ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀਆਂ ਨੂੰ ਲੌਕਡਾਊਨ ਦੌਰਾਨ ਸਿੱਖਿਆ ਸੈਸ਼ਨ ਨੂੰ ਸੁਚਾਰੂ ਰੂਪ ਨਾਲ ਜਾਰੀ ਰੱਖਣ ਲਈ ਕਿਹਾ

ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀਆਂ ਨੂੰ ਔਨਲਾਈਨ ਸਿੱਖਿਆ ਲਈ ਟੈਕਨੋਲੋਜੀ ਦੀ ਭਰਪੂਰ ਵਰਤੋਂ ਕਰਨ ਲਈ ਕਿਹਾ
ਵਿਦਿਆਰਥੀਆਂ ਤੱਕ ਪਹੁੰਚੋ, ਉਨ੍ਹਾਂ ਵਿੱਚ ਸਾਂਝੇ ਅਧਿਐਨ ਕਰਨ ਅਤੇ ਸਵੈ-ਸਿੱਖਣ ਲਈ ਰੁਚੀ ਪੈਦਾ ਕਰੋ : ਉਪ ਰਾਸ਼ਟਰਪਤੀ
ਹੋਸਟਲਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਦੀ ਸਿਹਤ ਸੁਨਿਸ਼ਚਿਤ ਕਰੋ :ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ, ਕਸਰਤ ਕਰਨ ਲੌਕਡਾਊਨ ਦੀ ਮਿਆਦ ਵਿੱਚ ਕੋਈ ਨਵੀਂ ਭਾਸ਼ਾ ਸਿੱਖਣ ਦੀ ਸਲਾਹ ਦਿੱਤੀ
ਉਪ ਰਾਸ਼ਟਰਪਤੀ ਨੇ ਦਿੱਲੀ, ਹੈਦਰਾਬਾਦ, ਪਾਂਡੀਚੇਰੀ, ਪੰਜਾਬ, ਮਾਖਨ ਲਾਲ ਚਤੁਰਵੇਦੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਅਤੇ ਆਈਆਈਪੀਏ ਦੇ ਡਾਇਰੈਕਟਰ ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕੀਤੀ

Posted On: 13 APR 2020 1:33PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਨੂੰ ਕਿਹਾ ਕਿ ਉਹ ਲੌਕਡਾਊਨ ਦੇ ਦੌਰਾਨ ਸਿੱਖਿਆ ਸੈਸ਼ਨ ਨੂੰ ਸੁਚਾਰੂ ਰੂਪ ਨਾਲ ਜਾਰੀ ਰੱਖਣ ਲਈ ਟੈਕਨੋਲੋਜੀ ਦੀ ਭਰਪੂਰ ਵਰਤੋਂ ਕਰੋ, ਵਿਦਿਆਰਥੀਆਂ ਨਾਲ ਸੰਵਾਦ ਕਰਨ ਲਈ, ਸਾਂਝੇ ਅਧਿਐਨ ਅਧਿਆਪਨ ਅਤੇ ਸਵੈ-ਅਧਿਐਨ ਨੂੰ ਹੁਲਾਰਾ ਦੇਣ ਲਈ ਔਨਲਾਈਨ ਟੈਕਨੋਲੋਜੀ ਸਮਰੱਥਾ ਦਾ ਭਰਪੂਰ ਲਾਭ ਉਠਾਓ।

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ ਦੇ ਡਾਇਰੈਕਟਰ ਅਤੇ ਮਾਖਨਲਾਲ ਚਤੁਰਵੇਦੀ ਯੂਨੀਵਰਸਿਟੀ ਸਮੇਤ ਦਿੱਲੀ, ਪਾਂਡੀਚੇਰੀ, ਹੈਦਰਾਬਾਦ ਅਤੇ ਪੰਜਾਬ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨਾਲ ਵੀਡੀਓ ਕਾਨਫਰੰਸ ਜ਼ਰੀਏ, ਲੌਕਡਾਊਨ ਦੌਰਾਨ ਸਿੱਖਿਆ ਸੈਸ਼ਨ ਅਤੇ ਔਨਲਾਈਨ ਅਧਿਆਪਨ ਦੇ ਵਿਸ਼ੇ ਤੇ ਚਰਚਾ ਕੀਤੀ। ਉਪ ਰਾਸ਼ਟਰਪਤੀ ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ ਦੇ ਚੇਅਰਮੈਨ ਹਨ ਅਤੇ ਤਿੰਨ ਕੇਂਦਰੀ ਯੂਨੀਵਰਸਿਟੀਆਂ ਦੇ ਚਾਂਸਲਰ ਹਨ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਆਮ ਸਥਿਤੀ ਬਹਾਲ ਹੋਣ ਵਿੱਚ ਸਮਾਂ ਲਗ ਸਕਦਾ ਹੈ। ਉਹ ਅਜਿਹੀ ਸਥਿਤੀ ਵਿੱਚ ਸਿੱਖਿਆ ਸੈਸ਼ਨ ਨੂੰ ਸੁਚਾਰੂ ਰੂਪ ਨਾਲ ਜਾਰੀ ਰੱਖਣ ਲਈ ਯੂਨੀਵਰਸਿਟੀਆਂ ਦੁਆਰਾ ਕੀਤੇ ਜਾ ਰਹੇ ਪ੍ਰਯਤਨਾਂ ਬਾਰੇ ਜਾਣਕਾਰੀ ਲੈ ਰਹੇ ਸਨ।

ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਬਦਲਦੀ ਹੋਈ ਸਥਿਤੀ ਅਨੁਸਾਰ ਟੈਕਨੋਲੋਜੀ ਦੀ ਸਹੀ ਵਰਤੋਂ ਨਾਲ ਅਧਿਐਨ ਅਤੇ ਅਧਿਆਪਨ ਕਾਰਜ ਨੂੰ ਸੁਚਾਰੂ ਰੂਪ ਨਾਲ ਨਿਰਵਿਘਨ ਜਾਰੀ ਰੱਖਿਆ ਜਾਵੇ ਅਤੇ ਸਾਰੇ ਵਿਦਿਆਰਥੀਆਂ ਨਾਲ ਸੰਵਾਦ ਸਥਾਪਿਤ ਕੀਤਾ ਜਾਵੇ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਅਸਲ ਵਿੱਚ ਇਸ ਚੁਣੌਤੀ ਨੇ ਵੀ ਭਵਿੱਖ ਲਈ ਨਵੇਂ ਅਵਸਰ ਪ੍ਰਦਾਨ ਕੀਤੇ ਹਨ ਜਦੋਂ ਔਨਲਾਈਨ ਸਿੱਖਿਆ, ਪਰੰਪਰਾਗਤ ਸਿੱਖਿਆ ਪੱਧਤੀ ਦੀ ਸੰਪੂਰਕ ਬਣ ਜਾਵੇਗੀ। ਇਹ ਚੁਣੌਤੀ ਸਾਨੂੰ ਨਵੇਂ ਸਮਾਧਾਨ ਲੱਭਣ ਲਈ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਕਟ ਦੇ ਬਾਅਦ ਵੀ ਸਿੱਖਿਆ ਵਿੱਚ ਟੈਕਨੋਲੋਜੀ ਅਧਾਰਿਤ ਪ੍ਰਣਾਲੀ ਆਮ ਤੌਰ ਤੇ ਵੀ ਵਰਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਯੂਨੀਵਰਸਿਟੀਆਂ ਦੁਆਰਾ ਅਧਿਐਨ ਅਤੇ ਅਧਿਆਪਨ ਨੂੰ ਨਿਰਵਿਘਨ ਰੱਖਣ ਲਈ ਕੀਤੇ ਗਏ ਪ੍ਰਯਤਨਾਂ ਤੇ ਤਸੱਲੀ ਪ੍ਰਗਟਾਈ।

ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀਆਂ ਅਤੇ ਸਿੱਖਿਅ ਸੰਸਥਾਨਾਂ ਨੂੰ ਕਿਹਾ ਕਿ ਉਹ ਹੋਸਟਲਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਦੀ ਸਿਹਤ ਨੂੰ ਸੁਨਿਸ਼ਚਿਤ ਕਰਨ। ਉਹ ਸਰਕਾਰ ਅਤੇ ਸਿਹਤ ਮਾਹਿਰਾਂ ਦੁਆਰਾ ਕੀਤੇ ਗਏ ਸੋਸ਼ਲ ਡਿਸਟੈਂਸਿੰਗ ਜਿਹੇ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਸੁਨਿਸ਼ਚਿਤ ਕਰਨ।

ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਲੌਕਡਾਊਨ ਦੌਰਾਨ ਉਹ ਕੁਦਰਤ ਨਾਲ ਕੁਝ ਸਮਾਂ ਬਿਤਾਉਣ, ਕੁਝ ਕਸਰਤ ਕਰਦੇ ਰਹਿਣ, ਅਰਾਮਤਲਬ ਜੀਵਨ ਸ਼ੈਲੀ ਦਾ ਤਿਆਗ ਕਰਨ ਅਤੇ ਤੰਦਰੁਸਤ ਭੋਜਨ ਸ਼ੈਲੀ ਅਪਨਾਉਣ।

 

ਸ਼੍ਰੀ ਨਾਇਡੂ ਨੇ ਯੂਨੀਵਰਸਿਟੀਆਂ ਨੂੰ ਤਾਕੀਦ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਸਮੇਂ ਦੀ ਠੀਕ ਵਰਤੋਂ ਕਰਨ ਅਤੇ ਯੂਨੀਵਰਸਿਟੀਆਂ ਦੁਆਰਾ ਉਪਲੱਬਧ ਕਰਵਾਈ ਜਾ ਰਹੀ ਈ-ਪਾਠਕ੍ਰਮ ਸਮੱਗਰੀ ਦਾ ਅਧਿਐਨ ਕਰਨ ਦੀ ਸਲਾਹ ਦੇਣ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਮੋਬਾਈਲ ਫੋਨ ਜਿਹੇ ਉਪਕਰਣਾਂ ਤੇ ਅਧਿਕ ਸਮਾਂ ਖ਼ਰਾਬ ਨਾ ਕਰਨ, ਲੌਕਡਾਊਨ ਦੀ ਇਸ ਮਿਆਦ ਵਿੱਚ ਕੋਈ ਨਵੀਂ ਭਾਸ਼ਾ ਸਿੱਖਣ ਦਾ ਪ੍ਰਯਤਨ ਕਰਨ।

ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤਰ ਦੇ ਕਿਸੇ ਸਮਾਜਸੇਵੀ ਸੰਗਠਨ ਨਾਲ ਜੁੜ ਕੇ ਸਮਾਜ ਸੇਵਾ ਦੇ ਕਾਰਜ ਵੀ ਕਰ ਸਕਦੇ ਹਨ। ਉਨ੍ਹਾਂ ਨੇ ਉਮੀਦ ਕੀਤੀ ਕਿ ਵਿਦਿਆਰਥੀ ਅਤੇ ਸਾਰੇ ਨਾਗਰਿਕ ਸਰਕਾਰ ਦੁਆਰਾ ਸਮੇਂ-ਸਮੇਂ ਤੇ ਜਾਰੀ ਕੀਤੇ ਜਾ ਰਹੇ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ।

ਇਸ ਅਵਸਰ ਤੇ ਉਪ ਰਾਸ਼ਟਰਪਤੀ ਦੇ ਸਕੱਤਰ, ਡਾ. ਆਈ ਵੀ ਸੁੱਬਾਰਾਓ ਵੀ ਹਾਜ਼ਰ ਰਹੇ।

 

*****

ਵੀਆਰਆਰਕੇ/ਐੱਮਐੱਸਵਾਈ/ਆਰਕੇ


(Release ID: 1614078) Visitor Counter : 130