ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ–19 ਬਾਰੇ ਅੱਪਡੇਟ
Posted On:
06 APR 2020 5:27PM by PIB Chandigarh
ਭਾਰਤ ਸਰਕਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸਾਂ ਨਾਲ ਮਿਲ ਕੇ ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਬਚਾਅ ਤੇ ਪ੍ਰਬੰਧ ਲਈ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ’ਤੇ ਉੱਚ–ਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।
ਕੈਬਨਿਟ ਸਕੱਤਰ ਰਾਜ ਦੇ ਸਾਰੇ ਹਿੱਸਿਆਂ ’ਚ ਇਸ ਬਿਮਾਰੀ ਵਿਰੁੱਧ ਪ੍ਰਤੀਕਿਰਿਆ ਦੀ ਇੱਕਰੂਪਤਾ ਯਕੀਨੀ ਬਣਾਉਣ ਲਈ ਵੱਖੋ–ਵੱਖਰੇ ਪੱਧਰਾਂ ’ਤੇ ਵੱਖੋ–ਵੱਖਰੇ ਜ਼ਿਲ੍ਹਾ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਗੱਲਬਾਤ ਕਰ ਰਹੇ ਹਨ। ਸਾਰੇ ਜ਼ਿਲ੍ਹਿਆਂ ਨੂੰ ਕੋਵਿਡ–19 ਲਈ ਜ਼ਿਲ੍ਹਾ ਪੱਧਰ ’ਤੇ ਇੱਕ ਆਪਦਾ ਪ੍ਰਬੰਧਨ ਯੋਜਨਾ ਤਿਆਰ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ–19 ਦੇ ਕਹਿਰ ਤੋਂ ਬਚਾਅ ਲਈ ਕੁਆਰੰਟੀਨ ਸਹੂਲਤਾਂ ਦੀ ਸਥਾਪਨਾ ਵਾਸਤੇ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹਨ। ਇਹ ਦਿਸ਼ਾ–ਨਿਰਦੇਸ਼ ਸ਼ੱਕੀ ਤੇ ਬਹੁਤ ਜ਼ਿਆਦਾ ਜੋਖਮ ਵਾਲੇ ਸੰਪਰਕਾਂ ਨੂੰ ਕੁਆਰੰਟੀਨ ਕੀਤੇ ਗਏ ਹੋਰ ਵਿਅਕਤੀਆਂ ਨੂੰ ਛੇਤੀ ਤੋਂ ਛੇਤੀ ਵੱਖ ਕਰਨ ’ਤੇ ਕੇਂਦ੍ਰਿਤ ਹਨ। ਇਨ੍ਹਾਂ ਦਿਸ਼ਾ–ਨਿਰਦੇਸ਼ਾਂ ਤੱਕ ਨਿਮਨਲਿਖਤ ਲਿੰਕ ਰਾਹੀਂ ਪੁੱਜਿਆ ਜਾ ਸਕਦਾ ਹੈ:
https://www.mohfw.gov.in/pdf/90542653311584546120quartineguidelines.pdf
ਮੰਤਰਾਲੇ ਨੇ ਕੋਵਿਡ–19 ਦੇ ਰੋਗੀਆਂ ਨੂੰ ਸੰਭਾਲਣ, ਉਨ੍ਹਾਂ ਦੀ ਚਿਕਿਤਸਾ ਤੇ ਇਲਾਜ/ਤਸ਼ਖੀਸ (ਡਾਇਓਗਨੌਸਿਸ), ਕੁਆਰੰਟੀਨ ਦੌਰਾਨ ਨਿੱਕਲ ਫੋਕਟ ਪਦਾਰਥਾਂ ਦੇ ਨਿਬੇੜੇ ਲਈ ਦਿਸ਼ਾ–ਨਿਰਦੇਸ਼ ਵੀ ਜਾਰੀ ਕੀਤੇ ਹਨ, ਜੋ ਇਸ ਲਿੰਕ ’ਤੇ ਉਪਲੱਬਧ ਹਨ। https://www.mohfw.gov.in/pdf/63948609501585568987wastesguidelines.pdf
ਇਸ ਤੋਂ ਇਲਾਵਾ ਕੋਵਿਡ–19 ਦੀ ਛੂਤ ਦੌਰਾਨ ਤਣਾਅ ਤੇ ਚਿੰਤਾ ਦੇ ਪ੍ਰਬੰਧ ਲਈ ਕੁਝ ਸੂਚਨਾਤਮਕ ਵੀਡੀਓ ਵੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਵੈੱਬਸਾਈਟ ’ਤੇ ਪੋਸਟ ਕੀਤੇ ਜਾਂਦੇ ਹਨ।
ਰਾਜਾਂ ਨੂੰ ਪਹਿਲਾਂ ਹੀ ਕੁਆਰੰਟੀਨ ਕੇਂਦਰਾਂ ਤੇ ਕੋਵਿਡ–19 ਲਈ ਖਾਸ ਹਸਪਤਾਲਾਂ ਦੇ ਨਿਰਮਾਣ, ਹੋਰ ਮੈਡੀਕਲ ਉਪਕਰਨਾਂ ਦੇ ਇੰਤਜ਼ਾਮ, ਰੋਗੀਆਂ ਦੇ ਇਲਾਜ ਤੇ ਕੋਵਿਡ–19 ਦੇ ਪ੍ਰਬੰਧ ਨਾਲ ਸਬੰਧਿਤ ਸਾਰੀਆਂ ਗਤੀਵਿਧੀਆਂ ਲਈ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਨੇ ਪਹਿਲਾਂ ਹੀ ਸਾਰੇ ਰਾਜਾਂ ਨੂੰ 1100 ਕਰੋੜ ਰੁਪਏ ਪ੍ਰਵਾਨ ਕਰ ਦਿੱਤੇ ਸਨ ਤੇ 3000 ਕਰੋੜ ਰੁਪਏ ਦੀ ਵਾਧੂ ਰਕਮ ਅੱਜ ਜਾਰੀ ਕੀਤੀ ਗਈ। ਇਸ ਤੋਂ ਇਲਾਵਾ ਐੱਨ–95 ਮਾਸਕ, ਵੈਂਟੀਲੇਟਰ ਤੇ ਪੀਪੀਈ ਕੇਂਦਰੀ ਪੂਲ ਤੋਂ ਖ਼ਰੀਦੇ ਜਾ ਰਹੇ ਹਨ ਤੇ ਦੇਸ਼ ਭਰ ਦੇ ਸਾਰੇ ਰਾਜਾਂ ’ਚ ਵੰਡੇ ਜਾ ਰਹੇ ਹਨ।
ਹੁਣ ਤੱਕ ਛੂਤ ਦੇ 4067 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਤੇ 109 ਮੌਤਾਂ ਹੋਈਆਂ ਹਨ। 291 ਵਿਅਕਤੀਆਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਇਸ ਵੇਲੇ ਉਪਲੱਬਧ ਅੰਕੜਿਆਂ ਅਨੁਸਾਰ, ਕੁੱਲ ਪੁਸ਼ਟੀ ਹੋਏ ਮਾਮਲਿਆਂ ਦੇ ਵਿਸ਼ਲੇਸ਼ਣ ਨੇ ਹੇਠ ਲਿਖੇ ਵੇਰਵੇ ਪੇਸ਼ ਕੀਤੇ ਹਨ:
ਲਿੰਗਕ ਵੰਡ:
o 76% ਪੁਰਖ ਹਨ
o 24% ਇਸਤ੍ਰੀਆਂ ਹਨ
ਉਮਰ ਅਧਾਰਿਤ ਵੰਡ:
o 47% ਲੋਕ – 40 ਸਾਲ ਤੋਂ ਘੱਟ ਉਮਰ ਵਰਗ ਦੇ
o 34% ਲੋਕ – 40 ਤੋਂ 60 ਸਾਲ ਦੀ ਉਮਰ ਦੇ ਵਿਚਕਾਰ
o 19% ਲੋਕ – 60 ਤੇ ਉਸ ਤੋਂ ਵੱਧ ਉਮਰ ਵਰਗ ਦੇ
ਕੋਵਿਡ–19 ਕਾਰਨ ਹੋਈਆਂ 109 ਮੌਤਾਂ ਦਾ ਵਿਸ਼ਲੇਸ਼ਣ ਕਰਨ ਦੇ ਕ੍ਰਮ ’ਚ ਨਿਮਨਲਿਖਤ ਟਿੱਪਣੀਆਂ ਕੀਤੀਆਂ ਹਨ:
ਲਿੰਗਕ ਵੰਡ:
o 73% ਪੁਰਖ ਹਨ
o 27% ਔਰਤਾਂ ਹਨ
ਉਮਰ ਅਧਾਰਿਤ ਵੰਡ:
o 63% ਬਜ਼ੁਰਗਾਂ ਦੀ ਮੌਤ ਦੀ ਪੁਸ਼ਟੀ (60 ਤੇ ਵੱਧ ਉਮਰ ਦੇ)
o 30% ਲੋਕਾਂ ਦੀ ਮੌਤ ਦੀ ਪੁਸ਼ਟੀ (40 ਤੋਂ 60 ਸਾਲ ਦੀ ਉਮਰ ਦੇ ਵਿਚਕਾਰ)
o 7% ਲੋਕਾਂ ਦੀ ਮੌਤ ਦੀ ਪੁਸ਼ਟੀ (40 ਸਾਲ ਦੀ ਘੱਟ ਉਮਰ ਦੇ)
ਹੁਣ ਤੱਕ 86% ਮੌਤਾਂ ਦੇ ਮਾਮਲਿਆਂ ’ਚ ਡਾਇਬਟੀਜ਼, ਗੁਰਦਿਆਂ ਦੀਆਂ ਪੁਰਾਣੀਆਂ ਸਮੱਸਿਆਵਾਂ, ਹਾਈ ਬਲੱਡ–ਪ੍ਰੈਸ਼ਰ ਤੇ ਦਿਲ ਨਾਲ ਸਬੰਧਿਤ ਸਮੱਸਿਆਵਾਂ ਵੀ ਵੇਖਣ ’ਚ ਆਈਆਂ ਹਨ। ਭਾਵੇਂ ਪੁਸ਼ਟੀ ਹੋਏ 19% ਮਾਮਲੇ ਬਜ਼ੁਰਗਾਂ ’ਚ ਦਰਜ ਕੀਤੇ ਗਏ ਹਨ। ਉਨ੍ਹਾਂ ’ਚ 63% ਮੌਤਾਂ ਵੇਖੀਆਂ ਗਈਆਂ ਹਨ। ਇਸ ਪੱਖੋਂ ਬਜ਼ੁਰਗ ਲੋਕ ਇੱਕ ਬੇਹੱਦ ਜੋਖਮ ਵਾਲੀ ਆਬਾਦੀ ਹਨ। ਇਸ ਤੋਂ ਇਲਾਵਾ 37% ਮੌਤਾਂ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀਆਂ ਹੋਈਆਂ ਹਨ। ਸਰੀਰ ਦੀਆਂ ਹੋਰ ਮੈਡੀਕਲ ਸਮੱਸਿਆਵਾਂ ਵਾਲੇ ਲੋਕਾਂ ਦੀਆਂ ਲਗਭਗ 86% ਮੌਤਾਂ ਦੱਸਦੀਆਂ ਹਨ ਕਿ ਨਾਲ ਹੋਰ ਮੈਡੀਕਲ ਸਮੱਸਿਆਵਾਂ ਵਾਲੇ ਨੌਜਵਾਨਾਂ ਨੂੰ ਵੀ ਕੋਵਿਡ–19 ਦਾ ਵੱਡਾ ਖ਼ਤਰਾ ਹੈ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕ੍ਰਿਪਾ ਕਰ ਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲੱਬਧ ਹੈ https://www.mohfw.gov.in/pdf/coronvavirushelplinenumber.pdf
*****
ਐੱਮਵੀ
(Release ID: 1611842)
Visitor Counter : 314
Read this release in:
English
,
Urdu
,
Hindi
,
Marathi
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam