ਵਿੱਤ ਮੰਤਰਾਲਾ
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ: ਹੁਣ ਤੱਕ ਦੀ ਪ੍ਰਗਤੀ
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ 32 ਕਰੋੜ ਤੋਂ ਵੱਧ ਲੋਕਾਂ ਨੂੰ ਮਿਲੀ 29,352 ਕਰੋੜ ਰੁਪਏ ਦੀ ਵਿੱਤੀ ਮਦਦ
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ 5.29 ਕਰੋੜ ਲਾਭਾਰਥੀਆਂ ’ਚ ਅਨਾਜ ਦਾ ਮੁਫ਼ਤ ਰਾਸ਼ਨ ਵੰਡਿਆ
97.8 ਲੱਖ ਮੁਫ਼ਤ ਉੱਜਵਲਾ ਸਿਲੰਡਰ ਡਿਲਿਵਰ ਕੀਤੇ
ਈਪੀਐੱਫ਼ਓ ਦੇ 2.1 ਲੱਖ ਮੈਂਬਰਾਂ ਨੇ 510 ਕਰੋੜ ਰੁਪਏ ਦੀ ਰਕਮ ਈਪੀਐੱਫ਼ਓ ਤੋਂ ਨਾ–ਮੋੜਨਯੋਗ ਅਡਵਾਂਸ ਵਜੋਂ ਔਨਲਾਈਨ ਕਢਵਾ ਕੇ ਲਾਭ ਲਿਆ
ਪੀਐੱਮ–ਕਿਸਾਨ ਦੀ ਪਹਿਲੀ ਕਿਸ਼ਤ: 7.47 ਕਰੋੜ ਕਿਸਾਨਾਂ ਨੂੰ 14,946 ਕਰੋੜ ਰੁਪਏ ਟ੍ਰਾਂਸਫ਼ਰ ਕੀਤੇ
ਮਹਿਲਾ ਜਨ–ਧਨ ਖਾਤਾ–ਧਾਰਕਾਂ ਨੂੰ 9930 ਕਰੋੜ ਰੁਪਏ ਦੀ ਭਰੌਤੀ ਦਿੱਤੀ
ਲਗਭਗ 2.82 ਕਰੋੜ ਬਜ਼ੁਰਗ ਵਿਅਕਤੀਆਂ,ਵਿਧਵਾਵਾਂ ਤੇ ਦਿਵਯਾਂਗਾਂ ਨੂੰ 1400 ਕਰੋੜ ਰੁਪਏ ਭਰੌਤੀ ਦਿੱਤੀ
2.17 ਕਰੋੜ ਇਮਾਰਤੀ ਤੇ ਨਿਰਮਾਣ ਕਾਮਿਆਂ ਨੂੰ ਮਿਲੀ 3071 ਕਰੋੜ ਰੁਪਏ ਦੀ ਵਿੱਤੀ ਮਦਦ
Posted On:
13 APR 2020 4:11PM by PIB Chandigarh
ਸਮਾਜ ਦੇ ਗ਼ਰੀਬ ਵਰਗਾਂ ਲਈ ਬੁਨਿਆਦੀ ਸੁਵਿਧਾਵਾਂ ਯਕੀਨੀ ਬਣਾਉਣ ਲਈ ਅਤੇ ਉਨ੍ਹਾਂ ਉੱਤੇ ਕੋਵਿਡ–19 ਕਾਰਨ ਲਾਗੂ ਲੌਕਡਾਊਨ ਦਾ ਕੋਈ ਮਾੜਾ ਅਸਰ ਨਾ ਪਵੇ, ਇਸ ਲਈ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ 26 ਮਾਰਚ, 2020 ਨੂੰ 1.70 ਲੱਖ ਕਰੋੜ ਰੁਪਏ ਦੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਦਾ ਐਲਾਨ ਕੀਤਾ ਸੀ ਕਿ ਤਾਂ ਜੋ ਅਜਿਹੇ ਲੋਕ ਲੌਕਡਾਊਨ ਦੇ ਅਸਰ ਤੋਂ ਸੁਰੱਖਿਅਤ ਰਹਿ ਸਕਣ।
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਦੇ ਹਿੱਸੇ ਵਜੋਂ, ਸਰਕਾਰ ਨੇ ਔਰਤਾਂ, ਗ਼ਰੀਬ ਬਜ਼ੁਰਗਾਂ ਤੇ ਕਿਸਾਨਾਂ ਨੂੰ ਮੁਫ਼ਤ ਅਨਾਜ ਤੇ ਨਕਦ ਭੁਗਤਾਨ ਦੇਣ ਦਾ ਐਲਾਨ ਕੀਤਾ ਸੀ। ਇਹ ਪੈਕੇਜ ਤੁਰੰਤ ਲਾਗੂ ਹੋਵੇ, ਇਸ ਲਈ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਵਿੱਤ ਮੰਤਰਾਲਾ, ਸਬੰਧਤ ਮੰਤਰੀ, ਕੈਬਿਨੇਟ ਸਕੱਤਰੇਤ ਤੇ ਪ੍ਰਧਾਨ ਮੰਤਰੀ ਦਫ਼ਤਰ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਕਿ ਇਹ ਰਾਹਤ ਕਦਮ ਛੇਤੀ ਤੋਂ ਛੇਤੀ ਲੋੜਵੰਦਾਂ ਤੱਕ ਪੁੱਜਣ ਅਤੇ ਲੌਕਡਾਊਨ ਦੀ ਪਾਲਣਾ ਲਗਾਤਾਰ ਹੁੰਦੀ ਰਹਿ ਸਕੇ।
ਲਾਭਾਰਥੀਆਂ ਤੱਕ ਤੁਰੰਤ ਤੇ ਕਾਰਜਕੁਸ਼ਲ ਤਰੀਕੇ ਰਕਮ ਟ੍ਰਾਂਸਫ਼ਰ ਕਰਨ ਲਈ ਫ਼ਿਨਟੈੱਕ ਤੇ ਡਿਜੀਟਲ ਟੈਕਨਾਲੋਜੀ ਵਰਤੀ ਜਾ ਰਹੀ ਹੈ। ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ ਭਾਵ ਉਹ ਟ੍ਰਾਂਸਫ਼ਰ ਜੋ ਇਹ ਯਕੀਨੀ ਬਣਾਏ ਕਿ ਰਕਮ ਸਿੱਧੀ ਲਾਭਾਰਥੀ ਦੇ ਖਾਤੇ ਵਿੱਚ ਜਾ ਕੇ ਜਮ੍ਹਾ ਹੋਵੇ, ਕਿਸੇ ਵੀ ਤਰ੍ਹਾਂ ਦੀ ਲੀਕੇਜ ਦਾ ਖਾਤਮਾ ਹੋਵੇ ਅਤੇ ਕਾਰਜਕੁਸ਼ਲਤਾ ਵਿੱਚ ਸੁਧਾਰ ਹੋਵੇ, ਇਨ੍ਹਾਂ ਗੱਲਾਂ ਦਾ ਖ਼ਿਆਲ ਰੱਖਿਆ ਗਿਆ ਹੈ। ਇਸ ਨੇ ਲਾਭਾਰਥੀ ਦੇ ਖਾਤੇ ਵਿੱਚ ਰਕਮ ਸਿੱਧੀ ਜਮ੍ਹਾ ਕਰਵਾਉਣਾ ਯਕੀਨੀ ਬਣਾਇਆ ਹੈ ਤੇ ਲਾਭਾਰਥੀ ਨੂੰ ਖੁਦ ਕਿਸੇ ਸ਼ਾਖਾ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ।
13 ਅਪ੍ਰੈਲ, 2020 ਨੂੰ, 32.32 ਕਰੋੜ ਲਾਭਾਰਥੀਆਂ ਨੂੰ ਇਸ ਪੈਕੇਜ ਅਧੀਨ 29,352 ਕਰੋੜ ਰੁਪਏ ਦੀ ਸਿੱਧੀ ਨਕਦ ਸਹਾਇਤਾ ‘ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ’ (ਡੀਬੀਟੀ) ਰਾਹੀਂ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ:
ਹੁਣ ਤੱਕ ਅਪ੍ਰੈਲ ਲਈ 40 ਲੱਖ ਮੀਟ੍ਰਿਕ ਟਨ ਵਿੱਚੋਂ 31 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ 20.11 ਲੱਖ ਮੀਟ੍ਰਿਕ ਟਨ ਅਨਾਜ ਚੁੱਕ ਲਿਆ ਗਿਆ ਹੈ। 2.65 ਲੱਖ ਮੀਟ੍ਰਿਕ ਟਨ 16 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਅਪ੍ਰੈਲ 2020 ਦੀ ਹੱਕਦਾਰੀ ਵਜੋਂ 1.19 ਕਰੋੜ ਰਾਸ਼ਨ ਕਾਰਡਾਂ ਦੁਆਰਾ ਕਵਰ ਹੁੰਦੇ 5.29 ਕਰੋੜ ਲਾਭਾਰਥੀਆਂ ਨੂੰ ਵੰਡਿਆ ਗਿਆ ਹੈ। ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 3985 ਟਨ ਦਾਲਾਂ ਵੀ ਡਿਸਪੈਚ ਕੀਤੀਆਂ ਗਈਆਂ ਹਨ।
ਪ੍ਰਧਾਨ ਮੰਤਰੀ ਉਜਵਲਾ ਲਾਭਾਰਥੀਆਂ ਨੂੰ ਮੁਫ਼ਤ ਗੈਸ ਸਿਲੰਡਰ:–
ਇਸ ਪੀਐੱਮਯੂਵਾਈ ਯੋਜਨਾ ਤਹਿਤ ਹੁਣ ਤੱਕ ਕੁੱਲ 1.39 ਕਰੋੜ ਸਿਲੰਡਰ ਬੁੱਕ ਕੀਤੇ ਗਏ ਹਨ ਅਤੇ 97.8 ਲੱਖ ਪੀਐੱਮਯੂਵਾਈ ਮੁਫ਼ਤ ਸਿਲੰਡਰ ਪਹਿਲਾਂ ਹੀ ਲਾਭਾਰਥੀਆਂ ਨੂੰ ਵੰਡੇ ਜਾ ਚੁੱਕੇ ਹਨ।
ਈਪੀਐੱਫ਼ਪੀਓ ਦੇ ਮੈਂਬਰਾਂ ਨੂੰ 75% ਬਕਾਇਆ ਰਕਮ ਦਾ ਨਾ–ਮੋੜਨਯੋਗ ਅਡਵਾਂਸ ਜਾਂ 3 ਮਹੀਨਿਆਂ ਦੀ ਤਨਖਾਹਾਂ, ਜੋ ਵੀ ਘੱਟ ਹੋਵੇ, ਲੈਣ ਦੀ ਇਜਾਜ਼ਤ ਦਿੱਤੀ ਗਈ ਹੈ:–
ਈਪੀਐੱਫ਼ਓ ਦੇ 2.1 ਲੱਖ ਮੈਂਬਰਾਂ ਨੇ ਹੁਣ ਤੱਕ 510 ਕਰੋੜ ਰੁਪਏ ਔਨਲਾਈਨ ਕਢਵਾਉਣ ਦਾ ਲਾਭ ਲਿਆ ਹੈ।
3 ਮਹੀਨਿਆਂ ਲਈ ਈਪੀਐੱਫ਼ ਅੰਸ਼ਦਾਨ – 100 ਕਾਮਿਆਂ ਦੇ ਸੰਸਥਾਨ ਵਿੱਚ 15,000 ਰੁਪਏ ਪ੍ਰਤੀ ਮਹੀਨਾ ਤੋਂ ਘੱਟ ਤਨਖਾਹ ਲੈਣ ਵਾਲੇ ਈਪੀਐੱਫ਼ਓ ਮੈਂਬਰਾਂ ਦੀਆਂ 24% ਤਨਖਾਹਾਂ ਦਾ ਭੁਗਤਾਨ।
ਅਪ੍ਰੈਲ 2020 ਮਹੀਨੇ ਲਈ 1,000 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਈਪੀਐੱਫ਼ਓ ’ਚ ਜਾਰੀ ਕਰ ਦਿੱਤੀ ਗਈ ਹੈ। 78.74 ਲੱਖ ਲਾਭਾਰਥੀਆਂ ਤੇ ਸਬੰਧਤ ਸੰਸਥਾਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਹ ਯੋਜਨਾ ਲਾਗੂ ਕਰਨ ਲਈ ਐਲਾਨ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਆਮ ਪੁੱਛੇ ਜਾਣ ਵਾਲੇ ਪ੍ਰਸ਼ਨ (ਐੱਫ਼ਏਕਿਊ) ਵੈੱਬਸਾਈਟ ’ਤੇ ਅਪਲੋਡ ਕਰ ਦਿੱਤੇ ਗਏ ਹਨ।
ਮਨਰੇਗਾ:–
ਵਧੀ ਹੋਈ ਦਰ 1 ਅਪ੍ਰੈਲ, 2020 ਤੋਂ ਨੋਟੀਫ਼ਾਈ ਕਰ ਦਿੱਤੀ ਗਈ ਹੈ। ਚਾਲੂ ਵਿੱਤੀ ਸਾਲ ’ਚ, 19.56 ਲੱਖ ਵਿਅਕਤੀਆਂ ਦੇ ਕੰਮ ਲਈ ਮਨੁੱਖੀ–ਦਿਨ ਪੈਦਾ ਕੀਤੇ ਗਏ। ਇਸ ਦੇ ਨਾਲ ਹੀ, 7100 ਕਰੋੜ ਰੁਪਏ ਤਨਖਾਹਾਂ ਤੇ ਸਮੱਗਰੀ ਦੇ ਮੁਲਤਵੀ ਪਏ ਬਕਾਇਆਂ ਦੀ ਅਦਾਇਗੀ ਲਈ ਰਾਜਾਂ ਨੂੰ 7100 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਸਰਕਾਰੀ ਹਸਪਤਾਲਾਂ ਤੇ ਸਿਹਤ ਸੰਭਾਲ ਕੇਂਦਰਾਂ ’ਚ ਸਿਹਤ ਕਾਮਿਆਂ ਲਈ ਬੀਮਾ ਯੋਜਨਾ:
ਇਹ ਯੋਜਨਾ ਨਿਊ ਇੰਡੀਆ ਐਸ਼ਯੋਰੈਂਸ ਵੱਲੋਂ ਚਾਲੂ ਕਰ ਦਿੱਤੀ ਗਈ ਹੈ, ਜਿਸ ਤਹਿਤ 22.12 ਲੱਖ ਸਿਹਤ ਕਾਮੇ ਕਵਰ ਕੀਤੇ ਗਏ ਹਨ।
ਕਿਸਾਨਾਂ ਨੂੰ ਮਦਦ:
ਕੁੱਲ ਭੁਗਤਾਨ ’ਚੋਂ 14,946 ਕਰੋੜ ਰੁਪਏ ਪੀਐੱਮ–ਕਿਸਾਨ ਦੀ ਪਹਿਲੀ ਕਿਸ਼ਤ ਦੇ ਭੁਗਤਾਨ ਵਜੋਂ ਗਏ ਹਨ। ਇਸ ਯੋਜਨਾ ਤਹਿਤ ਸ਼ਨਾਖ਼ਤ ਕੀਤੇ ਗਏ 8 ਕਰੋੜ ਲਾਭਾਰਥੀਆਂ ਵਿੱਚੋਂ ਲਗਭਗ 7.47 ਕਰੋੜ ਦੇ ਖਾਤੇ ਵਿੱਚ ਸਿੱਧੇ 2,000 ਰੁਪਏ ਗਏ ਹਨ।
ਪੀਐੱਮਜੇਡੀਵਾਈ ਮਹਿਲਾ ਖਾਤਾ–ਧਾਰਕਾਂ ਨੂੰ ਮਦਦ:
ਭਾਰਤ ਦੇ ਵੱਡੀ ਗਿਣਤੀ ਪਰਿਵਾਰਾਂ ਦਾ ਪ੍ਰਬੰਧ ਜ਼ਿਆਦਾਤਰ ਔਰਤਾਂ ਹੀ ਵੇਖਦੀਆਂ ਹਨ। ਇਸ ਪੈਕੇਜ ਤਹਿਤ ਜਨ–ਧਨ ਖਾਤਾ–ਧਾਰਕ 19.86 ਕਰੋੜ ਔਰਤਾਂ ਨੂੰ ਆਪੋ–ਆਪਣੇ ਖਾਤੇ ਵਿੱਚ 500–500 ਰੁਪਏ ਮਿਲੇ ਹਨ। 13 ਅਪ੍ਰੈਲ, 2020 ਨੂੰ ਇਸ ਸਿਰਲੇਖ/ਖਾਤੇ ਤਹਿਤ ਕੁੱਲ ਅਦਾਇਗੀ 9,930 ਕਰੋੜ ਰੁਪਏ ਕੀਤੀ ਗਈ।
ਬਜ਼ੁਰਗ ਵਿਅਕਤੀਆਂ, ਵਿਧਵਾਵਾਂ ਤੇ ਦਿਵਯਾਂਗ ਵਿਅਕਤੀਆਂ ਨੂੰ ਮਦਦ
ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ (ਐੱਨਐੱਸਏਪੀ – ਰਾਸ਼ਟਰੀ ਸਮਾਜਕ ਸਹਾਇਤਾ ਪ੍ਰੋਗਰਾਮ) ਰਾਹੀਂ ਲਗਭਗ 2.82 ਕਰੋੜ ਬਜ਼ੁਰਗ ਵਿਅਕਤੀਆਂ, ਵਿਧਵਾਵਾਂ ਤੇ ਦਿਵਯਾਂਗ ਵਿਅਕਤੀਆਂ ਨੂੰ 1,400 ਕਰੋੜ ਰੁਪਏ ਵੰਡੇ ਗਏ। ਹਰੇਕ ਲਾਭਾਰਥੀ ਨੂੰ ਇਸ ਯੋਜਨਾ ਤਹਿਤ ਪਹਿਲੀ ਕਿਸ਼ਤ ਵਜੋਂ 500 ਰੁਪਏ ਐਕਸ–ਗ੍ਰੇਸ਼ੀਆ ਨਕਦ ਪ੍ਰਾਪਤ ਹੋਏ। 500 ਰੁਪਏ ਦੀ ਇੱਕ ਹੋਰ ਕਿਸ਼ਤ ਅਗਲੇ ਮਹੀਨੇ ਅਦਾ ਕੀਤੀ ਜਾਵੇਗੀ।
ਇਮਾਰਤੀ ਤੇ ਹੋਰ ਨਿਰਮਾਣ ਕਾਮਿਆਂ ਨੂੰ ਮਦਦ:
2.17 ਕਰੋੜ ਇਮਾਰਤੀ ਤੇ ਨਿਰਮਾਣ ਕਾਮਿਆਂ ਨੇ ਰਾਜ ਸਰਕਾਰ ਵੱਲੋਂ ਸੰਚਾਲਿਤ ਇਮਾਰਤੀ ਤੇ ਨਿਰਮਾਣ ਕਾਮਿਆਂ ਦੇ ਫ਼ੰਡ ’ਚੋਂ ਵਿੱਤੀ ਮਦਦ ਪ੍ਰਾਪਤ ਕੀਤੀ। ਇਸ ਤਹਿਤ 3,071 ਕਰੋੜ ਰੁਪਏ ਲਾਭਾਰਥੀਆਂ ਨੂੰ ਦਿੱਤੇ ਗਏ ਸਨ।
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ
13/04/2020 ਤੱਕ ਕੁੱਲ ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ
ਯੋਜਨਾ
|
ਲਾਭਾਰਥੀਆਂ ਦੀ ਗਿਣਤੀ
|
ਰਕਮ
|
ਪੀਐੱਮਜੇਡੀਵਾਇ ਮਹਿਲਾ ਖਾਤਾ–ਧਾਰਕਾਂ ਨੂੰ ਮਦਦ
|
19.86 ਕਰੋੜ (97%)
|
9930 ਕਰੋੜ
|
ਐੱਨਐੱਸਏਪੀ ਨੂੰ ਮਦਦ (ਬਜ਼ੁਰਗ ਵਿਧਵਾਵਾਂ, ਦਿਵਯਾਂਗ, ਸੀਨ.ਅਰ ਸਿਟੀਜ਼ਨ)
|
2.82 ਕਰੋੜ (100%)
|
1405 ਕਰੋੜ
|
ਪੀਐੱਮ–ਕਿਸਾਨ ਤਹਿਤ ਕਿਸਾਨਾਂ ਨੂੰ ਫ਼ਰੰਟ–ਲੋਡੇਡ ਭੁਗਤਾਨ
|
7.47 ਕਰੋੜ (8 ਕਰੋੜ ਵਿੱਚੋਂ)
|
14,946 ਕਰੋੜ
|
ਇਮਾਰਤੀ ਤੇ ਹੋਰ ਨਿਰਮਾਣ ਕਾਮਿਆਂ ਨੂੰ ਮਦਦ
|
2.17 ਕਰੋੜ
|
3071 ਕਰੋੜ
|
ਕੁੱਲ ਜੋੜ
|
32.32 ਕਰੋੜ
|
29,352 ਕਰੋੜ
|
****
ਆਰਐੱਮ/ਕੇਐੱਮਐੱਨ
(Release ID: 1614076)
Visitor Counter : 355
Read this release in:
English
,
Urdu
,
Marathi
,
Hindi
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam