PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 26 APR 2020 6:16PM by PIB Chandigarh

 

https://static.pib.gov.in/WriteReadData/userfiles/image/image002482A.pnghttps://static.pib.gov.in/WriteReadData/userfiles/image/image001H2E9.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਹੁਣ ਤੱਕ 5,804 ਵਿਅਕਤੀ ਸਿਹਤਯਾਬ ਹੋਣ ਦੀ 21.90 ਫ਼ੀ ਸਦੀ ਦਰ ਨਾਲ ਠੀਕ ਹੋ ਚੁੱਕੇ ਹਨ। ਹੁਣ ਤੱਕ ਭਾਰਤ ਵਿੱਚ ਕੋਵਿਡ19 ਦੇ 26,496 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚੋਂ 824 ਮੌਤਾਂ ਹੋ ਚੁੱਕੀਆਂ ਹਨ।
  • ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਹੁਣ ਹਾਲਤ ਸੁਧਰ ਰਹੀ ਹੈ ਕਿਉਂਕਿ ਹੌਟਸਪੌਟ ਜ਼ਿਲ੍ਹੇ (ਐੱਚਐੱਸਡੀ) ਹੁਣ ਗ਼ੈਰਹੌਟਸਪੌਟ ਜ਼ਿਲ੍ਹਿਆਂ (ਐੱਨਐੱਚਐੱਸਡੀ) ਵਿੱਚ ਤਬਦੀਲ ਹੁੰਦੇ ਜਾ ਰਹੇ ਹਨ।
  • ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਭਾਰਤ ਦੀ ਕੋਰੋਨਾਖ਼ਿਲਾਫ਼ ਜੰਗ ਲੋਕਾਂ ਦੁਆਰਾ ਸੰਚਾਲਿਤ ਹੈ; ਉਨ੍ਹਾਂ ਦੇਸ਼ਵਾਸੀਆਂ ਨੂੰ ਤਾਕੀਦ ਕੀਤੀ ਕਿ ਉਹ ਕਿਤੇ ਹੱਦੋਂ ਵੱਧ ਆਤਮਵਿਸ਼ਵਾਸ ਦੇ ਸ਼ਿਕੰਜੇ ਚ ਨਾ ਫਸ ਜਾਣ
  • ਸਿੱਧੇ ਮੰਡੀਕਰਣਨਾਲ ਮੰਡੀਆਂ ਚੋਂ ਭੀੜ ਘਟਾਉਣ ਤੇ ਲੌਕਡਾਊਨ ਦੌਰਾਨ ਕਿਸਾਨਾਂ ਦੇ ਉਤਪਾਦਾਂ ਦੇ ਸਮੇਂਸਿਰ ਮੰਡੀਕਰਣ ਚ ਮਿਲੀ ਮਦਦ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਤੱਕ 5,804 ਵਿਅਕਤੀ ਸਿਹਤਯਾਬ ਹੋਣ ਦੀ 21.90 ਫ਼ੀ ਸਦੀ ਦਰ ਨਾਲ ਠੀਕ ਹੋ ਚੁੱਕੇ ਹਨ। ਹੁਣ ਤੱਕ ਭਾਰਤ ਵਿੱਚ ਕੋਵਿਡ19 ਦੇ 26,496 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚੋਂ 824 ਮੌਤਾਂ ਹੋ ਚੁੱਕੀਆਂ ਹਨ। ਕੈਬਨਿਟ ਸਕੱਤਰ ਨੇ ਇੱਕ ਲੰਮੇਰੀ ਵੀਡੀਓ ਕਾਲ ਦੌਰਾਨ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਮੁੱਖ ਸਕੱਤਰਾਂ ਅਤੇ ਡੀਜੀਪੀਜ਼ ਕੋਵਿਡ19 ਦੇ ਟਾਕਰੇ ਲਈ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜਿਹੜੇ ਰਾਜਾਂ ਵਿੱਚ ਵਧੇਰੇ ਕੇਸ ਹਨ, ਉਨ੍ਹਾਂ ਨੂੰ ਲੌਕਡਾਊਨ ਦੇ ਉਪਾਵਾਂ ਤੇ ਕੰਟੇਨਮੈਂਟ ਨੀਤੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਪਾਲਣਾ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਡਾ. ਹਰਸ਼ ਵਰਧਨ ਨੇ ਕਿਹਾ ਕਿ ਭਾਰਤ ਵਿੱਚ ਹੁਣ ਹਾਲਤ ਸੁਧਰ ਰਹੀ ਹੈ ਕਿਉਂਕਿ ਹੌਟਸਪੌਟ ਜ਼ਿਲ੍ਹੇ (ਐੱਚਐੱਸਡੀ) ਹੁਣ ਗ਼ੈਰਹੌਟਸਪੌਟ ਜ਼ਿਲ੍ਹਿਆਂ (ਐੱਨਐੱਚਐੱਸਡੀ) ਵਿੱਚ ਤਬਦੀਲ ਹੁੰਦੇ ਜਾ ਰਹੇ ਹਨ।

https://pib.gov.in/PressReleseDetail.aspx?PRID=1618419

 

 ‘ਮਨ ਕੀ ਬਾਤ 2.0’ ਦੀ 11ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ 2.0’ ਦੇ 11ਵੇਂ ਭਾਗ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਭਾਰਤ ਦੀ ਕੋਰੋਨਾਖ਼ਿਲਾਫ਼ ਜੰਗ ਲੋਕਾਂ ਦੁਆਰਾ ਸੰਚਾਲਿਤ ਹੈ ਅਤੇ ਸਰਕਾਰ ਤੇ ਪ੍ਰਸ਼ਾਸਨ ਇਸ ਵੇਲੇ ਜਨਤਾ ਦੇ ਨਾਲ ਹੀ ਇਸ ਆਲਮੀ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਜੰਗ ਵਿੱਚ ਦੇਸ਼ ਦਾ ਹਰੇਕ ਨਾਗਰਿਕ ਇੱਕ ਫ਼ੌਜੀ ਹੈ ਅਤੇ ਉਹ ਜੰਗ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਜਨਤਾ ਦੇ ਸੰਕਲਪ ਦੀ ਸ਼ਲਾਘਾ ਕੀਤੀ, ਜਿਵੇਂ ਹਰ ਸਥਾਨ ਤੇ ਲੋਕ ਇੱਕਦੂਜੇ ਦੀ ਮਦਦ ਲਈ ਅੱਗੇ ਆ ਰਹੇ ਹਨ।

https://pib.gov.in/PressReleseDetail.aspx?PRID=1618407

 

'ਮਨ ਕੀ ਬਾਤ 2.0' ਦੀ 11ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (26.04.2020)

https://pib.gov.in/PressReleseDetail.aspx?PRID=1618355

 

 ‘ਸਿੱਧੇ ਮੰਡੀਕਰਣਨਾਲ ਮੰਡੀਆਂ ਚੋਂ ਭੀੜ ਘਟਾਉਣ ਤੇ ਲੌਕਡਾਊਨ ਦੌਰਾਨ ਕਿਸਾਨਾਂ ਦੇ ਉਤਪਾਦਾਂ ਦੇ ਸਮੇਂਸਿਰ ਮੰਡੀਕਰਣ ਚ ਮਿਲੀ ਮਦਦ

ਭਾਰਤ ਸਰਕਾਰ ਕਿਸਾਨਾਂ ਨੂੰ ਸਿੱਧੇ ਮੰਡੀਕਰਣ ਦੀ ਸੁਵਿਧਾ ਦੇਣ ਅਤੇ ਉਨ੍ਹਾਂ ਨੂੰ ਬਿਹਤਰ ਮੁਨਾਫ਼ੇ ਦਿਵਾਉਣ ਲਈ ਸਹਿਕਾਰੀ ਜਤਨ ਕਰਦੀ ਰਹੀ ਹੈ। ਇਸ ਦੇ ਨਾਲ ਹੀ ਵਿਭਾਗ ਨੇ ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਨੂੰ ਧਿਆਨ ਚ ਰੱਖਦਿਆਂ ਕੋਰੋਨਾ ਵਾਇਰਸ ਫੈਲਣ ਤੋਂ ਰੋਕਥਾਮ ਹਿਤ ਮੰਡੀਆਂ ਚ ਸਮਾਜਿਕਦੂਰੀ ਬਣਾ ਕੇ ਰੱਖਣ ਲਈ ਅਡਵਾਈਜ਼ਰੀਆਂ (ਸਲਾਹਾਂ) ਜਾਰੀ ਕੀਤੀਆਂ ਹਨ। ਰਾਜਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਕਿਸਾਨਾਂ / ਕਿਸਾਨਾਂ ਦੇ ਸਮੂਹਾਂ / ਐੱਫ਼ਪੀਓਜ਼ / ਸਹਿਕਾਰੀ ਸਭਾਵਾਂ ਵਿੱਚ ਆਪਣੇ ਉਤਪਾਦ; ਥੋਕ ਖ਼ਰੀਦਦਾਰਾਂ / ਵੱਡੇ ਪ੍ਰਚੂਨ ਵਿਕਰੇਤਾਵਾਂ / ਪ੍ਰੋਸੈੱਸਰਾਂ ਆਦਿ ਨੂੰ ਵੇਚਣ ਲਈ ਸਿੱਧੇ ਮੰਡੀਕਰਣਦੀ ਧਾਰਨਾ ਉਤਸ਼ਾਹਿਤ ਕਰਨ।

https://pib.gov.in/PressReleseDetail.aspx?PRID=1618270

 

ਦੇਸ਼ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਕਰਮੀਆਂ ਲਈ ਜ਼ਰੂਰੀ ਕਰਵਰਆਲ ਦੀ ਉਤਪਾਦਨ ਸਮਰੱਥਾ ਪ੍ਰਤੀ ਦਿਨ 1 ਲੱਖ ਤੋਂ ਜ਼ਿਆਦਾ ਹੋਈ, ਹੁਣ ਤੱਕ ਕਵਰਆਲ ਦਾ ਸੰਚਿਤ ਉਤਪਾਦਨ ਲਗਭਗ ਇੱਕ ਮਿਲੀਅਨ ਹੈ

ਹੁਣ ਤੱਕ ਕਵਰਆਲ ਦਾ ਸੰਚਿਤ ਉਤਪਾਦਨ ਲਗਭਗ ਇੱਕ ਮਿਲੀਅਨ ਹੈ ਕੋਵਿਡ-19 ਖਿਲਾਫ਼ ਲੜਾਈ ਵਿੱਚ ਫਰੰਟਲਾਈਨ ਹੈਲਥਕੇਅਰ ਵਰਕਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਅਹਿਮ ਹੁਲਾਰਾਪੀਪੀਈ ਕਵਰਆਲ ਉਤਪਾਦਨ ਵਿੱਚ ਬੰਗਲੁਰੂ ਮੋਹਰੀ ਭੂਮਿਕਾ ਨਿਭਾ ਰਿਹਾ ਹੈ, ਤਮਿਲ ਨਾਡੂ ਵਿੱਚ ਚੇਨਈ ਅਤੇ ਤਿਰੂਪੁਰ, ਪੰਜਾਬ ਵਿੱਚ ਫਗਵਾੜਾ ਅਤੇ ਲੁਧਿਆਣਾ, ਐੱਨਸੀਆਰ ਵਿੱਚ ਗੁਰੂਗ੍ਰਾਮ ਅਤੇ ਨੌਇਡਾ ਵੀ ਪੀਪੀਈ ਕਵਰਆਲ ਉਤਪਾਦਨ ਲਈ ਕੇਂਦਰ ਬਣ ਗਏ ਹਨਸਰਕਾਰ ਸਪਲਾਈ ਚੇਨ ਨੂੰ ਸੁਚਾਰੂ ਕਰਨ, ਰੁਕਾਵਟਾਂ ਨੂੰ ਦੂਰ ਕਰਨ ਅਤੇ ਸਥਿਰ ਸਪਲਾਈ ਬਣਾਈ ਰੱਖਣ ਲਈ ਵਿਭਿੰਨ ਉਦਯੋਗਿਕ ਸੰਸਥਾਵਾਂ ਅਤੇ ਨਿਰਮਾਤਾਵਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ

https://pib.gov.in/PressReleseDetail.aspx?PRID=1618389

 

ਆਈਆਈਟੀ ਬੰਬੇ ਦੇ ਵਿਦਿਆਰਥੀਆਂ ਨੇ ਘੱਟ ਕੀਮਤ ਵਾਲੇ ਮਕੈਨੀਕਲ ਵੈਂਟੀਲੇਟਰ 'ਰੁਹਦਰ' ਦਾ ਵਿਕਾਸ ਕੀਤਾ

ਆਈਆਈਟੀ ਬੰਬੇ, ਐੱਨਆਈਟੀ ਸ੍ਰੀ ਨਗਰ ਅਤੇ ਇਸਲਾਮਿਕ ਯੂਨੀਵਰਸਿਟੀ ਆਵ੍ ਸਾਇੰਸ ਐਂਡ ਟੈਕਨੋਲੋਜੀ (ਆਈਯੂਐੱਸਟੀ), ਅਵੰਤੀਪੋਰਾ, ਪੁਲਵਾਮਾ, ਜੰਮੂ ਅਤੇ ਕਸ਼ਮੀਰ ਦੇ ਇੰਜੀਨੀਅਰਿੰਗ ਵਿਦਿਆਰਥੀਆਂ ਦੀ ਇੱਕ ਟੀਮ ਰਚਨਾਤਮਕ ਵਿਅਕਤੀਆਂ ਦਾ ਇੱਕ ਅਜਿਹਾ ਸਮੂਹ ਹੈ ਜੋ ਵੈਂਟੀਲੇਟਰ ਦੀ ਜ਼ਰੂਰਤ ਸਬੰਧੀ ਸਮੱਸਿਆ ਨੂੰ ਹੱਲ ਕਰਨ ਲਈ ਸਾਹਮਣੇ ਆਇਆ। ਇਸ ਟੀਮ ਨੇ ਸਥਾਨਕ ਪੱਧਰ 'ਤੇ ਉਪਲਬਧ ਸਮੱਗਰੀ ਦੀ ਵਰਤੋਂ ਕਰਦੇ ਹੋਏ  ਘੱਟ ਕੀਮਤ ਵਾਲਾ ਵੈਂਟੀਲੇਟਰ ਬਣਾਇਆ ਹੈ।

 

https://pib.gov.in/PressReleseDetail.aspx?PRID=1618375

 

ਵਟਸਐਪ ਤੇ ਜਾਅਲੀ ਖ਼ਬਰ ਕੋਰੋਨਾ ਸਹਾਇਤਾ ਯੋਜਨਾਤਹਿਤ 1,000 ਰੁਪਏ ਦੇਣ ਦਾ ਦਾਅਵਾ

ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੀ ਫੈਕਟ ਚੈੱਕ ਯੂਨਿਟਨੇ ਅੱਜ ਇੱਕ ਟਵੀਟ ਰਾਹੀਂ ਸਪਸ਼ਟ ਕੀਤਾ ਕਿ ਭਾਰਤ ਸਰਕਾਰ ਕਿਸੇ ਨੂੰ ਵੀ ਅਖੌਤੀ ਕੋਰੋਨਾ ਸਹਾਇਤਾ ਯੋਜਨਾਤਹਿਤ 1,000 ਰੁਪਏ ਅਦਾ ਨਹੀਂ ਕਰ ਰਹੀ।

https://pib.gov.in/PressReleseDetail.aspx?PRID=1618314

 

ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਖ਼ਿਲਾਫ਼ ਭਾਰਤ ਦੀ ਲੜਾਈ ਦੀ ਸਮੀਖਿਆ ਲੈਣ ਲਈ ਸਾਬਕਾ-ਨੌਕਰਸ਼ਾਹਾਂ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ

https://pib.gov.in/PressReleseDetail.aspx?PRID=1618236

 

ਟੂਰਿਜ਼ਮ ਮੰਤਰਾਲੇ ਦੀ ਵੈਬੀਨਾਰ ਸੀਰੀਜ਼ ਦੇਖੋ ਅਪਨਾ ਦੇਸ਼ਤਹਿਤ 'ਅਵਧ ਕੀ ਸੈਰ-ਲਖਨਊ ਦਾ ਮਾਣ' ਵਿਸ਼ੇ ਜ਼ਰੀਏ ਪਾਕ-ਕਲਾ ਟੂਰਿਜ਼ਮ ਦੀਆਂ ਸੰਭਾਵਨਾਵਾਂ ਨੂੰ ਦਰਸਾਇਆ ਗਿਆ

 

https://pib.gov.in/PressReleseDetail.aspx?PRID=1618358

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

·        ਅਸਾਮ-ਅਸਾਮ ਵਿੱਚ 18 ਜ਼ਿਲ੍ਹਿਆਂ ਵਿੱਚ ਲੌਕਡਾਊਨ ਦੇ ਬਾਅਦ ਚਾਵਲ, ਨਮਕ, ਚੀਨੀ, ਆਲੂ, ਪਿਆਜ਼ ਆਦਿ ਜਿਹੀਆਂ ਜ਼ਰੂਰੀ ਵਸਤੂਆਂ 28 ਰੇਲਵੇ ਪੁਆਇੰਟਾਂ ਵਿੱਚ ਅੱਪਲੋਡ ਕੀਤੀਆਂ ਗਈਆਂ। ਔਸਤ ਹਰ ਦਿਨ ਲਗਭਗ 1,500 ਟਰੱਕ ਲਗਾਏ ਜਾ ਰਹੇ ਹਨ ਅਤੇ ਹੁਣ ਤੱਕ ਰਾਜ ਵਿੱਚ 357 ਰੇਲਵੇ ਟਰੈਕਾਂ ਤੇ 44,624 ਟਰੱਕ-ਟ੍ਰਿਪ ਲਗਾਏ ਜਾ ਚੁੱਕੇ ਹਨ। ਲੌਕਡਾਊਨ ਵਿਚਕਾਰ ਖਾਧ ਸਟਾਕ ਦੀ ਉਚਿਤ ਉਪਲੱਬਧਤਾ ਯਕੀਨੀ ਬਣਾਉਣ ਲਈ ਐੱਫਸੀਆਈ ਦੇ 179 ਰੈਕ ਅਸਾਮ ਵਿੱਚ ਪੂਰੇ ਉੱਤਰ ਪੂਰਬ ਲਈ ਆਏ ਹਨ ਜਿਨ੍ਹਾਂ ਵਿੱਚ 4.7 ਐੱਲਐੱਮਟੀ ਚਾਵਲ ਅਤੇ 0.21 ਐੱਲਐੱਮਟੀ ਕਣਕ ਹੈ। ਇਨ੍ਹਾਂ ਵਿੱਚ 3.75 ਐੱਲਐੱਮਟੀ ਚਾਵਲ ਅਤੇ 0.14 ਐੱਲਐੱਮਟੀ ਕਣਕ ਅਸਾਮ ਲਈ ਹੈ। ਸਿਹਤ ਮੰਤਰੀ ਹਿਮੰਤਾ ਬਿਸਵਾ ਵਰਮਾ ਨੇ ਟਵੀਟ ਕੀਤਾ ਕਿ 8 ਮਰੀਜ਼ਾਂ ਦੇ ਕੋਵਿਡ-19 ਟੈਸਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਅੱਜ ਛੁੱਟੀ ਦੇ ਦਿੱਤੀ ਗਈ ਹੈ। ਉਹ ਹੁਣ 14 ਦਿਨਾਂ ਤੱਕ ਨਿਗਰਾਨੀ ਵਿੱਚ ਰਹਿਣਗੇ।

 

·        ਮਣੀਪੁਰ-ਮਣੀਪੁਰ ਵਿੱਚ ਲੌਕਡਾਊਨ ਹਟਾਉਣ ਤੋਂ ਬਾਅਦ ਜ਼ਿਲ੍ਹਾਵਾਰ ਸੰਖਿਆ ਦਾ ਪਤਾ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਲਈ ਕੁਆਰੰਟੀਨ ਸਥਾਨਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ।

 

·        ਮਿਜ਼ੋਰਮ- ਰਾਜ ਕਲਿਆਣ ਬੋਰਡ ਨੇ ਰਾਜ ਵਿੱਚ ਲੌਕਡਾਊਨ ਦੌਰਾਨ 49,598 ਦਿਹਾੜੀਦਾਰ ਗ੍ਰਾਮੀਣਾਂ ਨੂੰ 3000 ਰੁਪਏ ਵੰਡੇ ਹਨ।

 

·        ਨਾਗਾਲੈਂਡ ਨਾਗਾਲੈਂਡ ਵਿੱਚ ਲੌਕਡਾਊਨ ਦੀ ਉਲੰਘਣਾ ਕਰਨ ਤੇ 469 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 5 ਕੇਸ ਸੋਸ਼ਲ ਮੀਡੀਆ ਉਲੰਘਣਾ ਸਮੇਤ 335 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ। ਹੁਣ ਤੱਕ ਫਸੇ ਹੋਏ ਨਾਗਰਿਕਾਂ ਨੂੰ 1.63 ਕਰੋੜ ਰੁਪਏ ਵੰਡੇ ਗਏ ਹਨ। ਤਸਦੀਕ ਕੀਤੀਆਂ ਗਈਆਂ ਯੋਗ ਅਰਜ਼ੀਆਂ ਦੀ ਕੁੱਲ ਸੰਖਿਆ 9,800 ਤੱਕ ਪਹੁੰਚ ਗਈ ਹੈ।

 

·        ਚੰਡੀਗੜ੍ਹ- ਹੁਣ ਤੱਕ 21.5 ਲੱਖ ਭੋਜਨ ਪੈਕੇਟਾਂ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਲੋੜਵੰਦਾਂ ਅਤੇ ਗਰੀਬਾਂ ਵਿੱਚ ਵੰਡਿਆ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਉਪਰੋਕਤ ਸਾਰੇ ਸਹਿਯੋਗ ਲਈ ਸਾਰੇ ਗੁਰਦੁਆਰਿਆਂ, ਗੈਰ ਸਰਕਾਰੀ ਸੰਗਠਨਾਂ/ਸਵੈ ਸਹਾਇਤਾ ਸਮੂਹਾਂ ਦਾ ਧੰਨਵਾਦ ਕੀਤਾ ਹੈ। ਸ਼ਹਿਰ ਵਿੱਚ ਕੋਵਿਡ-19 ਪ੍ਰਬੰਧਨ ਦੀ ਨਿਗਰਾਨੀ ਲਈ ਇੱਕ ਨਵਾਂ ਕੰਟਰੋਲ ਅਤੇ ਕਮਾਂਡ ਕੇਂਦਰ ਖੋਲਿ੍ਹਆ ਗਿਆ ਹੈ। ਅਧਿਕਾਰੀ ਕੰਟਰੋਲ ਰੂਮ ਤੋਂ ਸਬਜ਼ੀਆਂ, ਫਲਾਂ, ਦੁੱਧ, ਬਰੈੱਡਾਂ ਦੀ ਵੰਡ ਅਤੇ ਸਫ਼ਾਈ ਕਾਰਜਾਂ ਦੀ ਨਿਗਰਾਨੀ ਕਰ ਸਕਣਗੇ।

 

·        ਪੰਜਾਬ- ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਰਿਹਾਇਸ਼ੀ/ਕਮਰਸ਼ੀਅਲ ਅਤੇ ਹਸਪਤਾਲਾਂ ਵਿੱਚ ਏਅਰ ਕੰਡੀਸ਼ਨਰਾਂ ਦੀ ਵਰਤੋਂ ਸਬੰਧੀ ਅਡਵਾਇਜ਼ਰੀ ਜਾਰੀ ਕੀਤੀ ਹੈ। ਪੰਜਾਬ ਸਰਕਾਰ ਨੇ ਸੀ-ਡੈਕ ਮੋਹਾਲੀ ਵੱਲੋਂ ਵਿਕਸਤ ਈ-ਸੰਜੀਵਨੀ-ਔਨਲਾਈਨ ਓਪੀਡੀ (ਡਾਕਟਰ ਤੋਂ ਮਰੀਜ਼), ਏਕੀਕ੍ਰਿਤ ਟੈਲੀਮੈਡੀਸਨ ਸਮਾਧਾਨ ਦੀ ਸ਼ੁਰੂਆਤ ਕੀਤੀ ਹੈ। ਇਹ ਵਿਸ਼ੇਸ਼ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਗ੍ਰਾਮੀਣ ਖੇਤਰਾਂ ਅਤੇ ਕਿਸੇ ਵੀ ਅਲੱਗ-ਥਲੱਗ ਸਮੁਦਾਏ ਦੇ ਲੋਕਾਂ ਤੱਕ ਬਣਾਉਂਦੀ ਹੈ। ਇਹ ਨਾਗਰਿਕਾਂ ਲਈ ਵੀਡਿਓ-ਕਾਨਫਰੰਸਿੰਗ ਤੇ ਮਾਹਿਰ ਡਾਕਟਰਾਂ ਦੇ ਇੱਕ ਨੈੱਟਵਰਕ ਨਾਲ ਜੁੜਨ ਅਤੇ ਘਰ ਬੈਠੇ ਹੀ ਆਮ ਸਿਹਤ ਸਬੰਧੀ ਚਿੰਤਾਵਾਂ ਲਈ ਮੈਡੀਕਲ ਇਲਾਜ ਅਤੇ ਸਲਾਹ ਪ੍ਰਾਪਤ ਕਰਨ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ।

 

·        ਹਰਿਆਣਾ- ਮੁੱਖ ਮੰਤਰੀ ਨੇ ਇੱਕ ਮੋਬਾਇਲ ਐਪਲੀਕੇਸ਼ਨ ਹੈਲਪਮੀਦੀ ਸ਼ੁਰੂਆਤ ਕੀਤੀ ਹੈ ਜਿਸਦਾ ਉਦੇਸ਼ ਇੱਕ ਐਪਲੀਕੇਸ਼ਨ ਨਾਲ ਟੈਲੀਮੈਡੀਸਨ, ਆਵਾਜਾਈ ਪਾਸ, ਖਰੀਦ ਵਿੱਚ ਸਹਾਇਤਾ, ਸੁੱਕੇ ਰਾਸ਼ਨ ਦੀ ਡਿਲਿਵਰੀ ਅਤੇ ਪੱਕਿਆ ਹੋਇਆ ਭੋਜਨ, ਸਿੱਖਿਆ ਸਮੱਗਰੀ ਆਦਿ ਸਮੇਤ ਸਾਰੀਆਂ ਲਾਜ਼ਮੀ ਸੇਵਾਵਾਂ ਪ੍ਰਦਾਨ ਕਰਨਾ ਹੈ। ਪਿਛਲੇ ਪੰਜ ਦਿਨਾਂ ਵਿੱਚ ਰਾਜ ਵਿੱਚ 130707 ਕਿਸਾਨਾਂ ਤੋਂ ਕੁੱਲ 19.26 ਲੱਖ ਮੀਟਰਿਕ ਟਨ ਕਣਕ ਖਰੀਦੀ ਗਈ ਹੈ।

 

·        ਹਿਮਾਚਲ ਪ੍ਰਦੇਸ਼- ਸਰਕਾਰ ਨੇ ਬਜ਼ੁਰਗਾਂ ਅਤੇ ਆਮ ਜਨਤਾ ਨੂੰ ਸਵੇਰ ਦੀ ਸੈਰ ਦੀ ਸੁਵਿਧਾ ਲਈ 26.04.2020 ਤੋਂ ਰੋਜ਼ਾਨਾ ਸਵੇਰੇ 5.30 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫਿਊ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਰਾਜ ਸਰਕਾਰ ਨੇ ਕਰਫਿਊ ਵਿੱਚ ਮੌਜੂਦਾ ਤਿੰਨ ਘੰਟੇ ਦੀ ਬਜਾਏ ਚਾਰ ਘੰਟੇ ਲਈ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਇਸ ਨਾਲ ਨਾ ਸਿਰਫ਼ ਸਮਾਜਿਕ ਦੂਰੀ ਯਕੀਨੀ ਬਣਾਈ ਜਾਵੇਗੀ ਬਲਕਿ ਦੁਕਾਨਾਂ ਵਿੱਚ ਵੀ ਭੀੜ ਘੱਟ ਹੋਵੇਗੀ। ਰਾਜ ਸਰਕਾਰ ਨੇ ਖਣਨ ਸਥਾਨਾਂ ਤੋਂ ਪ੍ਰਾਜੈਕਟ ਖੇਤਰਾਂ ਤੱਕ ਨਿਰਮਾਣ ਸਮੱਗਰੀ ਲੈ ਜਾਣ ਵਾਲੇ ਟਰੱਕਾਂ ਨੂੰ ਅੰਤਰ ਜ਼ਿਲ੍ਹਾ ਆਵਾਜਾਈ ਕਰਨ ਦੀ ਪ੍ਰਵਾਨਗੀ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਨਿਰਮਾਣ ਸਥਾਨਾਂ ਲਈ ਸੜਕ ਨਿਰਮਾਣ ਮਸ਼ੀਨਰੀ ਦੀ ਅੰਤਰ ਜ਼ਿਲ੍ਹਾ ਆਵਾਜਾਈ ਨੂੰ ਵੀ ਪ੍ਰਵਾਨਗੀ ਦਿੱਤੀ ਹੈ।

 

·        ਕੇਰਲ- ਮੁੱਖ ਮੰਤਰੀ ਨੇ ਅੰਤਰ ਰਾਜੀ ਸਰਹੱਦਾਂ ਤੇ ਲੌਕਡਾਊਨ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਰਾਜ ਵਿੱਚ ਕੀਤੇ ਜਾਣ ਵਾਲੇ ਟੈਸਟਾਂ ਦੀ ਸੰਖਿਆ ਵਧਾ ਦਿੱਤੀ ਗਈ ਹੈ ਜੋ ਹੁਣ ਔਸਤ 500 ਤੋਂ ਹੇਠ ਹੈ। ਨੋਰਕਾ (ਨਾਨ-ਰੈਜੀਡੈਂਸ ਕੇਰੇਲਟਸ ਅਫੇਅਰਜ਼) ਰੂਟਸ ਇੱਕ ਸਰਕਾਰੀ ਉਪ¬ਕ੍ਰਮ ਹੈ ਜੋ ਵਿਦੇਸ਼ ਵਿੱਚ ਫਸੇ ਆਪਣੇ ਨਾਗਰਿਕਾਂ ਲਈ ਰਜਿਸਟ੍ਰੇਸ਼ਨ ਸ਼ੁਰੂ ਕਰੇਗਾ ਜੋ ਰਾਜ ਵਿੱਚ ਵਾਪਸ ਆਉਣਾ ਚਾਹੁੰਦੇ ਹਨ, ਰਾਜ ਉਨ੍ਹਾਂ ਲਈ ਕੁਆਰੰਟੀਨ ਸੁਵਿਧਾਵਾਂ ਦਾ ਪਤਾ ਲਗਾਏਗਾ। ਰਾਜ ਵਿੱਚ ਕੁੱਲ ਪੁਸ਼ਟੀ ਹੋਏ ਮਾਮਲੇ 457 ਹਨ, ਇਨ੍ਹਾਂ ਵਿੱਚ 116 ਐਕਟਿਵ ਕੇਸ, 338 ਠੀਕ ਹੋਏ ਕੇਸ, 21044 ਨਿਗਰਾਨੀ ਅਧੀਨ ਹਨ ਅਤੇ 22360 ਵਿਅਕਤੀਆਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ ਹੈ।

 

·        ਤਮਿਲ ਨਾਡੂ- ਵਾਇਰਸ ਫੈਲਣ ਤੋਂ ਰੋਕਣ ਲਈ ਅੱਜ ਤੋਂ ਤਮਿਲ ਨਾਡੂ ਦੇ 5 ਸ਼ਹਿਰਾਂ ਵਿੱਚ ਸੰਪੂਰਨ ਲੌਕਡਾਊਨ ਲਗਾਇਆ ਗਿਆ ਹੈ। ਤਮਿਲ ਨਾਡੂ ਦੇ ਕੋਇੰਮਬਟੂਰ ਦੇ ਦੋ ਪੁਲਿਸ ਸਟੇਸ਼ਨਾਂ ਨੂੰ 6 ਕਰਮਚਾਰੀਆਂ ਦੇ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਕੋਵਿਡ-19 ਮਾਮਲੇ ਸਾਹਮਣੇ ਆਉਣ ਤੇ ਚੇਨਈ ਕਾਰਪੋਰੇਸ਼ਨ ਨੇ ਕੋਇੰਮਬਟੂਰ ਮਾਰੀਕਟ ਵਿੱਚ ਟੈਸਟ ਕਰਨ ਵਾਲਿਆਂ ਦੀ ਸੰਖਿਆ ਵਧਾਈ ਹੈ। ਕੱਲ੍ਹ ਤੱਕ ਕੁੱਲ ਮਾਮਲੇ : 1821, ਐਕਟਿਵ ਮਾਮਲੇ :835, ਮੌਤਾਂ : 23, ਹਸਪਤਾਲਾਂ ਤੋਂ ਛੁੱਟੀ : 960 ਵਿਅਕਤੀਆਂ ਨੂੰ ਦਿੱਤੀ ਗਈ ਹੈ। ਸਭ ਤੋਂ ਵੱਧ ਮਾਮਲੇ ਚੇਨਈ ਤੋਂ 495 ਹਨ।

 

·        ਕਰਨਾਟਕ- ਕਰਨਾਟਕ ਵਿੱਚ ਬੰਗਲੁਰੂ ਦੀ 45 ਸਾਲਾ ਗਰਭਵਤੀ ਔਰਤ ਦੀ ਮੌਤ ਹੋਣ ਤੇ ਕੋਵਿਡ-19 ਮੌਤ ਦਰਜ ਕੀਤੀ ਗਈ। ਰਾਜ ਸਰਕਾਰ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਨਵੇਂ ਕੋਵਿਡ ਮਾਮਲਿਆਂ ਦਾ ਮਹੱਤਵਪੂਰਨ ਹਿੱਸਾ ਲੱਛਣ ਰਹਿਤ ਵਿਅਕਤੀਆਂ ਦਾ ਹੈ। ਕੁੱਲ ਮਾਮਲੇ : 501, ਮੌਤਾਂ : 19, ਠੀਕ ਹੋਏ : 177 ਹਨ।

 

·        ਆਂਧਰ ਪ੍ਰਦੇਸ਼- ਪਿਛਲੇ 24 ਘੰਟਿਆਂ ਵਿੱਚ 81 ਨਵੇਂ ਮਾਮਲਿਆਂ ਦੇ ਰਿਪੋਰਟ ਹੋਣ ਨਾਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1097 ਹੋ ਗਈ ਹੈ। ਐਕਟਿਵ : 835, ਠੀਕ ਹੋਏ : 231, ਮੌਤਾਂ :31 ਹਨ। ਕੁਰਨੂਲ, ਗੁੰਟੂਰ, ਕ੍ਰਿਸ਼ਨਾ ਜ਼ਿਲ੍ਹਿਆਂ ਵਿੱਚ ਜਿੱਥੇ ਪਾਜ਼ੇਟਿਵ ਮਾਮਲੇ ਵਧੇ ਹਨ, ਉੱਥੇ ਲੌਕਡਾਊਨ ਦੇ ਸਖ਼ਤ ਉਪਾਅ ਕੀਤੇ ਗਏ ਹਨ। ਸ਼੍ਰੀਕਾਕੁਲਮ ਜ਼ਿਲ੍ਹੇ ਦਾ ਪਥਾਪਟਨਮ ਸ਼ਹਿਰ ਪੂਰੀ ਤਰ੍ਹਾਂ ਨਾਲ ਸੀਲ ਹੋ ਚੁੱਕਾ ਹੈ, ਤਿੰਨ ਪਾਜ਼ੇਟਿਵ ਕੇਸਾਂ ਦੇ ਸਾਰੇ ਮੁੱਢਲੇ ਸੰਪਰਕਾਂ ਦੀ ਪਛਾਣ ਕਰ ਲਈ ਗਈ ਹੈ। ਪਾਜ਼ੇਟਿਵ ਮਾਮਲਿਆਂ ਵਿੱਚ ਮੋਹਰੀ ਜ਼ਿਲ੍ਹੇ : ਕੁਰਨੂਲ (279), ਗੁੰਟੂਰ (214) ਅਤੇ ਕ੍ਰਿਸ਼ਨਾ (177) ਹਨ।

 

·        ਤੇਲੰਗਾਨਾਪੀਪੀਈ ਕਿੱਟ ਦੀ ਘਾਟ ਦਾ ਸਾਹਮਣਾ ਕਰ ਰਹੇ ਰਾਜ ਵਿੱਚ ਖਿਡੌਣਾ ਨਿਰਮਾਤਾਵਾਂ ਨੇ ਹੁਣ ਉਨ੍ਹਾਂ ਨੂੰ ਵਿਸ਼ਾਖਾਪਟਨਮ ਐੱਸਈਜ਼ੈੱਡ ਵਿੱਚ ਬਣਾਉਣ ਦਾ ਫੈਸਲਾ ਕੀਤਾ ਹੈ। ਲਗਭਗ ਸੱਤ ਲੱਖ ਆਬਾਦੀ ਵਾਲਾ ਗਡਵਾਲ ਜ਼ਿਲ੍ਹਾ ਹੁਣ ਕੋਵਿਡ ਦਾ ਹੌਟਸਪਾਟ ਬਣ ਗਿਆ ਹੈ। ਜ਼ਿਲ੍ਹੇ ਤੋਂ ਲਗਭਗ 45 ਮਾਮਲੇ ਸਾਹਮਣੇ ਆਏ ਹਨ ਅਤੇ ਲਗਭਗ ਹਰ ਦਿਨ ਇੱਕ ਜਾਂ ਦੋ ਮਾਮਲੇ ਵਧ ਰਹੇ ਹਨ। ਰਾਜ ਤੋਂ ਰਿਪੋਰਟ ਕੀਤੇ ਗਏ ਮਾਮਲਿਆਂ ਦੀ ਕੁੱਲ ਸੰਖਿਆ 990 ਹੈ।

·   ਜੰਮੂ-ਕਸ਼ਮੀਰ ਪਿਛਲੇ 24 ਘੰਟਿਆਂ ਵਿੱਚ 1071 ਨਮੂਨਿਆਂ ਦੀ ਜਾਂਚ ਕੀਤੀ ਗਈ। ਅੱਜ ਸਾਰੇ ਕਸ਼ਮੀਰ ਤੋਂ 40 ਹੋਰ ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਕੁੱਲ ਪਾਜ਼ਿਟਿਵ ਮਾਮਲੇ ਹੁਣ 494 ਹਨ। ਜੰਮੂ -57 ਕਸ਼ਮੀਰ -437ਹੁਣ ਤੱਕ ਕੁੱਲ 6 ਮੌਤਾਂ ਹੋ ਚੁੱਕੀਆਂ ਹਨ।

 

ਪੀਆਈਬੀ ਫੈਕਟਚੈੱਕ

 

https://static.pib.gov.in/WriteReadData/userfiles/image/image005XC1Q.png

https://static.pib.gov.in/WriteReadData/userfiles/image/image006J2S5.jpg

https://static.pib.gov.in/WriteReadData/userfiles/image/image00771TW.jpg

https://static.pib.gov.in/WriteReadData/userfiles/image/image0080P0E.jpg

https://static.pib.gov.in/WriteReadData/userfiles/image/image0094CS5.jpg

https://static.pib.gov.in/WriteReadData/userfiles/image/image010LST6.jpg

https://static.pib.gov.in/WriteReadData/userfiles/image/image011QLT0.jpg

https://static.pib.gov.in/WriteReadData/userfiles/image/image012ZLD1.jpg

https://static.pib.gov.in/WriteReadData/userfiles/image/image013SHIJ.jpg

https://static.pib.gov.in/WriteReadData/userfiles/image/image014H8VD.png

https://static.pib.gov.in/WriteReadData/userfiles/image/image015IFRF.png

 

*********

ਵਾਈਬੀ
 



(Release ID: 1618525) Visitor Counter : 211