ਰੇਲ ਮੰਤਰਾਲਾ
ਭਾਰਤੀ ਰੇਲਵੇ ਛੇਤੀ ਨਾਲ ਸੰਗਠਨ ਵਿੱਚ ਹੀ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਓਵਰਆਲ ਬਣਾਉਣ ਦੇ ਕਾਰਜ ਵਿੱਚ ਜੁਟਿਆ
ਰੇਲਵੇ ਆਪਣੇ ਡਾਕਟਰਾਂ ਅਤੇ ਪੈਰਾਮੈਡਿਕਸ ਲਈ ਰੋਜ਼ਾਨਾ 1000 ਸੁਰੱਖਿਆਤਮਕ ਓਵਰਆਲ ਬਣਾਉਣ ਦੇ ਯਤਨਾਂ ਵਿੱਚ
ਰੇਲਵੇ ਦੁਆਰਾ ਸਮੇਂ ਦੀ ਲੋੜ ਅਨੁਸਾਰ ਫਰੰਟਲਾਈਨ 'ਤੇ ਕੰਮ ਕਰ ਰਹੇ ਦੂਜੇ ਮੈਡੀਕਲ ਪ੍ਰੋਫੈਸ਼ਨਲਾਂ ਨੂੰ 50% ਓਵਰਆਲ ਸਪਲਾਈ ਕਰਨ ਬਾਰੇ ਵਿਚਾਰ
ਜਗਾਧਰੀ ਸਥਿਤ ਰੇਲਵੇ ਵਰਕਰਸ਼ਾਪ ਪਹਿਲੀ ਅਜਿਹੀ ਵਰਕਸ਼ਾਪ ਜੋ ਅਜਿਹੇ ਓਵਰਆਲ ਬਣਾ ਰਹੀ ਹੈ, ਹੁਣ 17 ਰੇਲਵੇ ਵਰਕਸ਼ਾਪਾਂ ਅਜਿਹਾ ਕਰਨ ਦੀ ਤਿਆਰੀ ਵਿੱਚ
Posted On:
07 APR 2020 12:45PM by PIB Chandigarh
ਭਾਰਤੀ ਰੇਲਵੇ ਛੇਤੀ ਨਾਲ ਸੰਗਠਨ ਵਿੱਚ ਹੀ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਓਵਰਆਲ ਬਣਾਉਣ ਦੇ ਕਾਰਜ ਵਿੱਚ ਮਿਸ਼ਨ ਮੋਡ ਨਾਲ ਜੁਟ ਗਿਆ ਹੈ। ਜਗਾਧਰੀ ਵਰਕਸ਼ਾਪ ਦੁਆਰਾ ਬਣਾਏ ਗਏ ਇੱਕ ਓਵਰਆਲ ਨੂੰ ਇਸ ਉਦੇਸ਼ ਲਈ ਅਧਿਕਾਰਿਤ ਡੀਆਰਡੀਓ ਲੈਬਾਰਟਰੀ ਨੇ ਹਾਲ ਹੀ ਵਿੱਚ ਪਾਸ ਕਰ ਦਿੱਤਾ ਹੈ। ਪ੍ਰਵਾਨਿਤ ਡਿਜ਼ਾਈਨ ਅਤੇ ਸਮਾਨ ਹੁਣ ਇਸ ਸੁਰੱਖਿਆਤਮਕ ਓਵਰਆਲ ਤਿਆਰ ਕਰਨ ਲਈ ਵੱਖ-ਵੱਖ ਜ਼ੋਨਾਂ ਤਹਿਤ ਆਉਂਦੀਆਂ ਵਰਕਸ਼ਾਪਾਂ ਵਿੱਚ ਵਰਤਿਆ ਜਾਵੇਗਾ। ਇਹ ਪੀਪੀਈ ਓਵਰਆਲ ਰੇਲਵੇ ਡਾਕਟਰਾਂ ਅਤੇ ਪੈਰਾਮੈਡਿਕਸ, ਜੋ ਕਿ ਰੇਲਵੇ ਹਸਪਤਾਲਾਂ ਵਿੱਚ ਕੋਵਿਡ-19 ਤੋਂ ਬਚਾਅ ਲਈ ਫਰੰਟਲਾਈਨ ਵਿੱਚ ਕੰਮ ਕਰ ਰਹੇ ਹਨ, ਦੀ ਉਚਿਤ ਜ਼ਰੂਰੀ ਸੁਰੱਖਿਆ ਸੁਨਿਸ਼ਚਿਤ ਕਰੇਗਾ।
ਰੇਲਵੇ ਵਿੱਚ 1,000 ਅਜਿਹੇ ਸੁਰੱਖਿਆਤਮਕ ਓਵਰਆਲ ਰੋਜ਼ਾਨਾ ਰੇਲਵੇ ਡਾਕਟਰਾਂ ਅਤੇ ਪੈਰਾਮੈਡਿਕਸ ਲਈ ਤਿਆਰ ਕਰਨ ਲਈ ਸੁਵਿਧਾਵਾਂ ਦਾ ਪ੍ਰਬੰਧ ਹੋ ਰਿਹਾ ਹੈ। ਤਕਰੀਬਨ 17 ਵਰਕਸ਼ਾਪਾਂ ਇਸ ਕੰਮ ਵਿੱਚ ਹਿੱਸਾ ਪਾਉਣਗੀਆਂ।
ਰੇਲਵੇ ਦੇਸ਼ ਦੇ ਦੂਜੇ ਮੈਡੀਕਲ ਪ੍ਰੋਫੈਸ਼ਨਲਾਂ ਨੂੰ ਇਨ੍ਹਾਂ ਵਿੱਚੋਂ 50 % ਨਵੇਂ ਪੀਪੀਈ ਓਵਰਆਲ ਸਪਲਾਈ ਕਰਨ ਬਾਰੇ ਸੋਚ ਰਿਹਾ ਹੈ।
ਸਾਰੇ ਓਵਰਾਲਾਂ ਲਈ ਸਮੱਗਰੀ ਜਗਾਧਰੀ ਵਿਖੇ ਹੀ ਹਾਸਲ ਕੀਤੀ ਜਾਵੇਗੀ ਜੋ ਕਿ ਪੰਜਾਬ ਦੇ ਬਹੁਤ ਸਾਰੇ ਕੱਪੜਾ ਉਦਯੋਗਾਂ ਦੇ ਨੇੜੇ ਸਥਿਤ ਹੈ।
ਆਉਣ ਵਾਲੇ ਦਿਨਾਂ ਵਿੱਚ ਉਤਪਾਦਨ ਸੁਵਿਧਾਵਾਂ ਵਿੱਚ ਹੋਰ ਸੁਧਾਰ ਲਿਆਂਦਾ ਜਾਵੇਗਾ। ਇਸ ਓਵਰਆਲ ਦੇ ਵਿਕਾਸ ਦਾ ਕੋਵਿਡ ਵਿਰੁੱਧ ਜੰਗ ਵਿੱਚ ਜੂਝ ਰਹੀਆਂ ਹੋਰ ਸਰਕਾਰੀ ਏਜੰਸੀਆਂ ਦੁਆਰਾ ਸੁਆਗਤ ਕੀਤਾ ਜਾ ਰਿਹਾ ਹੈ।
ਇਨ੍ਹਾਂ ਪੀਪੀਈਜ਼ ਦੀਆਂ ਤਕਨੀਕੀ ਸਪੈਸੀਫਿਕੇਸ਼ਨਾਂ ਹੁਣ ਤਿਆਰ ਹਨ ਅਤੇ ਮੈਟੀਰੀਅਲ ਦੇ ਸਪਲਾਇਰ ਵੀ ਤਿਆਰ ਹਨ। ਹੁਣ ਜਲਦੀ ਤੋਂ ਜਲਦੀ ਇਨ੍ਹਾਂ ਦਾ ਉਤਪਾਦਨ ਸ਼ੁਰੂ ਹੋ ਸਕਦਾ ਹੈ। ਇਹ ਸ਼ੁਰੂਆਤ ਕੋਵਿਡ-19 ਵਿਰੁੱਧ ਫਰੰਟਲਾਈਨ ਉੱਤੇ ਲੜਾਈ ਲੜ ਰਹੇ ਸਾਡੇ ਡਾਕਟਰਾਂ ਅਤੇ ਪੈਰਾਮੈਡਿਕਸ ਨੂੰ ਭਾਰੀ ਉਤਸ਼ਾਹ ਪ੍ਰਦਾਨ ਕਰੇਗੀ।
ਭਾਰਤੀ ਰੇਲਵੇ ਦਾ ਟੀਚਾ ਪ੍ਰਤੀ ਘੰਟਾ ਹਰ ਸਿਲਾਈ ਮਸ਼ੀਨ ਉੱਤੇ ਤਿੰਨ ਸੈੱਟ ਤਿਆਰ ਕਰਵਾਉਣ ਦਾ ਹੈ। ਇਹ ਉਤਪਾਦਨ ਯੂਨਿਟਾਂ ਅਤੇ ਵਰਕਸ਼ਾਪਾਂ ਵਿੱਚ ਲੋੜੀਂਦੀ ਮਾਤਰਾ ਦੇ ਹਿਸਾਬ ਨਾਲ ਕੀਤਾ ਜਾਵੇਗਾ।
ਇਹ ਨੋਟ ਕਰਨ ਵਾਲੀ ਗੱਲ ਹੈ ਕਿ ਰੇਲਵੇ ਦਾ ਇਹ ਅੰਦਰੂਨੀ ਯਤਨ ਭਾਰਤ ਸਰਕਾਰ ਕੋਲ ਭੇਜੀ ਗਈ ਕੇਂਦਰੀਕ੍ਰਿਤ ਅਤੇ ਐੱਚਐੱਲਐੱਲ ਨੂੰ ਇੰਡੈਂਟ ਰਾਹੀਂ ਭੇਜੀ ਗਈ ਬੇਨਤੀ ਦੇ ਹਿਸਾਬ ਨਾਲ ਹੋਵੇਗਾ।
ਇਸ ਕਿਸਮ ਦੇ ਪੀਪੀਈ ਦਾ ਤੇਜ਼ੀ ਨਾਲ ਵਿਕਾਸ ਦੂਜਿਆਂ ਲਈ ਇੱਕ ਬੈਂਚਮਾਰਕ ਸਿੱਧ ਹੋਵੇਗਾ ਤਾਕਿ ਉਹ ਇਸ ਦੇ ਮਗਰ ਲੱਗ ਕੇ ਕੰਮ ਕਰਨ ਜਿਸ ਨਾਲ ਫਰੰਟਲਾਈਨ ‘ਤੇ ਕੰਮ ਕਰ ਰਹੇ ਲੋਕਾਂ ਦੀ ਸਭ ਤੋਂ ਅਹਿਮ ਸੁਰੱਖਿਆਤਮਕ ਲੋੜ ਪੂਰੀ ਹੋ ਸਕੇਗੀ।
******
ਐੱਸਜੀ/ਐੱਮਕੇਵੀ
(Release ID: 1611937)
Visitor Counter : 168
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam