PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 16 APR 2020 7:02PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image001ZTPU.jpg

(ਪਿਛਲੇ 24  ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਦੇਸ਼ ਭਰ ਵਿੱਚ ਅੱਜ ਤੱਕ ਕੁੱਲ 12,380 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਅਤੇ 414 ਮੌਤਾਂ ਹੋਈਆਂ 1489 ਵਿਅਕਤੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੁਣ ਤੱਕ 325 ਜ਼ਿਲ੍ਹਿਆਂ ਵਿੱਚ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ
  • ਹੈਲਥ ਐਂਡ ਮੋਟਰ (ਥਰਡ ਪਾਰਟੀ) ਇੰਸ਼ੋਰੈਂਸ ਪਾਲਿਸੀ ਹੋਲਡਰਾਂ ਨੂੰ ਕੋਵਿਡ-19 ਲੌਕਡਾਊਨ ਕਾਰਨ ਅਟਕੇ ਪਏ ਪ੍ਰੀਮੀਅਮ ਦਾ ਭੁਗਤਾਨ 15 ਮਈ ਤੱਕ ਕਰਨ ਦੀ ਛੂਟ ਦੇਣ ਬਾਰੇ ਨੋਟੀਫੀਕੇਸ਼ਨ ਜਾਰੀ ਕੀਤਾ
  • ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਹੁਣ ਤੱਕ, ਦੋ ਹਫ਼ਤਿਆਂ ਅੰਦਰ, ਭਾਰਤ ਨੇ 32 ਕਰੋੜ ਤੋਂ ਵੱਧ ਲੋਕਾਂ ਨੂੰ 3.9 ਅਰਬ ਤੋਂ ਵੱਧ ਅਮਰੀਕੀ ਡਾਲਰ ਦੀ ਸਹਾਇਤਾ ਵੰਡੀ ਹੈ
  • ਘੱਟ ਸਮੇਂ ਵਿੱਚ ਥੋਕ ਦਵਾਈਆਂ ਦੀ ਉਪਲੱਬਧਤਾ/ਉਤਪਾਦਨ ਵਧਾਉਣ ਲਈ ਵਾਤਾਵਰਣ ਪ੍ਰਭਾਵ ਮੁੱਲਾਂਕਣ (ਈਆਈਏ) ਨੋਟੀਫਿਕੇਸ਼ਨ, 2006 ਵਿੱਚ ਪ੍ਰਮੁੱਖ ਸੰਸ਼ੋਧਨ, ਲਗਭਗ ਦੋ ਹਫ਼ਤਿਆਂ ਦੀ ਮਿਆਦ ਦੇ ਅੰਦਰ , 100 ਤੋਂ ਅਧਿਕ ਅਜਿਹੇ ਪ੍ਰਸਤਾਵ ਪ੍ਰਾਪਤ
  • ਰਾਜ ਵਕਫ਼ ਬੋਰਡਾਂ ਨੂੰ ਰਮਜ਼ਾਨ ਦੇ ਮਹੀਨੇ ਦੌਰਾਨ ਲੌਕਡਾਊਨ ਦਾ ਸਖ਼ਤ ਲਾਗੂਕਰਨ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਅੱਜ ਤੱਕ ਕੁੱਲ 12,380 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਅਤੇ 414 ਮੌਤਾਂ ਦੇਸ਼ ਭਰ ਵਿੱਚ ਹੋਈਆਂ 1489 ਵਿਅਕਤੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਕੋਵਿਡ-19 ਕੇਸਾਂ ਦੀ ਭਾਰਤ ਵਿੱਚ ਕੇਸ ਮੌਤ ਦਰ (ਸੀਐੱਫਆਰ) 3.3 ਫੀਸਦੀ ਰਹੀ ਸਿਹਤਯਾਬ ਹੋਏ ਕੇਸਾਂ ਦਾ ਪ੍ਰਤੀਸ਼ਤ 12.02 ਰਿਹਾ ਹੁਣ ਤੱਕ 325 ਜ਼ਿਲ੍ਹਿਆਂ ਵਿੱਚ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਾਰੇ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿਸਤ੍ਰਿਤ ਗਾਈਡਲਾਈਨਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਵਿੱਚ ਕੋਵਿਡ-19 ਦੌਰਾਨ ਜ਼ਰੂਰੀ ਸਿਹਤ ਸੰਭਾਲ਼ ਸੇਵਾਵਾਂ ਪ੍ਰਦਾਨ ਕਰਨ ਬਾਰੇ ਦੱਸਿਆ ਗਿਆ ਹੈ

 

https://pib.gov.in/PressReleseDetail.aspx?PRID=1615049

 

ਹੈਲਥ ਐਂਡ ਮੋਟਰ (ਥਰਡ ਪਾਰਟੀ) ਇੰਸ਼ੋਰੈਂਸ ਪਾਲਿਸੀ ਹੋਲਡਰਾਂ ਨੂੰ ਕੋਵਿਡ-19 ਲੌਕਡਾਊਨ ਕਾਰਨ ਅਟਕੇ ਪਏ ਪ੍ਰੀਮੀਅਮ ਦਾ ਭੁਗਤਾਨ 15 ਮਈ ਤੱਕ ਕਰਨ ਦੀ ਛੂਟ ਦੇਣ ਬਾਰੇ ਨੋਟੀਫੀਕੇਸ਼ਨ ਜਾਰੀ ਕੀਤਾ

ਕੇਂਦਰ ਸਰਕਾਰ ਨੇ ਅਜਿਹੇ ਹੈਲਥ ਐਂਡ ਮੋਟਰ (ਥਰਡ ਪਾਰਟੀ) ਬੀਮਾ ਧਾਰਕਾਂ ਦੀਆਂ ਕਠਿਨਾਈਆਂ ਦੂਰ ਕਰਨ ਲਈ, ਜਿਨ੍ਹਾਂ ਦੀਆਂ ਪਾਲਿਸੀਆਂ ਦਾ ਨਵੀਨੀਕਰਨ ਕੋਵਿਡ-19 ਲੌਕਡਾਊਨ ਦੇ ਦੌਰਾਨ ਨਿਯਤ ਹੈ, ਨੂੰ 15 ਮਈ ਤੱਕ ਪ੍ਰੀਮੀਅਮ ਦਾ ਭੁਗਤਾਨ ਕਰਨ ਦੀ ਇਜਾਜ਼ਤ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਇਸ ਨਾਲ ਇਨ੍ਹਾਂ ਦਾ ਬੀਮਾ ਕਵਰ ਜਾਰੀ ਰਹੇਗਾ ਅਤੇ ਉਹ ਬਿਨਾ ਕਿਸੇ ਪਰੇਸ਼ਾਨੀ ਦੇ ਭੁਗਤਾਨ ਇਸ ਗ੍ਰੇਸ ਪੀਰੀਅਡ ਵਿੱਚ ਕਰ ਸਕਣਗੇ

https://pib.gov.in/PressReleseDetail.aspx?PRID=1614995

 

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਜੀ20 ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕ ਦੇ ਗਵਰਨਰਾਂ ਨਾਲ ਕੀਤੀ ਦੂਜੀ ਮੀਟਿੰਗ

ਅੱਜ ਆਪਣੇ ਦਖ਼ਲ, ਵਿੱਤ ਮੰਤਰੀ ਨੇ ਇੱਕ ਟਿਕਾਊ ਤਰੀਕੇ ਨਾਲ ਸਮੂਹਕ ਅਰਥਵਿਵਸਥਾ ਦੀ ਸਥਿਰਤਾ ਨੂੰ ਕਾਇਮ ਰੱਖਦਿਆਂ ਆਮ ਜਨਤਾ ਦੇ ਜੀਵਨਾਂ ਤੇ ਉਪਜੀਵਕਾਵਾਂ ਦੀ ਰਾਖੀ ਲਈ ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਭੂਮਿਕਾਤੇ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਜੀ20 ’ਚ ਆਪਣੀਆਂ ਹਮਰੁਤਬਾ ਸਖ਼ਸੀਅਤਾਂ ਨਾਲ ਭਾਰਤ ਸਰਕਾਰ ਵੱਲੋਂ ਖ਼ਤਰੇਅਧੀਨ ਵਰਗਾਂ ਨੂੰ ਤੁਰੰਤ, ਸਮੇਂਸਿਰ ਟੀਚਾਗਤ ਸਹਾਇਤਾ ਮੁਹੱਈਆ ਕਰਵਾਉਣ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ, ਦੋ ਕੁ ਹਫ਼ਤਿਆਂ ਅੰਦਰ, ਭਾਰਤ ਨੇ 32 ਕਰੋੜ ਤੋਂ ਵੱਧ ਲੋਕਾਂ ਨੂੰ 3.9 ਅਰਬ ਤੋਂ ਵੱਧ ਅਮਰੀਕੀ ਡਾਲਰ ਦੀ ਸਹਾਇਤਾ ਵੰਡੀ ਹੈ ਤੇ ਇਸ ਦੌਰਾਨ ਡਿਜੀਟਲ ਟੈਕਨੋਲੋਜੀ ਰਾਹੀਂਡਾਇਰੈਕਟ ਬੈਨੈਫ਼ਿਟ ਟ੍ਰਾਂਸਫ਼ਰਉੱਤੇ ਖਾਸ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਤਾਂ ਜੋ ਜਨਤਕ ਸਥਾਨਾਂਤੇ ਲਾਭਪਾਤਰੀਆਂ ਦਾ ਆਮ ਲੋਕਾਂ ਨੂੰ ਬਹੁਤਾ ਪਤਾ ਨਾ ਲੱਗ ਸਕੇ।

https://pib.gov.in/PressReleseDetail.aspx?PRID=1614845

 

ਘੱਟ ਸਮੇਂ ਵਿੱਚ ਥੋਕ ਦਵਾਈਆਂ ਦੀ ਉਪਲੱਬਧਤਾ/ਉਤਪਾਦਨ ਵਧਾਉਣ ਲਈ ਵਾਤਾਵਰਣ ਪ੍ਰਭਾਵ ਮੁੱਲਾਂਕਣ (ਈਆਈਏ) ਨੋਟੀਫਿਕੇਸ਼ਨ, 2006 ਵਿੱਚ ਪ੍ਰਮੁੱਖ ਸੰਸ਼ੋਧਨ, ਲਗਭਗ ਦੋ ਹਫ਼ਤਿਆਂ ਦੀ ਮਿਆਦ ਦੇ ਅੰਦਰ , 100 ਤੋਂ ਅਧਿਕ ਅਜਿਹੇ ਪ੍ਰਸਤਾਵ ਪ੍ਰਾਪਤ

 

ਨੋਵੇਲ ਕੋਰੋਨਾ ਵਾਇਰਸ (ਕੋਵਿਡ - 19) ਦੇ ਆਲਮੀ ਕਹਿਰ ਨਾਲ ਉਤਪੰਨ ਬੇਮਿਸਾਲ ਸਥਿਤੀ ਦਾ ਸਮਾਧਾਨ ਕਰਨ ਅਤੇ ਕਈ ਦਵਾਈਆਂ ਦੀ ਉਪਲੱਬਧਤਾ ਜਾਂ ਉਤਪਾਦਨ ਵਧਾਉਣ ਲਈ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਨੇ 27 ਮਾਰਚ, 2020 ਨੂੰ ਈਆਈਏ ਨੋਟੀਫਿਕੇਸ਼ਨ 2006 ਵਿੱਚ ਇੱਕ ਸੰਸ਼ੋਧਨ ਕੀਤੀ ਹੈ। ਕਈ ਬਿਮਾਰੀਆਂ ਦੇ ਉਪਚਾਰ ਲਈ ਨਿਰਮਿਤ ਥੋਕ ਦਵਾਈਆਂ ਜਾਂ ਮੱਧਵਰਤੀਆਂ ਦੇ ਸਬੰਧ ਵਿੱਚ ਸਾਰੀਆਂ ਪ੍ਰਯੋਜਨਾਵਾਂ ਜਾਂ ਕਾਇਆਕਲਾਪਾਂ ਨੂੰ ਵਰਤਮਾਨ ਕੈਟੇਗਰੀ ਤੋਂ ਬੀ2ਕੈਟੇਗਰੀ ਵਿੱਚ ਪੁਨਰਵਰਗੀਕ੍ਰਿਤ ਕੀਤਾ ਗਿਆ ਹੈ।

https://pib.gov.in/PressReleseDetail.aspx?PRID=1614813

 

 

 “ਅਸੀਂ ਇਸ ਵਾਇਰਸ ਨੂੰ ਹਰਾ ਸਕਦੇ ਹਾਂ ਤੇ ਅਸੀਂ ਹਰਾਵਾਂਗੇ” – ਡਾ. ਹਰਸ਼ ਵਰਧਨ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਭਾਰਤ ਚ ਕੋਵਿਡ–19 ਨੂੰ ਰੋਕਣ ਲਈ ਉਠਾਏ ਗਏ ਕਦਮਾਂ ਬਾਰੇ ਕੇਂਦਰ ਤੇ ਰਾਜ ਸਰਕਾਰਾਂ ਦੇ ਪ੍ਰਮੁੱਖ ਸਿਹਤ ਕਰਮਚਾਰੀਆਂ ਦੇ ਨਾਲਨਾਲ ਵਿਸ਼ਵ ਸਿਹਤ ਸੰਗਠਨਦੇ ਸੀਨੀਅਰ ਅਧਿਕਾਰੀਆਂ ਤੇ ਫ਼ੀਲਡ ਅਫ਼ਸਰਾਂ ਨਾਲ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਆਪਸੀ ਗੱਲਬਾਤ ਦਾ ਇੱਕ ਸੈਸ਼ਨ ਕੀਤਾ।

 

https://pib.gov.in/PressReleseDetail.aspx?PRID=1614833

 

ਤਨਖ਼ਾਹ ਮਹੀਨਾ ਮਾਰਚ, 2020 ਲਈ ਇਲੈਕਟ੍ਰੌਨਿਕ ਚਲਾਨ ਤੇ ਰਿਟਰਨ (ਈਸੀਆਰ) ਭਰਨ ਦੀ ਮਿਤੀ 15.04.2020 ਤੋਂ ਵਧਾ ਕੇ 15.05.2020 ਕੀਤੀ ਗਈ

 

ਕੋਵਿਡ-19 ਕਾਰਨ ਪੈਦਾ ਹੋਈ ਅਨੋਖੀ ਸਥਿਤੀ ਅਤੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ 24.03.2020 ਦੀ ਅੱਧੀ ਰਾਤ ਤੋਂ ਬਾਅਦ ਕੀਤੇ ਗਏ ਲੌਕਡਾਊਨ ਕਾਰਨ ਮਾਰਚ 2020 ਦੀ ਤਨਖਾਹ ਲਈ ਇਲੈਕਟ੍ਰੌਨਿਕ ਚਲਾਨ ਤੇ ਰਿਟਰਨ (ਈਸੀਆਰ) ਭਰਨ ਦੀ ਨਿਰਧਾਰਿਤ ਮਿਤੀ 15.05.2020 ਤੱਕ ਵਧਾ ਦਿੱਤੀ ਹੈ,ਜਿਨ੍ਹਾਂ ਅਦਾਰਿਆਂ ਨੇ ਆਪਣੇ ਕਰਮਚਾਰੀਆਂ ਨੂੰ ਮਾਰਚ 2020 ਦੀ ਤਨਖਾਹ ਦਿੱਤੀ ਹੈ।

 

https://pib.gov.in/PressReleseDetail.aspx?PRID=1614747

 

 

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਵਿਰੁੱਧ ਲੜਾਈ ਵਿੱਚ ਛਾਉਣੀ ਬੋਰਡਾਂ ਦੇ ਯਤਨਾਂ ਦੀ ਸਮੀਖਿਆ ਕੀਤੀ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ  ਅੱਜ ਕੋਰੋਨਾਵਾਇਰਸ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿੱਚ ਸਥਿਤ 62 ਛਾਉਣੀ ਬੋਰਡਾਂ ਦੁਆਰਾ ਚੁੱਕੇ ਗਏ ਰੋਕਥਾਮ ਕਦਮਾਂ ਦੀ ਸਮੀਖਿਆ ਕੀਤੀ। ਡਾਇਰੈਕਟਰ ਜਨਰਲ ਡਿਫੈਂਸ ਇਸਟੇਟਸ (ਡੀਜੀਡੀਈ) ਸ਼੍ਰੀਮਤੀ ਦੀਪਾ ਬਾਜਵਾ ਨੇ ਰੱਖਿਆ ਮੰਤਰੀ ਨੂੰ ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ  ਛਾਉਣੀ ਬੋਰਡਾਂ ਦੀ ਪ੍ਰਤੀਬੱਧਤਾ ਦਾ ਭਰੋਸਾ ਦਿੱਤਾ।

https://pib.gov.in/PressReleseDetail.aspx?PRID=1614995

 

ਕੇਂਦਰੀ ਖੇਤੀਬਾੜੀ ਮੰਤਰੀ ਨੇ ਵੀਡੀਓ ਕਾਨਫ਼ਰੰਸ ਜ਼ਰੀਏ ਖ਼ਰੀਫ਼ ਦੀਆਂ ਫ਼ਸਲਾਂ 2020 ਬਾਰੇ ਰਾਸ਼ਟਰੀ ਕਾਨਫ਼ਰੰਸ ਦੀ ਕੀਤੀ

 

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਸਾਰੇ ਰਾਜਾਂ ਨੂੰ ਖ਼ਰੀਫ਼ (ਸਾਉਣੀ) ਦਾ ਟੀਚਾ ਹਾਸਲ ਕਰਨ ਲਈ ਇੱਕ ਉਦੇਸ਼ ਤੈਅ ਕਰਨਾ ਚ ਹੀਦਾ ਹੈ ਅਤੇ ਮਿਸ਼ਨ ਮੋਡਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਜੁਟ ਜਾਣਾ ਚਾਹੀਦਾ ਹੈ। ਵੀਡੀਓ ਕਾਨਫ਼ਰੰਸ ਜ਼ਰੀਏ ਖ਼ਰੀਫ਼ ਦੀਆਂ ਫ਼ਸਲਾਂ 2020 ਬਾਰੇ ਰਾਸ਼ਟਰੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਰਾਜਾਂ ਨੂੰ ਭਰੋਸਾ ਦਿਵਾਇਆ ਕਿ ਰਾਜਾਂ ਨੂੰ ਪੇਸ਼ ਆ ਰਹੀ ਹਰ ਤਰ੍ਹਾਂ ਦੀ ਰੁਕਾਵਟ ਭਾਰਤ ਸਰਕਾਰ ਦੂਰ ਕਰ ਦੇਵੇਗੀ। ਰਾਸ਼ਟਰੀ ਖ਼ਰੀਫ਼ ਕਾਨਫ਼ਰੰਸ ਦਾ ਮੁੱਖ ਉਦੇਸ਼ ਵਿਭਿੰਨ ਮਸਲਿਆਂ ਬਾਰੇ ਵਿਚਾਰਵਟਾਂਦਰਾ ਕਰਨਾ ਤੇ ਲੌਕਡਾਊਨ ਦੀ ਸਥਿਤੀ ਕਾਰਨ ਖ਼ਰੀਫ਼ ਦੀਆਂ ਫ਼ਸਲਾਂ ਦੀ ਕਾਸ਼ਤ ਲਈ ਤਿਆਰੀਆਂ ਬਾਰੇ ਵਿਚਾਰਵਟਾਂਦਰਾ ਕਰ ਕੇ ਅਗਲੇਰੇ ਕਦਮਾਂ ਦੀ ਸੂਚੀ ਤਿਆਰ ਕਰਨਾ ਸੀ।

https://pib.gov.in/PressReleseDetail.aspx?PRID=1614995

 

ਖੇਤੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਲੌਕਡਾਊਨ ਦੌਰਾਨ ਖੇਤੀ ਅਤੇ ਸਬੰਧਿਤ ਖੇਤਰਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਜਾ ਰਹੀਆਂ ਪਹਿਲਾਂ

ਆਲ ਇੰਡੀਆ ਐਗਰੀ ਟ੍ਰਾਂਸਪੋਰਟ ਕਾਲ ਸੈਂਟਰ ਦੀ ਸ਼ੁਰੂਆਤ, ਪੀਐੱਮਐੱਫਬੀਵਾਈ ਤਹਿਤ 2424 ਕਰੋੜ ਰੁਪਏ ਦੇ ਦਾਅਵਿਆਂ ਦਾ ਭੁਗਤਾਨ 12 ਰਾਜਾਂ ਦੇ ਕਿਸਾਨਾਂ ਨੂੰ ਕੀਤਾ ਗਿਆ, ਕੇਸੀਸੀ ਸੰਤ੍ਰਿਪਤੀ ਮੁਹਿੰਮ ਤਹਿਤ 17,800 ਕਰੋੜ ਰੁਪਏ ਦੇ ਕਰਜ਼ੇ ਦੀਆਂ 18.26 ਲੱਖ ਅਰਜ਼ੀਆਂ ਨੂੰ ਪ੍ਰਵਾਨਗੀ

 

https://pib.gov.in/PressReleseDetail.aspx?PRID=1614807

 

 

ਕੋਵਿਡ-19 ਮਹਾਮਾਰੀ ਦਰਮਿਆਨ ਖਾਦ ਵਿਭਾਗ ਦੁਆਰਾ ਦੇਸ਼ ਵਿੱਚ ਖਾਦ ਦੇ ਉਤਪਾਦਨ, ਢੋਆ-ਢੁਆਈ ਅਤੇ ਉਪਲੱਬਧਤਾ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਕਿ ਕਿਸਾਨਾਂ ਨੂੰ ਕਾਫੀ ਮਾਤਰਾ ਵਿੱਚ ਖਾਦਾਂ ਮਿਲ ਸਕਣ

ਕੋਵਿਡ-19 ਮਹਾਮਾਰੀ ਦੇ ਫੈਲਣ ਨਾਲ ਪੈਦਾ ਹੋਈ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ, ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮੰਡਾਵੀਆ ਅਤੇ ਖਾਦ ਵਿਭਾਗ ਦੇ ਸਕੱਤਰ ਸ਼੍ਰੀ ਸ਼ਬਲੇਂਦਰ ਰਾਓ ਦੁਆਰਾ ਖਾਦਾਂ ਦੇ ਉਤਪਾਦਨ ਅਤੇ ਵੰਡ ਦੀਆਂ ਸਰਗਰਮੀਆਂ ਉੱਤੇ ਨੇੜੇਓ ਨਜ਼ਰ ਰੱਖੀ ਜਾ ਰਹੀ ਹੈ ਵਿਭਾਗ ਵਿੱਚ ਉੱਪਰਲੇ ਪੱਧਰ ਉੱਤੇ ਹੋ ਰਹੀ ਦਖ਼ਲਅੰਦਾਜ਼ੀ ਦੇਸ਼ ਭਰ ਵਿੱਚ ਖਾਦਾਂ ਦੀ ਉਪਲੱਬਧਤਾ ਯਕੀਨੀ ਬਣਾ ਰਹੀ ਹੈ ਵਿਭਾਗ ਦੁਆਰਾ ਜੋ ਅਸਲ ਤੌਰਤੇ ਨਿਗਰਾਨੀ ਰੱਖੀ ਜਾ ਰਹੀ ਹੈ ਉਹ ਉਤਪਾਦਨ ਅਤੇ ਸਪਲਾਈ ਚੇਨ ਉੱਤੇ ਕਾਬੂ ਪਾਉਣ ਲਈ ਹੈ

 

https://pib.gov.in/PressReleseDetail.aspx?PRID=1614989

 

ਮੁਖ਼ਤਾਰ ਅੱਬਾਸ ਨਕਵੀ ਨੇ 30 ਤੋਂ ਵੱਧ ਰਾਜ ਵਕਫ਼ ਬੋਰਡਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ, ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਲੌਕਡਾਊਨ, ਕਰਫਿਊ ਅਤੇ ਸਮਾਜਿਕ ਦੂਰੀ ਦੇ ਸਖ਼ਤੀ ਤੇ ਇਮਾਨਦਾਰੀ ਨਾਲ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ

ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਅਤੇ ਕੇਂਦਰੀ ਵਕਫ਼ ਕੌਂਸਲ ਦੇ ਚੇਅਰਮੈਨ, ਸ਼੍ਰੀ ਮੁਖ਼ਤਾਰ ਅੱਬਾਸ ਨਕਵੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 30 ਤੋਂ ਵੱਧ ਰਾਜ ਵਕਫ਼ ਬੋਰਡਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ 24 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਲੌਕਡਾਊਨ, ਕਰਫਿਊ ਅਤੇ ਸਮਾਜਿਕ ਦੂਰੀ ਰੱਖਣ ਨੂੰ ਸਖ਼ਤੀ ਅਤੇ ਇਮਾਨਦਾਰੀ ਨਾਲ ਲਾਗੂ ਕਰਨਾ ਸੁਨਿਸ਼ਚਿਤ ਕਰਨ। ਕਿ ਦੇਸ਼ ਭਰ ਵਿੱਚ 7 ਲੱਖ ਤੋਂ ਵੱਧ ਰਜਿਸਟ੍ਰਡ ਮਸਜਿਦਾਂ, ਈਦਗਾਹਾਂ, ਇਮਾਮਬਾੜੇ, ਦਰਗਾਹਾਂ ਅਤੇ ਹੋਰ ਧਾਰਮਿਕ, ਸਮਾਜਿਕ ਸੰਸਥਾਵਾਂ ਰਾਜ ਵਕਫ਼ ਬੋਰਡਾਂ ਦੇ ਤਹਿਤ ਆਉਂਦੀਆਂ ਹਨ। ਕੇਂਦਰੀ ਵਕਫ਼ ਕੌਂਸਲ, ਭਾਰਤ ਵਿੱਚ ਸਟੇਟ ਵਕਫ਼ ਬੋਰਡਾਂ ਦੀ ਰੈਗੂਲੇਟਰੀ ਸੰਸਥਾ ਹੈ।

https://pib.gov.in/PressReleseDetail.aspx?PRID=1614969

 

ਕੇਂਦਰੀ ਖੇਤੀਬਾੜੀ ਰਾਜ ਮੰਤਰੀ, ਸ਼੍ਰੀ ਕੈਲਾਸ਼ ਚੌਧਰੀ ਨੇ ਪੂਸਾ ਸੰਕ੍ਰਮਣ-ਨਿਵਾਰਣ ਅਤੇ ਸੈਨੇਟਾਜ਼ਿੰਗ ਸੁਰੰਗ ਦਾ ਉਦਘਾਟਨ ਕੀਤਾ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਸ਼੍ਰੀ ਕੈਲਾਸ਼ ਚੌਧਰੀ ਨੇ ਅੱਜ ਨਵੀਂ ਦਿੱਲੀ ਵਿੱਚ ਆਈਸੀਏਆਰ-ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ, ਨਵੀਂ ਦਿੱਲੀ ਦੇ ਖੇਤੀਬਾੜੀ ਇੰਜੀਨੀਅਰਿੰਗ ਵਿਭਾਗ ਦੁਆਰਾ ਵਿਕਸਿਤ ਪੂਸਾ ਸੰਕ੍ਰਮਣ-ਨਿਵਾਰਣ ਅਤੇ ਸੈਨੇਟਾਜ਼ਿੰਗ ਸੁਰੰਗ ਦਾ ਉਦਘਾਟਨ ਕੀਤਾ।

 

https://pib.gov.in/PressReleseDetail.aspx?PRID=1615005

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਨਵੀਂ ਦਿੱਲੀ ਵਿੱਚ ਵੈਕਲਪਿਕ ਅਕਾਦਮਿਕ ਕੈਲੰਡਰ ਜਾਰੀ ਕੀਤਾ

 

ਕੋਵਿਡ-19 ਦੁਆਰਾ ਉਤਪੰਨ ਪਰਿਸਥਿਤੀਆਂ ਦੇ ਮੱਦੇਨਜ਼ਰ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਵਿਦਿਆਰਥੀਆਂ ਦੀਆਂ ਸਿੱਖਿਅਕ ਗਤੀਵਿਧੀਆਂ ਨੂੰ ਸੁਚਾਰੂ ਰੂਪ ਨਾਲ ਜਾਰੀ ਰੱਖਣ ਲਈ ਅੱਜ ਨਵੀਂ ਦਿੱਲੀ ਵਿੱਚ ਵੈਕਲਪਿਕ ਅਕਾਦਮਿਕ ਕੈਲੰਡਰ ਜਾਰੀ ਕੀਤਾ। ਕੋਵਿਡ-19 ਕਾਰਨ ਲੌਕਡਾਊਨ ਦੀ ਸਥਿਤੀ ਵਿੱਚ ਬੱਚੇ ਘਰ ਵਿੱਚ, ਮਾਪਿਆਂ ਅਤੇ ਅਧਿਆਪਕਾਂ ਦੀ ਮਦਦ ਨਾਲ ਦਿਲਚਸਪ ਢੰਗ ਨਾਲ ਸਿੱਖਿਆ ਪ੍ਰਾਪਤ ਕਰ ਸਕਣ, ਇਸੇ ਉਦੇਸ਼ ਨਾਲ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤੇ ਐੱਨਸੀਈਆਰਟੀ ਦੁਆਰਾ ਇਹ ਵੈਕਲਪਿਕ ਕੈਲੰਡਰ ਬਣਾਇਆ ਗਿਆ ਹੈ।

 

https://pib.gov.in/PressReleseDetail.aspx?PRID=1615009

 

ਸਟਾਫ ਸਿਲੈਕਸ਼ਨ ਕਮਿਸ਼ਨ (ਐੱਸਐੱਸਸੀ) ਨੇ ਪ੍ਰੀਖਿਆ ਪ੍ਰੋਗਰਾਮ ਦਾ ਐਲਾਨ ਕੀਤਾ


ਸੋਸ਼ਲ ਡਿਸਟੈਂਸਿੰਗ ਸਮੇਤ ਚਲ ਰਹੇ ਲੌਕਡਾਊਨ ਨੂੰ ਦੇਖਦੇ ਹੋਏ ਫੈਸਲਾ ਕੀਤਾ ਗਿਆ ਕਿ ਸਾਰੀਆਂ ਪ੍ਰੀਖਿਆਵਾਂ ਜਿਨ੍ਹਾਂ ਲਈ ਉਮੀਦਵਾਰਾਂ ਨੂੰ ਦੇਸ਼ ਦੇ ਸਾਰੇ ਭਾਗਾਂ ਦਾ ਸਫ਼ਰ ਕਰਨ ਦੀ ਲੋੜ ਪੈਂਦੀ ਸੀ, ਦੀ ਮਿਤੀ ਦੀ ਸਮੇਂ-ਸਮੇਂ ਤੇ ਸਮੀਖਿਆ ਕੀਤੀ ਜਾਵੇਗੀ। ਇਨ੍ਹਾਂ ਪ੍ਰੀਖਿਆਵਾਂ ਦੀਆਂ ਦੁਬਾਰਾ ਨਿਰਧਾਰਿਤ ਮਿਤੀਆਂ ਕਮਿਸ਼ਨ ਅਤੇ ਇਸ ਦੇ ਰੀਜਨਲ/ਸਬ ਰੀਜਨਲ ਦਫ਼ਤਰਾਂ ਦੀਆਂ ਵੈੱਬਸਾਈਟਾਂ ਤੇ ਅਧਿਸੂਚਿਤ ਕੀਤੀਆਂ ਜਾਣਗੀਆਂ। ਹੋਰ ਪ੍ਰੀਖਿਆਵਾਂ ਸਬੰਧੀ ਕਮਿਸ਼ਨ ਦੁਆਰਾ ਅਧਿਸੂਚਿਤ ਪ੍ਰੀਖਿਆਵਾਂ ਦੇ ਸਲਾਨਾ ਕੈਲੰਡਰ ਦੀ ਵੀ ਸਮੀਖਿਆ ਕੀਤੀ ਜਾਵੇਗੀ। ਇਸ ਦੇ ਇਲਾਵਾ, ਇਹ ਫੈਸਲਾ ਵੀ ਕੀਤਾ ਗਿਆ ਕਿ ਸਟਾਫ ਸਿਲੈਕਸ਼ਨ ਕਮਿਸ਼ਨ (ਐੱਸਐੱਸਸੀ) ਦੇ ਸਾਰੇ ਅਧਿਕਾਰੀ ਅਤੇ ਸਟਾਫ ਮੈਂਬਰ ਪ੍ਰਧਾਨ ਮੰਤਰੀ ਦੇ ਐਮਰਜੈਂਸੀ ਸਥਿਤੀ ਵਿੱਚ ਨਾਗਰਿਕ ਸਹਾਇਤਾ ਅਤੇ ਰਾਹਤ ਫੰਡ (ਪੀਐੱਮ ਕੇਅਰਸ ਫੰਡ) ਵਿੱਚ ਇੱਕ ਦਿਨ ਦੀ ਤਨਖ਼ਾਹ ਦਾ ਯੋਗਦਾਨ ਦੇਣਗੇ।

 

https://pib.gov.in/PressReleseDetail.aspx?PRID=1614933

 

ਕੋਵਿਡ -19 ਦੇ ਕਾਰਨ ਲੌਕਡਾਊਨ ਪੀਰੀਅਡ ਦੌਰਾਨ ਸੀਨੀਅਰ ਸਿਟੀਜ਼ਨਾਂ ਅਤੇ ਉਨ੍ਹਾਂ ਦੀ ਦੇਖਭਾਲ਼ ਕਰਨ ਵਾਲਿਆਂ ਲਈ ਸਲਾਹ

https://pib.gov.in/PressReleseDetail.aspx?PRID=1615006

 

ਦੇਸ਼ ਦੇ ਗ੍ਰਾਮੀਣ ਖੇਤਰਾਂ ਵਿੱਚ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਸਾਰੀਆਂ ਗ੍ਰਾਮ ਪੰਚਾਇਤਾਂ ਸਰਗਰਮੀ ਨਾਲ ਉਪਾਅ ਕਰ ਰਹੀਆਂ ਹਨ

 

ਜ਼ਿਲ੍ਹਾ ਅਤੇ ਪਿੰਡ ਪੱਧਰ ਤੇ ਕੀਤੇ ਜਾ ਰਹੇ ਕਾਰਜਾਂ ਵਿੱਚ ਸ਼ਾਮਲ ਹਨ: ਜਨਤਕ ਸਥਾਨਾਂ ਦੀ ਰੋਜ਼ਾਨਾ ਸਫ਼ਾਈ; ਬੇਸਹਾਰੇ ਵਿਅਕਤੀਆਂ ਅਤੇ ਪ੍ਰਵਾਸੀਆਂ ਲਈ ਪਨਾਹ ਅਤੇ ਕੁਆਰੰਟੀਨ ਸੈਂਟਰਾਂ ਦੀ ਸਥਾਪਨਾ; ਲੋੜਵੰਦਾਂ ਨੂੰ ਸੁਰੱਖਿਆਤਮਕ ਗੀਅਰ (ਕੱਪੜੇ-ਲੀੜੇ), ਵਿੱਤੀ ਸਹਾਇਤਾ ਅਤੇ ਭੋਜਨ/ਰਾਸ਼ਨ ਪ੍ਰਦਾਨ ਕਰਨਾ; ਅਤੇ ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣਾ

https://pib.gov.in/PressReleseDetail.aspx?PRID=1614907

 

ਡੀਆਰਡੀਓ ਨੇ ਪੀਪੀਈ ਟੈਸਟਿੰਗ ਸੁਵਿਧਾ ਨੂੰ ਡੀਆਰਡੀਈ ਗਵਾਲੀਅਰ ਤੋਂ ਆਈਐੱਨਐੱਮਏਐੱਸ ਦਿੱਲੀ ਤਬਦੀਲ ਕੀਤਾ

 

ਪਰਸਨਲ ਪ੍ਰੋਟੈਕਟਿਵ ਉਪਕਰਣ (ਪੀਪੀਈ) ਅਤੇ ਮਾਸਕ ਵਿੱਚ ਸਮੇਂ ਦੀ ਦੇਰੀ ਅਤੇ ਤੇਜ਼ੀ ਨਾਲ ਸਪੁਰਦਗੀ ਨੂੰ ਦੂਰ ਕਰਨ ਲਈ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਟੈਸਟਿੰਗ ਸੁਵਿਧਾ ਨੂੰ ਗਵਾਲੀਅਰ ਦੇ ਰੱਖਿਆ ਖੋਜ ਵਿਕਾਸ ਪ੍ਰਤਿਸ਼ਠਾਨ (ਡੀਆਰਡੀਈ) ਤੋਂ ਇੰਸਟੀਟਿਊਟ ਆਵ੍ ਨਿਊਕਲੀਅਰ ਮੈਡੀਸਿਨ ਐਂਡ ਅਲਾਇਡ ਸਾਇੰਸਜ਼ (ਆਈਐੱਨਐੱਮਏਐੱਸ) ਦਿੱਲੀ ਵਿਖੇ ਤਬਦੀਲ ਕਰ ਦਿੱਤਾ ਹੈ

https://pib.gov.in/PressReleseDetail.aspx?PRID=1615019

 

ਟੂਰਿਜ਼ਮ ਮੰਤਰਾਲੇ ਨੇ ਅੱਜ ਆਪਣਾ ਦੂਜਾ ਵੈਬੀਨਾਰ, "ਦੇਖੋਅਪਨਾਦੇਸ਼" ਵੈਬੀਨਾਰ ਸੀਰੀਜ਼ ਦੇ ਤਹਿਤ ਆਯੋਜਿਤ ਕੀਤਾ

ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ ਇਸ ਸਮੇਂ ਭਾਰਤੀਆਂ ਨੂੰ ਆਪਣੇ ਦੇਸ਼ ਨੂੰ ਗਾਹੁਣ ਵਾਸਤੇ ਉਤਸ਼ਾਹਿਤ ਕਰਨ ਅਤੇ ਟੂਰਿਜ਼ਮ ਉਦਯੋਗ ਵਿਚਲੇ ਹਿਤਧਾਰਕਾਂ, ਵਿਦਿਆਰਥੀਆਂ ਅਤੇ ਆਮ ਜਨਤਾਆਦਿ ਦਾ  ਟੂਰਿਜ਼ਮ ਸੈਕਟਰ ਦੇ ਕਈ ਪਹਿਲੂਆਂ ਬਾਰੇ ਗਿਆਨ ਵਧਾਉਣ ਦੇ ਉਦੇਸ਼ ਨਾਲ 'ਦੇਖੋਅਪਨਾਦੇਸ਼' ਦੇ ਸਮੁੱਚੇ ਵਿਸ਼ੇ ਤਹਿਤ ਵੈਬੀਨਾਰਾਂ ਦੀ ਇੱਕ ਲੜੀ ਦਾ ਆਯੋਜਨ ਕਰ ਰਿਹਾ ਹੈ।

https://pib.gov.in/PressReleseDetail.aspx?PRID=1615015

 

ਬਿਜਲੀ ਮੰਤਰਾਲੇ ਦੇ ਸੀਪੀਐੱਸਯੂ ਐੱਨਟੀਪੀਸੀ ਆਪਣੇ ਸਾਰੇ 45 ਹਸਪਤਾਲਾਂ /ਸਿਹਤ ਯੂਨਿਟਾਂ ਦੀ ਵਰਤੋਂ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਕਰ ਰਿਹਾ ਹੈ

 

 

ਕੋਵਿਡ-19 ਨਾਲ ਨਜਿੱਠਣ ਲਈ ਪਬਲਿਕ ਸੈਕਟਰ ਅਦਾਰੇ ਨੇ ਦਿੱਲੀ ਅਤੇ ਓਡੀਸ਼ਾ ਵਿੱਚ ਰਾਜ ਸਰਕਾਰਾਂ ਨੂੰ ਦੋ ਹਸਪਤਾਲ ਪ੍ਰਦਾਨ ਕੀਤੇ ਹਨ। ਮਹਾਰਤਨ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਨੇ ਕੋਵਿਡ-19 ਮਹਾਮਾਰੀ ਦੌਰਾਨ ਸਹਾਇਤਾ ਪ੍ਰਦਾਨ ਕਰਨ ਲਈ ਵਿਆਪਕ ਕਾਰਜ ਕੀਤੇ168 ਆਈਸੋਲੇਸ਼ਨ ਬੈੱਡ ਤਿਆਰ ਕੀਤੇ ਗਏ, 122 ਹੋਰ ਉਪਲਬਧ ਕਰਵਾਉਣ ਦੀ ਤਿਆਰੀ

https://pib.gov.in/PressReleseDetail.aspx?PRID=1614995

 

ਗ੍ਰਹਿ ਮੰਤਰਾਲੇ ਨੇ ਜ਼ੂਮ (ZOOM) ਮੀਟਿੰਗ ਪਲੈਟਫਾਰਮ ਦੀ ਸੁਰੱਖਿਅਤ ਵਰਤੋਂ ਬਾਰੇ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ

 

ਕੇਂਦਰੀ ਗ੍ਰਹਿ ਮੰਤਰਾਲੇ ਦੇ ਤਹਿਤ ਸਾਈਬਰ ਕੋਆਰਡੀਨੇਸ਼ਨ ਸੈਂਟਰ (CyCord-ਸਾਈਕੋਰਡ) ਨੇ ਪ੍ਰਾਈਵੇਟ ਵਿਅਕਤੀਆਂ ਦੁਆਰਾ ਜ਼ੂਮ ਮੀਟਿੰਗ ਪਲੈਟਫਾਰਮ ਦੇ ਸੁਰੱਖਿਅਤ ਇਸਤੇਮਾਲ ਬਾਰੇ ਇੱਕ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਹੈ। ਇਹ ਅਡਵਾਈਜ਼ਰੀ ਰਸਮੀ ਤੌਰ 'ਤੇ ਦੱਸਦੀ ਹੈ ਕਿ ਇਹ ਪਲੈਟਫਾਰਮ ਸਰਕਾਰੀ ਅਧਿਕਾਰੀਆਂ / ਕਰਮਚਾਰੀਆਂ ਦੁਆਰਾ ਵਰਤੇ ਜਾਣ ਲਈ ਨਹੀਂ ਹੈ।

https://pib.gov.in/PressReleseDetail.aspx?PRID=1614995

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•        ਅਰੁਣਾਚਲ ਪ੍ਰਦੇਸ਼ - ਅਰੁਣਾਚਲ ਪ੍ਰਦੇਸ਼ ਨੂੰ 12,361 ਐੱਮਟੀ ਚਾਵਲ ਕੇਂਦਰ ਸਰਕਾਰ ਤੋਂ ਪੀਐੱਮਜੀਕੇਏਵਾਈ ਤਹਿਤ ਵੰਡਣ ਲਈ ਹਾਸਲ ਹੋਏ।

 

•        ਅਸਾਮ - ਗੁਵਾਹਾਟੀ ਯੂਨੀਵਰਸਿਟੀ ਨੇ ਯੂਨੀਵਰਸਿਟੀ ਅਤੇ ਹੋਰ ਸੰਬੰਧਤ ਕਾਲਜਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਰੱਦ ਕੀਤੀਆਂ ਤਾਕਿ ਲੌਕਡਾਊਨ ਕਾਰਨ ਪੜ੍ਹਾਈ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਪੂਰਤੀ ਹੋ ਸਕੇ।

 

•        ਮਣੀਪੁਰ - ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਰਾਜ ਤੋਂ ਬਾਹਰ ਫਸੇ ਹੋਏ 3771 ਲੋਕਾਂ ਨੂੰ ਡੀਬੀਟੀ ਰਾਹੀਂ 2000 ਰੁਪਏ  ਪ੍ਰਤੀ ਇੱਕ ਦੇ ਹਿਸਾਬ ਨਾਲ ਸਹਾਇਤਾ ਪ੍ਰਦਾਨ ਕੀਤੀ ਗਈ। ਬਾਕੀ 11,000 ਲੋਕਾਂ ਨੂੰ 2-3 ਦਿਨਾਂ ਵਿੱਚ ਇਹ ਮਦਦ ਪ੍ਰਦਾਨ ਕੀਤੀ ਜਾਵੇਗੀ।

 

•        ਨਾਗਾਲੈਂਡ- ਰਾਜ ਸਰਕਾਰ ਨੇ ਰਾਜ ਭਰ ਵਿੱਚ ਕੰਮ ਵਾਲੀਆਂ ਥਾਵਾਂ ਉੱਤੇ ਥਰਮਲ ਸਕ੍ਰੀਨਿੰਗ ਅਤੇ ਸੈਨੇਟਾਈਜ਼ਰਾਂ ਦੀ ਮੌਜੂਦਗੀ ਲਾਜ਼ਮੀ ਕੀਤੀ।

 

•        ਤ੍ਰਿਪੁਰਾ - ਦੂਸਰੇ ਮਰੀਜ਼ ਦੇ ਕੁੱਲ 16 ਹਾਈ-ਰਿਸਕ ਨਜ਼ਦੀਕੀ ਸੰਪਰਕਾਂ ਦੇ ਟੈਸਟ ਨੈਗੇਟਿਵ ਆਏ।

 

•        ਮਹਾਰਾਸ਼ਟਰ - ਮਹਾਰਾਸ਼ਟਰ ਦੇਸ਼ ਵਿੱਚ ਪਹਿਲਾ ਅਜਿਹਾ ਰਾਜ ਬਣਿਆ ਜਿਸ ਵਿੱਚ ਕੋਵਿਡ-19 ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ 3,000 ਤੋਂ ਵੱਧੀ। 165 ਨਵੇਂ ਕੋਰੋਨਾ ਵਾਇਰਸ ਕੇਸਾਂ ਦਾ ਅੱਜ ਪਤਾ ਲੱਗਿਆ। ਕੋਵਿਡ-19 ਮਰੀਜ਼ਾਂ ਦੀ ਕੁੱਲ ਗਿਣਤੀ 30881 ਤੱਕ ਪਹੁੰਚੀ। ਨਵੇਂ ਕੇਸਾਂ ਵਿੱਚੋਂ 107 ਮੁੰਬਈ ਅਤੇ 19 ਪੁਣੇ ਤੋਂ ਸਾਹਮਣੇ ਆਏ। ਇਸ ਦੌਰਾਨ ਰਾਜ ਸਰਕਾਰ ਨੇ ਸਿਹਤ, ਪ੍ਰਵਾਸੀਆਂ, ਆਰਥਿਕਤਾ ਅਤੇ ਕੋਰੋਨਾ ਵਾਇਰਸ ਨਾਲ ਲੜਨ ਵਾਲੇ ਰੋਜ਼ਾਨਾ ਪ੍ਰਸ਼ਾਸਨ ਬਾਰੇ ਇੱਕ 5 ਪਡ਼ਾਵੀ ਕਾਰਜ ਯੋਜਨਾ ਤਿਆਰ ਕੀਤੀ।

 

•        ਗੁਜਰਾਤ - ਗੁਜਰਾਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ 871 ਤੱਕ ਪਹੁੰਚੇ। 105 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚੋਂ 42 ਅਹਿਮਦਾਬਾਦ ਅਤੇ 35 ਸੂਰਤ ਤੋਂ ਸਨ। ਰਾਜ ਵਿੱਚ ਮੌਤਾਂ ਦੀ ਗਿਣਤੀ 36 ਤੱਕ ਪਹੁੰਚੀ।

 

•        ਰਾਜਸਥਾਨ - ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਰਾਜਸਥਾਨ ਵਿੱਚ 18 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਰਾਜਸਥਾਨ ਵਿੱਚ ਕੇਸਾਂ ਦੀ ਗਿਣਤੀ 1,023 ਤੱਕ ਪਹੁੰਚ ਗਈ। ਇਹ ਮਹਾਰਾਸ਼ਟਰ, ਦਿੱਲੀ ਅਤੇ ਤਾਮਿਲਨਾਡੂ ਤੋਂ ਬਾਅਦ ਚੌਥਾ ਸਭ ਤੋਂ ਵੱਧ ਕੇਸਾਂ ਵਾਲਾ ਰਾਜ ਬਣ ਗਿਆ।

 

•        ਮੱਧ ਪ੍ਰਦੇਸ਼ - ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ 42 ਨਵੇਂ ਕੇਸ ਆਉਣ ਨਾਲ ਕੁੱਲ ਕੇਸ 980 ਤੇ ਪਹੁੰਚੇ। ਇੰਦੌਰ ਵਿੱਚ ਹੁਣ ਤੱਕ 586 ਪਾਜ਼ਿਟਿਵ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਹੋਈਆਂ 55 ਮੌਤਾਂ ਵਿੱਚੋਂ 39 ਇੰਦੌਰ ਵਿੱਚ ਹੋਈਆਂ।

 

•        ਗੋਆ - ਕੋਵਿਡ-19 ਦਾ ਕੋਈ ਨਵਾਂ ਕੇਸ 4 ਅਪ੍ਰੈਲ ਤੋਂ ਸਾਹਮਣੇ ਨਹੀਂ ਆਇਆ। ਪੱਛਮੀ ਕੋਸਟ ਸਟੇਟ ਜਲਦੀ ਹੀ ਕੋਰੋਨਾ ਮੁਕਤ ਹੋ ਜਾਵੇਗਾ। ਰਾਜ ਦੇ ਦੋ ਜ਼ਿਲ੍ਹਿਆਂ ਵਿੱਚੋਂ ਦੱਖਣੀ ਗੋਆ ਪਹਿਲਾਂ ਹੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੁਆਰਾ ਗਰੀਨ ਜ਼ੋਨ ਐਲਾਨਿਆ ਜਾ ਚੁੱਕਾ ਹੈ। ਉੱਤਰੀ ਗੋਆ ਵਿੱਚ 7 ਪਾਜ਼ਿਟਿਵ ਕੇਸ ਮਿਲੇ ਹਨ ਜਿਨ੍ਹਾਂ ਵਿੱਚੋਂ 5 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 2 ਦਾ ਇਲਾਜ ਚੱਲ ਰਿਹਾ ਹੈ।

 

