ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਅਤੇ ਬਹਿਰੀਨ ਦੇ ਸੁਲਤਾਨ ਦਰਮਿਆਨ ਟੈਲੀਫੋਨ ‘ਤੇ ਗੱਲਬਾਤ ਹੋਈ
Posted On:
06 APR 2020 8:34PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਹਿਰੀਨ ਦੇ ਸੁਲਤਾਨ ਸ਼ੇਖ ਹਮਦ ਬਿਨ ਇਸਾ ਅਲ ਖਲੀਫਾ ਨਾਲ ਅੱਜ ਟੈਲੀਫੋਨ ਉੱਤੇ ਗੱਲਬਾਤ ਕੀਤੀ।
ਦੋਹਾਂ ਨੇਤਾਵਾਂ ਨੇ ਕੋਵਿਡ-19 ਨਾਲ ਸਬੰਧਿਤ ਵਰਤਮਾਨ ਸਿਹਤ ਸੰਕਟ ਅਤੇ ਉਸ ਦੇ ਨਤੀਜਿਆਂ ਦੇ ਨਾਲ-ਨਾਲ ਲੌਜੀਸਟਿਕਸ ਦੀ ਲੜੀ ਅਤੇ ਵਿੱਤੀ ਬਜ਼ਾਰਾਂ ਬਾਰੇ ਚਰਚਾ ਕੀਤੀ।
ਸੁਲਤਾਨ ਨੇ ਬਹਿਰੀਨ ਵਿੱਚ ਵਿਸ਼ਾਲ ਭਾਰਤੀ ਭਾਈਚਾਰੇ ਦੀ ਭਲਾਈ ਵੱਲ ਵਿਅਕਤੀਗਤ ਰੂਪ ਨਾਲ ਧਿਆਨ ਦੇਣ ਦਾ ਪ੍ਰਧਾਨ ਮੰਤਰੀ ਨੂੰ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨੇ ਬਹਿਰੀਨ ਦੇ ਅਧਿਕਾਰੀਆਂ ਤੋਂ ਪ੍ਰਵਾਸੀ ਭਾਰਤੀਆਂ ਨੂੰ ਹਮੇਸ਼ਾ ਮਿਲਦੇ ਪਿਆਰ ਅਤੇ ਸਨੇਹ ਲਈ ਉਨ੍ਹਾਂ ਦੀ ਤਹਿ ਦਿਲੋਂ ਪ੍ਰਸ਼ੰਸਾ ਕੀਤੀ।
ਦੋਵੇਂ ਨੇਤਾ ਇਸ ਗੱਲ ‘ਤੇ ਸਹਿਮਤ ਹੋਏ ਕਿ ਉਨ੍ਹਾਂ ਦੇ ਅਧਿਕਾਰੀ ਨਿਯਮਿਤ ਰੂਪ ਨਾਲ ਸੰਪਰਕ ਵਿੱਚ ਰਹਿਣਗੇ ਅਤੇ ਕੋਵਿਡ-19 ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਇੱਕ ਦੂਜੇ ਦੀ ਹਰ ਸੰਭਵ ਸਹਾਇਤਾ ਕਰਨਗੇ।
ਪ੍ਰਧਾਨ ਮੰਤਰੀ ਨੇ ਸੁਲਤਾਨ ਨੂੰ ਦੱਸਿਆ ਕਿ ਭਾਰਤ ਬਹਿਰੀਨ ਨੂੰ ਆਪਣਾ ਵਿਸਤਾਰਿਤ ਗੁਆਂਢੀ ਹੋਣ ਦੇ ਨਾਤੇ ਮਹੱਤਵਪੂਰਨ ਮੰਨਦਾ ਹੈ। ਉਨ੍ਹਾਂ ਨੇ ਪਿਛਲੇ ਵਰ੍ਹੇ ਆਪਣੀ ਬਹਿਰੀਨ ਯਾਤਰਾ ਨੂੰ ਉਤਸ਼ਾਹ ਨਾਲ ਯਾਦ ਕੀਤਾ।
*****
ਵੀਆਰਆਰਕੇ/ਵੀਜੇ

(Release ID: 1611903)
Visitor Counter : 232
Read this release in:
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam