ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਏਕਲ ਅਤੇ ਬਹੁ - ਬ੍ਰਾਂਡ ਮਾਲਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਕੁੱਝ ਸ਼੍ਰੇਣੀਆਂ ਦੀਆਂ ਦੁਕਾਨਾਂ ਖੋਲ੍ਹਣ ਦਾ ਆਦੇਸ਼ ਜਾਰੀ ਕੀਤਾ

ਲੌਕਡਾਊਨ ਪਾਬੰਦੀਆਂ ਵਿੱਚ ਦਿੱਤੀ ਗਈ ਇਹ ਛੂਟ ਹੌਟਸਪੋਟ / ਕੰਟੇਨਮੈਂਟ ਜ਼ੋਨ ਵਿੱਚ ਲਾਗੂ ਨਹੀਂ ਹੋਵੇਗੀ

Posted On: 25 APR 2020 12:47AM by PIB Chandigarh

ਗ੍ਰਹਿ ਮੰਤਰਾਲੇ ਨੇ 15 ਅਪ੍ਰੈਲ2020 ਨੂੰ ਕੋਵਿਡ -19 ਖ਼ਿਲਾਫ਼ ਲੜਨ ਲਈ ਸੰਚਿਤ ਸੰਸ਼ੋਧਿਤ  ਦਿਸ਼ਾ-ਨਿਰਦੇਸ਼ਾਂ  ਤਹਿਤਹੌਟਸਪੋਟ / ਕੰਟੇਨਮੈਂਟ ਜ਼ੋਨ ਵਿੱਚ ਸ਼ਾਮਲ ਨਹੀਂ ਹੋਣ ਵਾਲੇ ਕੁਝ ਖੇਤਰਾਂ ਵਿੱਚ ਕੁਝ ਖਾਸ ਗਤੀਵਿਧੀਆਂ ਨੂੰ ਛੂਟ ਦੇਣ ਦਾ ਆਦੇਸ਼ ਜਾਰੀ ਕੀਤਾ ਸੀ।

 

(https://www.mha.gov.in/sites/default/files/MHA%20order%20dt%2015.04.2020%2C%20with%20Revised%20Consolidated%20Guidelines_compressed%20%283%29.pdf)

 

ਕਮਰਸ਼ੀਅਲ ਅਤੇ ਪ੍ਰਾਈਵੇਟ ਪ੍ਰਤਿਸ਼ਠਾਨਾਂ ਦੀਆਂ ਸ਼੍ਰੇਣੀ ਵਿੱਚ ਛੂਟ ਦਿੰਦੇ ਹੋਏ, ਗ੍ਰਹਿ ਮੰਤਰਾਲੇ  ਨੇ ਸਾਰੇ ਰਾਜਾਂ /  ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਆਦੇਸ਼ ਜਾਰੀ ਕਰਦੇ ਹੋਏ ਸਬੰਧਿਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੇ ਦੁਕਾਨ ਅਤੇ ਸਥਾਪਨਾ ਐਕਟ  ਦੇ ਤਹਿਤ ਪੰਜੀਕ੍ਰਿਤ ਰਿਹਾਇਸ਼ੀ ਪਰਿਸਰਾਂਗੁਆਂਢ ਅਤੇ ਏਕਾਂਤ ਵਿੱਚ ਚਲਣ ਵਾਲੀਆਂ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ  ਦੇ ਦਿੱਤੀ ਹੈ।

 

ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਦੀ ਸੀਮਾ ਨੂੰ ਛੱਡ ਕੇ,  ਬਜ਼ਾਰ ਪਰਿਸਰਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਹੋਵੇਗੀ।  ਏਕਲ ਅਤੇ ਬਹੁ- ਬ੍ਰਾਂਡ ਮਾਲ ਦੀਆਂ ਦੁਕਾਨਾਂ ਨੂੰ ਕਿਤੇ ਵੀ ਖੋਲ੍ਹਣ ਦੀ ਆਗਿਆ ਨਹੀਂ ਹੋਵੇਗੀ।

 

ਆਗਿਆ ਪ੍ਰਾਪਤ ਸਾਰੀਆਂ ਦੁਕਾਨਾਂ ਲਈ ਸਿਰਫ 50% ਸਟਾਫ  ਦੇ ਨਾਲ ਦੁਕਾਨ ਖੋਲ੍ਹਣਾ ਮਾਸਕ ਪਹਿਨਣਾ ਅਤੇ ਸੋਸ਼ਲ ਡਿਸਟੈਂਸਿੰਗ  ਦੇ ਮਾਨਦੰਡਾਂ ਦਾ ਸਖਤੀ ਨਾਲ ਪਾਲਣ ਕਰਨਾ ਲਾਜ਼ਮੀ ਹੋਵੇਗਾ।

 

ਇਹ ਧਿਆਨ ਰੱਖਣਾ ਅਤਿਅੰਤ ਮਹੱਤਵਪੂਰਨ ਹੈ ਕਿ ਲੌਕਡਾਊਨ ਪਾਬੰਦੀਆਂ ਵਿੱਚ ਦਿੱਤੀ ਗਈ ਇਹ ਛੂਟ  ਹੌਟਸਪੋਟ / ਕੰਟੇਨਮੈਂਟ ਖੇਤਰਾਂ ਵਿੱਚ ਲਾਗੂ ਨਹੀਂ ਹੋਵੇਗੀ।

 

Click here to see the Official Communication

                                        *****

 

ਵੀਜੀ/ਐੱਸਐੱਨਸੀ/ਵੀਐੱਮ


(Release ID: 1618099) Visitor Counter : 244