ਜਹਾਜ਼ਰਾਨੀ ਮੰਤਰਾਲਾ

ਕੋਵਿਡ-19 ਦੇ ਕਾਰਨ ਜਾਨੀ ਨੁਕਸਾਨ ਦੇ ਮਾਮਲੇ ਵਿੱਚ ਪੋਰਟ ਕਰਮਚਾਰੀਆਂ / ਵਰਕਰਾਂ ਲਈ 50 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਗਿਆ

ਸਿੱਧੇ ਪੋਰਟ ਦੁਆਰਾ ਹੀ ਨਿਯੁਕਤ ਕੀਤੇ ਗਏ ਠੇਕੇ ‘ਤੇ ਕੰਮ ਕਰਨ ਵਾਲੇ ਮਜ਼ਦੂਰ ਅਤੇ ਹੋਰ ਕੰਟਰੈਕਚੂਅਲ ਕਰਮਚਾਰੀਆਂ ਸਮੇਤ ਪੋਰਟ ਦੇ ਸਾਰੇ ਕਰਮਚਾਰੀਆਂ ਨੂੰ ਇਸ ਵਿੱਚ ਕਵਰ ਕੀਤਾ ਗਿਆ ਹੈ

Posted On: 28 APR 2020 3:04PM by PIB Chandigarh

ਸ਼ਿਪਿੰਗ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ ਸਾਰੀਆਂ ਮੁੱਖ ਬੰਦਰਗਾਹਾਂ, ਕੋਵਿਡ-19 ਕਾਰਨ ਹੋਏ ਜਾਨੀ ਨੁਕਸਾਨ ਦੇ ਮਾਮਲੇ ਵਿੱਚ ਬੰਦਰਗਾਹ ਦੇ ਕਰਮਚਾਰੀਆਂ ਦੇ ਆਸ਼ਰਿਤਾਂ / ਕਾਨੂੰਨੀ ਵਾਰਸਾਂ ਨੂੰ ਨਿਮਨ ਲਿਖਿਤ ਅਨੁਸਾਰ ਮੁਆਵਜ਼ਾ / ਐੱਕਸ- ਗ੍ਰੇਸ਼ੀਆ ਦੇ ਸਕਦੀਆਂ ਹਨ:

 

ਸ਼੍ਰੇਣੀ

 

ਮੁਆਵਜ਼ੇ / ਐੱਕਸ- ਗ੍ਰੇਸ਼ੀਆ ਦੀ ਰਕਮ (ਰੁਪਏ)

 

ਸਾਰੇ ਪੋਰਟ ਕਰਮਚਾਰੀ ਜਿਨ੍ਹਾਂ ਵਿੱਚ ਪੋਰਟ ਦੁਆਰਾ ਸਿੱਧੇ ਭਰਤੀ ਕੀਤੇ ਮਜ਼ਦੂਰ ਸ਼ਾਮਲ ਹਨ

 

50.00 ਲੱਖ

 

ਹੋਰ ਕੰਟਰੈਕਚੂਅਲ ਮਜ਼ਦੂਰ

 

50.00 ਲੱਖ

 

 

ਵਿੱਤੀ ਮੁਆਵਜ਼ਾ, ਪੋਰਟ ਨਾਲ ਜੁੜੀ ਡਿਊਟੀ ਨੂੰ ਨਿਭਾਉਂਦੇ  ਹੋਏ ਕੋਵਿਡ-19 ਕਾਰਨ ਜਾਨ ਦੇ ਜੋਖ਼ਮ ਨੂੰ ਕਵਰ ਕਰਨ ਲਈ ਐਲਾਨਿਆ ਗਿਆ ਹੈ। ਮੁਆਵਜ਼ੇ / ਐੱਕਸ-ਗਰੇਸ਼ੀਆ ਦੇ ਦਾਅਵਿਆਂ /ਅਦਾਇਗੀਆਂ ਦੇ ਨਿਪਟਾਰੇ ਅਤੇ ਕੋਵਿਡ-19 ਤੋਂ ਮੌਤ ਦੇ ਕਾਰਨਾਂ ਦੀ ਪੁਸ਼ਟੀ ਕਰਨ ਲਈ  ਕੰਪੀਟੈਂਟ ਅਥਾਰਿਟੀ, ਸਬੰਧਿਤ ਪੋਰਟ ਦਾ ਚੇਅਰਮੈਨ ਹੈ। ਇਹ ਮੁਆਵਜ਼ਾ ਸਿਰਫ ਕੋਵਿਡ-19 ਦੀ ਮਹਾਮਾਰੀ ਲਈ ਲਾਗੂ ਹੈ ਅਤੇ 30.09.2020 ਤੱਕ ਲਾਗੂ ਰਹੇਗਾ, ਇਸ ਤੋਂ ਬਾਅਦ ਮਾਮਲਾ ਸਮੀਖਿਆ  ਅਧੀਨ ਰਹੇਗਾ।

 

****

 

ਵਾਈਬੀ / ਏਪੀ



(Release ID: 1618963) Visitor Counter : 118