ਰੇਲ ਮੰਤਰਾਲਾ

ਜਨਤਕ ਵੰਡ ਪ੍ਰਣਾਲੀ ਤਹਿਤ ਅਨਾਜ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਰੇਲਵੇ ਨੇ ਪਿਛਲੇ ਸਾਲ ਦੇ ਮੁਕਾਬਲੇ ਦੁੱਗਣਾ ਅਨਾਜ ਢੋਇਆ

25 ਮਾਰਚ ਤੋਂ 17 ਅਪ੍ਰੈਲ ਤੱਕ ਲੌਕਡਾਊਨ ਦੇ ਸਮੇਂ ਦੌਰਾਨ 1500 ਤੋਂ ਵੱਧ ਡੱਬਿਆਂ ਵਿੱਚ 4.2 ਮਿਲੀਅਨ ਟਨ ਅਨਾਜ ਭਰਿਆ,ਜਦਕਿ ਪਿਛਲੇ ਸਾਲ 2.31ਮਿਲੀਅਨ ਟਨ ਭਰਿਆ ਗਿਆ ਸੀ

ਭਾਰਤੀ ਰੇਲਵੇ ਦੁਆਰਾ ਖੇਤੀਬਾੜੀ ਵਸਤਾਂ ਦੀ ਸਮੇਂ ਸਿਰ ਚੁਕਾਈ ਅਤੇ ਸਪਲਾਈ ਚੇਨ ਨੂੰ ਨਿਰਵਿਘਨ ਚਾਲੂ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ

Posted On: 18 APR 2020 4:37PM by PIB Chandigarh

ਭਾਰਤੀ ਰੇਲਵੇ ਕੋਵਿਡ-19 ਦੇ ਕਾਰਨ ਰਾਸ਼ਟਰਵਿਆਪੀ ਲੌਕਡਾਊਨ ਦੌਰਾਨ ਆਪਣੀਆਂ ਮਾਲ ਸੇਵਾਵਾਂ ਜ਼ਰੀਏ ਅਨਾਜ ਜਿਹੀਆਂ ਜ਼ਰੂਰੀ ਵਸਤਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਦੇ ਲਗਾਤਾਰ ਯਤਨ ਕਰ ਰਿਹਾ ਹੈ।ਸਮੁੱਚੇ ਭਾਰਤ ਦੇ ਘਰਾਂ ਦੀਆਂ ਰਸੋਈਆਂ ਨੂੰ ਲਗਾਤਾਰ ਚਾਲੂ ਰੱਖਣਾ ਯਕੀਨੀ ਬਣਾਉਣ ਲਈ ਰੇਲਵੇ ਨੇ 17 ਅਪ੍ਰੈਲ 2020 ਨੂੰ 83ਡੱਬੇ/3601 ਵੈਗਨ ਅਨਾਜ ਦੇ ਭਰੇ ਸਨ।(ਇੱਕ ਵੈਗਨ ਵਿੱਚ58-60 ਟਨ ਅਨਾਜ ਭਰਿਆ ਜਾਂਦਾ ਹੈ)

25 ਮਾਰਚ ਤੋਂ 17 ਅਪ੍ਰੈਲ ਤੱਕ ਲੌਕਡਾਊਨ ਦੌਰਾਨ 1500ਡੱਬੇ ਅਤੇ 4.2ਮੀਟ੍ਰਿਕ ਟਨ ਤੋਂ ਵੱਧ ਅਨਾਜ ਭਰਿਆ ਗਿਆ ਸੀ।ਰੇਲਵੇ ਦੁਆਰਾ ਇਹ ਯਤਨ ਅਨਾਜ ਜਿਹੇ ਖੇਤੀ ਉਤਪਾਦਾਂ ਦੀ ਸਮੇਂ ਤੇ ਚੁਕਾਈ ਅਤੇ ਕੋਵਿਡ-19 ਕਾਰਨ ਰਾਸ਼ਟਰਵਿਆਪੀ ਲੌਕਡਾਊਨ ਦੌਰਾਨ ਉਚਿਤ ਸਮੇਂ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਹਨ।

ਲੌਕਡਾਊਨ ਦੇ ਸਮੇਂ ਦੌਰਾਨ ਇਨ੍ਹਾਂਜ਼ਰੂਰੀ ਵਸਤਾਂ ਦੀ ਲਦਾਈ, ਢੋਆ-ਢੁਆਈ ਅਤੇ ਲੁਹਾਈ ਪੂਰੇ ਜ਼ੋਰਾਂ ਨਾਲ ਜਾਰੀ ਹੈ।ਅਨਾਜ ਦੀ ਲਦਾਈ ਦੇ ਕੰਮਾਂ ਦੀ ਦੇਖ-ਰੇਖ ਖੇਤੀਬਾੜੀ ਮੰਤਰਾਲਾਕਰ ਰਿਹਾ ਹੈ।ਇਹ ਵੀ ਧਿਆਨ ਦੇਣ ਯੋਗ ਹੈ ਕਿ ਕੋਨਕੋਰ(CONCOR)ਦੁਆਰਾ ਵੱਡੇ ਪੈਮਾਨੇ ਤੇ ਦਾਲ਼ਾਂ ਦੀ ਢੋਆ-ਢੁਆਈ ਲਈ ਨੈਫੈਡ (NAFED)ਨਾਲ ਮਿਲਕੇ ਕੰਮ ਕੀਤਾ ਜਾ ਰਿਹਾ ਹੈ।

ਭਾਰਤੀ ਰੇਲਵੇ ਨੇ ਫਲਾਂ, ਸਬਜ਼ੀਆਂ,ਦੁੱਧ ਅਤੇ ਡੇਅਰੀ ਉਤਪਾਦਾਂ ਅਤੇ ਖੇਤੀ ਬੀਜਾਂ ਸਮੇਤ ਖਰਾਬ ਹੋਣ ਵਾਲੀਆਂ ਵਸਤਾਂ ਦੇ ਲਈ ਲੌਕਡਾਊਨ ਦੀ ਸ਼ੁਰੂਆਤ ਤੋਂ ਬਾਅਦ ਪਾਰਸਲ ਸਪੈਸ਼ਲਟ੍ਰੇਨਾਂ ਲਈ65 ਰੂਟਾਂ ਦੀ ਪਹਿਚਾਣ ਕੀਤੀ ਹੈ।17 ਅਪ੍ਰੈਲ ਤੱਕ 66 ਰੂਟਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਅਤੇ ਇਨ੍ਹਾਂ ਰੂਟਾਂ ਤੇ ਸਮਾਂਬੱਧ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ।ਟ੍ਰੇਨਾਂ ਉਨ੍ਹਾਂ ਰੂਟਾਂ ਤੇ ਵੀ ਚਲਾਈਆਂ ਜਾ ਰਹੀਆਂ ਹਨ ਜਿੱਥੇ ਮੰਗ ਘੱਟ ਹੈ,ਤਾਂ ਜੋ ਦੇਸ਼ ਦਾ ਕੋਈ ਹਿੱਸਾ ਸੰਪਰਕ ਤੋਂ ਬਿਨਾ ਨਾ ਰਹੇਪਾਰਸਲਾਂ ਦੀ ਵੱਧ ਤੋਂ ਵੱਧ ਨਿਕਾਸੀ ਲਈ ਸਾਰੇ ਸੰਭਾਵਿਤ ਸਥਾਨਾਂ ਲਈ ਰੂਟਾਂ ਦਰਮਿਆਨ ਠਹਿਰਾਅ ਦਿੱਤੇ ਗਏ ਹਨ।

********

ਐੱਸਜੀ/ਐੱਮਕੇਵੀ



(Release ID: 1615845) Visitor Counter : 149