PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
14 APR 2020 7:07PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
· ਪ੍ਰਧਾਨ ਮੰਤਰੀ ਨੇ 3 ਮਈ ਤੱਕ ਦੇਸ਼ ਵਿਆਪੀ ਲੌਕਡਾਊਨ ਵਧਾਉਣ ਦਾ ਐਲਾਨ ਕੀਤਾ;ਸਮਾਜਿਕ ਦੂਰੀ ਤੇ ਲੌਕਡਾਊਨ ਦਾ ਪਾਲਣ ਕਰਨ ਸਹਿਤ ਸੱਤ ਗੱਲਾਂ ਵਿੱਚ ਦੇਸ਼ਵਾਸੀਆਂ ਦਾ ਸਾਥ ਮੰਗਿਆ
- ਕੱਲ੍ਹ ਤੋਂ ਕੋਵਿਡ–19 ਦੇ 1211 ਨਵੇਂ ਕੇਸ ਸਾਹਮਣੇ ਆਏ ਹਨ ਤੇ 31 ਮੌਤਾਂ ਦਰਜ ਕੀਤੀਆਂ ਹਨ
- 3 ਮਈ 2020 ਤੱਕ ਸਾਰੀਆਂ ਯਾਤਰੀ ਟ੍ਰੇਨ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ
- ਕਿਰਤ ਮੰਤਰਾਲੇ ਨੇ ਤਨਖ਼ਾਹ ਨਾਲ ਸਬੰਧਿਤ ਵਰਕਰਾਂ ਦੀਆਂ ਸ਼ਿਕਾਇਤਾਂ ਦੇ ਸਮਾਧਾਨ ਲਈ 20 ਕੰਟਰੋਲ ਰੂਮ ਬਣਾਏ
- ਭਾਰਤੀ ਫਾਰਮਾ ਇੰਡਸਟ੍ਰੀ ਜ਼ਰੂਰੀ ਦਵਾਈਆਂ ਦੇ ਉਚਿਤ ਸਟਾਕ ਦਾ ਉਤਪਾਦਨ ਕਰ ਰਹੀ ਹੈ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ
ਕੱਲ੍ਹ ਤੋਂ ਕੋਵਿਡ–19 ਦੇ 1211 ਨਵੇਂ ਕੇਸ ਸਾਹਮਣੇ ਆਏ ਹਨ ਤੇ 31 ਮੌਤਾਂ ਦਰਜ ਕੀਤੀਆਂ ਹਨ। ਹੁਣ ਤੱਕ ਇਲਾਜ ਤੋਂ ਬਾਅਦ 1036 ਵਿਅਕਤੀ ਠੀਕ / ਡਿਸਾਚਾਰਜ ਹੋ ਚੁੱਕੇ ਹਨ। ਹੁਣ ਤੱਕ ਕੁੱਲ 602 ਸਮਰਪਿਤ ਕੋਵਿਡ–19 ਹਸਪਤਾਲ ਵਿਕਸਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 1,06,719 ਆਈਸੋਲੇਸ਼ਨ ਬਿਸਤਰੇ ਤੇ 12,024 ਆਈਸੀਯੂ ਬਿਸਤਰੇ ਹਨ।
ਪ੍ਰਧਾਨ ਮੰਤਰੀ ਨੇ 3 ਮਈ ਤੱਕ ਦੇਸ਼ ਵਿਆਪੀ ਲੌਕਡਾਊਨ ਵਧਾਉਣ ਦਾ ਐਲਾਨ ਕੀਤਾ
ਪ੍ਰਧਾਨ ਮੰਤਰੀ ਨੇ ‘ਕੋਵਿਡ-19’ ਦੇ ਖ਼ਿਲਾਫ਼ ਅੱਜ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ 3 ਮਈ ਤੱਕ ਲੌਕਡਾਊਨ ਵਧਾਉਣ ਦਾ ਐਲਾਨ ਕੀਤਾ ਅਤੇ ਘੱਟ ਜੋਖ਼ਮ ਵਾਲੇ ਖੇਤਰਾਂ ਵਿੱਚ ਕੁਝ ਪਾਬੰਦੀਆਂ ਵਿੱਚ ਢਿੱਲ 20 ਅਪ੍ਰੈਲ ਤੋਂ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਅਧਿਕ ਜੋਖ਼ਮ ਵਾਲੇ ਖੇਤਰਾਂ ਅਤੇ ਹੌਟ-ਸਪੌਟਸ ’ਤੇ ਨਿਰੰਤਰ ਨਜ਼ਰ ਰਹੇਗੀ।ਪ੍ਰਧਾਨ ਮੰਤਰੀ ਨੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਸਮਾਜਿਕ ਦੂਰੀ ਤੇ ਲੌਕਡਾਊਨ ਦਾ ਪਾਲਣ ਕਰਨ ਸਹਿਤ ਸੱਤ ਗੱਲਾਂ ਵਿੱਚ ਦੇਸ਼ਵਾਸੀਆਂ ਦਾ ਸਾਥ ਮੰਗਿਆ। ਉਨ੍ਹਾਂ ਨੇ ਕਿਹਾ ਕਿ ਆਰਥਿਕ ਸੰਕਟਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਇਹ ਸਪਸ਼ਟ ਰੂਪ ਨਾਲ ਬਿਲਕੁਲ ਸਹੀ ਮਾਰਗ ਹੈ ਕਿਉਂਕਿ ਇਸ ਨੇ ਦੇਸ਼ ਵਿੱਚ ਅਣਗਿਣਤ ਲੋਕਾਂ ਦੀ ਜਾਨ ਬਚਾਈ ਹੈ।
https://pib.gov.in/PressReleseDetail.aspx?PRID=1614255
ਪ੍ਰਧਾਨ ਮੰਤਰੀ ਦੇ ਰਾਸ਼ਟਰ ਦੇ ਨਾਮ ਸੰਬੋਧਨ ਦਾ ਮੂਲ-ਪਾਠ
ਕੋਵਿਡ–19 ਲੌਕਡਾਊਨ ਦੇ ਮੱਦੇਨਜ਼ਰ 3 ਮਈ 2020 ਤੱਕ ਸਾਰੀਆਂ ਯਾਤਰੀ ਟ੍ਰੇਨ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ
ਯੂਟੀਐੱਸ ਅਤੇ ਪੀਆਰਐੱਸ ਸਮੇਤ, ਬੁਕਿੰਗ ਲਈ ਸਾਰੇ ਟਿਕਟ ਕਾਊਂਟਰ ਅਗਲੇ ਹੁਕਮਾਂ ਤੱਕ ਮੁਅੱਤਲ ਰਹਿਣਗੇ
ਅਗਲੀ ਸਲਾਹ ਤੱਕ ਈ-ਟਿਕਟਾਂ ਸਮੇਤ ਰੇਲਵੇ ਟਿਕਟਾਂ ਦੀ ਕੋਈ ਅਗੇਤੀ ਰਿਜ਼ਰਵੇਸ਼ਨ ਨਹੀਂ, ਹਾਲਾਂਕਿ, ਔਨਲਾਈਨ ਰੱਦ ਕਰਨ ਦੀ ਸੁਵਿਧਾ ਕਾਰਜਸ਼ੀਲ ਰਹੇਗੀ।ਰੱਦ ਕੀਤੀਆਂ ਗਈਆਂ ਟ੍ਰੇਨਾਂ ਲਈ ਕੀਤੀ ਗਈ ਰਿਜ਼ਰਵੇਸ਼ਨ ਦਾ ਪੂਰਾ ਰਿਫ਼ੰਡ ਮਿਲੇਗਾ।ਉਨ੍ਹਾਂ ਟ੍ਰੇਨਾਂ ਦੀਆਂ ਟਿਕਟਾਂ ਦੀ ਅਗੇਤੀ ਬੁਕਿੰਗ ਨੂੰ ਰੱਦ ਕਰਨ ਵਾਲਿਆਂ ਲਈ ਵੀ ਪੂਰਾ ਰਿਫ਼ੰਡ ਹੋਵੇਗਾ ਜੋ ਹਾਲੇ ਰੱਦ ਨਹੀਂ ਹੋਈਆਂ ਹਨ।
https://pib.gov.in/PressReleseDetail.aspx?PRID=1614272
ਦੇਸ਼ ਭਰ ਵਿੱਚ ਕੀਤੇ ਗਏ ਲੌਕਡਾਊਨ ਨੂੰ 3 ਮਈ ਤੱਕ ਵਧਾਉਣ ਦਾ ਫੈਸਲਾ ਭਾਰਤ ਅਤੇ ਭਾਰਤਵਾਸੀਆਂ ਦੇ ਜੀਵਨ ਅਤੇ ਉਨ੍ਹਾਂ ਦੀ ਰੱਖਿਆ ਲਈ ਲਿਆ ਗਿਆ : ਸ਼੍ਰੀ ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇਸ ਲਈ ਪ੍ਰਧਾਨ ਮੰਤਰੀ ਦਾ ਦਿਲੋਂ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ “ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੋਵਿਡ-19 ਨੂੰ ਫੈਲਣ ਤੋਂ ਰੋਕਣ ਅਤੇ ਇਸ ਨੂੰ ਸਮਾਪਤ ਕਰਨ ਲਈ ਦੇਸ਼ ਭਰ ਵਿੱਚ ਕੀਤੇ ਗਏ ਲੌਕਡਾਊਨ ਨੂੰ 3 ਮਈ ਤੱਕ ਵਧਾਉਣ ਦਾ ਫੈਸਲਾ ਭਾਰਤ ਅਤੇ ਭਾਰਤਵਾਸੀਆਂ ਦੇ ਜੀਵਨ ਅਤੇ ਉਨ੍ਹਾਂ ਦੀ ਰੱਖਿਆ ਲਈ ਲਿਆ ਗਿਆ ਫੈਸਲਾ ਹੈ। ਇਸ ਲਈ ਮੈਂ ਪ੍ਰਧਾਨ ਮੰਤਰੀ ਜੀ ਦਾ ਦਿਲੋਂ ਆਭਾਰ ਵਿਅਕਤ ਕਰਦਾ ਹਾਂ।”
http://pib.gov.in/PressReleseDetail.aspx?PRID=1614300
ਤਨਖ਼ਾਹ ਨਾਲ ਸਬੰਧਿਤ ਵਰਕਰਾਂ ਦੀਆਂ ਸ਼ਿਕਾਇਤਾਂ ਦੇ ਸਮਾਧਾਨ ਲਈ 20 ਕੰਟਰੋਲ ਰੂਮ ਬਣਾਏ ਗਏ
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਕੋਵਿਡ 19 ਕਾਰਨ ਪੈਦਾ ਹੋਈਆਂ ਦਿੱਕਤਾਂ ਨੂੰ ਦੇਖਦੇ ਹੋਏ ਦੇਸ਼ ਭਰ ਵਿੱਚ ਚੀਫ਼ ਲੇਬਰ ਕਮਿਸ਼ਨਰ (ਸੈਐੱਲਸੀ) (ਸੀ) ਦਫ਼ਤਰ ਅਧੀਨ 20 ਕੰਟਰੋਲ ਰੂਮਾਂ ਦੀ ਸਥਾਪਨਾ ਕੀਤੀ ਹੈ। ਇਨ੍ਹਾਂ ਕੰਟਰੋਲ ਰੂਮਾਂ ਨੂੰ ਨਿਮਨਲਿਖਤ ਉਦੇਸ਼ਾਂ ਲਈ ਤਿਆਰ ਕੀਤਾ ਗਿਆ ਹੈ
https://pib.gov.in/PressReleseDetail.aspx?PRID=1614222
ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਨੇ ਈਐੱਸਆਈ ਅੰਸ਼ਦਾਨ ਭਰਨ ਦੀ ਮਿਆਦ ਅੱਗੇ ਵਧਾਈ
