57th International Film Festival of India 2026
20 – 28 Nov 2026

ਐੱਨਐੱਫਡੀਸੀ ਨੇ ਸਵਯਮ ਨਾਲ ਸਾਂਝੇਦਾਰੀ ਕਰਕੇ 57ਵੇਂ ਇੱਫੀ ਨੂੰ ਸਾਰਿਆਂ ਲਈ ਪਹੁੰਚਯੋਗ ਅਤੇ ਸਮਾਵੇਸ਼ੀ ਬਣਾਇਆ


ਸਹਿਯੋਗ ਦਾ ਮੁੱਖ ਉਦੇਸ਼ ਫੈਸਟੀਵਲ ਸਥਾਨਾਂ ਦੀ ਪਹੁੰਚਯੋਗਤਾ ਸਬੰਧੀ ਆਡਿਟ ਕਰਨਾ, ਸਵੈ-ਸੇਵਕਾਂ ਨੂੰ ਜਾਗਰੂਕ ਕਰਨਾ ਅਤੇ ਇੱਕ ਸਮਾਵੇਸ਼ੀ ਸਿਨੇਮੈਟਿਕ ਅਨੁਭਵ ਨੂੰ ਹੁਲਾਰਾ ਦੇਣ ਲਈ ਇੱਕ ਸੰਵਾਦਾਤਮਕ ਖੇਤਰ ਸਥਾਪਿਤ ਕਰਨਾ ਹੈ

ਇਸ ਪਹਿਲਕਦਮੀ ਦਾ ਟੀਚਾ ਸੱਭਿਆਚਾਰਕ ਸਮਾਗਮਾਂ ਵਿੱਚ ਪਹੁੰਚਯੋਗਤਾ ਅਤੇ ਸਮਾਵੇਸ਼ ਲਈ ਇੱਕ ਮਿਆਰ ਸਥਾਪਿਤ ਕਰਨਾ ਹੈ

Posted On: 20 NOV 2026 12:12PMby PIB ChandigarhRelease ID: 2339104Views: 14

ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਨ  57ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ) ਨੂੰ ਦਿਵਯਾਂਗਜਨਾਂ ਅਤੇ ਘੱਟ ਗਤੀਸ਼ੀਲਤਾ ਵਾਲੇ ਲੋਕਾਂ ਸਮੇਤ ਸਾਰੇ ਦਰਸ਼ਕਾਂ ਲਈ ਵਧੇਰੇ ਪਹੁੰਚਯੋਗ ਅਤੇ ਸਮਾਵੇਸ਼ੀ ਬਣਾਉਣ ਲਈ ‘ਸਵਯਮ’ ਨਾਲ ਸਾਂਝੇਦਾਰੀ ਕੀਤੀ ਹੈ। ਇਹ ਦੋਵੇਂ ਸੰਸਥਾਵਾਂ ਤੀਜੀ ਵਾਰ ਇੱਕਠੇ ਸਹਿਯੋਗ ਦੀ ਭੂਮਿਕਾ ਨਿਭਾ ਰਹੀਆਂ ਹਨ। ਇਸ ਤੋਂ ਪਹਿਲਾਂ ਇਹ ਸੰਸਥਾਵਾਂ 55ਵੇਂ ਇੱਫੀ ਅਤੇ 18ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਵੀ ਇਕੱਠੇ ਕੰਮ ਕਰ ਚੁੱਕੀਆਂ ਹਨ।

ਇਸ ਪਹੁੰਚਯੋਗ ਭਾਈਵਾਲੀ ਦੇ ਤਹਿਤ ਫੈਸਟੀਵਲ ਦੇ ਵਲੰਟੀਅਰਸ ਲਈ ਦਿਵਯਾਂਗਤਾ ਅਤੇ ਪਹੁੰਚਯੋਗਤਾ ਨਾਲ ਜੁੜੀਆਂ ਜਾਗਰੂਕਤਾ ਵਰਕਸ਼ੌਪਸ ਦਾ ਵੀ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਸੈਸ਼ਨਾਂ ਵਿੱਚ ਸਨਮਾਨਜਨਕ ਗੱਲਬਾਤ, ਸਮਾਵੇਸ਼ੀ ਸਹਾਇਤਾ ਅਤੇ ਵੱਖ-ਵੱਖ ਤਰ੍ਹਾਂ ਦੀ ਪਹੁੰਚਯੋਗਤਾ ਸਬੰਧੀ ਜ਼ਰੂਰਤਾਂ ਵਾਲੇ ਲੋਕਾਂ ਦੀ ਸਹਾਇਤਾ ਕਰਨ ਦੇ ਵਿਵਹਾਰਕ ਤਰੀਕਿਆਂ ਵੱਲ ਧਿਆਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਵਿਜ਼ੀਟਰਾਂ ਅਤੇ ਫੈਸਟੀਵਲ ਨਾਲ ਜੁੜੇ ਲੋਕਾਂ ਨੂੰ ਦਿਵਯਾਂਗਜਨਾਂ ਅਤੇ ਘੱਟ ਗਤੀਸ਼ੀਲਤਾ ਵਾਲੇ ਲੋਕਾਂ ਦੀਆਂ ਰੋਜ਼ਾਨਾਂ ਦੀਆਂ ਰੁਕਾਵਟਾਂ ਬਾਰੇ ਸਮਝ ਪ੍ਰਦਾਨ ਕਰਨ ਲਈ ਇੱਕ 'ਪਹੁੰਚਯੋਗਤਾ ਸਿਮੂਲੇਸ਼ਨ ਖੇਤਰ' (accessibility simulation area) ਵੀ ਹੋਵੇਗਾ। ਇਸ ਪਹਿਲਕਦਮੀ ਦਾ ਉਦੇਸ਼ ਜਾਗਰੂਕਤਾ ਅਤੇ ਹਮਦਰਦੀ ਨੂੰ ਵਧਾਉਣਾ ਹੈ, ਤਾਂ ਜੋ ਲੋਕ ਇਹ ਸਮਝ ਸਕਣ ਕਿ ਜਨਤਕ ਥਾਵਾਂ ਨੂੰ ਹਰੇਕ ਲਈ ਪਹੁੰਚਯੋਗ ਬਣਾਉਣਾ ਕਿੰਨਾ ਮਹੱਤਵਪੂਰਨ ਹੈ।

ਇਸ ਸਾਂਝੇਦਾਰੀ ਬਾਰੇ ਬੋਲਦੇ ਹੋਏ, 'ਸਵਯਮ' ਦੀ ਪ੍ਰਬੰਧ ਨਿਰਦੇਸ਼ਕ ਸੁਸ਼੍ਰੀ ਸਮੀਨੂ ਜਿੰਦਲ ਨੇ ਕਿਹਾ, "ਪਹੁੰਚਯੋਗਤਾ ਸਿਰਫ਼ ਰੈਂਪ ਬਣਾਉਣ ਜਾਂ ਰੁਕਾਵਟ-ਮੁਕਤ ਥਾਵਾਂ ਬਣਾਉਣਾ ਨਹੀਂ ਹੈ; ਇਹ ਇਹ ਯਕੀਨੀ ਬਣਾਉਣਾ ਹੈ ਕਿ ਹਰ ਵਿਅਕਤੀ ਸਨਮਾਨ ਅਤੇ ਆਜ਼ਾਦੀ ਦਾ ਅਨੁਭਵ ਕਰ ਸਕੇ ਅਤੇ ਹਰ ਕਿਸੇ ਨੂੰ ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਬਰਾਬਰ ਮੌਕਾ ਮਿਲੇ। ਸਿਨੇਮਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ ਜੋ ਲੋਕਾਂ ਨੂੰ ਇਕੱਠੇ ਕਰਦਾ ਹੈ, ਸੀਮਾਵਾਂ ਨੂੰ ਪਾਰ ਕਰਦਾ ਹੈ ਅਤੇ ਮਨੁੱਖੀ ਅਨੁਭਵ ਦੀ ਵਿਭਿੰਨਤਾ ਦਾ ਜਸ਼ਨ ਮਨਾਉਂਦਾ ਹੈ। ਇਸ ਲਈ, ਇਹ ਬਹੁਤ ਜ਼ਰੂਰੀ ਹੈ ਕਿ ਫਿਲਮ ਫੈਸਟੀਵਲ ਵੀ ਸਾਰਿਆਂ ਲਈ ਬਰਾਬਰ ਸਵਾਗਤਯੋਗ ਅਤੇ ਪਹੁੰਚਯੋਗ ਹੋਣ। 57ਵੇਂ IFFI ਲਈ ਰਾਸ਼ਟਰੀ ਫਿਲਮ ਵਿਕਾਸ ਨਿਗਮ (NFDC) ਦੇ ਨਾਲ ਸਾਡਾ ਇਹ ਸਹਿਯੋਗ ਫੈਸਟੀਵਲ ਦੇ ਅਨੁਭਵ ਵਿੱਚ 'ਸਮਾਵੇਸ਼' ਨੂੰ ਇੱਕ ਅਨਿੱਖੜਵਾਂ ਹਿੱਸਾ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਅਸੀਂ ਇੱਕ ਅਜਿਹੇ IFFI ਦੀ ਕਲਪਨਾ ਕਰਦੇ ਹਾਂ ਜਿੱਥੇ ਉਮਰ, ਕਿਸੇ ਅਸਥਾਈ ਸੱਟ, ਜਾਂ ਸਥਾਈ ਦਿਵਯਾਂਗਤਾ ਦੇ ਕਾਰਨ ਘੱਟ ਗਤੀਸ਼ੀਲਤਾ ਹੋਣ ‘ਤੇ ਵੀ, ਕਿਸੇ ਵਿਅਕਤੀ ਨੂੰ ਸਿਨੇਮਾ ਦੇ ਆਨੰਦ ਦਾ ਅਨੁਭਵ ਲੈਣ ਵਿੱਚ ਕੋਈ ਰੁਕਾਵਟ ਨਾ ਆਏ।"

IFFILOID – Volume 5, Issue 1 : 20 November 2026

ਇਸ ਪਹਿਲਕਦਮੀ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਰਾਸ਼ਟਰੀ ਫਿਲਮ ਵਿਕਾਸ ਨਿਗਮ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਧੀਰਜ ਸਿੰਘ ਨੇ ਕਿਹਾ, ‘ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ) ਸਿਨੇਮਾ ਦੀ ਵਿਸ਼ਵਵਿਆਪੀ ਭਾਸ਼ਾ ਦਾ ਜਸ਼ਨ ਮਨਾਉਂਦਾ ਹੈ ਅਤੇ ਇਹ ਲਾਜ਼ਮੀ ਹੈ ਕਿ ਇਹ ਫੈਸਟੀਵਲ ਅਸਲ ਵਿੱਚ ਸਾਰਿਆਂ ਲਈ ਖੁੱਲ੍ਹਾ ਹੋਵੇ। ‘ਸਵਯਮ’ ਦੇ ਨਾਲ ਸਾਡੀ ਜ਼ਿੰਮੇਵਾਰੀ, 57ਵੇਂ ਇੱਫੀ ਨੂੰ ਸਾਰੇ ਫਿਲਮ ਪ੍ਰੇਮੀਆਂ ਲਈ ਵਧੇਰੇ ਪਹੁੰਚਯੋਗ, ਸਮਾਵੇਸ਼ੀ ਅਤੇ ਸਵਾਗਤਪੂਰਨ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਵ ਕਦਮ ਹੈ। ਪਹੁੰਚਯੋਗ ਸਥਾਨਾਂ ਤੇ ਟ੍ਰੇਂਡ ਅਤੇ ਸੰਵੇਦਨਸ਼ੀਲ ਵਲੰਟੀਅਰਾਂ ਰਾਹੀਂ ਸਨਮਾਨ, ਸਹੂਲਤ ਅਤੇ ਸੁਤੰਤਰਤਾ ਨਾਲ ਸਾਰੇ ਲੋਕਾਂ ਲਈ ਇਸ ਫੈਸਟੀਵਲ ਵਿੱਚ ਭਾਈਵਾਲੀ ਦਾ ਮਾਹੌਲ ਬਣਾਉਣਾ ਸਾਡਾ ਟੀਚਾ ਹੈ। ਸਾਨੂੰ ਉਮੀਦ ਹੈ ਕਿ ਇਹ ਪਹਿਲਕਦਮੀ ਭਾਰਤ ਵਿੱਚ ਸਮਾਵੇਸ਼ੀ ਸੱਭਿਆਚਾਰਕ ਅਤੇ ਸਿਨੇਮੈਟਿਕ ਆਯੋਜਨਾਂ ਲਈ ਇੱਕ ਸਾਰਥਕ ਮਿਆਰ ਸਥਾਪਿਤ ਕਰੇਗੀ।’

ਇਹ ਸਹਿਯੋਗ ਭਾਰਤ ਦੇ ਪ੍ਰਮੁੱਖ ਫਿਲਮ ਫੈਸਟੀਵਲ ਨੂੰ ਸਿਨੇਮਾ ਦਾ ਇੱਕ ਅਜਿਹਾ ਸਮਾਵੇਸ਼ੀ ਉਤਸਵ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਇਹ ਯਕੀਨੀ ਕਰਦਾ ਹੈ ਕਿ ਦਿਵਯਾਂਗਜਨ ਅਤੇ ਸੀਮਤ ਗਤੀਸ਼ੀਲਤਾ ਵਾਲੇ ਲੋਕ ਵੀ ਸਨਮਾਨ ਅਤੇ ਸੁਤੰਤਰਤਾ ਦੇ ਨਾਲ ਇਸ ਵਿੱਚ ਹਿੱਸਾ ਲੈ ਸਕਣ, ਜੁੜ ਸਕਣ ਅਤੇ ਕਹਾਣੀ ਕਹਿਣ ਦੀ ਕਲਾ ਦੀ ਸ਼ਕਤੀ ਦਾ ਅਨੁਭਵ ਕਰ ਸਕਣ। 

* * *

ਪੀਆਈਬੀ ਇੱਫੀ ਟੀਮ। ਰਜਿਤ ਚੰਦ੍ਰਨ /ਸੁਪ੍ਰਿਆ ਘੀਤਾਡਕ / ਦਰਸ਼ਨਾ ਰਾਣੇ /ਬਲਜੀਤ ਸਿੰਘ | IFFI 57 57 - 036


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2339104
•
Media Centre: Goa
•
Festival Dates: Nov 20 – 28, 2026