ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

Posted On: 14 APR 2020 5:02PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਚ ਹੇਠ ਲਿਖੇ ਸੱਤ ਨੁਕਤਿਆਂ ਉੱਤੇ ਨਾਗਰਿਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ:

1.        ਆਪਣੇ ਘਰ ਚ ਬਜ਼ੁਰਗਾਂ ਦਾ ਖਾਸ ਖ਼ਿਆਲ ਰੱਖੋ, ਖਾਸ ਕਰ ਕੇ ਉਨ੍ਹਾਂ ਦਾ ਜਿਨ੍ਹਾਂ ਨੂੰ ਕੋਈ ਪੁਰਾਣੀ ਬਿਮਾਰੀ ਹੈ।

2.        ਲੌਕਡਾਊਨ ਦੇ ਨਿਯਮਾਂ ਤੇ ਸਮਾਜਿਕਦੂਰੀ ਦੀ ਪੂਰੀ ਤਰ੍ਹਾਂ ਪਾਲਣਾ ਕਰੋ। ਚਿਹਰਾ ਢਕਣ ਲਈ ਬਿਨਾ ਕਿਸੇ ਢਿੱਲ ਦੇ ਘਰ ਚ ਬਣੇ ਮਾਸਕ ਵਰਤੋ।

3.        ਆਪਣੇ ਸਰੀਰ ਅੰਦਰਲੀ ਜੀਵਨਪ੍ਰਤੀਰੋਧਕ ਸ਼ਕਤੀ ਉਨ੍ਹਾਂ ਕਦਮਾਂ ਨਾਲ ਵਧਾਓ, ਜਿਵੇਂ ਕਿ ਆਯੁਸ਼ ਮੰਤਰਾਲੇ ਵੱਲੋਂ ਗਰਮ ਪਾਣੀ ਤੇ ਕਾੜ੍ਹਾ ਪੀਣ ਲਈ ਸੁਝਾਇਆ ਗਿਆ ਸੀ।

4.        ਕੋਰੋਨਾ ਦੀ ਛੂਤ ਫੈਲਣ ਤੋਂ ਰੋਕਣ ਵਿੱਚ ਮਦਦ ਲਈ ਆਰੋਗਯ ਸੇਤੂਮੋਬਾਇਲ ਐਪ ਡਾਊਨਲੋਡ ਕਰੋ।

5.        ਗ਼ਰੀਬ ਪਰਿਵਾਰਾਂ ਦਾ ਖ਼ਿਆਲ ਰੱਖੋ ਤੇ ਉਨ੍ਹਾਂ ਦੀਆਂ ਭੋਜਨ ਦੀਆਂ ਜ਼ਰੂਰਤਾਂ ਪੂਰੀਆਂ ਕਰੋ।

6.        ਆਪਣੇ ਕਾਰੋਬਾਰ ਜਾਂ ਉਦਯੋਗ ਵਿੱਚ ਕੰਮ ਕਰਦੇ ਵਿਅਕਤੀਆਂ ਪ੍ਰਤੀ ਦਿਆਲਤਾ ਭਰਿਆ ਰਵੱਈਆ ਰੱਖੋ ਤੇ ਉਨ੍ਹਾਂ ਨੂੰ ਉਪਜੀਵਕਾ ਤੋਂ ਵਾਂਝੇ ਨਾ ਕਰੋ।

7.        ਸਾਡੇ ਰਾਸ਼ਟਰ ਦੇ ਕੋਰੋਨਾ ਜੋਧਿਆਂ ਡਾਕਟਰਾਂ, ਨਰਸਾਂ, ਸਫ਼ਾਈ ਕਰਮਚਾਰੀਆਂ ਤੇ ਪੁਲਿਸ ਕਰਮਚਾਰੀਆਂ ਦਾ ਦਿਲੋਂ ਸਤਿਕਾਰ ਕਰੋ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇਸ਼ ਦੇ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਲਗਾਤਾਰ ਪੂਰੀ ਤੀਬਰਤਾ ਨਾਲ ਕੰਮ ਕਰ ਰਿਹਾ ਹੈ। ਹੁਣ ਤੱਕ ਕੁੱਲ 602 ਸਮਰਪਿਤ ਕੋਵਿਡ–19 ਹਸਪਤਾਲ ਵਿਕਸਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 1,06,719 ਆਈਸੋਲੇਸ਼ਨ ਬਿਸਤਰੇ ਤੇ 12,024 ਆਈਸੀਯੂ ਬਿਸਤਰੇ ਹਨ।

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਨੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਚ ਕੋਵਿਡ–19 ਫੈਲਣਾ ਰੋਕਣ ਲਈ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ। ਇਸ ਮੈਨੂਅਲ (ਨਿਯਮਾਵਲੀ) ਦਾ ਜ਼ੋਰ ਸਾਫ਼ਸਫ਼ਾਈ ਦੇ ਸਸਤੇ ਹੱਲ ਤੇ ਕਦਮਾਂ ਉੱਤੇ ਦਿੱਤਾ ਗਿਆ ਹੈ ਤੇ ਉਨ੍ਹਾਂ ਗੱਲਾਂ ਦਾ ਖਾਸ ਖ਼ਿਆਲ ਰੱਖਿਆ ਗਿਆ ਹੈ, ਜਿੱਥੇ ਬਹੁਤ ਜਣੇ ਇੱਕੋ ਪਖਾਨੇ, ਗੁਸਲਖਾਨੇ ਦੀਆਂ ਸੁਵਿਧਾਵਾਂ ਵਰਤਦੇ ਹਨ।

ਕੱਲ੍ਹ ਤੋਂ ਕੋਵਿਡ–19 ਦੇ 1211 ਨਵੇਂ ਕੇਸ ਸਾਹਮਣੇ ਆਏ ਹਨ ਤੇ 31 ਮੌਤਾਂ ਦਰਜ ਕੀਤੀਆਂ ਹਨ। ਹੁਣ ਤੱਕ ਇਲਾਜ ਤੋਂ ਬਾਅਦ 1036 ਵਿਅਕਤੀ ਠੀਕ / ਡਿਸਾਚਾਰਜ ਹੋ ਚੁੱਕੇ ਹਨ।

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾੱਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ:

https://www.mohfw.gov.in/pdf/coronvavirushelplinenumber.pdf

 

*****

ਐੱਮਵੀ


(Release ID: 1614445) Visitor Counter : 213