ਕੋਵਿਡ–19 ਮਹਾਮਾਰੀ ਕਾਰਨ ਦੇਸ਼ ਇੱਕ ਬਹੁਤ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਬਹੁਤ ਸਾਰੇ ਸੰਸਥਾਨ ਆਰਜ਼ੀ ਤੌਰ ’ਤੇ ਬੰਦ ਹਨ ਤੇ ਕਰਮਚਾਰੀ ਕੰਮ ਕਰਨ ਤੋਂ ਅਸਮਰੱਥ ਹਨ। ਅਜਿਹੇ ਸਮੇਂ ਜਦੋਂ ਸਰਕਾਰ ਦੁਆਰਾ ਵਪਾਰਕ ਇਕਾਈਆਂ ਤੇ ਕਰਮਚਾਰੀਆਂ ਲਈ ਕਈ ਰਾਹਤ ਕਦਮ ਚੁੱਕੇ ਜਾ ਰਹੇ ਹਨ, ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਨੇ ਕੋਵਿਡ–19 ਨਾਲ ਲੜਨ ਲਈ ਆਪਣੇ ਮੈਡੀਕਲ ਵਸੀਲੇ ਮਜ਼ਬੂਤ ਕਰਨ ਦੇ ਨਾਲ–ਨਾਲ ਆਪਣੀਆਂ ਸਬੰਧਿਤ ਧਿਰਾਂ ਖਾਸ ਤੌਰ ’ਤੇ ਰੋਜ਼ਗਾਰਦਾਤਿਆਂ ਤੇ ਬੀਮਾਕ੍ਰਿਤ ਵਿਅਕਤੀਆਂ ਲਈ ਹੇਠ ਲਿਖੇ ਰਾਹਤ ਕਦਮ ਚੁੱਕੇ ਹਨ।
http://pib.gov.in/PressReleseDetail.aspx?PRID=1614362
ਸ਼੍ਰੀ ਗਡਕਰੀ ਨੇ ਉਦਯੋਗ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਕੋਵਿਡ-19 ਲੌਕਡਾਊਨ ਤੋਂ ਬਾਅਦ ਉੱਦਮਾਂ ਨੂੰ ਮੁੜ ਚਾਲੂ ਕਰਨ ਵਿੱਚ ਸਰਕਾਰ ਪੂਰਾ ਸਮਰਥਨ ਕਰੇਗੀ
ਕੇਂਦਰੀ ਰੋਡ ਟ੍ਰਾਂਸਪੋਰਟ ਤੇ ਹਾਈਵੇਜ਼ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈਜ਼) ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਉਦਯੋਗਾਂ ਨੂੰ ਭਰੋਸਾ ਦਿਵਾਇਆ ਕਿ ਕੋਵਿਡ-19 ਲੌਕਡਾਊਨ ਖੁਲ੍ਹਣ ਤੋਂ ਬਾਅਦ ਸਰਕਾਰ ਉਨ੍ਹਾਂ ਦੇ ਉੱਦਮਾਂ ਨੂੰ ਮੁੜ ਚਾਲੂ ਕਰਨ ਦੀ ਪੂਰੀ ਹਿਮਾਇਤ ਕਰੇਗੀ। ਫਿੱਕੀ ਦੇ ਨੁਮਾਇੰਦਿਆਂ ਨਾਲ ਇੱਕ ਵੈੱਬ ਅਧਾਰਿਤ ਸੈਮੀਨਾਰ ਵਿੱਚ ਵਿਚਾਰ-ਚਰਚਾ ਕਰਦੇ ਹੋਏ ਮੰਤਰੀ ਨੇ ਉਨ੍ਹਾਂ ਨੂੰ ਸਰਕਾਰ ਦੁਆਰਾ ਇਸ ਦਿਸ਼ਾ ਵਿੱਚ ਲਏ ਗਏ ਵਿੱਤੀ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ।
https://pib.gov.in/PressReleseDetail.aspx?PRID=16143621
ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ ਦਾ ਪ੍ਰੈੱਸ ਬਿਆਨ
https://pib.gov.in/PressReleseDetail.aspx?PRID=1614326
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ ਰਾਸ਼ਟਰ ਦੀ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਮਦਦ ਲਈ ਬਹੁਪੱਖੀ ਕਦਮ ਚੁੱਕ ਰਿਹਾ ਹੈ
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ ਸਕਿੱਲ ਈਕੋਸਿਸਟਮ ਤਹਿਤ ਟ੍ਰੇਨਿੰਗ ਪ੍ਰਾਪਤ 1,75,000 ਹੈਲਥ ਸੈਕਟਰ ਪ੍ਰੋਫੈਸ਼ਨਲ ਰਾਜਾਂ ਨੂੰ ਪ੍ਰਦਾਨ ਕੀਤੇ। ਰਾਜਾਂ ਨੂੰ 33 ਫੀਲਡ ਸੰਸਥਾਨਾਂ ਦੀਆਂ ਸੁਵਿਧਾਵਾਂ ਦੀ ਕੁਆਰੰਟੀਨ ਸੈਂਟਰਾਂ/ਆਈਸੋਲੇਸ਼ਨ ਵਾਰਡਾਂ ਦੇ ਰੂਪ ਵਿੱਚ ਵਰਤੋਂ ਕਰਨ ਦਾ ਵਿਕਲਪ ਦਿੱਤਾ। ਜਨ ਸ਼ਿਕਸ਼ਣ ਸੰਸਥਾਨ ਦੁਆਰਾ ਲਗਭਗ 5 ਲੱਖ ਮਾਸਕ ਤਿਆਰ।ਸਾਰੇ ਸੰਸਥਾਨਾਂ ਨੂੰ ਲੌਕਡਾਊਨ ਦੌਰਾਨ ਉਨ੍ਹਾਂ ਨਾਲ ਜੁੜੇ ਸਾਰੇ ਸਿੱਖਿਆਰਥੀਆਂ ਨੂੰ ਪੂਰਾ ਵਜ਼ੀਫਾ ਦੇਣ ਲਈ ਕਿਹਾ।
https://pib.gov.in/PressReleseDetail.aspx?PRID=1614219
ਮੌਜੂਦਾ ਕੋਵਿਡ-19 ਸੰਕਟ ਦੇ ਮੱਦੇਨਜ਼ਰ ਸਰਕਾਰ ਨੇ ਖੇਤੀਬਾੜੀ ਸੈਕਟਰ ਦੇ ਨਿਰਯਾਤਾਂ ਨੂੰ ਪੁਨਰ-ਜੀਵਿਤ ਕਰਨ ਲਈ ਸੰਵਾਦ ਸ਼ੁਰੂ ਕੀਤਾ
ਕਿਸਾਨ ਭਲਾਈ ਵਿਭਾਗ ਦੇ ਸਕੱਤਰ, ਸ਼੍ਰੀ ਸੰਜੈ ਅਗਰਵਾਲ ਨੇ ਕੱਲ੍ਹ ਇੱਥੇ ਖੇਤੀਬਾੜੀ ਅਤੇ ਸਬੰਧਿਤ ਵਸਤਾਂ ਦੇ ਨਿਰਯਾਤਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਪ੍ਰਤੱਖ ਜਾਇਜ਼ਾ ਲੈਣ ਅਤੇ ਮੌਜੂਦਾ ਕੋਵਿਡ-19 ਸੰਕਟ ਸਮੇਂ ਬਰਕਰਾਰ ਰਹਿਣ ਵਿੱਚ ਉਨ੍ਹਾਂ ਦੀ ਸਹਾਇਤਾ ਲਈ ਸਮੱਸਿਆਵਾਂ ਦਾ ਜਲਦੀ ਸਮਾਧਾਨ ਕਰਨ ਵਾਸਤੇ ਸਾਰਥਕ ਦਖ਼ਲਾਂ ਦੁਆਰਾ ਜ਼ਰੂਰੀ ਕਦਮ ਚੁੱਕਣ ਲਈ ਵੀਡੀਓ ਕਾਨਫਰੰਸ ਕੀਤੀ।
https://pib.gov.in/PressReleseDetail.aspx?PRID=1614278
ਭਾਰਤੀ ਜਲ ਸੈਨਾ ਨੇ ਕੋਵਿਡ-19 ਲੌਕਡਾਊਨ ਦੌਰਾਨ ਹਵਾਈ ਸੰਚਾਲਨ ਦੇ ਸਮਰਥਨ ਵਿੱਚ ਵਿਸ਼ਾਖਾਪਟਨਮ ਏਅਰਫੀਲਡ ਤੋਂ ਚੌਵੀ ਘੰਟੇ ਸੰਚਾਲਨ ਯਕੀਨੀ ਬਣਾਇਆ
ਚਲ ਰਹੀ ਕੋਵਿਡ-19 ਮਹਾਮਾਰੀ ਦੌਰਾਨ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਰਾਸ਼ਟਰਵਿਆਪੀ ਲੌਕਡਾਊਨ ਨਾਲ ਪੂਰਬੀ ਜਲ ਸੈਨਾ ਕਮਾਨ (ਈਐੱਨਸੀ) ਦੇ ਆਈਐੱਨਐੱਸ ਦੇਗਾ ਨੇ ਵਿਸ਼ਾਖਾਪਟਨਮ ਵਿੱਚ ਸੰਯੁਕਤ ਉਪਯੋਗਕਰਤਾ ਹਵਾਈ ਖੇਤਰ ਚੌਵੀ ਘੰਟੇ ਖੁੱਲ੍ਹਾ ਰਹਿਣਾ ਯਕੀਨੀ ਬਣਾਇਆ ਹੈ।
ਲੌਕਡਾਊਨ ਦੇ ਸਮੇਂ ਦੌਰਾਨ ਕਿਸਾਨਾਂ ਤੇ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਦੀ ਸੁਵਿਧਾ ਲਈ ਫੀਲਡ ਪੱਧਰ ’ਤੇ ਚੁੱਕੇ ਗਏ ਕਈ ਕਦਮ
ਡੀਓਏਸੀ ਐਂਡ ਐੱਫ਼ਡਬਲਿਊ ਨੇ ਸ਼ੁਰੂ ਕੀਤੇ ਆਲ ਇੰਡੀਆ ਐਗ੍ਰੀ ਟ੍ਰਾਂਸਪੋਰਟ ਕਾਲ ਸੈਂਟਰ ਨੰਬਰ 18001804200 ਅਤੇ 14488 ਪੀਐੱਮ–ਕਿਸਾਨ ਯੋਜਨਾ ਤਹਿਤ 8.31 ਕਰੋੜ ਕਿਸਾਨ ਪਰਿਵਾਰਾਂ ਨੂੰ ਜਾਰੀ ਕੀਤੇ।16,621 ਕਰੋੜ ਰੁਪਏਪੀਐੱਮ–ਜੀਕੇਵਾਈ ਤਹਿਤ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 3,985 ਮੀਟ੍ਰਿਕ ਟਨ ਦਾਲ਼ਾਂ ਡਿਸਪੈਚ।
https://pib.gov.in/PressReleseDetail.aspx?PRID=1614054
ਸਪੀਡ–ਪੋਸਟ ਰਾਹੀਂ ਦਵਾਈਆਂ ਦੀ ਡਿਲੀਵਰੀ
ਸੰਚਾਰ, ਕਾਨੂੰਨ ਤੇ ਨਿਆਂ, ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਨੇ ਡਾਕ ਵਿਭਾਗ ਦੇ ਸਕੱਤਰ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਜਾਰੀ ਕੀਤੀ ਹੈ ਕਿ ਲੌਕਡਾਊਨ ਦੌਰਾਨ ਸਪੀਡ–ਪੋਸਟ ਰਾਹੀਂ ਦਵਾਈਆਂ ਡਿਲੀਵਰੀ ਯਕੀਨੀ ਬਣਾਉਣ ਨੂੰ ਉੱਚ ਤਰਜੀਹ ਦਿੱਤੀ ਜਾਵੇ। ਸੰਚਾਰ ਮੰਤਰੀ ਨੇ ਅੱਜ ਇੱਕ ਟਵੀਟ ਸ਼ੇਅਰ ਕਰਦਿਆਂ ਕਿਹਾ ਕਿ ‘ਭਾਰਤੀ ਡਾਕ’ (ਇੰਡੀਆ ਪੋਸਟ) ਦੇ ਸਾਰੇ ਕਰਮਚਾਰੀ ਇਸ ਮਾਮਲੇ ’ਚ ਸੰਵੇਦਨਸ਼ੀਲ ਹੋਣੇ ਚਾਹੀਦੇ ਹਨ ਕਿ ਤਾਂ ਜੋ ਦਵਾਈਆਂ ਹਾਸਲ ਕਰਨ ਜਾਂ ਭੇਜਣ ਦੇ ਮਾਮਲੇ ’ਚ ਕਿਸੇ ਨੂੰ ਕੋਈ ਔਕੜ ਪੇਸ਼ ਨਾ ਆਵੇ।
https://pib.gov.in/PressReleseDetail.aspx?PRID=1614037
ਸ਼੍ਰੀ ਰਾਮਵਿਲਾਸ ਪਾਸਵਾਨ ਨੇ ਲੌਕਡਾਊਨ ਦੌਰਾਨ ਖੁਰਾਕੀ ਅਨਾਜਦੇ ਵਿਤਰਣ ਦੀ ਸਮੀਖਿਆ ਲਈ ਰਾਜਾਂ ਅਤੇ ਕੇਂਦਰਸ਼ਾਸਿਤ ਪ੍ਰਦੇਸ਼ਾਂ ਦੇ ਖੁਰਾਕਮੰਤਰੀਆਂ ਨਾਲ ਵੀਡੀਓ ਕਾਨਫਰੰਸ ਕੀਤੀ
ਕੇਂਦਰ ਨੇ ਰਾਜਾਂ/ ਕੇਂਦਰਸ਼ਾਸਿਤ ਪ੍ਰਦੇਸ਼ਾਂ ਨੂੰ ਜਮ੍ਹਾਂਖੋਰੀ ਦੀ ਜਾਂਚ ਕਰਨ ਅਤੇ ਲੌਕਡਾਊਨ ਦੌਰਾਨ ਜ਼ਰੂਰੀ ਵਸਤਾਂ ਦੀ ਉਚਿਤ ਕੀਮਤ ਸੁਨਿਸ਼ਚਿਤ ਕਰਨ ਲਈ ਕਿਹਾ।ਰਬੀ ਸੀਜ਼ਨ 2020 - 21 ਲਈ ਕਣਕ ਦੀ ਖਰੀਦ15 ਅਪ੍ਰੈਲ, 2020 ਤੋਂ ਸ਼ੁਰੂ ਹੋਵੇਗੀ।
https://pib.gov.in/PressReleseDetail.aspx?PRID=1614097
ਡੀਆਰਡੀਓ ਨੇ ਕੋਵਿਡ–19 ਦੇ ਸੈਂਪਲ ਇਕੱਠੇ ਕਰਨ ਲਈ ਕਿਓਸਕ ਵਿਕਸਿਤ ਕੀਤਾ
ਡੀਆਰਡੀਐੱਲ ਨੇ ਇਹ ਇਕਾਈ ‘ਇੰਪਲਾਈਜ਼’ ਸਟੇਟ ਇੰਸ਼ਯੋਰੈਂਸ ਕਾਰਪੋਰੇਸ਼ਨ’ (ਈਐੱਸਆਈਸੀ), ਹੈਦਰਾਬਾਦ ਦੇ ਡਾਕਟਰਾਂ ਦੀ ਸਲਾਹ ਨਾਲ ਵਿਕਸਿਤ ਕੀਤੀ ਹੈ। ਇਹ ‘ਕੋਵਸੈਕ’ (COVSACK) ਇੱਕ ਕਿਓਸਕ ਹੈ, ਜੋ ਸਿਹਤ–ਸੰਭਾਲ਼ ਕਰਮਚਾਰੀਆਂ ਦੁਆਰਾ ਸ਼ੱਕੀ ਛੂਤਗ੍ਰਸਤ ਰੋਗੀਆਂ ਦੇ ਕੋਵਿਡ–19 ਸੈਂਪਲ ਲੈਣ ਹਿਤ ਵਰਤੋਂ ਲਈ ਹੈ। ਟੈਸਟ–ਅਧੀਨ ਮਰੀਜ਼ ਇਸ ਕਿਓਸਕ ਅੰਦਰ ਜਾਂਦਾ ਹੈ ਅਤੇ ਸਿਹਤ–ਸੰਭਾਲ਼ ਪ੍ਰੋਫ਼ੈਸ਼ਨਲ ਬਾਹਰੋਂ ਹੀ ਉਸ ਦੇ ਅੰਦਰ ਹੀ ਬਣੇ ਦਸਤਾਨਿਆਂ ਰਾਹੀਂ ਉਸ ਦੀ ਨੱਕ ਜਾਂ ਜੀਭ ਦਾ ਇੱਕ ਸਵੈਬ ਲੈਂਦਾ ਹੈ।
https://pib.gov.in/PressReleseDetail.aspx?PRID=1614372
ਪਿੰਡਾਂ ਦੀਆਂ ਪੰਚਾਇਤਾਂ ਦੇਸ਼ ਭਰ ਵਿੱਚ ਕੋਵਿਡ-19 ਨੂੰ ਫੈਲਣੋ ਰੋਕਣ ਲਈ ਕਈ ਕਦਮ ਚੁੱਕ ਰਹੀਆਂ ਹਨ
ਵੈੱਬਸਾਈਟਾਂ, ਸੋਸ਼ਲ ਮੀਡੀਆ, ਪੋਸਟਰਾਂ ਅਤੇ ਕੰਧ ਲਿਖਤਾਂ, ਕੀਟਾਣੂਨਾਸ਼ਕ ਦਾ ਸਪਰੇਅ, ਗ੍ਰਾਮੀਣਾਂ ਨੂੰ ਸਥਾਨਕ ਤੌਰ ‘ਤੇ ਤਿਆਰ ਪ੍ਰੋਟੈਕਟਿਵ ਗੀਅਰ ਵੰਡਣਾ, ਲੋੜਵੰਦਾਂ ਨੂੰ ਮੁਫਤ ਰਾਸ਼ਨ ਅਤੇ ਮਾਲੀ ਮਦਦ ਦੇਣਾ, ਜ਼ਰੂਰੀ ਵਸਤਾਂ ਦੀ ਘਰਾਂ ਤੱਕ ਡਿਲਿਵਰੀ ਕਰਨਾ ਬਿਹਤਰੀਨ ਪਿਰਤਾਂ ਵਿੱਚ ਸ਼ਾਮਲ ਹੈ।
https://pib.gov.in/PressReleseDetail.aspx?PRID=1614379
ਮਾਨਵ ਸੰਸਾਧਨ ਵਿਕਾਸ ਮੰਤਰਾਲਾ ਦੇ ਨੈਸ਼ਨਲ ਇੰਸਟੀਟਿਊਟ ਆਵ੍ ਓਪਨ ਸਕੂਲਿੰਗ (ਐੱਨਆਈਓਐੱਸ) ਨੇ ਹੁਣ ਤੱਕ ਸਿੱਖਿਆ ਤੋਂ ਵੰਚਿਤਾਂ ਦੇ ਸਿੱਧੇ ਦਰਾਂ ਤੱਕ ਰਸਾਈ ਕਰਕੇ ਪ੍ਰਭਾਵੀ ਸਕੂਲਿੰਗ ਯਕੀਨੀ ਬਣਾਉਣ ਵਾਲੇ ਇੱਕ ਅਨੋਖੇ ਢੰਗ ਦੀ ਸ਼ੁਰੂਆਤ ਕੀਤੀ
ਕੋਵਿਡ -19 ਦੇ ਮੱਦੇਨਜ਼ਰ ਸਵਯੰ ਪ੍ਰਭਾ ਡੀਟੀਐੱਚ ਚੈਨਲਾਂ ਜ਼ਰੀਏ ਕੇਵੀਐੱਸ, ਐੱਨਵੀਐੱਸ, ਸੀਬੀਐੱਸਈ ਅਤੇ ਐੱਨਸੀਈਆਰਟੀ ਦੇ ਸਹਿਯੋਗ ਨਾਲ ਸਕਾਈਪ ਜ਼ਰੀਏ ਲਾਈਵ ਸੈਸ਼ਨਾਂ ਦੇ ਪ੍ਰਸਾਰਣ ਲਈ ਐੱਨਆਈਓਐੱਸ ਦੀਆਂ ਇਨੋਵੇਸ਼ਨਾਂ।
https://pib.gov.in/PressReleseDetail.aspx?PRID=1614299
ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) 1.10 ਲੱਖ ਆਈਐੱਸਓ ਕਲਾਸ 3 ਕਵਰਆਲ ਤਿਆਰ ਕਰੇਗਾ
ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਨੇ ਆਈਐੱਸਓ ਕਲਾਸ 3 ਐਕਸਪੋਜਰ ਮਾਨਦੰਡਾਂ ਦੇ ਅਨੁਸਾਰ ਕਵਰਆਲ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਐੱਚਐੱਲਐੱਲ ਲਾਈਫਕੇਅਰ ਲਿਮਿਟਿਡ ਦੇ 1.10 ਲੱਖ ਦੇ ਸ਼ੁਰੂਆਤੀ ਆਰਡਰ ਦਾ ਨਿਰਮਾਣ ਜ਼ੋਰਾਂ 'ਤੇ ਹੈ।ਇਹ ਆਰਡਰ 40 ਦਿਨਾਂ ਵਿੱਚ ਪੂਰਾ ਹੋ ਜਾਵੇਗਾ।
https://pib.gov.in/PressReleseDetail.aspx?PRID=1614362
ਐੱਨਐੱਫਐੱਲ ਦੁਆਰਾ ਕਿਸਾਨਾਂ ਨੂੰ ਯੂਰੀਆ ਦੀ ਨਿਰਵਿਘਨਸਪਲਾਈ ਕੀਤੀ ਜਾ ਰਹੀ ਹੈ
ਕੋਵਿਡ-19 ਦੇ ਕਾਰਨ ਰਾਸ਼ਟਰਵਿਆਪੀ ਲੌਕਡਾਊਨ ਦੇ ਬਾਵਜੂਦ ਨੈਸ਼ਨਲ ਫਰਟੀਲਾਈਜਰਸ ਲਿਮਿਟਿਡ –ਐੱਨਐੱਫਐੱਲ 100 %ਤੋਂ ਅਧਿਕ ਉਤਪਾਦਨ ਸਮਰੱਥਾ ਦੇ ਨਾਲ ਕ੍ਰਿਸ਼ਕ ਭਾਈਚਾਰੇ ਲਈ ਖਾਦਾਂ ਦੀ ਉਚਿਤਸਪਲਾਈ ਸੁਨਿਸ਼ਚਿਤ ਕਰ ਰਹੀ ਹੈ।
https://pib.gov.in/PressReleseDetail.aspx?PRID=1614318
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ
• ਅਰੁਣਾਚਲ ਪ੍ਰਦੇਸ਼: ਉਹ ਵਿਅਕਤੀ ਜਿਹੜਾ ਗ਼ੈਰ–ਕਾਨੂੰਨੀ ਤਰੀਕੇ ਨਾਲ ਅਰੁਣਾਚਲ ਪ੍ਰਦੇਸ਼ ਦੇ ਹੋਲੋਂਗੀ ਚੈੱਕ ਪੋਸਟ ਇਲਾਕੇ ਰਾਹੀਂ ਦਾਖ਼ਲ ਹੋ ਗਿਆ ਸੀ, ਉਸ ਨੂੰ ਮੈਡੀਕਲ ਚੈੱਕਅਪ ਲਈ ਭੇਜ ਦਿੱਤਾ ਗਿਆ ਸੀ ਤੇ ਬਾਅਦ ’ਚ ਉਸ ਨੂੰ ਕੁਆਰੰਟੀਨ ਕੀਤਾ ਗਿਆ।
• ਅਸਾਮ: ਆਸਾਮ ’ਚ, ਆਈਆਈਟੀ ਗੁਵਾਹਾਟੀ ਦੀ ਇੱਕ ਟੀਮ ਨੇ ਪੀਪੀਈ ਕਿਟਸ ਲਈ ਇੱਕ ਐਂਟੀਮਾਈਕ੍ਰੋਬੀਅਲ ਸਪ੍ਰੇਅ ਆਧਾਰਿਤ ਕੋਟਿੰਗ ਵਿਕਸਤ ਕੀਤੀ ਹੈ, ਜਿਹੜੀ ਪੀਪੀਈ ਦੀ ਕੋਟੇਡ ਸਤ੍ਹਾ ਦੇ ਸੰਪਰਕ ਵਿੱਚ ਆਉਣ ’ਤੇ ਮਾਈਕ੍ਰੋਬਜ਼ ਦਾ ਖਾਤਮਾ ਵੀ ਕਰੇਗਾ ਤੇ ਉਸ ਦੇ ਫੈਲਣ ਤੋਂ ਬਚਾਅ ਵੀ ਕਰੇਗੀ।
• ਮਣੀਪੁਰ: ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਿਆਂ ’ਚ ਪੀਐੱਮਜੀਕੇਵਾਈ ਅਧੀਨ ਜਨਤਾ ਨੂੰ ਚੌਲ ਵੰਡਣ ਦੀ ਸਮੀਖਿਆ ਕੀਤੀ।
• ਮਿਜ਼ੋਰਮ: ਆਈਸੀਐੱਮਆਰ ਦੀਆਂ 32 ਕਿਲੋਗ੍ਰਾਮ ਟੈਸਟਿੰਗ ਕਿਟਸ ਅੱਜ ਭਾਰਤੀ ਹਵਾਈ ਫ਼ੌਜ ਦੇ ਡੌਰਨੀਅਰ ਹਵਾਈ ਜਹਾਜ਼ ਰਾਹੀਂ ਪੁੱਜੀਆਂ ਤੇ ਉਨ੍ਹਾਂ ਨੂੰ ਮਿਜ਼ੋਰਮ ਦੇ ਆਇਜ਼ੌਲ ਸਥਿਤ ਜ਼ੋਰਮ ਮੈਡੀਕਲ ਕਾਲਜ ਨੂੰ ਭੇਜਿਆ ਗਿਆ।
• ਨਾਗਾਲੈਂਡ: ਨਾਗਾਲੈਂਡ ’ਚ ਵਿਰੋਧੀ ਪਾਰਟੀ ਦੇ ਨੌਂ ਵਿਧਾਇਕਾਂ ਨੂੰ ਕੋਵਿਡ–19 ਦੀ ਨਿਗਰਾਨੀ ਕਰਨ ਵਾਲੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਰਾਜ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨਾਗਾਲੈਂਡ ਦੇ ਪਹਿਲੇ ਕੋਵਿਡ–19 ਰੋਗੀ ਦੀ ਸ਼ਨਾਖ਼ਤ ਜ਼ਾਹਿਰ ਕਰਨੀ ਜ਼ਰੂਰੀ ਸੀ ਕਿ ਤਾਂ ਜੋ ਉਸ ਨਾਲ ਸੰਪਰਕ ਕਰਨ ਦੀ ਸੁਵਿਧਾ ਹੋ ਸਕੇ।
• ਸਿੱਕਿਮ: ਸਰਕਾਰ ਵੱਲੋਂ 3 ਮਈ, 2020 ਤੱਕ ਲੌਕਡਾਊਨ ਵਧਾਉਣ ਦਾ ਫ਼ੈਸਲਾ, 20 ਅਪ੍ਰੈਲ ਤੋਂ ਬਾਅਦ ਛੋਟ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।
