PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
22 APR 2020 6:45PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਭਾਰਤ ’ਚ ਹੁਣ ਤੱਕ ਕੁੱਲ 19,984 ਵਿਅਕਤੀਆਂ ਦੇ ਕੋਵਿਡ–19 ਲਈ ਟੈਸਟ ਪਾਜ਼ਿਟਿਵ ਆ ਚੁੱਕੇ ਹਨ; ਲਗਭਗ 20% ਲੋਕ ਠੀਕ ਹੋ ਚੁੱਕੇ ਹਨ।
- ਆਈਸੀਐੱਮਆਰ ਨੇ ਸਾਰੇ ਰਾਜਾਂ ਨੂੰ ‘ਰੈਪਿਡ ਐਂਟੀਬਾਡੀ ਟੈਸਟ’ ਵਰਤਣ ਲਈ ਇੱਕ ਪ੍ਰੋਟੋਕੋਲ ਵੀ ਭੇਜਿਆ ਹੈ।
- ਸਰਕਾਰ ਟੈਲੀਫ਼ੋਨ ਰਾਹੀਂ ਇੱਕ ਸਰਵੇਖਣ ਕਰੇਗੀ, ਜਿਸ ਰਾਹੀਂ ਨਾਗਰਿਕਾਂ ਨਾਲ ਉਨ੍ਹਾਂ ਦੇ ਮੋਬਾਇਲ ਫ਼ੋਨ ’ਤੇ ਐੱਨਆਈਸੀ ਦੁਆਰਾ 1921 ਨੰਬਰ ਤੋਂ ਸੰਪਰਕ ਕੀਤਾ ਜਾਵੇਗਾ।
- ਮੰਤਰੀ ਮੰਡਲ ਨੇ “ਭਾਰਤ ਕੋਵਿਡ-19 ਸੰਕਟ ਪ੍ਰਤੀਕਿਰਿਆ ਅਤੇ ਸਿਹਤ ਪ੍ਰਣਾਲੀ ਤਿਆਰੀ ਪੈਕੇਜ” ਲਈ 15,000 ਕਰੋੜ ਰੁਪਏ ਨੂੰ ਪ੍ਰਵਾਨਗੀ ਦਿੱਤੀ।
- ਸਰਕਾਰ ਨੇ ਕੋਵਿਡ 19 ਨਾਲ ਲੜਨ ਲਈ ਐਲਾਨੇ ਲੌਕਡਾਊਨ ਤੋਂ ਅਤਿਰਿਕਤ ਖੇਤੀਬਾੜੀ ਅਤੇ ਫੌਰੈਸਟ੍ਰੀ ਵਸਤਾਂ, ਵਿਦਿਆਰਥੀਆਂ ਦੀਆਂ ਵਿੱਦਿਅਕ ਪੁਸਤਕਾਂ ਦੀਆਂ ਦੁਕਾਨਾਂ ਅਤੇ ਬਿਜਲੀ ਦੇ ਪੱਖਿਆਂ ਦੀਆਂ ਦੁਕਾਨਾਂ ਨੂੰ ਛੂਟ ਦਿੱਤੀ।
- ਸ਼ਹਿਰੀ ਇਲਾਕਿਆਂ ’ਚ ਬਜ਼ੁਰਗਾਂ ਦੀ ਘਰ ’ਚ ਦੇਖਭਾਲ਼ ਕਰਨ ਵਾਲਿਆਂ, ਪ੍ਰੀਪੇਡ ਮੋਬਾਈਲ ਰੀਚਾਰਜ ਉਪਯੋਗਤਾਵਾਂ, ਫ਼ੂਡ ਪ੍ਰੋਸੈੱਸਿੰਗ ਇਕਾਈਆਂ ਨੂੰ ਕੋਵਿਡ–19 ਖ਼ਿਲਾਫ਼ ਲੌਕਡਾਊਨ ਪਾਬੰਦੀਆਂ ਤੋਂ ਛੂਟ।
- ਕੇਂਦਰੀ ਗ੍ਰਹਿ ਮੰਤਰੀ ਨੇ ਡਾਕਟਰਾਂ ਨੂੰ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ।
- ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਲਈ ਇੱਕ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ
ਹੁਣ ਤੱਕ ਠੀਕ ਹੋਣ ਦੀ 19.36% ਦਰ ਨਾਲ 3870 ਵਿਅਕਤੀ ਬਿਲਕੁੱਲ ਨੌ–ਬਰ–ਨੌ ਹੋ ਚੁੱਕੇ ਹਨ। ਕੱਲ੍ਹ ਤੋਂ 1,383 ਨਵੇਂ ਮਾਮਲੇ ਦਰਜ ਹੋਏ ਹਨ। ਭਾਰਤ ’ਚ ਹੁਣ ਤੱਕ ਕੁੱਲ 19,984 ਵਿਅਕਤੀਆਂ ਦੇ ਕੋਵਿਡ–19 ਲਈ ਟੈਸਟ ਪਾਜ਼ਿਟਿਵ ਆ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ 50 ਨਵੀਂਆਂ ਮੌਤਾਂ ਦਰਜ ਹੋਈਆਂ ਹਨ। ਇਸ ਦੇ ਨਾਲ ਹੀ ਕੈਬਿਨੇਟ ਨੇ ਅੱਜ ਇੱਕ ਆਰਡੀਨੈਂਸ ਜਾਰੀ ਕਰਨ ਦੀ ਸਿਫ਼ਾਰਸ਼ ਕਰਦਿਆਂ ‘ਮਹਾਮਾਰੀ ਰੋਗ ਕਾਨੂੰਨ, 1897’ ਤਹਿਤ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ। ਆਈਸੀਐੱਮਆਰ ਨੇ ਸਾਰੇ ਰਾਜਾਂ ਨੂੰ ‘ਰੈਪਿਡ ਐਂਟੀਬਾਡੀ ਟੈਸਟ’ ਵਰਤਣ ਲਈ ਇੱਕ ਪ੍ਰੋਟੋਕੋਲ ਵੀ ਭੇਜਿਆ ਹੈ। ਇਹ ਦੁਹਰਾਇਆ ਜਾਂਦਾ ਹੈ ਕਿ ਐਂਟੀਬਾਡੀ ਰੈਪਿਡ ਟੈਸਟ ਦੀ ਵਰਤੋਂ ਜ਼ਿਆਦਾਤਰ ਚੌਕਸੀ ਲਈ ਇੱਕ ਔਜ਼ਾਰ ਵਜੋਂ ਕੀਤੀ ਜਾਂਦੀ ਹੈ। ਭਾਰਤ ਸਰਕਾਰ ਟੈਲੀਫ਼ੋਨ ਰਾਹੀਂ ਇੱਕ ਸਰਵੇਖਣ ਕਰੇਗੀ, ਜਿਸ ਰਾਹੀਂ ਨਾਗਰਿਕਾਂ ਨਾਲ ਉਨ੍ਹਾਂ ਦੇ ਮੋਬਾਇਲ ਫ਼ੋਨ ’ਤੇ ਐੱਨਆਈਸੀ (NIC) ਦੁਆਰਾ 1921 ਨੰਬਰ ਤੋਂ ਸੰਪਰਕ ਕੀਤਾ ਜਾਵੇਗਾ। ਇਹ ਇੱਕ ਸਹੀ ਸਰਵੇਖਣ ਹੈ। ਸਾਰੇ ਨਾਗਰਿਕਾਂ ਨੂੰ ਇਸ ’ਚ ਭਾਗ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ ਕਿ ਤਾਂ ਜੋ ਕੋਵਿਡ–19 ਦੇ ਲੱਛਣਾਂ ਦੇ ਫੈਲਾਅ ਤੇ ਵੰਡ ਬਾਰੇ ਉਚਿਤ ਫ਼ੀਡਬੈਕ ਲੈਣ ਵਿੱਚ ਮਦਦ ਮਿਲ ਸਕੇ।
https://pib.gov.in/PressReleseDetail.aspx?PRID=1617097
ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤੀ ਬੰਦਰਗਾਹਾਂ ’ਤੇ ਭਾਰਤੀ ਨਾਵਿਕਾਂ ਦੇ ਆਵਾਗਮਨ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ
ਕੇਂਦਰੀ ਗ੍ਰਹਿ ਮੰਤਰਾਲੇ ਨੇ ਕੋਵਿਡ-19 ਨਾਲ ਲੜਨ ਲਈ ਐਲਾਨੇ ਦੇਸ਼ਵਿਆਪੀ ਲੌਕਡਾਊਨ ਦੇ ਮੱਦੇਨਜ਼ਰ ਸੰਚਿਤ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਕੁਝ ਗਤੀਵਿਧੀਆਂ ਨੂੰ ਛੂਟ ਦੇਣ ਦਾ ਆਦੇਸ਼ ਜਾਰੀ ਕੀਤਾ ਹੈ। ਉਪਰੋਕਤ ਮਦਾਂ ਵਿੱਚ ਦਿੱਤੀ ਗਈ ਛੂਟ ਹੌਟਸਪੌਟ ਅਤੇ ਨਿਯੰਤਰਿਤ ਯਾਨੀ ਕੰਟੇਨਮੈਂਟ ਜ਼ੋਨਾਂ ’ਤੇ ਲਾਗੂ ਨਹੀਂ ਹੋਵੇਗੀ। ਇਨ੍ਹਾਂ ਜ਼ੋਨਾਂ ਵਿੱਚ ਉਪਰੋਕਤ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਹੋਵੇਗੀ।
https://pib.gov.in/PressReleseDetail.aspx?PRID=1616915
ਸ਼ਹਿਰੀ ਇਲਾਕਿਆਂ ’ਚ ਬਜ਼ੁਰਗਾਂ ਦੀ ਘਰ ’ਚ ਦੇਖਭਾਲ਼ ਕਰਨ ਵਾਲਿਆਂ, ਪ੍ਰੀਪੇਡ ਮੋਬਾਈਲ ਰੀਚਾਰਜ ਉਪਯੋਗਤਾਵਾਂ, ਫ਼ੂਡ ਪ੍ਰੋਸੈੱਸਿੰਗ ਇਕਾਈਆਂ ਨੂੰ ਕੋਵਿਡ–19 ਖ਼ਿਲਾਫ਼ ਲੌਕਡਾਊਨ ਪਾਬੰਦੀਆਂ ਤੋਂ ਛੂਟ
https://pib.gov.in/PressReleseDetail.aspx?PRID=1616883
ਕੇਂਦਰੀ ਗ੍ਰਹਿ ਮੰਤਰੀ ਨੇ ਡਾਕਟਰਾਂ ਤੇ ਆਈਐੱਮਏ ਦੇ ਸੀਨੀਅਰ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ
ਗ੍ਰਹਿ ਮੰਤਰੀ ਨੇ ਡਾਕਟਰਾਂ ਦੀ ਅਹਿਮ ਭੂਮਿਕਾ,ਵਿਸ਼ੇਸ਼ ਤੌਰ 'ਤੇ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ, ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਸਾਰੇ ਡਾਕਟਰ ਇਸ ਲੜਾਈ ਵਿੱਚ ਸਮਰਪਿਤ ਹੋ ਕੇ ਕੰਮ ਕਰਨਾ ਜਾਰੀ ਰੱਖਣਗੇ, ਜਿਹੋ ਜਿਹਾ ਉਹ ਹੁਣ ਤੱਕ ਕਰਦੇ ਆ ਰਹੇ ਹਨ। ਉਨ੍ਹਾਂ ਨੇ ਡਾਕਟਰਾਂ ਦੁਆਰਾ ਕੋਵਿਡ-19ਜਿਹੀਆਂਘਾਤਕ ਬਿਮਾਰੀਆਂ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਦੇ ਸਮਰਪਣ ਅਤੇ ਬਲੀਦਾਨ ਨੂੰ ਨਮਨ ਕੀਤਾ।
https://pib.gov.in/PressReleseDetail.aspx?PRID=1616965
ਹੈਲਥਕੇਅਰ ਪ੍ਰੋਫ਼ੈਸ਼ਨਲਸ, ਮੈਡੀਕਲ ਸਟਾਫ਼ ਤੇ ਫਰੰਟਲਾਈਨ ਵਰਕਰਾਂ ਨੂੰ ਹਿੰਸਾ ਤੋਂ ਬਚਾਉਣ ਲਈ ਉਨ੍ਹਾਂ ਦੀ ਉਚਿਤ ਸੁਰੱਖਿਆ ਯਕੀਨੀ ਬਣਾਓ: ਕੇਂਦਰੀ ਗ੍ਰਹਿ ਮੰਤਰੀ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀਆਂ ਹਿਦਾਇਤਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਇੱਕ ਵਾਰ ਫਿਰ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਿਦਾਇਤ ਜਾਰੀ ਕੀਤੀ ਹੈ ਕਿ ਹੈਲਥ–ਕੇਅਰ (ਸਿਹਤ–ਸੰਭਾਲ਼) ਪ੍ਰੋਫ਼ੈਸ਼ਨਲਸ, ਮੈਡੀਕਲ ਸਟਾਫ਼ ਤੇ ਮੂਹਰਲੀ ਕਤਾਰ ਦੇ ਵਰਕਰਾਂ ਨੂੰ ਹਿੰਸਾ ਤੋਂ ਬਚਾਉਣ ਲਈ ਉਨ੍ਹਾਂ ਵਾਸਤੇ ਵਾਜਬ ਸੁਰੱਖਿਆ ਯਕੀਨੀ ਬਣਾਈ ਜਾਵੇ। ਅਜਿਹੇ ਵਿਅਕਤੀਆਂ ਵਿਰੁੱਧ ਜ਼ਰੂਰ ਹੀ ਸਖ਼ਤ ਕਾਰਵਾਈ ਕੀਤੀ ਜਾਵੇ, ਜਿਹੜੇ ਕੋਵਿਡ–19 ਨਾਲ ਜੂਝਦਿਆਂ ਦਮ ਤੋੜਨ ਵਾਲੇ ਮੈਡੀਕਲ ਪ੍ਰੋਫ਼ੈਸ਼ਨਲਸ ਜਾਂ ਫਰੰਟਲਾਈਨ ਹੈਲਥ–ਕੇਅਰ ਵਰਕਰਾਂ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਰੋਕਦੇ ਹਨ।
https://pib.gov.in/PressReleseDetail.aspx?PRID=1617162
ਮੰਤਰੀ ਮੰਡਲ ਨੇ “ਭਾਰਤ ਕੋਵਿਡ-19 ਸੰਕਟ ਪ੍ਰਤੀਕਿਰਿਆ ਅਤੇ ਸਿਹਤ ਪ੍ਰਣਾਲੀ ਤਿਆਰੀ ਪੈਕੇਜ” ਲਈ 15,000 ਕਰੋੜ ਰੁਪਏ ਨੂੰ ਪ੍ਰਵਾਨਗੀ ਦਿੱਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਡਰੀ ਮੰਡਲ ਨੇ “ਭਾਰਤ ਕੋਵਿਡ-19 ਸੰਕਟ ਪ੍ਰਤੀਕਿਰਿਆ ਅਤੇ ਸਿਹਤ ਪ੍ਰਣਾਲੀ ਤਿਆਰੀ ਪੈਕੇਜ” ਦੇ ਲਈ 15,000 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਵਾਨ ਰਕਮ ਦੀ 3 ਪੜਾਵਾਂ ਵਿੱਚ ਵਰਤੋਂ ਕੀਤੀ ਜਾਵੇਗੀ ਅਤੇ ਫਿਲਹਾਲ ਲਈ ਤਤਕਾਲ ਕੋਵਿਡ-19 ਸੰਕਟ ਪ੍ਰਤੀਕਿਰਿਆ (7,774 ਕਰੋੜ ਰੁਪਏ) ਦਾ ਪ੍ਰਾਵਧਾਨ ਕੀਤਾ ਗਿਆ ਹੈ। ਬਾਕੀ ਰਕਮ ਮੀਡੀਅਮ-ਟਰਮ ਸਹਿਯੋਗ (1-4 ਸਾਲ) ਦੇ ਤੌਰ ’ਤੇ ਮਿਸ਼ਨ ਮੋਡ ਵਿੱਚ ਉਪਲੱਬਧ ਕਰਵਾਈ ਜਾਵੇਗੀ।
https://pib.gov.in/PressReleseDetail.aspx?PRID=1617070
ਖੂਨ ਸੰਗ੍ਰਹਿ ਮੋਬਾਈਲ ਵੈਨਾਂ ਅਤੇ ਲਿਆਉਣ-ਛੱਡਣ ਜਿਹੀਆਂ ਵਿਭਿੰਨ ਸੁਵਿਧਾਵਾਂ ਪ੍ਰਦਾਨ ਕਰਨ ਅਤੇ ਸਵੈ ਇਛੁੱਕ ਖੂਨਦਾਨੀਆਂ ਨੂੰ ਲਾਮਬੰਦ ਕਰਕੇ ਖੂਨ ਚੜ੍ਹਾਉਣ (ਟ੍ਰਾਂਸਫ਼ਿਊਜਨ) ਲਈ ਖੂਨ ਦਾ ਲੋੜੀਂਦਾ ਸਟਾਕ ਰੱਖੋ
ਕੇਂਦਰੀ ਮੰਤਰੀ, ਡਾ ਹਰਸ਼ ਵਰਧਨ ਨੇ ਅੱਜ ਨਿਰਮਾਣ ਭਵਨ ਵਿੱਚ ਆਯੋਜਿਤ ਕੀਤੀ ਗਈ ਵੀਡੀਓ ਕਾਨਫ਼ਰੰਸ ਦੇ ਮਾਧਿਅਮ ਰਾਹੀਂ ਸਮੁੱਚੇ ਭਾਰਤ ਤੋਂ ਸਮਰਪਿਤ ਰੈੱਡ ਕ੍ਰੌਸ ਜੋਧਿਆਂ ਦਾ ਸੁਆਗਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਡਾ ਹਰਸ਼ ਵਰਧਨ ਨੇ ਆਈਆਰਸੀਐੱਸ ਨੂੰ ਬੇਨਤੀ ਕੀਤੀ ਕਿ ਉਹ ਕੋਵਿਡ 19 ਤੋਂ ਠੀਕ ਹੋਏ ਰੋਗੀਆਂ ਨਾਲ ਖੂਨਦਾਨ ਲਈ ਅੱਗੇ ਆਉਣ ਲਈ ਸੰਪਰਕ ਕਰਨ, ਜਿਸ ਨਾਲ ਕਰੋਨਾ ਪ੍ਰਭਾਵਿਤ ਰੋਗੀਆਂ ਦਾ ਜਲਦੀ ਇਲਾਜ ਕਰਨ ਲਈ ਸਿਹਤ ਪੱਖੋਂ ਲਾਭਕਾਰੀ ਉਨ੍ਹਾਂ ਦੇ ਖੂਨ ਪਲਾਜ਼ਮਾ ਦੀ ਵਰਤੋਂ ਕੀਤੀ ਜਾ ਸਕੇ।
https://pib.gov.in/PressReleseDetail.aspx?PRID=1616886
ਪ੍ਰਧਾਨ ਮੰਤਰੀ ਨੇ ਧਰਤੀ ਮਾਤਾ ਦਾ ਆਭਾਰ ਪ੍ਰਗਟਾਇਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਧਰਤੀ ਦਿਵਸ ਦੇ ਅਵਸਰ ‘ਤੇ ਧਰਤੀ ਮਾਤਾ ਦਾ ਆਭਾਰ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅੰਤਰਰਾਸ਼ਟਰੀ ਧਰਤੀ ਦਿਵਸ 'ਤੇ ਅਸੀਂ ਸਾਰੇ ਸਾਡੀ ਦੇਖਭਾਲ਼ ਅਤੇ ਕਰੁਣਾ (ਦਇਆ) ਲਈ ਆਪਣੇ ਗ੍ਰਹਿ (ਧਰਤੀ ਮਾਤਾ) ਦਾ ਆਭਾਰ ਪ੍ਰਗਟਾਉਂਦੇ ਹਾਂ। ਆਓ ਇੱਕ ਵਧੇਰੇ ਸਵੱਛ, ਤੰਦਰੁਸਤ ਅਤੇ ਖੁਸ਼ਹਾਲ ਗ੍ਰਹਿ ਬਣਾਉਣ ਵੱਲ ਕੰਮ ਕਰਨ ਦਾ ਸੰਕਲਪ ਲਈਏ। ਕੋਵਿਡ-19 ਨੂੰ ਹਰਾਉਣ ਲਈ ਮੋਹਰੀ ਮੋਰਚੇ 'ਤੇ ਕੰਮ ਕਰ ਰਹੇ ਸਾਰੇ ਲੋਕਾਂ ਦਾ ਆਭਾਰ।”
https://pib.gov.in/PressReleseDetail.aspx?PRID=1616958
ਭਾਰਤੀ ਰੇਲਵੇ ਨੇ ਕੋਵਿਡ-19 ਮਹਾਮਾਰੀ ਦੌਰਾਨ ਮਾਲ ਦੀ ਢੋਆ-ਢੁਆਈ ਲਈ ਕਈ ਰਿਆਇਤਾਂ ਦਾ ਐਲਾਨ ਕੀਤਾ
24.03.2020 ਤੋਂ 30.04.2020 ਦਰਮਿਆਨ ਖਾਲੀ ਕੰਟੇਨਰ ਅਤੇ ਖਾਲੀ ਫਲੈਟ ਵੈਗਨਾਂ ਦੇ ਲਿਜਾਣ ਲਈ ਕੋਈ ਢੁਆਈ ਖਰਚਾ ਨਹੀਂ ਵਸੂਲਿਆ ਜਾਵੇਗਾ। ਵਧੇਰੇ ਗਾਹਕ ਆਪਣੀਆਂ ਮੰਗਾਂ ਰਜਿਸਟਰ ਕਰਵਾ ਸਕਦੇ ਹਨ ਅਤੇ ਵਸਤਾਂ ਦੀ ਢੁਆਈ ਦੀਆਂ ਰੇਲਵੇ ਰਸੀਦਾਂ ਵਸਤਾਂ ਦੇ ਸ਼ੈੱਡਾਂ ਵਿੱਚ ਆਪ ਜਾ ਕੇ ਪ੍ਰਾਪਤ ਕਰਨ ਦੀ ਬਜਾਏ ਇਲੈਕਟ੍ਰੌਨਿਕ ਢੰਗ ਨਾਲ ਹਾਸਲ ਕਰ ਸਕਦੇ ਹਨ। ਕਿਸੇ ਮਾਮਲੇ ਵਿੱਚ ਜੇ ਗਾਹਕ ਨੂੰ ਇਲੈਕਟ੍ਰੌਨਿਕ ਰਸੀਦ ਨਹੀਂ ਮਿਲਦੀ, ਉਹ ਰੇਲਵੇ ਇਨਵਾਇਸ (ਰੇਲਵੇ ਰਸੀਦ) ਪੇਸ਼ ਕੀਤੇ ਬਿਨਾ ਵੀ ਪਹੁੰਚ ਟਿਕਾਣੇ ਉੱਤੇ ਬਦਲਵਾਂ ਢੰਗ ਵਰਤ ਕੇ ਮਾਲ ਦੀ ਡਿਲਿਵਰੀ ਲੈ ਸਕਦਾ ਹੈ। ਬੀਸੀਐੱਨਐੱਚਐੱਲ (ਅਨਾਜ, ਖੇਤੀ ਉਤਪਾਦਾਂ ਆਦਿ ਲਿਜਾਣ ਵਾਲੀਆਂ ਕਵਰਡ ਵੈਗਨਾਂ ਆਦਿ ਲਈ) ਪੂਰੀ ਗੱਡੀ ਦੀ ਬੁਕਿੰਗ ਲਈ ਵੈਗਨਾਂ ਦੀ ਗਿਣਤੀ 57 ਦੀ ਥਾਂ ਤੇ 42 ਕਰ ਦਿੱਤੀ ਗਈ ਹੈ । ਮਿੰਨੀ ਰੇਕਾਂ ਲਈ ਦੂਰੀ ਸਬੰਧੀ ਸ਼ਰਤ ਨੂੰ ਢਿੱਲਾ ਕਰ ਦਿੱਤਾ ਗਿਆ ਹੈ ਤਾਕਿ ਉਦਯੋਗ ਨੂੰ ਉਤਸ਼ਾਹ ਮਿਲ ਸਕੇ।
https://pib.gov.in/PressReleseDetail.aspx?PRID=1617136
ਰੇਲਵੇ ਮੰਤਰਾਲੇ ਨੇ ਦੇਸ਼ ਭਰ ਵਿੱਚ ਵੱਖ-ਵੱਖ ਰੇਲਵੇ ਰਸੋਈਆਂ ਤੋਂ ਰਾਜਾਂ ਨੂੰ ਰੋਜ਼ਾਨਾ ਭੋਜਨ ਦੇ 2.6 ਲੱਖ ਪੈਕਟ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ
ਰੇਲਵੇ ਮੰਤਰਾਲੇ ਨੇ ਜਿੱਥੇ ਕਿਤੇ ਵੀ ਜ਼ਿਲ੍ਹਾ ਪ੍ਰਸ਼ਾਸਨ ਭੋਜਨ ਚੁੱਕਣ ਅਤੇ ਲੋੜਵੰਦਾਂ ਨੂੰ ਵੰਡਣ ਨੂੰ ਤਿਆਰ ਹੈ, ਨੂੰ ਵੱਖ-ਵੱਖ ਰਸੋਈਆਂ ਤੋਂ ਰੋਜ਼ਾਨਾ ਭੋਜਨ ਦੇ 2.6 ਲੱਖ ਪੈਕਟ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਬਾਰੇ ਦੇਸ਼ ਦੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਦੱਸਿਆ ਗਿਆ ਹੈ। 2.6 ਲੱਖ ਭੋਜਨ/ਰੋਜ਼ਾਨਾ ਦੀ ਪੇਸ਼ਕਸ਼ ਨਿਯਮਿਤ ਸ਼ੁਰੂਆਤੀ ਸਥਾਨਾਂ ਦੀ ਰਸੋਈ ਦੀ ਸਮਰੱਥਾ 'ਤੇ ਅਧਾਰਿਤ ਹੈ। ਜੇ ਜ਼ਰੂਰਤ ਪੈਂਦੀ ਹੈ, ਤਾਂ ਸਪਲਾਈ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਸਥਾਨਾਂ ਨੂੰ ਹੋਰ ਵਧਾ ਦਿੱਤਾ ਜਾਵੇਗਾ। ਇਹ ਭੋਜਨ ਸਿਰਫ 15 ਰੁਪਏ/ ਪ੍ਰਤੀ ਭੋਜਨ ਪੈਕਟ ਦੇ ਅਧਾਰ 'ਤੇ ਉਪਲੱਬਧ ਹੋਵੇਗਾ।
https://pib.gov.in/PressReleseDetail.aspx?PRID=1616985
ਭਾਰਤੀ ਬੰਦਰਗਾਹਾਂ ਉੱਤੇ ਦੇਸ਼ ਦੇ ਨਾਵਿਕਾਂ ਦੇ ਆਵਾਗਮਨ ਲਈ ਸਾਈਨ-ਔਨ ਅਤੇ ਸਾਈਨ-ਔਫ ਲਈ ਮਿਆਰੀ ਅਪਰੇਟਿੰਗ ਪ੍ਰੋਸੀਜਰ (ਐੱਸਓਪੀ) ਜਾਰੀ
ਕੇਂਦਰੀ ਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਮਨਸੁਖ ਮਾਂਡਵੀਯਾ ਨੇ ਬੰਦਰਗਾਹਾਂ ਉੱਤੇ ਭਾਰਤੀ ਨਾਵਿਕਾਂ ਦੇ ਆਵਾਗਮਨ ਲਈ ਸਾਈਨ-ਔਨ ਅਤੇ ਸਾਈਨ-ਔਫ ਲਈ ਮਿਆਰੀ ਅਪਰੇਟਿੰਗ ਪ੍ਰੋਸੀਜਰ (ਐੱਸਓਪੀ) ਜਾਰੀ ਕਰਨ ਦਾ ਸੁਆਗਤ ਕੀਤਾ ਹੈ। ਇੱਕ ਟਵੀਟ ਵਿੱਚ ਉਨ੍ਹਾਂ ਨੇ ਗ੍ਰਹਿ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਆਦੇਸ਼ ਨਾਲ ਬੰਦਰਗਾਹਾਂ ਉੱਤੇ ਅਮਲੇ ਦੀ ਤਬਦੀਲੀ ਸੰਭਵ ਹੋ ਸਕੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਹਜ਼ਾਰਾਂ ਨਾਵਿਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਦੂਰ ਹੋ ਸਕਣਗੀਆਂ।
https://pib.gov.in/PressReleseDetail.aspx?PRID=1616999
ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਲਈ ਅਡਵਾਈਜ਼ਰੀ (ਸਲਾਹ)
ਮੰਤਰਾਲੇ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਕੋਵਿਡ-19 ਨਾਲ ਜੁੜੇ ਮਸਲਿਆਂ ਨੂੰ ਕਵਰ ਕਰ ਰਹੇ ਮੀਡੀਆ ਕਰਮੀਆਂ ਭਾਵ ਰਿਪੋਰਟਰਾਂ, ਕੈਮਰਾਮੈਨਾਂ, ਫੋਟੋਗ੍ਰਾਫਰਾਂ ਨੂੰ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਹੈ। ਜਾਰੀ ਅਡਵਾਈਜ਼ਰੀ (ਸਲਾਹ) ਵਿੱਚ ਕੰਟੇਂਨਮੈਂਟ ਜ਼ੋਨ, ਹੌਟਸਪੌਟ ਅਤੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਰ ਇਲਾਕਿਆਂ ਵਿੱਚ ਜਾਣ ਵਾਲੇ ਮੀਡੀਆ ਕਰਮੀਆਂ ਨੂੰ ਆਪਣੀ ਡਿਊਟੀ ਦੌਰਾਨ ਸਿਹਤ ਸਬੰਧੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਇਲਾਵਾ, ਮੰਤਰਾਲੇ ਨੇ ਮੀਡੀਆ ਹਾਊਸਾਂ ਦੇ ਪ੍ਰਬੰਧਨ ਨੂੰ ਬੇਨਤੀ ਵੀ ਕੀਤੀ ਹੈ ਕਿ ਉਹ ਫੀਲਡ ਅਤੇ ਦਫ਼ਤਰ ਵਿੱਚ ਤੈਨਾਤ ਆਪਣੇ ਸਟਾਫ ਦੀ ਜ਼ਰੂਰੀ ਦੇਖਭਾਲ਼ ਕਰਨ।
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਐੱਫਪੀਓ) ਨੇ 15 ਕੰਮਕਾਜੀ ਦਿਨਾਂ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਤਹਿਤ ਕੋਵਿਡ-19 ਦੇ 6.06 ਲੱਖ ਦਾਅਵਿਆਂ ਸਮੇਤ 10.02 ਲੱਖ ਦਾਅਵਿਆਂ ਦਾ ਨਿਪਟਾਰਾ ਕੀਤਾ
ਕੁੱਲ 3600 ਕਰੋੜ ਰੁਪਏ ਦੀ ਵੰਡੀ ਇਸ ਰਕਮ ਵਿੱਚ ਪੀਐੱਮਜੀਕੇਵਾਈ ਪੈਕੇਜ ਦੇ ਤਹਿਤ ਕੋਵਿਡ-19 ਦੇ 1954 ਕਰੋੜ ਰੁਪਏ ਦਾਅਵੇ ਦੇ ਸ਼ਾਮਲ ਹਨ। ਲੌਕਡਾਊਨ ਕਾਰਨ ਸਿਰਫ ਇੱਕ ਤਿਹਾਈ ਸਟਾਫ ਕੰਮ ਕਰਨ ਲਈ ਉਪਲੱਬਧ ਹੋਣ ਦੇ ਬਾਵਜੂਦ, ਤੇਜ਼ੀ ਨਾਲ ਨਿਪਟਾਰੇ ਲਈ ਤਿਆਰ ਕੀਤੇ ਗਏ ਵਿਸ਼ੇਸ਼ ਸੌਫਟਵੇਅਰ ਦੁਆਰਾ ਸਰਵਿਸ ਡਿਲਿਵਰੀ ਦੇ ਨਵੇਂ ਮਾਪਦੰਡ ਸਥਾਪਿਤ ਕਰਦਿਆਂ ਕੋਵਿਡ-19 ਦੇ 90% ਦਾਅਵਿਆਂ ਦਾ ਨਿਪਟਾਰਾ 3 ਕਾਰਜਕਾਰੀ ਦਿਨਾਂ ਵਿੱਚ ਕਰ ਦਿੱਤਾ ਗਿਆ ਹੈ।
https://pib.gov.in/PressReleseDetail.aspx?PRID=1617159
ਮੰਤਰਾਲਿਆਂ ਨੂੰ ਬੰਦ ਕਰਨ ਦਾ ਕੋਈ ਸਰਕਾਰੀ ਆਦੇਸ਼ ਨਹੀਂ, ਪੀਆਈਬੀ ਫੈਕਟਚੈੱਕ ਨੇ ਫਰਜ਼ੀ ਖ਼ਬਰਾਂ ‘ਤੇ ਲਗਾਮ ਲਗਾਈ । ਸਰਕਾਰ ਦੁਆਰਾ ‘ਸੇ ਨਮਸਤੇ’ ('Say Namaste') ਨਾਮੀ ਕਿਸੇ ਵੀਡੀਓ ਕਾਨਫਰੰਸਿੰਗ ਐਪ ਦੀ ਸ਼ੁਰੂਆਤ/ ਸਮਰਥਨ ਨਹੀਂ ਕੀਤਾ ਜਾ ਰਿਹਾ
https://pib.gov.in/PressReleseDetail.aspx?PRID=1616896
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ 1000 ਐੱਲਪੀਜੀ ਡਿਸਟ੍ਰੀਬਿਊਟਰਾਂ ਨਾਲ ਗੱਲਬਾਤ ਕੀਤੀ; ਗ਼ਰੀਬਾਂ ਦੇ ਲਾਭ ਲਈ ਉੱਜਵਲਾ ਦੇ ਵੱਧ ਤੋਂ ਵੱਧ ਰਿਫਿਲ ਦੇਣ ਨੂੰ ਕਿਹਾ
ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਸਮੁੱਚੇ ਦੇਸ਼ ਦੇ 1000 ਤੋਂ ਜ਼ਿਆਦਾ ਐੱਲਪੀਜੀ ਡਿਸਟ੍ਰੀਬਿਊਟਰਾਂ ਨਾਲ ਗੱਲਬਾਤ ਕੀਤੀ। ਲੌਕਡਾਊਨ ਦੌਰਾਨ ਐੱਲਪੀਜੀ ਸਿਲੰਡਰਾਂ ਦੀ ਉਨ੍ਹਾਂ ਦੇ ਘਰਾਂ ਤੱਕ ਡਿਲਿਵਰੀ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਚੰਗੇ ਕਾਰਜਾਂ ਦੀ ਸ਼ਲਾਘਾ ਕਰਦਿਆਂ,ਉਨ੍ਹਾਂ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਮਹਾਮਾਰੀ ਖਿਲਾਫ਼ ਲੜਾਈ ਵਿੱਚ ਗ਼ਰੀਬਾਂ ਦੀ ਮਦਦ ਕਰਨ ਲਈ ਐਲਾਨੀ ਗਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਸਰਗਰਮ ਰੂਪ ਨਾਲ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੇ ਲਾਭਾਰਥੀਆਂ ਤੱਕ ਪਹੁੰਚਣ ਅਤੇ ਤਿੰਨ ਮੁਫ਼ਤ ਐੱਲਪੀਜੀ ਸਿਲੰਡਰਾਂ ਦੀ ਡਿਲਿਵਰੀ ਨੂੰ ਤੇਜ਼ ਕਰਨ ਦਾ ਕੰਮ ਕਰਨ।
https://pib.gov.in/PressReleseDetail.aspx?PRID=1616614
ਰਾਸ਼ਟਰਪਤੀ ਭਵਨ ਵਿੱਚ ਕੋਵਿਡ - 19 ਪਾਜ਼ਿਟਿਵ ਮਾਮਲੇ ਪਾਏ ਜਾਣ ਸਬੰਧੀ ਜਾਣਕਾਰੀ
ਰਾਸ਼ਟਰਪਤੀ ਭਵਨ ਵਿੱਚ ਇੱਕ ਕੋਵਿਡ-19 ਪਾਜ਼ਿਟਿਵ ਮਾਮਲੇ ਦਾ ਪਤਾ ਲਗਣ ਬਾਰੇ ਮੀਡੀਆ ਵਿੱਚ ਆਈਆਂ ਖ਼ਬਰਾਂ ਅਤੇ ਅਟਕਲਾਂ ਦੇ ਮੱਦੇਨਜ਼ਰ ਸਥਿਤੀ ਬਾਰੇ ਤੱਥ ਜਾਰੀ ਕੀਤੇ ਗਏ ਹਨ।
https://pib.gov.in/PressReleseDetail.aspx?PRID=1616940
ਨਵੀਂ ਦਿੱਲੀ ਵਿੱਚ ਈ-ਲਰਨਿੰਗ ਕੰਟੈਂਟ ਯੋਗਦਾਨ ਦੇ ਸੱਦੇ ਲਈ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਰਾਸ਼ਟਰੀ ਪ੍ਰੋਗਰਾਮ ਵਿਦਯਾਦਾਨ (VidyaDaan) 2.0 ਲਾਂਚ ਕੀਤਾ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਈ - ਲਰਨਿੰਗ ਸਮੱਗਰੀ ਯੋਗਦਾਨ ਲਈ ਅੱਜ ਨਵੀਂ ਦਿੱਲੀ ਵਿੱਚ ਵਿਦਯਾਦਾਨ 2 . 0 ਪ੍ਰੋਗਰਾਮ ਸ਼ੁਰੂ ਕੀਤਾ। ਇਸ ਅਵਸਰ ‘ਤੇ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ ਸੰਜੈ ਧੋਤ੍ਰੇ ਵੀ ਵੀਡੀਓ ਕਾਨਫਰੰਸਿੰਗ ਜ਼ਰੀਏ ਜੁੜੇ। ਇਹ ਪ੍ਰੋਗਰਾਮ ਵਿਸ਼ੇਸ਼ ਰੂਪ ਤੋਂ ਕੋਵਿਡ - 19 ਤੋਂ ਉਤਪੰਨ ਸਥਿਤੀ ਦੇ ਪਿਛੋਕੜ ਵਿੱਚ ਵਿਦਿਆਰਥੀਆਂ ( ਸਕੂਲ ਅਤੇ ਉੱਚ ਸਿੱਖਿਆ ਦੋਹਾਂ ) ਲਈ ਈ - ਲਰਨਿੰਗ ਕੰਟੈਂਟ ਦੀ ਵਧਦੀ ਜ਼ਰੂਰਤ ਅਤੇ ਸਕੂਲੀ ਸਿੱਖਿਆ ਦੇ ਨਾਲ ਡਿਜੀਟਲ ਸਿੱਖਿਆ ਨੂੰ ਏਕੀਕ੍ਰਿਤ ਕਰਦੇ ਹੋਏ ਸੰਗਠਿਤ ਸਿੱਖਿਆ ਦੀ ਤਤਕਾਲ ਜ਼ਰੂਰਤ ਦੇ ਕਾਰਨ ਵੀ ਸ਼ੁਰੂ ਕੀਤਾ ਗਿਆ ਹੈ।
https://pib.gov.in/PressReleseDetail.aspx?PRID=1617143
ਉਪ ਰਾਸ਼ਟਰਪਤੀ ਨੇ ਧਰਤੀ ਨੂੰ ਵਧੇਰੇ ਹਰਾ ਭਰਾ ਤੇ ਸਵੱਛ ਗ੍ਰਹਿ ਬਣਾਉਣ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸਾਰੇ ਨਾਗਰਿਕਾਂ ਨੂੰ ਧਰਤੀ ਨੂੰ ਹਰਾ-ਭਰਾ ਸਵੱਛ ਗ੍ਰਹਿ ਬਣਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਵਾਤਾਵਰਣ ਸੁਰੱਖਿਆ ਹਰ ਇੱਕ ਦਾ ਪੁਨੀਤ ਨਾਗਰਿਕ ਕਰਤੱਵ ਹੈ। ਵਿਸ਼ਵ ਧਰਤੀ ਦਿਵਸ ਦੀ ਪੂਰਵ ਸੰਧਿਆ ‘ਤੇ ਅੱਜ ਇੱਕ ਸੰਦੇਸ਼ ਵਿੱਚ ਉਨ੍ਹਾਂ ਕਿਹਾ:“ ਸਾਨੂੰ ਮਾਂ ਪ੍ਰਕ੍ਰਿਤੀ ਦੀ ਰੱਖਿਆ ਨੂੰ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ , ਆਪਣੇ ਉਪਭੋਗਤਾਵਾਦੀ ਜੀਵਨ ਸ਼ੈਲੀ ਵਿੱਚ ਪਰਿਵਰਤਨ ਕਰਨਾ ਚਾਹੀਦਾ ਹੈ ਅਤੇ ਵਿਕਾਸ ਦੇ ਮਾਡਲਾਂ 'ਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈ।" ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਅਨੁਭਵ ਦੇ ਬਾਅਦ ਸਾਨੂੰ ਆਪਣੇ ਵਿਕਾਸ ਅਤੇ ਆਰਥਿਕ ਨੀਤੀਆਂ ਦੀ ਨਵੇਂ ਸਿਰੇ ਤੋਂ ਪੁਨਰ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਵਿਕਾਸ ਦੀ ਨਵੀਂ ਧਾਰਣਾ ਵਿਕਸਿਤ ਕਰਨੀ ਚਾਹੀਦੀ ਹੈ।
https://pib.gov.in/PressReleseDetail.aspx?PRID=1616763
ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਜੀ-20 ਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਦੀ ਭੋਜਨ ਸੁਰੱਖਿਆ ਅਤੇ ਪੋਸ਼ਣ 'ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨੂੰ ਲੈ ਕੇ ਹੋਈ ਅਸਾਧਾਰਣ ਮੀਟਿੰਗ ਵਿੱਚ ਹਿੱਸਾ ਲਿਆ
ਕੋਵਿਡ-19 ਨਾਲ ਨਜਿੱਠਣ ਲਈ ਜੀ-20 ਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਦੀ ਮੰਗਲਵਾਰ ਨੂੰ ਅਸਾਧਾਰਣ ਮੀਟਿੰਗ ਹੋਈ। ਇਸ ਵਿੱਚ ਭੋਜਨ ਸੁਰੱਖਿਆ ਅਤੇ ਪੋਸ਼ਣ 'ਤੇ ਮਹਾਮਾਰੀ ਦੇ ਪ੍ਰਭਾਵ ਨੂੰ ਲੈ ਕੇ ਚਰਚਾ ਹੋਈ। ਇਸ ਦੌਰਾਨ ਭੋਜਨ ਦੀ ਬਰਬਾਦੀ ਅਤੇ ਨੁਕਸਾਨ ਤੋਂ ਬਚਣ ਲਈ ਅੰਤਰਰਾਸ਼ਟਰੀ ਸਹਿਯੋਗ ਦਾ ਸੰਕਲਪ ਲਿਆ ਗਿਆ। ਵੀਡੀਓ ਕਾਨਫਰੰਸਿੰਗ ਜ਼ਰੀਏ ਆਯੋਜਿਤ ਇਸ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਅਤੇ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਖ-ਵੱਖ ਦੇਸ਼ਾਂ ਵਿੱਚ ਇਸ ਸੰਕਟ ਨਾਲ ਨਜਿੱਠਣ ਲਈ ਸਹਿਯੋਗੀ ਦੇਸ਼ਾਂ ਵਿੱਚ ਸਭ ਤੋਂ ਅੱਗੇ ਹਨ ਅਤੇ ਸਾਡੇ ਨਾਗਰਿਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਖੇਤੀਬਾੜੀ ਮੰਤਰਾਲਾ ਵੀ ਇਸ ਵਿੱਚ ਪਿੱਛੇ ਨਹੀਂ ਹੈ। ਸ਼੍ਰੀ ਤੋਮਰ ਨੇ ਇਸ ਮਹਾਮਾਰੀ ਦੇ ਖ਼ਿਲਾਫ਼ ਸਾਰੇ ਦੇਸ਼ਾਂ ਨੂੰ ਇਕਜੁੱਟਤਾ ਨਾਲ ਲੜਨ ਦਾ ਸੱਦਾ ਦਿੱਤਾ।
https://pib.gov.in/PressReleseDetail.aspx?PRID=1616889
ਕੋਵਿਡ–19 ਮਹਾਮਾਰੀ ਕਾਰਨ ਲੌਕਡਾਊਨ ਦੇ ਸਮੇਂ ਦੌਰਾਨ ਦੇਸ਼ ਭਰ ’ਚ ਜ਼ਰੂਰੀ ਵਸਤਾਂ ਦੀ ਬੇਰੋਕ ਸਪਲਾਈ ਲਈ ਸਰਕਾਰ ਦੁਆਰਾ ਸਹੀ ਸਮੇਂ ਉਪਾਅ ਕੀਤੇ ਗਏ
ਖੇਤੀ ਮੰਤਰਾਲੇ ਨੇ ਕੋਵਿਡ–19 ਮਹਾਮਾਰੀ ਕਾਰਨ ਲਾਗੂ ਲੌਕਡਾਊਨ ਦੀ ਸਥਿਤੀ ਦੌਰਾਨ ਥੋਕ ਬਜ਼ਾਰ ਨੂੰ ਭੀੜ–ਭੜੱਕੇ ਤੋਂ ਬਚਾਉਣ ਅਤੇ ਸਪਲਾਈ–ਲੜੀ ਨੂੰ ਹੱਲਾਸ਼ੇਰੀ ਦੇਣ ਲਈ ਕਈ ਕਦਮ ਚੁੱਕੇ ਹਨ। ਨੈਸ਼ਨਲ ਐਗਰੀਕਲਚਰ ਮਾਰਕਿਟ (ਈ–ਨਾਮ – eNAM) ਪੋਰਟਲ ਦਾ ਦੋ ਨਵੇਂ ਮਾਡਿਯੂਲ ਭਾਵ (ੳ) ਵੇਅਰਹਾਊਸ ਆਧਾਰਤ ਟ੍ਰੇਡਿੰਗ ਮਾਡਿਯੂਲ ਅਤੇ (ਅ) ਫ਼ਾਰਮਰ ਪ੍ਰੋਡਿਊਸਰ ਆਰਗੇਨਾਇਜ਼ੇਸ਼ਨ (ਐੱਫ਼ਪੀਓ – FPO) ਮਾਡਿਯੂਲ ਜੋੜ ਰਾਹੀਂ ਪੁਨਰ–ਨਿਰਮਾਣ ਕੀਤਾ ਗਿਆ ਹੈ। ਵੇਅਰਹਾਊਸ ਆਧਾਰਤ ਟ੍ਰੇਡਿੰਗ ਮਾਡਿਯੂਲ ਕਿਸਾਨਾਂ ਨੂੰ ਮਿਆਰੀ ਬਜ਼ਾਰਾਂ ਦੇ ਰੂਪ ਵਿੱਚ ਅਧਿਸੂਚਿਤ ਵੇਅਰਹਾਊਸਿੰਗ ਵਿਕਾਸ ਤੇ ਰੈਗੂਲੇਟਰੀ ਅਥਾਰਟੀ (ਡਬਲਿਯੂਡੀਆਰਏ – WDRA) ਰਜਿਸਟਰਡ ਵੇਅਰਹਾਊਸਾਂ ਤੋਂ ਆਪਣੀ ਪੈਦਾਵਾਰ ਵੇਚਣ ਦੇ ਸਮਰੱਥ ਬਣਾਉਂਦਾ ਹੈ।
https://pib.gov.in/PressReleseDetail.aspx?PRID=1616771
ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਨ ਲਈ ਦੇਸ਼ ਵਿੱਚ ਰਸਾਇਣਾਂ,ਖਾਦਾਂ ਅਤੇ ਦਵਾਈਆਂ ਦੀ ਉਪਲੱਬਧਤਾ ਨੂੰ ਬਿਹਤਰ ਬਣਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ : ਗੌੜਾ
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਦਾ ਮੰਤਰਾਲਾ ਦਵਾਈਆਂ,ਖਾਦਾਂ,ਅਤੇ ਕੀਟਾਣੂਨਾਸ਼ਕ ਰਸਾਇਣਾਂ ਦੀ ਉਚਿਤ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਿਹਾ ਹੈ।
https://pib.gov.in/PressReleseDetail.aspx?PRID=1616771
ਸਕਿੱਲ ਇੰਡੀਆ ਨੇ ਮਹਾਮਾਰੀ ਦੌਰਾਨ ਦਿਸ਼ਾ-ਨਿਰਦੇਸ਼ਾਂ ਦੇ ਚਲਦਿਆਂ ਲੋੜੀਂਦੀਆਂ ਸੇਵਾਵਾਂ ਦੀ ਪੂਰਤੀ ਲਈ 900 ਪ੍ਰਮਾਣਿਤ ਪਲੰਬਰਾਂ ਦੀ ਸੂਚੀ ਮੁਹੱਈਆ ਕਰਵਾਈ
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਤਹਿਤ, ਸਕਿੱਲ ਇੰਡੀਆ ਪ੍ਰੋਗਰਾਮ ਨਾਲ ਜੁੜੀ ਇੰਡੀਅਨ ਪਲੰਬਿੰਗ ਸਕਿੱਲ ਕੌਂਸਲ (ਆਈਪੀਐੱਸਸੀ) ਨੇ ਕੋਵਿਡ 19 ਦੇ ਸੰਕਟ ਦੌਰਾਨ ਪਾਈਪ ਲਾਈਨ ਜਿਹੀਆਂ ਜ਼ਰੂਰੀ ਸੇਵਾਵਾਂ ਦੀ ਲੋੜ ਦੀ ਜਾਣਕਾਰੀ ਲੈਂਦੇ ਹੋਏ 900 ਤੋਂ ਵੱਧ ਪਲੰਬਰਾਂ ਦਾ ਇੱਕ ਡੇਟਾ ਬੇਸ ਤਿਆਰ ਕੀਤਾ ਹੈ, ਜੋ ਦੇਸ਼ ਭਰ ਵਿੱਚ ਲੌਕਡਾਊਨ ਅਵਧੀ ਦੌਰਾਨ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਤਿਆਰ ਹਨ। ਆਈਪੀਐੱਸਸੀ ਨੇ ਆਪਣੇ ਸਬੰਧਿਤ ਟ੍ਰੇਨਿੰਗ ਪਾਰਟਨਰਾਂ ਨੂੰ ਬੇਨਤੀ ਕੀਤੀ ਹੈ ਕਿ ਲੋੜਵੰਦਾਂ ਲਈ ਭੋਜਨ ਅਤੇ ਜ਼ਰੂਰੀ ਵਸਤਾਂ ਦੀ ਪੂਰਤੀ ਲਈ ਮੁਹਿੰਮ ਚਲਾਉਣ,ਨਾਲ ਹੀ ਵੰਡ ਅਤੇ ਉਸ ਦੀ ਤਿਆਰੀ ਦੇ ਕੰਮਾਂ ਵਿੱਚ ਵੀ ਸਹਿਯੋਗ ਦੇਣ।
https://pib.gov.in/PressReleseDetail.aspx?PRID=1617038
ਟੂਰਿਜ਼ਮ ਮੰਤਰਾਲੇ ਨੇ ਕੋਰੋਨਾ ਵਾਇਰਸ ਫੈਲਣ ਕਾਰਨ 15 ਅਕਤੂਬਰ 2020 ਤੱਕ ਹੋਟਲ / ਰੈਸਟੋਰੈਂਟ ਬੰਦ ਕਰਨ ਬਾਰੇ ਕੋਈ ਪੱਤਰ ਨਹੀਂ ਜਾਰੀ ਕੀਤਾ
https://pib.gov.in/PressReleseDetail.aspx?PRID=1617014
ਉੱਤਰੀ ਦਿੱਲੀ ਨਗਰ ਨਿਗਮ (ਨੌਰਥ ਡੀਐੱਮਸੀ)ਦੁਆਰਾ ਕੋਵਿਡ-19 ਮਹਾਮਾਰੀ ਦੌਰਾਨ ਸਟਾਫ ਦੀ ਸੁਰੱਖਿਆ ਲਈ ਵਿਆਪਕ ਕਦਮ ਚੁੱਕੇ ਗਏ
ਕੋਵਿਡ-19 ਮਹਾਮਾਰੀ ਦੇ ਇਸ ਦੌਰ ਵਿੱਚ ਉੱਤਰੀ ਦਿੱਲੀ ਨਗਰ ਨਿਗਮ (ਨੌਰਥ ਡੀਐੱਮਸੀ) ਨੇ ਆਪਣੇ ਸਟਾਫ ਲਈ ਸੰਪੂਰਨ ਸੁਰੱਖਿਆ ਅਤੇ ਸਭ ਤਰ੍ਹਾਂ ਦੀ ਸੰਭਵ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਆਪਕ ਕਦਮ ਚੁੱਕੇ ਹਨ। ਇਹ ਕਦਮ ਪੂਰੇ ਸ਼ਹਿਰ ਵਿੱਚ ਬਣਾਏ ਗਏ ਕੰਟੇਨਮੈਂਟ ਜ਼ੋਨ ਦੀਆਂ ਸੇਵਾਵਾਂ ਨਿਭਾਉਣ ਨਾਲ ਸਬੰਧਿਤ ਹਨ। ਉੱਤਰੀ ਦਿੱਲੀ ਨਗਰ ਨਿਗਮ (ਨੌਰਥ ਡੀਐੱਮਸੀ)ਨੇ ਹਰ ਕੰਟੇਨਮੈਂਟ ਜ਼ੋਨ ਦੇ ਬਾਹਰ ਇੱਕ ਡੌਕਿੰਗ ਸਟੇਸ਼ਨ ਦੀ ਸਥਾਪਨਾ ਕੀਤੀ ਹੈ। ਹਰੇਕ ਕਰਮਚਾਰੀ ਚਾਹੇ ਉਹ ਸਫ਼ਾਈ, ਇੰਜੀਨੀਅਰਿੰਗ, ਜਨ ਸਿਹਤ ਜਾਂ ਕਿਸੇ ਵੀ ਵਿਭਾਗ ਦਾ ਹੋਵੇ, ਇਨ੍ਹਾਂ ਡੌਕਿੰਗ ਸਟੇਸ਼ਨਾਂ ’ਤੇ ਆਪਣੀ ਡਿਊਟੀ ਪੂਰੀ ਕਰਦੇ ਹਨ। ਉਹ ਇੱਥੇ ਰਿਪੋਰਟ ਕਰਦੇ ਹਨ ਅਤੇ ਉਨ੍ਹਾਂ ਨੂੰ ਢੁਕਵੀਆਂ ਪੀਪੀਈ ਕਿੱਟਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
https://pib.gov.in/PressReleseDetail.aspx?PRID=1617007
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ
• ਮਹਾਰਾਸ਼ਟਰ - 552 ਨਵੇਂ ਕੇਸ ਆਉਣ ਨਾਲ ਮਹਾਰਾਸ਼ਟਰ ਵਿੱਚ ਕੁੱਲ ਕੇਸਾਂ ਦੀ ਗਿਣਤੀ 5218 ਉੱਤੇ ਪਹੁੰਚ ਗਈ ਹੈ। ਮੁੰਬਈ ਵਿੱਚ 355 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਕੁੱਲ ਕੇਸ 3445 ਉੱਤੇ ਪਹੁੰਚ ਗਏ। ਹੁਣ ਤੱਕ ਇਹ ਗਿਣਤੀ ਦੇਸ਼ ਵਿੱਚ ਸਭ ਤੋਂ ਵੱਧ ਹੈ। 779 ਮਰੀਜ਼ ਠੀਕ ਹੋਏ ਹਨ। 53 ਪੱਤਰਕਾਰਾਂ ਦੇ ਕੋਵਿਡ -19 ਤੋਂ ਪ੍ਰਭਾਵਿਤ ਹੋਣ ਕਾਰਨ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਨੂੰ ਸਲਾਹ ਜਾਰੀ ਕੀਤੀ ਹੈ ਕਿ ਪੱਤਰਕਾਰ ਅਹਿਤਿਆਤ ਤੋਂ ਕੰਮ ਲੈਣ। ਦਿੱਤੀ ਸਲਾਹ ਵਿੱਚ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਆਫਿਸ ਸਟਾਫ ਦੇ ਨਾਲ ਨਾਲ ਫੀਲਡ ਸਟਾਫ ਦਾ ਵੀ ਧਿਆਨ ਰੱਖਣ। ਅੰਤਰ ਮੰਤਰਾਲਾ ਕੇਂਦਰੀ ਟੀਮ (ਆਈਐੱਮਸੀਟੀ ), ਜਿਸ ਦੀ ਅਗਵਾਈ ਐਡੀਸ਼ਨਲ ਸਕੱਤਰ ਮਨੋਜ ਜੋਸ਼ੀ ਕਰ ਰਹੇ ਹਨ, ਨੇ ਅੱਜ ਧਾਰਾਵੀ ਖੇਤਰ ਦਾ ਦੌਰਾ ਕੀਤਾ ਅਤੇ ਟ੍ਰਾਂਜ਼ਿਟ ਕੈਂਪਾਂ, ਕੁਆਰੰਟੀਨ ਸੁਵਿਧਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਵੀ ਸਨ। ਆਈਐੱਮਸੀਟੀ ਟੀਮ ਨੇ ਮੁੱਖ ਮੰਤਰੀ, ਮਿਊਂਸਪਲ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਮਹਾਰਾਸ਼ਟਰ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵਿਸਤ੍ਰਿਤ ਵਿਚਾਰ ਚਰਚਾ ਕੀਤੀ।
• ਗੁਜਰਾਤ - ਗੁਜਰਾਤ ਵਿੱਚ ਕੋਰੋਨਾ ਦੇ 112 ਨਵੇਂ ਕੇਸ ਆਉਣ ਨਾਲ ਕੇਸਾਂ ਦੀ ਕੁੱਲ ਗਿਣਤੀ 2169 ਹੋ ਗਈ। ਅੱਜ ਤੱਕ ਪ੍ਰਭਾਵਤ ਹੋਏ ਲੋਕਾਂ ਵਿੱਚੋਂ 139 ਲੋਕ ਠੀਕ ਹੋ ਗਏ ਹਨ ਅਤੇ 90 ਦੀ ਮੌਤ ਹੋਈ ਹੈ। ਗਿਣਤੀ ਦੇ ਹਿਸਾਬ ਨਾਲ ਗੁਜਰਾਤ ਇਸ ਵੇਲੇ ਦੂਜੇ ਨੰਬਰ ਉੱਤੇ ਹੈ ਜਦਕਿ ਮਹਾਰਾਸ਼ਟਰ ਪਹਿਲੇ ਨੰਬਰ ਉੱਤੇ ਹੀ ਹੈ।
• ਰਾਜਸਥਾਨ - ਰਾਜ ਵਿੱਚ 64 ਤਾਜ਼ਾ ਕੇਸ ਸਾਹਮਣੇ ਆਏ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 1799 ਹੋ ਗਈ। ਐਡੀਸ਼ਨਲ ਮੁੱਖ ਸਕੱਤਰ (ਸਿਹਤ) ਰੋਹਿਤ ਕੁਮਾਰ ਸਿੰਘ ਅਨੁਸਾਰ 4,000 ਪੁਰਾਣੇ ਸੈਂਪਲ ਇੱਕ ਪ੍ਰਾਈਵੇਟ ਲੈਬ ਨੂੰ ਦਿੱਲੀ ਵਿੱਚ ਭੇਜੇ ਗਏ ਸਨ ਜਿਨ੍ਹਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਵਿੱਚੋਂ ਵਧੇਰੇ ਪਾਜ਼ਿਟਿਵ ਕੇਸਾਂ ਦਾ ਪਤਾ ਲੱਗਾ ਹੈ।
• ਚੰਡੀਗੜ੍ਹ - ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜੋ ਇਲਾਕੇ ਵਿਸ਼ੇਸ਼ ਤੌਰ ‘ਤੇ ਕੋਰੋਨਾ ਕਾਰਨ ਸੀਲ ਕੀਤੇ ਜਾ ਰਹੇ ਹਨ, ਵਿੱਚ ਸਬਜ਼ੀਆਂ ਅਤੇ ਰਾਸ਼ਨ ਦੀ ਘਰ-ਘਰ ਤੱਕ ਡਿਲਿਵਰੀ ਦਾ ਪ੍ਰਬੰਧ ਕੀਤਾ ਜਾਵੇਗਾ ਤਾਕਿ ਲੋਕਾਂ ਨੂੰ ਆਪਣੇ ਰਿਹਾਇਸ਼ੀ ਇਲਾਕਿਆਂ ਤੋਂ ਬਾਹਰ ਨਾ ਆਉਣਾ ਪਵੇ। ਇਲਾਕਿਆਂ ਦੀ ਸੁਵਿਧਾ ਲਈ ਪਲੰਬਰਾਂ, ਇਲੈਕਟ੍ਰੀਸ਼ਿਅਨਾਂ ਅਤੇ ਏਸੀ ਮੈਕੈਨਿਕਾਂ ਦੀ ਇੱਕ ਲਿਸਟ ਤਿਆਰ ਕਰਕੇ ਲੋਕਾਂ ਤੱਕ ਪਹੁੰਚਾਈ ਗਈ ਹੈ। ਲੋਕ ਭੁਗਤਾਨ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ।
• ਪੰਜਾਬ - ਕੋਵਿਡ-19 ਪਾਬੰਦੀਆਂ ਦਰਮਿਆਨ ਕਣਕ ਦੀ ਆਸਾਨ ਵਸੂਲੀ ਯਕੀਨੀ ਬਣਾਉਣ ਲਈ ਪੰਜਾਬ ਮੰਡੀ ਬੋਰਡ ਨੇ 409 ਵਾਧੂ ਸ਼ੈਲਰਾਂ ਨੂੰ 2020-21 ਦੇ ਮਾਰਕਿਟਿੰਗ ਮੌਸਮ ਦੌਰਾਨ ਸਬ ਮੰਡੀ ਯਾਰਡਾਂ ਵਿੱਚ ਤਬਦੀਲ ਕਰ ਦਿੱਤਾ ਹੈ। ਕੋਵਿਡ-19 ਦੌਰਾਨ ਕਣਕ ਦੀ ਵਸੂਲੀ ਦੇ ਨਿਪੁੰਨ ਪ੍ਰਬੰਧਾਂ ਕਾਰਨ 8.95 ਐੱਲਐੱਮਟੀ ਕਣਕ ਮੰਡੀਆਂ ਵਿੱਚ ਪੁੱਜੀ ਹੈ ਜਿਸ ਵਿੱਚੋਂ 7.53 ਐੱਲਐੱਮਟੀ ਵੱਖ-ਵੱਖ ਸਰਕਾਰੀ ਏਜੰਸੀਆਂ ਨੇ ਖਰੀਦ ਲਈ ਹੈ। ਉਹ ਉਦਯੋਗਿਕ ਯੂਨਿਟ, ਜੋ ਕਿ ਮਿਆਰੀ ਆਪ੍ਰੇਟਿੰਗ ਢੰਗ ਅਨੁਸਾਰ ਵਸੂਲੀ ਸ਼ੁਰੂ ਕਰਨਾ ਚਾਹੁੰਦੇ ਹਨ, ਉਹ ਗ੍ਰਹਿ ਮੰਤਰਾਲਾ ਅਤੇ ਪੰਜਾਬ ਸਰਕਾਰ ਦੁਆਰਾ ਜਾਰੀ ਹਿਦਾਇਤਾਂ ਅਨੁਸਾਰ ਵਪਾਰ ਅਤੇ ਕਾਮਰਸ ਵਿਭਾਗ ਕੋਲ ਆਨਲਾਈਨ ਆਵੇਦਨ ਕਰ ਸਕਦੇ ਹਨ।
• ਹਰਿਆਣਾ - ਉਦਯੋਗ ਅਤੇ ਹੋਰ ਅਦਾਰੇ ਪੋਰਟਲ “saralharyana.gov.in” ਉੱਤੇ ਪਾਸ ਲਈ ਆਵੇਦਨ ਕਰ ਸਕਦੇ ਹਨ ਤਾਕਿ ਰਾਜ ਵਿੱਚ ਲੌਕਡਾਊਨ ਤੋਂ ਮਿਲੀਆਂ ਛੋਟਾਂ ਦੌਰਾਨ ਉਹ ਆਪਣਾ ਕੰਮ ਸ਼ੁਰੂ ਕਰ ਸਕਣ। ਗੱਡੀਆਂ ਦੀ ਅੰਤਰਰਾਜੀ ਆਵਾਜਾਈ ਲਈ ਉਹ “covidpass.egovernments.org/requester-dashboard”ਉੱਤੇ ਆਵੇਦਨ ਕਰ ਸਕਦੇ ਹਨ।
• ਹਿਮਾਚਲ ਪ੍ਰਦੇਸ਼ - ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਜਾਰੀ ਕਰਫਿਊ 3 ਮਈ ਤੱਕ ਲਾਗੂ ਰਹੇਗਾ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਕਿ ਇਹ ਯਕੀਨੀ ਬਣ ਸਕੇ ਕਿ ਕੋਰੋਨਾ ਵਾਇਰਸ ਰਾਜ ਦੇ ਉਨ੍ਹਾਂ ਖੇਤਰਾਂ ਤੱਕ ਨਾ ਪਹੁੰਚ ਸਕੇ ਜੋ ਕਿ ਫਿਲਹਾਲ ਇਸ ਤੋਂ ਮੁਕਤ ਹਨ। ਮੁੱਖ ਮੰਤਰੀ ਨੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦਾ ਇਸ ਗੱਲ ਲਈ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਰਾਜ ਨੂੰ ਐੱਨ-95 ਸਰਜੀਕਲ ਮਾਸਕ ਪ੍ਰਦਾਨ ਕਰਵਾਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਸ ਸਦਭਾਵਨਾ ਨਾਲ ਰਾਜ ਵਿੱਚ ਕੰਮ ਕਰਦੇ ਕੋਰੋਨਾ ਵਾਰੀਅਰਸ ਦੇ ਭਰੋਸੇ ਵਿੱਚ ਵਾਧਾ ਹੋਵੇਗਾ।
• ਜੰਮੂ ਅਤੇ ਕਸ਼ਮੀਰ - ਅੱਜ 27 ਨਵੇਂ ਕੇਸ ਸਾਹਮਣੇ ਆਏ ਜੋ ਕਿ ਸਿਰਫ ਕਸ਼ਮੀਰ ਡਿਵੀਜ਼ਨ ਵਿੱਚੋਂ ਸਨ। ਕੇਸਾਂ ਦੀ ਕੁੱਲ ਗਿਣਤੀ 407, ਜੰਮੂ 56 ਅਤੇ ਕਸ਼ਮੀਰ (351)। ਫੌਜ ਦੁਆਰਾ ਕੋਵਿ਼ਡ-19 ਲਈ ਦੋ ਹਸਪਤਾਲ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਸ੍ਰੀਨਗਰ ਅਤੇ ਦੂਜਾ ਕਸ਼ਮੀਰ ਵਿੱਚ ਹੈ। ਫੌਜ ਨੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਪੂਰੇ ਸਹਿਯੋਗ ਦਾ ਭਰੋਸਾ ਦਿਵਾਇਆ ਹੈ।
• ਅਰੁਣਾਚਲ ਪ੍ਰਦੇਸ਼ - 12366 ਖਪਤਕਾਰਾਂ ਨੇ ਹੁਣ ਤੱਕ ਅਰੁਣਾਚਲ ਵਿੱਚ ਮੁਫਤ ਐੱਲਪੀਜੀ ਸਿਲੰਡਰ ਹਾਸਿਲ ਕੀਤੇ ਹਨ। ਭਾਰਤੀ ਵਾਯੂ ਸੈਨਾ ਦੇ ਚੌਪਰ ਹੈਲੀਕਾਪਟਰਾਂ ਨੇ ਰਾਜ ਦੇ ਚਾਂਗਲੈਂਗ ਦੇ ਦੂਰ-ਦੁਰਾਡੇ ਖੇਤਰਾਂ ਲਈ ਜ਼ਰੂਰੀ ਵਸਤਾਂ ਅਤੇ ਮੈਡੀਕਲ ਸਮੱਗਰੀ ਪਹੁੰਚਾਉਣ ਲਈ 4 ਉਡਾਨਾਂ ਭਰੀਆਂ।
• ਅਸਾਮ - ਸਿਹਤ ਮੰਤਰੀ ਹੇਮੰਤਾ ਬਿਸਵਾ ਸਰਮਾ ਨੇ ਟਵੀਟ ਕਰਕੇ ਕਿਹਾ ਹੈ ਕਿ ਅਸਾਮ ਦੇ ਪ੍ਰਾਈਵੇਟ ਸਕੂਲਾਂ ਵਿੱਚ ਅਪ੍ਰੈਲ ਮਹੀਨੇ ਦੀ ਸਕੂਲ ਫੀਸ ਵਿੱਚੋਂ 50 ਫੀਸਦੀ ਕਟੌਤੀ ਕੀਤੀ ਜਾਵੇਗੀ। ਪੰਚਾਇਤ ਅਤੇ ਦਿਹਾਤੀ ਵਿਕਾਸ ਮੰਤਰੀ ਨੇ 8,51,642 ਲਾਭਕਾਰੀਆਂ ਨੂੰ ਪੀਐਮਜੀਕੇਵਾਈ ਤਹਿਤ ਡੀਬੀਟੀ ਰਾਹੀਂ 500 ਰੁਪਏ ਪ੍ਰਤੀ ਵਿਅਕਤੀ ਮਦਦ ਜਾਰੀ ਕੀਤੀ।
• ਮਿਜ਼ੋਰਮ - ਡੀਜੀਪੀ ਨੇ 2 ਪੁਲਿਸ ਵਾਲਿਆਂ ਦੁਆਰਾ ਕੀਤੇ ਗਏ ਹਮਲੇ ਦੀ ਜਾਂਚ ਦਾ ਹੁਕਮ ਦਿੱਤਾ ਹੈ। ਇਹ ਪੁਲਿਸ ਵਾਲੇ ਮਾਮਿਟ ਜ਼ਿਲ੍ਹੇ ਵਿੱਚ ਸਰਹੱਦ ਸੀਲ ਕਰਨ ਦੀ ਡਿਊਟੀ ਉੱਤੇ ਸਨ ਕਿ ਉਨ੍ਹਾਂ ਨੇ ਮਿਜ਼ੋਰਮ ਤ੍ਰਿਪੁਰਾ ਸਰਹੱਦ ਉੱਤੇ ਲੋਕਾਂ ਦੀ ਇੱਕ ਟੋਲੀ ਉੱਤੇ ਹਮਲਾ ਕੀਤਾ ਸੀ।
• ਨਾਗਾਲੈਂਡ - ਰਾਜ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਦੋ ਕਮੇਟੀਆਂ ਕਾਇਮ ਕੀਤੀਆਂ ਗਈਆਂ ਹਨ ਜੋ ਕਿ ਰਾਜ ਵਿੱਚ ਪੀਪੀਈਜ਼ ਦੀ ਖਰੀਦ ਦੀ ਕੁਆਲਟੀ ਦੀ ਜਾਂਚ ਕਰਨਗੀਆਂ।
• ਸਿੱਕਮ - ਸਿੱਕਮ ਉੱਤਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਪੀਐੱਮਜੀਕੇਵਾਈ ਤਹਿਤ 23 ਅਪ੍ਰੈਲ, 2020 ਨੂੰ ਚਾਵਲ ਅਤੇ ਦਾਲ ਰਾਸ਼ਨ ਦੀਆਂ ਦੁਕਾਨਾਂ ਰਾਹੀਂ ਵੰਡੀ ਜਾਵੇਗੀ।
• ਤ੍ਰਿਪੁਰਾ - ਤ੍ਰਿਪੁਰਾ ਦੇ ਖੋਵਾਈ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ-19 ਪੈਕੇਜ ਤਹਿਤ ਭੱਠਾ ਵਰਕਰਾਂ ਨੂੰ 1000 ਰੁਪਏ ਪ੍ਰਤੀ ਇੱਕ ਵਿਅਕਤੀ ਦੇ ਹਿਸਾਬ ਨਾਲ ਰਕਮ ਵੰਡੀ। ਕੁੱਲ 157 ਅਜਿਹੇ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਦਾ ਲਾਭ ਮਿਲਿਆ।
• ਕੇਰਲ - 62 ਸਾਲਾ ਔਰਤ ਪਥਾਨਾਮਥਿੱਟਾ ਦੇ 43 ਦਿਨਾਂ ਬਾਅਦ ਕੋਵਿਡ-19 ਟੈਸਟ ਨੈਗੇਟਿਵ ਆਏ। ਕੋਜ਼ੀਕੋਡੇ ਦੇ ਦੋ ਹਾਊਸ ਸਰਜਨ ਕੋਵਿਡ-ਪਾਜ਼ਿਟਿਵ ਨਿਕਲੇ। ਉਹ ਦਿੱਲੀ ਤਬਲੀਗ਼ੀ ਜਮਾਤ ਦੇ ਸੰਪਰਕ ਵਿੱਚ ਗੱਡੀ ਵਿੱਚ ਆਏ ਲਗਦੇ ਹਨ। ਸਰਹੱਦੀ ਪਿੰਡ ਕੋਲਮ ਵਿੱਚ ਵਧੇਰੇ ਨਿਗਰਾਨੀ ਰੱਖੀ ਜਾ ਰਹੀ ਹੈ ਕਿਉਂਕਿ ਉਥੇ ਕੋਵਿ਼ਡ-19 ਦੇ ਕਾਫੀ ਕੇਸ ਸਾਹਮਣੇ ਆ ਰਹੇ ਹਨ। ਟੀਐਨ ਨਾਲ ਲਗਦੀਆਂ ਸਰਹੱਦੀ ਪੋਸਟਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਰਾਜ ਨੇ 5 ਮਹੀਨਿਆਂ ਲਈ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵਿੱਚੋਂ 6 ਦਿਨਾਂ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਕੁੱਲ ਤਸਦੀਕਸ਼ੁਦਾ ਕੇਸ 426, ਸਰਗਰਮ ਕੇਸ (117)।
• ਤਮਿਲ ਨਾਡੂ - ਮੁੱਖ ਮੰਤਰੀ ਨੇ ਉਨ੍ਹਾਂ ਫਰੰਟ ਲਾਈਨ ਵਰਕਰਾਂ ਦੇ ਪਰਿਵਾਰਾਂ ਲਈ 50 ਲੱਖ ਰੁਪਏ ਦੀ ਸਹਾਇਤਾ ਅਤੇ ਨੌਕਰੀ ਦਾ ਐਲਾਨ ਕੀਤਾ ਹੈ ਜੋ ਕਿ ਕੋਵਿਡ-ਕਾਰਨ ਮਾਰੇ ਗਏ ।ਕੋਵਿਡ ਕਾਰਨ ਮਰੇ ਡਾਕਟਰ ਦੇ ਜਨਾਜ਼ੇ ਉੱਤੇ ਹਮਲਾ ਕਰਨ ਦੇ ਮਾਮਲੇ ਵਿੱਚ 69 ਹੋਰ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
• ਪੁਡੂਚੇਰੀ - ਮੁੱਖ ਮੰਤਰੀ, ਮੰਤਰੀਆਂ, ਵਿਧਾਇਕਾਂ ਸਭ ਦਾ ਸੁਰੱਖਿਅਤਾਮਕ ਕਦਮ ਵਜੋਂ ਕੋਵਿਡ ਟੈਸਟ ਕਰਵਾਇਆ ਜਾਵੇਗਾ। ਹੁਣ ਤੱਕ ਕੁੱਲ ਕੇਸ 1596, ਐਕਟਿਵ 940, ਮੌਤਾਂ 18, ਡਿਸਚਾਰਜ ਕੀਤੇ ਗਏ (635)। ਚੇਨਈ ਵਿੱਚ ਸਭ ਤੋਂ ਵੱਧ ਕੇਸ 358 ਅਤੇ ਕੋਇੰਬਟੂਰ ਵਿੱਚ (134)।
• ਕਰਨਾਟਕ - ਕੁੱਲ ਕੇਸ 425, ਅੱਜ 7 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਕਲਬੁਰਗੀ 5 ਅਤੇ ਬੰਗਲੌਰ (2)। ਹੁਣ ਤੱਕ 129 ਲੋਕ ਡਿਸਚਾਰਜ ਹੋਏ।
• ਆਂਧਰ ਪ੍ਰਦੇਸ਼ - ਪਿਛਲੇ 24 ਘੰਟਿਆਂ ਵਿੱਚ 56 ਨਵੇਂ ਕੇਸ ਸਾਹਮਣੇ ਆਏ। ਕੁੱਲ ਕੇਸ (813), ਮੌਤਾਂ(24), ਡਿਸਚਾਰਜ (120), ਸਰਗਰਮ (669)। ਰਾਜ ਨੇ ਹਰ ਰੈੱਡ ਜ਼ੋਨ ਵਿੱਚ ਵਿਸ਼ੇਸ਼ ਅਫਸਰ ਨਿਯੁਕਤ ਕੀਤੇ ਹਨ। ਰਾਜ ਸਰਕਾਰ ਨੇ ਇੱਕ ਘਰੇਲੂ ਹਿੰਸਾ ਹੈਲਪਲਾਈਨ ਨੰਬਰ ਸਾਰੇ ਜ਼ਿਲ੍ਹਿਆਂ ਲਈ ਜਾਰੀ ਕੀਤਾ ਹੈ ਤਾਕਿ ਮੁਸੀਬਤ ਵਿੱਚ ਫਸੀਆਂ ਔਰਤਾਂ ਵਲ ਧਿਆਨ ਦਿੱਤਾ ਜਾ ਸਕੇ। ਪਾਜ਼ਿਟਿਵ ਕੇਸ - ਕੁਰਨੂਰ (203), ਗੁੰਟੂਰ (177), ਕ੍ਰਿਸ਼ਨਾ (87), ਨੈਲੋਰ (67), ਚਿਤੂਰ (59) ਅਤੇ ਕਡੱਪਾ (51)।
• ਤੇਲੰਗਾਨਾ - ਰਾਜ ਦੇ ਸਿਹਤ ਅਧਿਕਾਰੀ ਸੂਰਯਾਪੇਟ ਜ਼ਿਲ੍ਹੇ ਵਿੱਚ ਕੋਵਿਡ-19 ਦੇ ਤੇਜ਼ੀ ਨਾਲ ਪਸਾਰ ਤੋਂ ਚਿੰਤਿਤ ਹਨ। ਮੰਗਲਵਾਰ ਨੂੰ 26 ਨਵੇਂ ਕੇਸ ਸਾਹਮਣੇ ਆਏ। ਅੱਜ ਤੱਕ ਕੁੱਲ ਪਾਜ਼ਿਟਿਵ ਕੇਸ (928)।
ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19
******
ਵਾਈਬੀ
(Release ID: 1617360)
Visitor Counter : 411
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam