ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ–19 ਬਾਰੇ ਅੱਪਡੇਟ
Posted On:
07 APR 2020 6:21PM by PIB Chandigarh
ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਾਅ ਰੋਕਣ ਤੇ ਇਸ ਸਬੰਧੀ ਹੋਰ ਪ੍ਰਬੰਧ ਕਰਨ ਲਈ ਭਾਰਤ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਇਸ ਮਹਾਮਾਰੀ ਦੀ ਰੋਕਥਾਮ ਲਈ ਕਈ ਸਰਗਰਮ ਮਿਆਰੀ ਕਦਮ ਚੁੱਕੇ ਹਨ। ਇਨ੍ਹਾਂ ਦੀ ਉੱਚ–ਪੱਧਰ ’ਤੇ ਨਿਯਮਿਤ ਰੂਪ ਵਿੱਚ ਸਮੀਖਿਆ ਤੇ ਨਿਗਰਾਨੀ ਕੀਤੀ ਜਾਂਦੀ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਲਸਟਰ ਕੰਟੇਨਮੈਂਟ ਅਤੇ ਆਊਟਬ੍ਰੇਕ ਕੰਟੇਨਮੈਂਟ ਲਈ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹਨ। ਘਰਾਂ ’ਚ ਕੁਆਰੰਟੀਨ ਤਹਿਤ ਰੱਖੇ ਗਏ ਸ਼ੱਕੀ ਮਰੀਜ਼ਾਂ ਤੇ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਵਿਅਕਤੀਆਂ ਦੀ ਸਿਹਤ ’ਤੇ ਨਜ਼ਰ ਰੱਖਣ, ਨਾਗਰਿਕਾਂ ਨੂੰ ਤਾਜ਼ਾ ਜਾਣਕਾਰੀ ਮੁਹੱਈਆ ਕਰਵਾਉਣ, ਹੀਟ ਮੈਪਸ ਦੀ ਵਰਤੋਂ ਕਰਕੇ ਅਨੁਮਾਨ ਦੇ ਆਧਾਰ ’ਤੇ ਵਿਸ਼ਲੇਸ਼ਣ ਕਰਨ, ਐਂਬੂਲੈਂਸਾਂ ਦੀ ਮੌਕੇ ’ਤੇ ਟ੍ਰੈਕਿੰਗ ਤੇ ਕੀਟਾਣੂ–ਮੁਕਤ ਕਰਨ ਦੀਆਂ ਸੇਵਾਵਾਂ, ਡਾਕਟਰਾਂ ਤੇ ਹੈਲਥਕੇਅਰ ਪ੍ਰੋਫ਼ੈਸ਼ਨਲਾਂ ਨੂੰ ਹਕੀਕੀ ਸਿਖਲਾਈ (ਵਰਚੁਅਲ ਟ੍ਰੇਨਿੰਗ) ਤੇ ਟੈਲੀ–ਕਾਊਂਸਲਿੰਗ ਲਈ ਟੈਕਨੋਲੋਜੀ ਦੀ ਮਦਦ ਨਾਲ ਚੌਕਸੀ, ਨਿਗਰਾਨੀ, ਕੁਆਰੰਟੀਨ ਸੁਵਿਧਾਵਾਂ ਵਾਸਤੇ ਵਿਭਿੰਨ ਜ਼ਿਲ੍ਹਿਆਂ ’ਚ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।
ਮੰਤਰਾਲੇ ਨੇ ਕੋਵਿਡ–19 ਦਾ ਪ੍ਰਬੰਧ ਦੇਖਣ ਲਈ ਅਪਡੇਟਡ ਟ੍ਰੇਨਿੰਗ ਸੰਸਾਧਨ ਸਮੱਗਰੀ ਤੇ ਵੀਡੀਓ ਸਮੱਗਰੀ ਪ੍ਰਕਾਸ਼ਿਤ ਕੀਤੀ ਹੈ। ਇਹ https://www.mohfw.gov.in/ ਉੱਤੇ ਉਪਲੱਬਧ ਹੈ।
ਕੋਵਿਡ–19 ਦੇ ਸ਼ੱਕੀ/ਪੁਸ਼ਟੀ ਹੋਏ ਮਾਮਲਿਆਂ ਦੇ ਵਾਜਬ ਪ੍ਰਬੰਧ ਲਈ ਇੱਕ ਦਿਸ਼ਾ–ਨਿਰਦੇਸ਼ ਦਸਤਾਵੇਜ਼ ਵੀ ਜਾਰੀ ਕੀਤਾ ਗਿਆ ਹੈ, ਜਿਸ ਤੱਕ ਇੱਥੇ ਪਹੁੰਚ ਕੀਤੀ ਜਾ ਸਕਦੀ ਹੈ:
https://www.mohfw.gov.in/pdf/FinalGuidanceonMangaementofCovidcasesversion2.pdf
ਕੋਵਿਡ–19 ਮਰੀਜ਼ਾਂ ਨੂੰ ਦੇਖਭਾਲ਼ ਮੁਹੱਈਆ ਕਰਵਾਉਣ ਲਈ ਵਾਜਬ ਕੋਵਿਡ–19 ਸਮਰਪਿਤ ਸੁਵਿਧਾ ਦੀ ਸ਼ਨਾਖ਼ਤ ਲਈ ਸਿਖਲਾਈ ਤੇ ਫ਼ੈਸਲਾ ਲੈਣ ਦੇ ਪ੍ਰਬੰਧ ਵਜੋਂ ਕੋਵਿਡ–19 ਕੇਸਾਂ ਦੇ ਵਿਭਿੰਨ ਵਰਗਾਂ ਲਈ ਤਿੰਨ ਕਿਸਮ ਦੀਆਂ ਸੁਵਿਧਾਵਾਂ ਸਥਾਪਿਤ ਕੀਤੀਆਂ ਜਾਣਗੀਆਂ:
1. ਕੋਵਿਡ ਕੇਅਰ ਸੈਂਟਰ (ਸੀਸੀਸੀ) :
ਕ. ਮਾਮੂਲੀ ਜਾਂ ਬਹੁਤ ਮਾਮੂਲੀ ਕੇਸ ਜਾਂ ਕੋਵਿਡ ਦੇ ਸ਼ੱਕੀ ਕੇਸ।
ਖ. ਆਰਜ਼ੀ ਸੁਵਿਧਾਵਾਂ। ਇਹ ਹੋਸਟਲਾਂ, ਹੋਟਲਾਂ, ਸਕੂਲਾਂ, ਸਟੇਡੀਅਮਾਂ, ਲੌਜਸ – ਸਰਕਾਰੀ ਤੇ ਨਿਜੀ ਦੋਵੇਂ – ਆਦਿ ’ਚ ਸਥਾਪਿਤ ਕੀਤੀਆਂ ਜਾ ਸਕਦੀਆਂ ਹਨ।
ਗ. ਲੋੜ ਪੈਣ ’ਤੇ, ਮੌਜੂਦਾ ਕੁਆਰੰਟੀਨ ਸੁਵਿਧਾਵਾਂ ਕੋਵਿਡ ਕੇਅਰ ਸੈਂਟਰਾਂ ’ਚ ਵੀ ਤਬਦੀਲ ਕੀਤੀਆਂ ਜਾ ਸਕਦੀਆਂ ਹਨ।
ਘ. ਰੈਫ਼ਰਲ ਲਈ ਜ਼ਰੂਰ ਹੀ ਇੱਕ ਜਾਂ ਹੋਰ ਸਮਰਪਿਤ ਕੋਵਿਡ ਸਿਹਤ ਕੇਂਦਰ ਤੇ ਘੱਟੋ–ਘੱਟ ਇੱਕ ਸਮਰਪਿਤ ਕੋਵਿਡ ਹਸਪਤਾਲ ਮੈਪ ਕੀਤੇ ਜਾ ਸਕਦੇ ਹਨ।
2. ਸਮਰਪਿਤ ਕੋਵਿਡ ਸਿਹਤ ਕੇਂਦਰ (ਡੀਸੀਐੱਚਸੀ):
ਕ. ਉਨ੍ਹਾਂ ਸਾਰੇ ਕੇਸਾਂ ਦੀ ਦੇਖਭਾਲ਼ ਕਰਨਗੇ, ਜਿਨ੍ਹਾਂ ਨੂੰ ਕਲੀਨਿਕਲ ਤੌਰ ’ਤੇ ਦਰਮਿਆਨੇ ਕਰਾਰ ਦਿੱਤਾ ਗਿਆ ਹੈ।
ਖ. ਇਹ ਜਾਂ ਤਾਂ ਮੁਕੰਮਲ ਹਸਪਤਾਲ ਜਾਂ ਇੱਕ ਹਸਪਤਾਲ ’ਚ ਇੱਕ ਵੱਖਰਾ ਬਲਾਕ, ਜਿਸ ਵਿੱਚ ਵੱਖਰਾ ਪ੍ਰਵੇਸ਼/ਨਿਕਾਸੀ ਦੁਆਰ/ਜ਼ੋਨਿੰਗ ਹੋਣੇ ਚਾਹੀਦੇ ਹਨ।
ਗ. ਇਨ੍ਹਾਂ ਹਸਪਤਾਲਾਂ ’ਚ ਬਿਸਤਰੇ ਹੋਣਗੇ ਤੇ ਆਕਸੀਜਨ ਦੀ ਮਦਦ ਯਕੀਨੀ ਤੌਰ ’ਤੇ ਹੋਵੇਗੀ।
3. ਸਮਰਪਿਤ ਕੋਵਿਡ ਹਸਪਤਾਲ (ਡੀਸੀਐੱਚ):
ਕ. ਜਿਹੜੇ ਮਾਮਲੇ ਕਲੀਨਿਕਲ ਤੌਰ ’ਤੇ ਗੰਭੀਰ ਕਿਸਮ ਦੇ ਕਰਾਰ ਦਿੱਤੇ ਗਏ ਹਨ, ਉਹ ਮੁੱਖ ਤੌਰ ’ਤੇ ਵਿਆਪਕ ਦੇਖਭਾਲ਼ ਮੁਹੱਈਆ ਕਰਵਾਉਣਗੇ।
ਖ. ਇਹ ਜਾਂ ਤਾਂ ਇੱਕ ਮੁਕੰਮਲ ਹਸਪਤਾਲ ਹੋਣਾ ਚਾਹੀਦਾ ਹੈ ਜਾਂ ਕਿਸੇ ਹਸਪਤਾਲ ’ਚ ਵੱਖਰਾ ਬਲਾਕ ਹੋਣਾ ਚਾਹੀਦਾ ਹੈ, ਜਿਸ ਦਾ ਤਰਜੀਹੀ ਤੌਰ ’ਤੇ ਵੱਖਰਾ ਪ੍ਰਵੇਸ਼/ਨਿਕਾਸੀ ਦੁਆਰ ਹੋਵੇ।
ਗ. ਪੂਰੀ ਤਰ੍ਹਾਂ ਆਈਸੀਯੂ, ਵੈਂਟੀਲੇਟਰਾਂ ਤੇ ਬਿਸਤਰਿਆਂ ਨਾਲ ਲੈਸ, ਜਿੱਥੇ ਆਕਸੀਜਨ ਦੀ ਮਦਦ ਯਕੀਨੀ ਤੌਰ ’ਤੇ ਹੋਵੇ।
ਹੁਣ ਤੱਕ 4421 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 117 ਮੌਤਾਂ ਰਿਪੋਰਟ ਹੋ ਚੁੱਕੀਆਂ ਹਨ। 326 ਵਿਅਕਤੀਆਂ ਦਾ ਇਲਾਜ ਹੋ ਚੁੱਕਿਆ ਹੈ/ਇਲਾਜ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਮਿਲ ਚੁੱਕੀ ਹੈ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾੱਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲੱਬਧ ਹੈ https://www.mohfw.gov.in/pdf/coronvavirushelplinenumber.pdf
*****
ਐੱਮਵੀ
(Release ID: 1612068)
Visitor Counter : 206
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam