ਮੰਤਰੀ ਮੰਡਲ ਸਕੱਤਰੇਤ

ਕੈਬਨਿਟ ਸਕੱਤਰ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ/ ਪੁਲਿਸ ਦੇ ਡਾਇਰੈਕਟਰ ਜਨਰਲਾਂ (ਡੀਜੀਪੀ) ਨਾਲ ਬੈਠਕ

Posted On: 01 APR 2020 3:14PM by PIB Chandigarh

 

ਕੈਬਨਿਟ ਸਕੱਤਰ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਪੁਲਿਸ ਦੇ ਡਾਇਰੈਕਟਰ ਜਨਰਲਾਂ (ਡੀਜੀਪੀ) ਨਾਲ ਬੈਠਕ  ਕੀਤੀ ।

•           ਬੈਠਕ  ਵਿੱਚ ਰਾਜਾਂ ਨੂੰ ਤਬਲੀਗ਼ੀ ਜਮਾਤ ਵਿੱਚ ਸ਼ਾਮਲ ਹੋਏ ਲੋਕਾਂ ਦੇ ਗਹਿਨ ਸੰਪਰਕਾਂ ਦਾ ਪਤਾ ਲਗਾਉਣ  ਬਾਰੇ ਜਾਗਰੂਕ ਕੀਤਾ ਗਿਆ, ਕਿਉਂਕਿ ਜਮਾਤ ਦੇ ਲੋਕਾਂ ਦੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਲੋਕਾਂ ਨਾਲ ਸੰਪਰਕ ਵਿੱਚ ਆਉਣ ਦੇ ਸ਼ੱਕ ਨਾਲ ਕੋਵਿਡ-19 ਦੇ ਸੰਕ੍ਰਮਣ ਨੂੰ ਰੋਕਣ ਦਾ ਯਤਨ ਖਤਰੇ ਵਿੱਚ ਪੈ ਗਏ ਹਨ।  ਰਾਜਾਂ ਨੂੰ ਕਿਹਾ ਗਿਆ ਹੈ ਕਿ ਉਹ ਜਮਾਤ ਦੇ ਲੋਕਾਂ ਦੇ ਸੰਪਰਕਾਂ ਦਾ ਪਤਾ ਲਗਾਉਣ ਦਾ ਕੰਮ ਜੰਗੀ ਪੱਧਰ  ਤੇ ਕਰਨ।

•           ਇਹ ਪਤਾ ਚਲਿਆ ਹੈ ਕਿ ਤਬਲੀਗ਼ੀ ਜਮਾਤ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ੀਆਂ ਨੇ ਵੀਜ਼ਾ ਸ਼ਰਤਾਂ ਦਾ ਉਲੰਘਣ ਕੀਤਾ ਸੀ। ਰਾਜਾਂ ਨੂੰ ਅਜਿਹੇ ਵਿਦੇਸ਼ੀਆਂ ਦੇ ਨਾਲ ਹੀ ਜਮਾਤ ਦੇ ਆਯੋਜਕਾਂ ਦੇ ਖ਼ਿਲਾਫ਼ ਵੀ ਵੀਜ਼ਾ ਸ਼ਰਤਾਂ ਦੇ ਉਲੰਘਣ ਲਈ ਕਾਰਵਾਈ ਸ਼ੁਰੂ ਕਰਨ ਨੂੰ ਕਿਹਾ ਗਿਆ ਹੈ ।

•           ਰਾਜਾਂ ਨੂੰ ਅਗਲੇ ਹਫ਼ਤੇ ਦੇ ਅੰਦਰ-ਅੰਦਰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਲਾਗੂ ਕਰਨ ਲਈ ਕਿਹਾ ਗਿਆ। ਇਸ ਵਿੱਚ ਲਾਭਾਰਥੀਆਂ ਲਈ ਵੱਡੇ ਪੈਮਾਨੇ ਉੱਤੇ ਕੈਸ਼ ਟ੍ਰਾਂਸਫਰ ਦਾ ਕੰਮ ਕੀਤਾ ਜਾਵੇਗਾ।  ਕੋਵਿਡ ਸੰਕ੍ਰਮਣ ਦੇ ਮੌਜੂਦਾ ਹਾਲਾਤ ਵਿੱਚ ਆਪਸੀ ਦੂਰੀ ਬਣਾਈ ਰੱਖਣਾ ਸੁਨਿਸ਼ਚਿਤ ਕਰਨ ਲਈ ਇਸ ਨੂੰ ਅਲੱਗ-ਅਲੱਗ ਸਮੇਂ ਵਿੱਚ ਲਾਗੂ ਕਰਨ ਦੀ ਹਿਦਾਇਤ ਦਿੱਤੀ ਗਈ ਹੈ।

•           ਇਹ ਨੋਟ ਕੀਤਾ ਗਿਆ ਕਿ ਲੌਕਡਾਊਨ ਨੂੰ ਪੂਰੇ ਦੇਸ਼ ਵਿੱਚ ਪ੍ਰਭਾਵੀ ਢੰਗ ਨੂੰ ਲਾਗੂ ਕੀਤਾ ਜਾ ਰਿਹਾ ਹੈ। ਰਾਜਾਂ ਨੂੰ ਕਿਹਾ ਗਿਆ ਕਿ ਉਹ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਲਈ ਤਿਆਰ ਕਰਨ  ਦੇ ਨਾਲ ਹੀ ਬਿਨਾ ਕਿਸੇ ਰੁਕਾਟਵ ਦੇ ਵਸਤਾਂ ਦਾ ਅੰਤਰ-ਰਾਜ ਆਵਾਗਮਨ ਸੁਨਿਸ਼ਚਿਤ ਕਰਨ।

•           ਰਾਜ ਸਰਕਾਰਾਂ ਨੂੰ ਜ਼ਰੂਰੀ ਵਸਤਾਂ ਦੇ ਨਿਰਮਾਣ ਅਤੇ ਉਨ੍ਹਾਂ ਦੀ ਸਪਲਾਈ ਚੇਨਾਂ ਸੁਨਿਸ਼ਚਿਤ ਕਰਨ ਨੂੰ ਕਿਹਾ ਗਿਆ ਹੈ ।

***

ਵੀਆਰਆਰਕੇ/ਏਕੇ



(Release ID: 1610104) Visitor Counter : 161