ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਕੋਵਿਡ -19 ਦੇ ਕਾਰਨ ਲੌਕਡਾਊਨ ਪੀਰੀਅਡ ਦੌਰਾਨ ਸੀਨੀਅਰ ਸਿਟੀਜ਼ਨਾਂ ਅਤੇ ਉਨ੍ਹਾਂ ਦੀ ਦੇਖਭਾਲ਼ ਕਰਨ ਵਾਲਿਆਂ ਲਈ ਸਲਾਹ

Posted On: 16 APR 2020 4:25PM by PIB Chandigarh

ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਜੈਰੀਐਟ੍ਰਿਕ ਮੈਡੀਸਿਨ ਵਿਭਾਗ, ਏਮਸ, ਨਵੀਂ ਦਿੱਲੀ ਦੇ ਸਹਿਯੋਗ ਨਾਲ ਕੋਵਿਡ-19 ਕਾਰਨ ਲਾਗੂ ਹੋਏ ਲੌਕਡਾਊਨ ਦੌਰਾਨ ਸਾਰੇ ਸੀਨੀਅਰ ਸਿਟੀਜ਼ਨਾਂ ਅਤੇ ਉਨ੍ਹਾਂ ਦੀ ਦੇਖਭਾਲ਼ ਕਰਨ ਵਾਲਿਆਂ ਦੁਆਰਾ ਅਪਣਾਏ ਜਾਣ ਲਈ ਇੱਕ ਅਡਵਾਈਜ਼ਰੀ (ਸਲਾਹ) ਤਿਆਰ ਕੀਤੀ ਹੈ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਭੇਜੇ ਇੱਕ ਪੱਤਰ ਵਿੱਚ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦੇ ਸਕੱਤਰ ਸ਼੍ਰੀ ਆਰ. ਸੁਬਰਾਮਨੀਅਮ ਨੇ ਕਿਹਾ ਹੈ ਕਿ ਸੀਨੀਅਰ ਸਿਟੀਜ਼ਨ, ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੈ ਅਤੇ ਵਿਸ਼ੇਸ਼ ਤੌਰ ਤੇ ਉਹ ਜੋ ਕਿ ਬਿਮਾਰੀ ਕਾਰਨ ਦਵਾਈਆਂ ਲੈ ਰਹੇ ਹਨ, ਕੋਵਿਡ-19 ਪੀਰੀਅਡ ਦੌਰਾਨ ਇਨਫੈਕਸ਼ਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਹਨ ਉਨ੍ਹਾਂ ਨੇ ਸਬੰਧਿਤ ਧਿਰਾਂ ਨੂੰ ਸੱਦਾ ਦਿੱਤਾ ਕਿ ਇਸ ਅਡਵਾਈਜ਼ਰੀ (ਸਲਾਹ) ਬਾਰੇ ਸਾਰੇ ਜ਼ਿਲ੍ਹਿਆਂ, ਸੀਨੀਅਰ ਸਿਟੀਜ਼ਨਾਂ ਲਈ ਕੰਮ ਕਰਦੀਆਂ ਸਾਰੀਆਂ ਸੰਸਥਾਵਾਂ ਵਿੱਚ ਇਲਾਕੇ ਦੇ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਜ਼ਰੀਏ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ

 

ਇਸ ਅਡਵਾਈਜ਼ਰੀ ਦੇ ਵੇਰਵੇ ਲਈ ਹੇਠ ਲਿਖੇ ਲਿੰਕ ਉੱਤੇ ਕਲਿੱਕ ਕਰੋ:

For the details of the Advisory, Please Click here

 

*****

 

ਐੱਨਬੀ/ਐੱਸਕੇ


(Release ID: 1615095) Visitor Counter : 178