57th International Film Festival of India 2026
20 – 28 Nov 2026

ਭਵਿੱਖ ਦੇ ਫਿਲਮ ਨਿਰਮਾਤਾਵਾਂ ਨੂੰ ਸੰਵਾਰਨ ਦੀ ਪਹਿਲ: CMOT ਨੇ 57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਵਿੱਚ 100 ਯੁਵਾ ਰਚਨਾਤਮਕ ਪ੍ਰਤਿਭਾਵਾਂ ਨੂੰ ਮੰਚ ਪ੍ਰਦਾਨ ਕੀਤਾ


ਇਸ ਪਹਿਲ ਦੇ ਛੇਵੇਂ ਸੰਸਕਰਣ ਵਿੱਚ ਫਿਲਮ ਨਿਰਮਾਣ ਦੀਆਂ 13 ਤਰੀਕਿਆਂ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ, ਨਾਲ ਹੀ, 48 ਘੰਟੇ ਦੀ ਚੁਣੌਤੀ ਅਤੇ ਟੈਲੇਂਟ ਕੈਂਪ ਰਾਹੀਂ ਭਾਗੀਦਾਰਾਂ ਨੂੰ ਫਿਲਮ ਇੰਡਸਟ੍ਰੀ ਦਾ ਵਿਵਹਾਰਕ ਅਨੁਭਵ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ

Posted On: 19 NOV 2026 11:29AMby PIB ChandigarhRelease ID: 2338479Views: 10

ਸਿਨੇਮਾ ਘਰਾਂ ਦੇ ਪਰਦੇ ਤੱਕ ਪਹੁੰਚਣ ਵਾਲੀ ਹਰ ਫਿਲਮ ਦੇ ਪਿੱਛੇ ਰਚਨਾਤਮਕ ਪ੍ਰਤਿਭਾਵਾਂ ਦੀ ਇੱਕ ਅਜਿਹੀ ਟੀਮ ਹੁੰਦੀ ਹੈ, ਜਿਸ ਦਾ ਯੋਗਦਾਨ ਉਸ ਦੀ ਕਹਾਣੀ, ਆਵਾਜ਼ ਅਤੇ ਦ੍ਰਿਸ਼ਟੀਗਤ ਪਛਾਣ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਸਮੂਹਿਕ ਪ੍ਰਤਿਭਾ ਦੇ ਮਹੱਤਵ ਨੂੰ ਪਛਾਣਦੇ ਹੋਏ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪਹਿਲ ਅਤੇ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਦੁਆਰਾ ਲਾਗੂ ਕੀਤੇ ਪ੍ਰੋਗਰਾਮ “ਕ੍ਰਿਏਟਿਵ ਮਾਈਂਡਸ ਆਫ਼ ਟੁਮਾਰੋ (CMOT) ਆਪਣੇ ਛੇਵੇਂ ਸੰਸਕਰਣ ਦੇ ਨਾਲ ਗੋਆ ਵਿੱਚ ਆਯੋਜਿਤ ਹੋਣ ਵਾਲੇ 57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਸਕਰਣ ਵਿੱਚ ਦੇਸ਼ ਭਰ ਤੋਂ 100 ਯੁਵਾ ਪ੍ਰਤਿਭਾਵਾਂ ਹਿੱਸਾ ਲੈਣਗੀਆਂ।

ਵਰ੍ਹੇ 2026 ਦੇ ਇਸ ਸੰਸਕਰਣ ਵਿੱਚ ਫਿਲਮ ਨਿਰਮਾਣ ਨਾਲ ਜੁੜੇ ਤਰੀਕਿਆਂ ਦੇ ਉਭਰਦੇ ਪੇਸ਼ੇਵਰ ਸ਼ਾਮਲ ਹਨ। ਇਨ੍ਹਾਂ ਵਿੱਚ ਡਾਇਰੈਕਟਰ, ਅਦਾਕਾਰੀ, ਸਿਨੇਮੈਟੋਗ੍ਰਾਫੀ, ਸੰਪਾਦਨ ਅਤੇ ਸਬਟਾਈਟਲਿੰਗ, ਸਕ੍ਰਿਪਟ ਲਿਖਣਾ, ਪਲੇਬੈਕ ਗਾਇਕੀ, ਸੰਗੀਤ ਰਚਨਾ, ਧੁਨੀ ਰਿਕਾਰਡਿੰਗ, ਪੁਸ਼ਾਕ ਡਿਜ਼ਾਈਨ, ਹੇਅਰ ਅਤੇ ਮੇਕਅੱਪ, ਆਰਟ ਡਾਇਰੈਕਸ਼ਨ, ਐਨੀਮੇਸ਼ਨ, ਵਿਜ਼ੂਅਲ ਇਫੈਕਟਸ (VFX), ਆਗਮੈਂਟਿਡ ਰਿਐਲਿਟੀ(AR), ਵਰਚੁਅਲ ਰਿਐਲਿਟੀ (VR) ਅਤੇ ਵੌਇਸ-ਓਵਰ ਅਤੇ ਡਬਿੰਗ ਜਿਹੇ ਤਰੀਕੇ ਸ਼ਾਮਲ ਹਨ। ਵੱਖ-ਵੱਖ ਰਚਨਾਤਮਕ ਖੇਤਰਾਂ ਦੇ ਭਾਗੀਦਾਰਾਂ ਨੂੰ ਇੱਕ ਪਲੈਟਫਾਰਮ ‘ਤੇ ਲਿਆ ਕੇ ਇਹ ਪਹਿਲ ਫਿਲਮ ਨਿਰਮਾਣ ਦੀ ਪੂਰੀ ਪ੍ਰਕਿਰਿਆ ਵਿੱਚ ਆਪਸੀ ਸਹਿਯੋਗ ਅਤੇ ਸਮੂਹਿਕ ਰਚਨਾਤਮਕਤਾ ਨੂੰ ਕੇਂਦਰ ਵਿੱਚ ਰੱਖਦੀ ਹੈ।

ਚੋਣ ਪ੍ਰਕਿਰਿਆ ਵਿੱਚ ਫਿਲਮ ਸਿੱਖਿਆ ਅਤੇ ਇੰਡਸਟ੍ਰੀ ਦੇ ਵਿਵਾਹਰਕ ਅਨੁਭਵ, ਦੋਵਾਂ ਦੇ ਦ੍ਰਿਸ਼ਟੀਕੋਣਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਤਹਿਤ, ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ (ਐੱਫਟੀਆਈਆਈ) ਦੇ ਫੈਕਲਟੀ ਮੈਂਟਰ ਵਾਲੀ 13 ਮੈਂਬਰੀ ਚੋਣ ਜ਼ਿਊਰੀ ਸਬੰਧੀ ਵਿਧਾਵਾਂ ਵਿੱਚ ਪ੍ਰਾਪਤ ਆਵੇਦਨਾਂ ਦਾ ਮੁਲਾਂਕਣ ਕਰਦੀ ਹੈ। ਇਸ ਦੇ ਅਗਲੇ ਪੜਾਅ ਵਿੱਚ, ਫਿਲਮ ਇੰਡਸਟ੍ਰੀ ਦੇ ਅਨੁਭਵੀ ਪੇਸ਼ੇਵਰਾਂ ਵਾਲੀ 12 ਮੈਂਬਰੀ ਗ੍ਰੈਂਡ ਜ਼ਿਊਰੀ ਚੋਣੇ ਹੋਏ ਭਾਗੀਦਾਰਾਂ ਦਾ ਨਿਰਧਾਰਨ ਕਰਦੀ ਹੈ। ਇਸ ਤੋਂ ਬਾਅਦ, ਫਿਲਮ ਨਿਰਮਾਣ ਦੀ ਚੁਣੌਤੀ ਅਤੇ ਉਸ ਨਾਲ ਜੁੜੇ ਆਖਰੀ ਪੁਰਸਕਾਰਾ ਦਾ ਮੁਲਾਂਕਣ ਪ੍ਰਤਿਸ਼ਠਿਤ ਫਿਲਮ ਪੇਸ਼ੇਵਰਾਂ ਦੀ ਪੰਜ ਮੈਂਬਰੀ ਗ੍ਰੇਟ, ਗ੍ਰੈਂਡ ਜ਼ਿਊਰੀ ਦੁਆਰਾ ਕੀਤਾ ਜਾਂਦਾ ਹੈ।

 

ਇਸ ਪ੍ਰੋਗਰਾਮ ਦਾ ਇੱਕ ਪ੍ਰਮੁੱਖ ਆਕਰਸ਼ਣ 48-ਓਵਰ ਫਿਲਮਮੇਕਿੰਗ ਚੈਲੇਂਜ ਹੈ, ਜਿਸ ਦਾ ਆਯੋਜਨ ਪੁਣੇ ਸਥਿਤ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ (ਐੱਫਟੀਆਈਆਈ) ਦੁਆਰਾ ਐੱਨਐੱਫਡੀਸੀ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਇਸ ਵਿੱਚ ਵੱਖ-ਵੱਖ ਵਿਧਾਵਾਂ ਦੇ ਭਾਗੀਦਾਰ ਇਕੱਠੇ ਮਿਲ ਕੇ 48 ਘੰਟੇ ਦੀ ਨਿਰਧਾਰਿਤ ਮਿਆਦ ਵਿੱਚ ਲਘੂ ਫਿਲਮਾਂ ਦੀ ਧਾਰਨਾ ਤਿਆਰ ਕਰਨਗੇ ਅਤੇ ਉਨ੍ਹਾਂ ਦਾ ਨਿਰਮਾਣ ਕਰਨਗੇ। ਮਾਹਿਰਾਂ ਦੇ ਮਾਰਗਦਰਸ਼ਨ ਅਤੇ ਸੰਸਥਾਗਤ ਸਹਿਯੋਗ ਨਾਲ ਸੰਚਾਲਿਤ ਇਹ ਚੁਣੌਤੀ ਭਾਗੀਦਾਰਾਂ ਨੂੰ ਪੇਸ਼ੇਵਰ ਫਿਲਮ ਨਿਰਮਾਣ ਦੀਆਂ ਸਥਿਤੀਆਂ ਅਤੇ ਸਮੇਂ-ਸੀਮਾ ਦਰਮਿਆਨ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਨ ਦਾ ਡੂੰਘਾ ਵਿਵਹਾਰਕ ਅਨੁਭਵ ਪ੍ਰਦਾਨ ਕਰੇਗੀ। ਤਿਆਰ ਕੀਤੀਆਂ ਗਈਆਂ ਫਿਲਮਾਂ ਦਾ ਇੱਫੀ ਵਿੱਚ ਵਿਸ਼ੇਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਨਾਲ ਹੀ, ਫਿਲਮ ਇੰਡਸਟ੍ਰੀ ਦੇ ਮਸ਼ਹੂਰ ਮਾਹਿਰਾਂ ਦੀ ਜ਼ਿਊਰੀ ਵੱਖ-ਵੱਖ ਸ਼੍ਰੇਣੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦੇ ਹੋਏ ਪੁਰਸਕਾਰਾਂ ਦੇ ਲਈ ਫਿਲਮਾਂ ਦਾ ਮੁਲਾਂਕਣ ਕਰੇਗੀ।

CMOT ਟੈਲੇਂਟ ਕੈਂਪ ਭਾਗੀਦਾਰਾਂ ਨੂੰ ਮੀਡੀਆ ਅਤੇ ਮਨੋਰੰਜਨ ਜਗਤ ਨਾਲ ਵਿਆਪਕ ਤੌਰ ‘ਤੇ ਜੁੜਨ ਦਾ ਮੌਕਾ ਪ੍ਰਦਾਨ ਕਰੇਗਾ। ਇਸ ਦੇ ਤਹਿਤ ਉਨ੍ਹਾਂ ਨੂੰ ਪ੍ਰੋਡਕਸ਼ਨ ਹਾਊਸ, ਸਟੂਡੀਓ, ਮਿਊਜ਼ਿਕ ਲੇਬਲ, ਓਟੀਟੀ ਪਲੈਟਫਾਰਮ, ਪ੍ਰਸਾਰਕਾਂ ਅਤੇ ਇੰਡਸਟ੍ਰੀ ਨਾਲ ਜੁੜੇ ਹੋਰ ਹਿਤਧਾਰਕਾਂ ਦੇ ਸੰਪਰਕ ਵਿੱਚ ਲਿਆਂਦਾ ਜਾਵੇਗਾ। ਇਸ ਨਾਲ ਯੁਵਾ ਰਚਨਾਕਾਰਾਂ ਨੂੰ ਆਪਣੀ ਮੌਲਿਕ ਰਚਨਾਵਾਂ ਪੇਸ਼ ਕਰਨ, ਇੰਡਸਟ੍ਰੀ ਦੇ ਭਾਗੀਦਾਰਾਂ ਦੇ ਨਾਲ ਸੰਵਾਦ ਕਰਨ ਅਤੇ ਕਰੀਅਰ ਦੇ ਨਵੇਂ ਮੌਕੇ ਦੀ ਭਾਲ ਕਰਨ ਦਾ ਮੌਕਾ ਮਿਲੇਗਾ।

ਵਰ੍ਹੇ 2021 ਵਿੱਚ ਆਪਣੀ ਸ਼ੁਰੂਆਤ ਦੇ ਬਾਅਦ ਤੋਂ CMOT ਇੱਕ ਅਜਿਹੇ ਪਲੈਟਫਾਰਮ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ, ਜੋ ਉਭਰਦੀਆਂ ਹੋਈਆਂ ਰਚਨਾਤਮਕ ਪ੍ਰਤਿਭਾਵਾਂ ਨੂੰ ਮੀਡੀਆ ਅਤੇ ਐਂਟਰਟੇਨਮੈਂਟ ਇੰਡਸਟ੍ਰੀ ਨਾਲ ਜੋੜਦਾ ਹੈ। ਇਸ ਦੇ ਸਾਬਕਾ ਭਾਗੀਗਾਰ ਅੰਤਰਰਾਸ਼ਟਰੀ ਫਿਲਮ ਨਿਰਮਾਣ ਪ੍ਰੋਜੈਕਟਾਂ ਨਾਲ ਜੁੜ ਚੁੱਕੇ ਹਨ ਅਤੇ ਕਾਨਸ, ਬਰਲਿਨੇਲ, ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਤੇ ਇੰਟਰਨੈਸ਼ਨਲ ਐਮੀ ਐਵਾਰਡਸ ਵਰਗੇ ਪਲੈਟਫਾਰਮਸ ਅਤੇ ਫੈਸਟੀਵਲਸ ਵਿੱਚ ਪਛਾਣ ਹਾਸਲ ਕਰ ਚੁੱਕੇ ਹਨ।

ਭਾਰਤ ਦੀ ਕ੍ਰਿਏਟਿਵ ਇਕੌਨਮੀ ਦੇ ਨਿਰੰਤਰ ਵਿਸਥਾਰ ਨਾਲ, ਫਿਲਮ ਨਿਰਮਾਣ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਕੁਸ਼ਲ ਅਤੇ ਨਵੀਨਤਾਕਾਰੀ ਪ੍ਰਤਿਭਾਵਾਂ ਨੂੰ ਪ੍ਰੋਤਸਾਹਿਤ ਕਰਨਾ ਪਹਿਲਾਂ ਤੋਂ ਕਿਤੇ ਵੱਧ ਮਹੱਤਵਪੂਰਨ ਹੋ ਗਿਆ ਹੈ। ਸਿੱਖਣ, ਵਿਵਹਾਰਕ ਸਹਿਯੋਗ ਅਤੇ ਫਿਲਮ ਇੰਡਸਟ੍ਰੀ ਨਾਲ ਜੁੜਾਅ ਨੂੰ ਇਕੱਠੇ ਜੋੜ ਕੇ CMOT ਦਾ ਉਦੇਸ਼ ਉਭਰਦੀਆਂ ਪ੍ਰਤਿਭਾਵਾਂ ਨੂੰ ਆਪਣੀ ਰਚਨਾਤਮਕ ਸਮਰੱਥਾ ਨੂੰ ਕਰੀਅਰ ਦੇ ਨਵੇਂ ਮੌਕਿਆਂ ਵਿੱਚ ਬਦਲਣ ਲਈ ਮਾਰਗ ਪ੍ਰਦਾਨ ਕਰਨਾ ਹੈ।

ਗੋਆ ਪਹੁੰਚਣ ਵਾਲੇ 100 ਭਾਗੀਦਾਰਾਂ ਲਈ ਇੱਫੀ ਵਿਸ਼ਵ ਸਿਨੇਮਾ ਦੇ ਪ੍ਰਦਰਸ਼ਨ ਦਾ ਮੰਚ ਮਾਤਰ ਨਹੀਂ ਹੋਵੇਗਾ, ਸਗੋਂ ਇਹ ਉਨ੍ਹਾਂ ਲਈ ਆਪਸੀ ਸਹਿਯੋਗ, ਸਿੱਖਣ ਅਤੇ ਭਾਰਤੀ ਫਿਲਮ ਨਿਰਮਾਣ ਦੇ ਭਵਿੱਖ ਨੂੰ ਆਕਾਰ ਦੇਣ ਦੀ ਦਿਸ਼ਾ ਵਿੱਚ ਆਪਣੇ ਸ਼ੁਰੂਆਤੀ ਕਦਮ ਵਧਾਉਣ ਦਾ ਇੱਕ ਮਹੱਤਵਪੂਰਨ ਮੌਕਾ ਵੀ ਹੋਵੇਗਾ।

 

* * *

ਪੀਆਈਬੀ ਇੱਫੀ ਟੀਮ/ਰਾਜਿਤ ਚੰਦਰਾਨ/ਲਕਸ਼ਮੀ ਪ੍ਰਿਆ/ਨਿਕਿਤਾ ਏ.ਐੱਸ/ ਸ਼ੀਨਮ | IFFI 57 – 30


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2338479
•
Media Centre: Goa
•
Festival Dates: Nov 20 – 28, 2026