ਗ੍ਰਹਿ ਮੰਤਰਾਲਾ

ਸਰਕਾਰ ਨੇ ਕੋਵਿਡ-19 ਦੀ ਰੋਕਥਾਮ ਲਈ ਲੌਕਡਾਊਨ ਦੀਆਂ ਪਾਬੰਦੀਆਂ ਤਹਿਤ ਈ-ਕਮਰਸ ਰਾਹੀਂ ਗ਼ੈਰ-ਜ਼ਰੂਰੀ ਵਸਤਾਂ ਦੀ ਸਪਲਾਈ ‘ਤੇ ਪਾਬੰਦੀ ਲਗਾਈ

Posted On: 19 APR 2020 1:00PM by PIB Chandigarh

ਗ੍ਰਹਿ ਮੰਤਰਾਲੇਨੇ ਕੋਵਿਡ-19ਦਾਮੁਕਾਬਲਾ ਕਰਨ ਲਈ ਦੇਸ਼ਵਿਆਪੀ ਲੌਕਡਾਊਨ ਬਾਰੇ ਸਾਰੇ ਮੰਤਰਾਲਿਆਂ /ਵਿਭਾਗਾਂ ਨੂੰ ਸੰਚਿਤ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਤਹਿਤ ਕੁਝ ਗਤੀਵਿਧੀਆਂ ਲਈ ਛੂਟ ਦੇਣ ਦਾ ਆਦੇਸ਼ ਜਾਰੀ ਕੀਤਾ ਹੈ।

(https://www.mha.gov.in/sites/default/files/MHA%20order%20dt%2015.04.2020%2C%20with%20Revised%20Consolidated%20Guidelines_compressed%20%283%29.pdf)

ਉਪਰੋਕਤ ਸੰਚਿਤ ਸੰਸ਼ੋਧਿਤਦਿਸ਼ਾ-ਨਿਰਦੇਸ਼ਾਂ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਵਾਲੀਆਂ ਈ-ਕਮਰਸ ਕੰਪਨੀਆਂ ਨੂੰ ਲੌਕਡਾਊਨ ਦੀਆਂ ਪਾਬੰਦੀਆਂ ਤੋਂ ਛੂਟ ਦਿੱਤੀ ਗਈ ਹੈ।ਇਸ ਤੋਂ ਇਲਾਵਾ, ਕੇਵਲ ਜ਼ਰੂਰੀ ਵਸਤਾਂ ਦੀ ਸਪਲਾਈ ਵਿੱਚ ਲਗੀਆਂ ਈ-ਕਮਰਸ ਕੰਪਨੀਆਂ ਦੁਆਰਾ ਵਰਤੇ ਜਾਣ ਵਾਲੇ ਵਾਹਨਾਂ ਨੂੰ ਲਾਜ਼ਮੀ ਪ੍ਰਵਾਨਗੀ ਨਾਲ ਸਪਲਾਈ ਕਰਨ ਦੀ ਆਗਿਆ ਹੋਵੇਗੀ।

ਲੌਕਡਾਊਨ ਬਾਰੇ ਪਾਬੰਦੀਆਂ ਦੇ ਸੰਚਿਤ ਸੰਸ਼ੋਧਿਤਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਰਕਾਰ ਨੇ ਕੋਵਿਡ-19 ਦੀ ਰੋਕਥਾਮ ਲਈ ਲੌਕਡਾਊਨ ਦੌਰਾਨ ਈ-ਕਮਰਸ ਕੰਪਨੀਆਂ ਦੁਆਰਾ ਗ਼ੈਰ-ਜ਼ਰੂਰੀ ਵਸਤਾਂ ਦੀ ਸਪਲਾਈ ਤੇ ਪਾਬੰਦੀ ਲਗਾ ਦਿੱਤੀ ਹੈ।

 

Click here to see the Official Document

                                                         *********

ਵੀਜੀ/ਐੱਸਐੱਨਸੀ/ਵੀਐੱਮ


(Release ID: 1616043) Visitor Counter : 181