• ਤ੍ਰਿਪੁਰਾ: ਮੁੱਖ ਮੰਤਰੀ ਨੂੰ 6,000 ਸੁਝਾਅ ਮਿਲੇ ਜਦੋਂ ਉਨ੍ਹਾਂ ਲੋਕਾਂ ਤੋਂ ਪੁੱਛਿਆ ਕਿ ਉਹ ਉਸ ਕੰਮ ਬਾਰੇ ਸ਼ੇਅਰ ਕਰਨ ਕਿ ਜੋ ਲੌਕਡਾਉਨ ਖ਼ਤਮ ਹੋਣ ਤੋਂ ਬਾਅਦ ਸਰਕਾਰ ਨੂੰ ਕਰਨਾ ਚਾਹੀਦਾ ਹੈ।
• ਕੇਰਲ: ਰਾਜ ਦੇ ਵਿੱਤ ਮੰਤਰੀ ਨੇ ਕੇਂਦਰ ਨੂੰ ਬੇਨਤੀ ਕੀਤੀ ਕਿ ਉਹ ਰਾਜ ਸਰਕਾਰਾਂ ਦੀਆਂ ਵਿੱਤੀ ਜ਼ਰੂਰਤਾਂ ਦੇ ਹੱਲ ਲਈ ਕਦਮ ਚੁੱਕੇ ਅਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ – RBI) ਰਾਹੀਂ ਰਾਜਾਂ ਨੂੰ ਕਰਜ਼ੇ ਮਨਜ਼ੂਰ ਕਰੇ। ਨਵੇਂ ਦਿਸ਼ਾ–ਨਿਰਦੇਸ਼ ਜਾਰੀ ਹੋਣ ਤੱਕ ਰਾਜ ਵਿੱਚ ਮੌਜੂਦਾ ਪਾਬੰਦੀਆਂ ਲਾਗੂ ਰਹਿਣਗੀਆਂ। ਕੱਲ੍ਹ ਸ਼ਾਮ ਤੱਕ ਕੁੱਲ 197 ਮਰੀਜ਼ ਠੀਕ ਹੋ ਚੁੱਕੇ ਸਨ; 178 ਮਰੀਜ਼ਾਂ ਦਾ ਹਿਲਾਜ ਚੱਲ ਰਿਹਾ ਹੈ ਤੇ 1,12,183 ਵਿਅਕਤੀ ਨਿਗਰਾਨੀ ਅਧੀਨ ਹਨ।
• ਤਮਿਲ ਨਾਡੂ: ਨੈੱਲੋਰ ਦੇ ਉਸ ਡਾਕਟਰ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਚੇਨਈ ’ਚ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਥਾਨਕ ਲੋਕਾਂ ਨੇ ਲਾਗਲੇ ਸ਼ਮਸ਼ਾਨਘਾਟ ’ਚ ਉਸ ਦਾ ਅੰਤਿਮ ਸਸਕਾਰ ਕੀਤੇ ਜਾਣ ਦਾ ਵਿਰੋਧ ਕੀਤਾ ਸੀ। ਚੇਨਈ ਕਾਰਪ. ਬੁੱਧਵਾਰ ਤੋਂ ਨਾਗਰਿਕਾਂ ਦੀ ਟੈਸਟਿੰਗ ਸ਼ੁਰੂ ਕਰੇਗੀ। ਚੇਨਈ ਪੁਲਿਸ ਵੱਲੋਂ ਉਨ੍ਹਾਂ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਦੇ ਵਾਹਨ ਜ਼ਬਤ ਕਰ ਲਏ ਹਨ, ਜਿਨ੍ਹਾਂ ਨੇ ਮਾਸਕ ਨਹੀਂ ਪਹਿਨੇ ਹੋਏ ਸਨ। ਹੁਣ ਤੱਕ ਕੁੱਲ ਪਾਜ਼ਿਟਿਵ ਕੇਸ 1173; 58 ਮਰੀਜ਼ ਠੀਕ ਹੋ ਚੁੱਕੇ ਹਨ ਤੇ 11 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
• ਕਰਨਾਟਕ: ਅੱਜ ਹੁਣ 11 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਪੁਸ਼ਟੀ ਹੋਏ ਕੁੱਲ ਕੋਵਿਡ ਮਾਮਲੇ 258 ਹਨ; ਮੌਤਾਂ ਦੀ ਗਿਣਤੀ 9 ਹੋ ਗਈ ਹੈ; 65 ਮਰੀਜ਼ਾਂ ਦਾ ਇਲਾਜ ਹੋ ਚੁੱਕਾ ਹੈ ਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ।
• ਆਂਧਰ ਪ੍ਰਦੇਸ਼: ਰਾਜ ਸਰਕਾਰ ਨੇ 10ਵੀਂ ਜਮਾਤ ਦੀਆਂ ਪ੍ਰੀਖਿਆਂ ਰੱਦ ਕੀਤੀਆਂ; ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਲਾਉਣ ਦੀ ਸਲਾਹ ਦਿੱਤੀ ਗਈ। ਅਨੰਤਪੁਰ ’ਚ ਗੂਟੀ ਵਿਖੇ ਇੱਕ ਕੁਆਰੰਟੀਨ ਕੇਂਦਰ ਵਿੱਚ ਪ੍ਰਵਾਸੀ ਮਜ਼ਦੂਰ ਪੁਲਿਸ ਨਾਲ ਖਹਿਬੜ ਪਏ। ਰਾਜ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 473 ਹੋਈ; ਮੌਤਾਂ ਦੀ ਗਿਣਤੀ 9 ਹੈ; 14 ਜਣੇ ਠੀਕ ਹੋ ਚੁੱਕੇ ਹਨ। ਇਨ੍ਹਾਂ ਜ਼ਿਲ੍ਹਿਆਂ ’ਚ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਵੱਧ ਹੈ: ਗੁੰਟੂਰ (109), ਕੁਰਨੂਲ (91), ਨੈੱਲੋਰ (56), ਪ੍ਰਕਾਸਮ (42), ਕ੍ਰਿਸ਼ਨਾ (44), ਕਡੱਪਾ (31)।
• ਤੇਲੰਗਾਨਾ: ਰਾਜ ਵਿੱਚ ਸ਼ਹਿਰ ਦੇ 126 ਸਥਾਨਾਂ ਨੂੰ ਕੰਟੇਨਮੈਂਟ ਸਮੂਹਾਂ ਵਜੋਂ ਚਿੰਨ੍ਹਿਤ ਕੀਤਾ। ਲੌਕਡਾਊਨ ਦੀ ਮਿਆਦ ਅੱਗੇ ਵਧਣ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਨੇ ਹੈਦਰਾਬਾਦ ਤੋਂ ਬਾਹਰ ਜਾਣ ਦਾ ਜਤਨ ਕੀਤਾ। ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ ਵਧ ਕੇ 592 ਹੋ ਗਈ, ਜਿਨ੍ਹਾਂ ਵਿੱਚੋਂ 103 ਹੁਣ ਤੱਕ ਠੀਕ ਹੋ ਚੁੱਕੇ ਹਨ, ਜਦ ਕਿ 472 ਦਾ ਇਲਾਜ ਚੱਲ ਰਿਹਾ ਹੈ।
• ਮਹਾਰਾਸ਼ਟਰ: ਮਹਾਰਾਸ਼ਟਰ ’ਚ ਕੋਰੋਨਾ–ਵਾਇਰਸ ਦੇ 121 ਨਵੇਂ ਮਾਮਲੇ; ਰਾਜ ਵਿੱਚ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 2,455 ਹੋਈ। ਮੰਗਲਵਾਰ ਨੂੰ ਦਰਜ ਹੋਏ ਨਵੇਂ ਮਾਮਲਿਆਂ ’ਚੋਂ 92 ਮੁੰਬਈ ਤੋਂ ਹਨ, 13 ਨਵੀਂ ਮੁੰਬਈ, 10 ਥਾਣੇ ਸ਼ਹਿਰ ਤੋਂ, ਪੰਜ ਵਸਾਈ–ਵਿਰਾਰ ਤੋਂ ਅਤੇ ਇੱਕ ਰਾਇਗੜ ਤੋਂ ਹੈ।
• ਗੁਜਰਾਤ: ਰਾਜ ਵਿੱਚ ਕੋਵਿਡ–19 ਦੇ ਨਵੇਂ 19 ਪਾਜ਼ਿਟਿਵ ਮਾਮਲੇ ਸਾਹਮਣੇ ਆਏ, ਇਸ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 617 ਹੋ ਗਈ। ਇਨ੍ਹਾਂ ’ਚੋਂ 31 ਅਹਿਮਦਾਬਾਦ ਤੋਂ ਹਨ, 9 ਸੂਰਤ ਤੋਂ, ਮਹਿਸਾਨਾ ਤੋਂ 2 ਅਤੇ ਭਾਵਨਗਰ, ਦਾਹੋਦ ਤੇ ਗਾਂਧੀਨਗਰ ਤੋਂ ਇੱਕ–ਇੱਕ ਹਨ (ਪ੍ਰਿੰਸੀਪਲ ਸਕੱਤਰ, ਸਿਹਤ)।
• ਰਾਜਸਥਾਨ: ਰਾਜਸਥਾਨ ’ਚ ਅੱਜ ਹੁਣ ਤੱਕ 72 ਨਵੇਂ ਮਾਮਲੇ ਦਰਜ ਕੀਤੇ ਗਏ; ਜਿਨ੍ਹਾਂ ਵਿੱਚੋਂ 71 ਜੈਪੁਰ ਤੋਂ ਹਨ ਅਤੇ ਇੱਕ ਝੁੰਨਝਨੂੰ ਤੋਂ ਹੈ। ਰਾਜ ਵਿੱਚ ਕੁੱਲ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਗਿਣਤੀ ਵਧ ਕੇ 969 ਹੋ ਗਈ ਹੈ। ਇਹ ਜਾਣਕਾਰੀ ਰਾਜਸਥਾਨ ਦੇ ਸਿਹਤ ਵਿਭਾਗ ਨੇ ਦਿੱਤੀ ਹੈ।
• ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ’ਚ, 1171 ਸੈਂਪਲ ਟੈਸਟ ਕੀਤੇ ਗਏ ਸਨ ਅਤੇ 126 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ, ਜੋ ਇੱਕੋ ਦਿਨ ’ਚ ਦਰਜ ਹੋਣ ਵਾਲਾ ਸਭ ਤੋਂ ਵੱਧ ਅੰਕੜਾ ਹੈ। ਉਨ੍ਹਾਂ ’ਚੋਂ 98 ਇੰਦੌਰ ਤੋਂ ਹਨ, 20 ਭੋਪਾਲ ਤੋਂ ਹਨ। ਰਾਜ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 730 ਹੈ।
• ਗੋਆ: ਗੋਆ ਵਿੱਚ ਅੱਜ ਸਵੇਰੇ ਕੋਈ ਨਵੇਂ ਕੇਸ ਦਰਜ ਨਹੀਂ ਹੋਏ ਤੇ ਸਰਗਰਮ ਮਾਮਲਿਆਂ ਦੀ ਗਿਣਤੀ ਦੋ ਉੱਤੇ ਹੀ ਰਹੀ। ਹੁਣ ਤੱਕ ਸੱਤ ਪਾਜ਼ਿਟਿਵ ਮਾਮਲੇ ਦਰਜ ਹੋ ਚੁੱਕੇ ਹਨ ਤੇ ਪੰਜ ਪਹਿਲਾਂ ਹੀ ਠੀਕ ਹੋ ਚੁੱਕੇ ਹਨ।
ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19
*******
ਵਾਈਕੇਬੀ
(Release ID: 1614545)
Visitor Counter : 283
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam