੱਚ 222 ਪ੍ਰਾਈਵੇਟ ਸੈਕਟਰ ਦੀਆਂ ਸੰਸਥਾਵਾਂ ਨੇ 54641 ਲਾਭਾਰਥੀਆਂ ਨੂੰ 338.23 ਕਰੋੜ ਰੁਪਏ, ਪ੍ਰਾਈਵੇਟ ਸੈਕਟਰ ਦੀਆਂ 76 ਸੰਸਥਾਵਾਂ ਨੇ 24178 ਲਾਭਾਰਥੀਆਂ ਨੂੰ 524.75 ਕਰੋੜ ਰੁਪਏ ਵੰਡੇ ਅਤੇ ਸਹਿਕਾਰੀ ਖੇਤਰ ਦੀਆਂ 23 ਸੰਸਥਾਵਾਂ ਨੇ 924 ਦਾਅਵੇਦਾਰਾਂ ਨੂੰ 12.54 ਕਰੋੜ ਰੁਪਏ ਵੰਡੇ ਹਨ।
ਮੈਸਰਜ਼ ਟਾਟਾ ਕੰਸਲਟੈਂਸੀ ਸਰਵਿਸਿਜ਼ ਮੁੰਬਈ, ਮੈਸਰਜ਼ ਐੱਚਸੀਐੱਲ ਟੈਕਨਾਲੋਜੀਜ਼ ਲਿਮਿਟਿਡ ਗੁਰੂਗ੍ਰਾਮ ਅਤੇ ਐੱਚਡੀਐੱਫ਼ਸੀ ਬੈਂਕ ਪੋਵਾਈ, ਮੁੰਬਈ ‘ਨਿਪਟਾਏ ਗਏ ਦਾਅਵਿਆਂ ਦੇ ਸੰਖਿਆ’ ਅਤੇ ‘ਵੰਡ ਰਕਮ’ ਦੋਨਾਂ ਸੰਦਰਭਾਂ ਵਿੱਚ ਪ੍ਰਾਈਵੇਟ ਸੈਕਟਰ ਵਿੱਚ ਚੋਟੀ ਦੀਆਂ ਤਿੰਨ ਛੂਟ ਵਾਲੀਆਂ ਸੰਸਥਾਵਾਂ ਹਨ। ਜਨਤਕ ਖੇਤਰ ਵਿੱਚ, ਮੈਸਰਜ਼ ਓਐੱਨਜੀਸੀ ਦੇਹਰਾਦੂਨ, ਮੈਸਰਜ਼ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਨੇਵੇਲੀ ਅਤੇ ਮੈਸਰਜ਼ ਭੇਲ ਤ੍ਰਿਚਯਾਰੀ ਚੋਟੀ ਦੀਆਂ 3 ਛੂਟ ਵਾਲੀਆਂ ਸੰਸਥਾਵਾਂ ਹਨ, ਜਿਨ੍ਹਾਂ ਨੇ ਜ਼ਿਆਦਾਤਰ ਸੰਖਿਆ ਵਿੱਚ ਕੋਵਿਡ - 19 ਦੇ ਪੇਸ਼ਗੀ ਦਾਅਵਿਆਂ ਦਾ ਵੱਧ ਤੋਂ ਵੱਧ ਗਿਣਤੀ ਵਿੱਚ ਨਿਪਟਾਰਾ ਕੀਤਾ ਹੈ; ਜਦੋਂਕਿ, ਮੈਸਰਜ਼ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਨੇਵੇਲੀ, ਮੈਸਰਜ਼ ਓਐੱਨਜੀਸੀ ਦੇਹਰਾਦੂਨ ਅਤੇ ਮੈਸਰਜ਼ ਵਿਸ਼ਾਖਾਪਟਨਮ ਸਟੀਲ ਪਲਾਂਟ ਵਿਸ਼ਾਖਾਪਟਨਮ ਈਪੀਐੱਫ਼ ਦੇ ਮੈਂਬਰਾਂ ਨੂੰ ਵੰਡੀ ਗਈ ਰਾਸ਼ੀ ਦੇ ਮਾਮਲੇ ਵਿੱਚ ਚੋਟੀ ਦੀਆਂ ਤਿੰਨ ਸੰਸਥਾਵਾਂ ਹਨ।
ਕੋਵਿਡ - 19 ਮਹਾਮਾਰੀ ਨਾਲ ਲੜਨ ਲਈ ਈਪੀਐੱਫ਼ ਸਕੀਮ ਤੋਂ ਇੱਕ ਖ਼ਾਸ ਨਿਕਾਸੀ ਦਾ ਪ੍ਰਾਵਧਾਨ ਸਰਕਾਰ ਦੁਆਰਾ ਐਲਾਨੀ ਗਈ ਪੀਐੱਮਜੀਕੇਵਾਈ ਯੋਜਨਾ ਦਾ ਹਿੱਸਾ ਹੈ ਅਤੇ ਇਸ ਮਾਮਲੇ ’ਤੇ 28 ਮਾਰਚ, 2020 ਮਿਤੀ ਨੂੰ ਈਪੀਐੱਫ਼ ਸਕੀਮ ਦੇ ਪੈਰ੍ਹਾ 68 ਐੱਲ (3) ਨੂੰ ਪੇਸ਼ ਕਰਨ ਦੇ ਲਈ ਤਤਕਾਲ ਨੋਟੀਫਿਕੇਸ਼ਨ ਕੀਤਾ ਗਿਆ ਸੀ। ਇਸ ਪ੍ਰਾਵਧਾਨ ਦੇ ਤਹਿਤ ਤਿੰਨ ਮਹੀਨਿਆਂ ਦੇ ਲਈ ਮੂਲ ਤਨਖਾਹ ਅਤੇ ਮਹਿੰਗਾਈ ਭੱਤੇ ਦੀ ਹੱਦ ਤੱਕ ਵਾਪਸ ਨਾ ਕਰਨਯੋਗ ਨਿਕਾਸੀ ਜਾਂ ਈਪੀਐੱਫ਼ ਖਾਤੇ ਵਿੱਚ ਮੈਂਬਰ ਦੇ ਕ੍ਰੈਡਿਟ ਦੇ ਲਈ ਮੌਜੂਦ ਰਕਮ ਦਾ 75 % ਤੱਕ, ਜੋ ਵੀ ਘੱਟ ਹੋਵੇ, ਪ੍ਰਦਾਨ ਕੀਤੀ ਜਾਂਦੀ ਹੈ।
ਲੌਕਡਾਊਨ ਦੇ ਕਾਰਨ ਸਿਰਫ਼ ਇੱਕ ਤਿਹਾਈ ਕਰਮਚਾਰੀਆਂ ਦੇ ਕੰਮ ਕਰਨ ਦੇ ਯੋਗ ਹੋਣ ਦੇ ਬਾਵਜੂਦ, ਈਪੀਐੱਫ਼ਓ ਇਸ ਮੁਸ਼ਕਿਲ ਹਾਲਾਤ ਦੇ ਦੌਰਾਨ ਆਪਣੇ ਮੈਂਬਰਾਂ ਦੀ ਸੇਵਾ ਕਰਨ ਲਈ ਪ੍ਰਤੀਬੱਧ ਹੈ ਅਤੇ ਇਸ ਮੁਸ਼ਕਿਲ ਸਮੇਂ ਦੇ ਦੌਰਾਨ ਈਪੀਐੱਫ਼ਓ ਦਫ਼ਤਰ ਉਨ੍ਹਾਂ ਦੀ ਸਹਾਇਤਾ ਕਰਨ ਲਈ ਕੰਮ ਕਰ ਰਹੇ ਹਨ।
*****
ਆਰਸੀਜੇ/ਐੱਸਕੇਪੀ/ਆਈਏ
(Release ID: 1619091)
Visitor Counter : 229
Read this release in:
English
,
Gujarati
,
Urdu
,
Hindi
,
Marathi
,
Assamese
,
Manipuri
,
Odia
,
Tamil
,
Telugu
,
Kannada
,
Malayalam