•        ਕੇਰਲ - ਰਾਜ ਦੁਆਰਾ ਖੇਤੀ ਖੇਤਰ ਅਤੇ ਰਵਾਇਤੀ ਉਦਯੋਗ ਜਿਵੇਂ ਕਿ ਪਟਸਨ, ਕਾਜੂ, ਹੱਥਖੱਡੀ ਅਤੇ ਬੀੜੀ ਉਦਯੋਗ ਨੂੰ 20 ਅਪ੍ਰੈਲ ਤੋਂ ਲੌਕਡਾਊਨ ਤੋਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਰਾਜ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਜ਼ੋਨ ਪ੍ਰਣਾਲੀ ਹੇਠ ਲਿਖੇ ਅਨੁਸਾਰ ਸੋਧੀ ਜਾਵੇ - ਰੈੱਡ ਜ਼ੋਨ - ਕਾਸਰਗੌਡ, ਕਨੂਰ, ਮਮੱਲਾਪੁਰਮ ਅਤੇ ਕੋਜ਼ੀਕੋਡੇ ਨੂੰ ਵਾਇਨਾਡ ਅਤੇ ਕੋਟਾਯਮ ਤੋਂ ਗਰੀਨ ਜ਼ੋਨ ਵਿੱਚ ਅਤੇ ਬਾਕੀ 8 ਜ਼ਿਲ੍ਹੇ ਔਰੈਂਜ ਜ਼ੋਨ ਵਿੱਚ ਲਿਆਂਦੇ ਜਾਣ। ਕੱਲ੍ਹ ਇੱਕ ਨਵਾਂ ਕੇਸ ਸਾਹਮਣੇ ਆਇਆ। 387 ਪਾਜ਼ਿਟਿਵ ਕੇਸਾਂ ਵਿੱਚੋਂ 218 ਠੀਕ ਹੋ ਚੁੱਕੇ ਹਨ।

 

•        ਤਮਿਲ ਨਾਡੂ - 32 ਕੋਵਿਡ ਮਰੀਜ਼ਾਂ ਨੂੰ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਤਿਰੁਚੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਰਾਜ 22 ਜ਼ਿਲ੍ਹਿਆਂ ਵਿੱਚ 70 ਹੌਟਸਪੌਟ ਹੋਣ ਕਰਕੇ ਪਹਿਲੇ ਨੰਬਰ ਤੇ ਹੈ। ਕੁਲ ਕੇਸ 1,242, ਦਿੱਲੀ ਦੀ ਘਟਨਾ ਤੋਂ ਬਾਅਦ ਇਕਹਿਰੇ ਸੋਮੇ ਵਾਲੇ ਕੇਸ 1134, 12 ਮੌਤਾਂ, 118 ਡਿਸਚਾਰਜ।

 

•        ਕਰਨਾਟਕ - ਬੀਬੀਐੱਮਪੀ ਬੰਗਲੌਰ ਸ਼ਹਿਰ ਵਿੱਚ ਸਿਹਤ ਸਰਵੇਅ ਕਰਵਾਏਗੀ। ਮੀਡੀਆ ਨੇ 34 ਨਵੇਂ ਕੇਸਾਂ ਅਤੇ ਇੱਕ ਮੌਤ ਬਾਰੇ ਦੱਸਿਆ। ਬੇਲਾਗਵੀ ਵਿੱਚ 17 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਕਲ੍ਹੇ ਇਸ ਵਿੱਚੋਂ ਅੱਧੇ ਮਾਮਲੇ ਹੋ ਗਏ। ਕੁੱਲ ਤਸਦੀਕਸ਼ੁਦਾ ਕੇਸ 313, ਮੌਤਾਂ 13, ਐਕਟਿਵ ਕੇਸ 187 ਅਤੇ 80 ਠੀਕ ਹੋਏ।

 

•        ਆਂਧਰ ਪ੍ਰਦੇਸ਼ - ਅੱਜ 9 ਨਵੇਂ ਕੇਸਾਂ ਦਾ ਪਤਾ ਲੱਗਾ। ਕੁੱਲ ਕੇਸ 534, ਡਿਸਚਾਰਜ ਹੋਏ 20, ਮੌਤਾਂ 14, ਅਤੇ 500 ਐਕਟਿਵ ਕੇਸ। ਗੁੰਟੂਰ ਤੋਂ 122 ਅਤੇ ਕੁਰਨੂਲ 113, ਰਾਜ ਨੇ ਠੇਕੇ ਦੇ ਆਧਾਰ ਤੇ ਡਾਕਟਰ ਭਰਤੀ ਕਰਨ ਲਈ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕੀਤਾ। ਖਪਤਕਾਰਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਰਾਜ ਨੇ 417 ਆਰਜ਼ੀ ਰਿਥੂ ਬਜ਼ਾਰ (Rythu Bazars) ਸ਼ੁਰੂ ਕੀਤੇ ਜਦਕਿ ਪਹਿਲਾਂ ਹੀ 100 ਚਲ ਰਹੇ ਸਨ।

 

•        ਤੇਲੰਗਾਨਾ - ਤੇਲੰਗਾਨਾ ਹਾਈਕੋਰਟ ਨੇ ਰਾਜ ਨੂੰ 5 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਹੇ ਕਿ ਕੀ ਉਹ ਲੱਖਾਂ ਅਪਹੁੰਚ ਲੋਕਾਂ ਤੱਕ ਚਾਵਲ, ਪੈਸਾ ਅਤੇ ਹੋਰ ਜ਼ਰੂਰੀ ਵਸਤਾਂ ਪਹੁੰਚਾ ਸਕਦਾ ਹੈ। ਹਾਈਕੋਰਟ ਨੇ ਰਾਜ ਨੂੰ ਕਿਹਾ ਕਿ ਮੈਡੀਕਲ ਸਟਾਫ ਉੱਤੇ ਹਮਲਾ ਕਰਨ ਵਾਲੇ ਲੋਕਾਂ ਵਿਰੁੱਧ ਸਜ਼ਾ ਯੋਗ ਕਾਰਵਾਈ ਕਰੇ। ਹੁਣ ਤੱਕ ਕੁਲ ਪਾਜ਼ਿਟਿਵ ਕੇਸ 650, ਐਕਟਿਵ ਕੇਸ 514, ਮੌਤਾਂ 18 ਅਤੇ 118 ਡਿਸਚਾਰਜ ਹੋਏ ਕੇਸ।

 

•        ਜੰਮੂ ਅਤੇ ਕਸ਼ਮੀਰ - ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ 14 ਨਵੇਂ ਕੇਸ ਸਾਹਮਣੇ ਆਏ ਅਤੇ ਇਸ ਤਰ੍ਹਾਂ ਕੁੱਲ ਪਾਜ਼ਿਟਿਵ ਕੇਸਾਂ ਦੀ ਗਿਣਤੀ 314 ਉੱਤੇ ਪਹੁੰਚੀ।

 

ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19

https://static.pib.gov.in/WriteReadData/userfiles/image/image005YDXK.jpg

 

https://pbs.twimg.com/profile_banners/231033118/1584354869/1500x500

 

 

https://static.pib.gov.in/WriteReadData/userfiles/image/image007S4PZ.jpg

https://static.pib.gov.in/WriteReadData/userfiles/image/image008YFKY.jpg

 

****

ਵਾਈਕੇਬੀ
 (Release ID: 1615199) Visitor Counter : 13