ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਡਾ. ਐੱਲ ਮੁਰੂਗਨ ਨੇ ਯੂਟਿਊਬ ਇਮਪੈਕਟ ਸਮਿਟ 2026 ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਕ੍ਰਿਏਟਰ ਇਕੌਨਮੀ ਅਤੇ ਏਆਈ ਦੀ ਭੂਮਿਕਾ ‘ਤੇ ਚਾਨਣਾ ਪਾਇਆ
ਤਕਨੀਕ ਵਿੱਚ ਤੇਜ਼ੀ ਨਾਲ ਤਬਦੀਲੀ ਆ ਸਕਦੀ ਹੈ, ਪਰ ਸੰਵਿਧਾਨਿਕ ਕਦਰਾਂ-ਕੀਮਤਾਂ ਨੂੰ ਕਾਇਮ ਰਹਿਣਾ ਚਾਹੀਦਾ ਹੈ: ਯੂਟਿਊਬ ਇਮਪੈਕਟ ਸਮਿਟ 2026 ਵਿੱਚ ਯੁਵਾ ਰਚਨਾਕਾਰਾਂ ਨੂੰ ਡਾ. ਐੱਲ.ਮੁਰੂਗਨ ਦਾ ਸੰਦੇਸ਼
18,000 ਤੋਂ ਵੱਧ ਭਾਰਤੀ ਯੂਟਿਊਬ ਚੈਨਲਾਂ ਨੇ ਦਸ ਲੱਖ ਸਬਸਕ੍ਰਾਈਬਰ ਦਾ ਅੰਕੜਾ ਪਾਰ ਕਰ ਲਿਆ ਹੈ, ਜੋ ਕਿ ਰਚਨਾਕਾਰ ਅਰਥਵਿਵਸਥਾ ਦੇ ਵਧ ਰਹੇ ਵਿਕਾਸ ਨੂੰ ਦਰਸਾਉਂਦਾ ਹੈ
Posted On:
29 SEP 2026 7:46PM by PIB Chandigarh
ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ.ਮੁਰੂਗਨ ਨੇ ਯੁਵਾ ਰਚਨਾਕਾਰਾਂ ਨੂੰ ਏਆਈ ਨੂੰ ਨਵੀਨਤਾ ਅਤੇ ਸਸ਼ਕਤੀਕਰਣ ਦੇ ਸਾਧਨ ਵਜੋਂ ਵਰਤੋਂ ਕਰਨ ਦੀ ਤਾਕੀਦ ਕਰਦੇ ਹੋਏ ਕਿਹਾ, “ਭਵਿੱਖ ਵਿੱਚ ਏਆਈ ਬਨਾਮ ਰਚਨਾਕਾਰ ਨਹੀਂ ਹੋਣਾ ਚਾਹੀਦਾ। ਸਗੋਂ ਏਆਈ ਰਚਨਾਕਾਰਾਂ ਨੂੰ ਸਸ਼ਕਤ ਬਣਾਉਣ ਵਾਲੀ ਹੋਣੀ ਚਾਹੀਦੀ ਹੈ।” ਉਨ੍ਹਾਂ ਨੇ ਯੁਵਾ ਰਚਨਾਕਾਰਾਂ ਨੂੰ “ਦਲੇਰੀ ਨਾਲ ਸਿਰਜਣਾ ਕਰਨ। ਜ਼ਿੰਮੇਵਾਰੀ ਨਾਲ ਸਿਰਜਣਾ ਕਰਨ। ਉਦੇਸ਼ ਦੇ ਨਾਲ ਸਿਰਜਣਾ ਕਰਨ’ ਦਾ ਸੱਦਾ ਦਿੰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ “ਤਕਨਾਲੋਜੀ ਤੇਜ਼ੀ ਨਾਲ ਬਦਲਦੀ ਹੈ, ਪਰ ਸੰਵਿਧਾਨਿਕ ਕਦਰਾਂ-ਕੀਮਤਾਂ ਅਟੱਲ ਰਹਿੰਦੀਆਂ ਹਨ।”
ਅੱਜ ਨਵੀਂ ਦਿੱਲੀ ਵਿਖੇ ਆਯੋਜਿਤ ਯੂਟਿਊਬ ਇਮਪੈਕਟ ਸਮਿਟ 2026,ਜਿਸ ਦਾ ਵਿਸ਼ਾ ਸੀ “ਕੋ-ਕ੍ਰਿਏਟਿੰਗ: ਇੰਡੀਆਜ਼ ਡਿਜੀਟਲ ਲੀਡਰਸ਼ਿਪ ਐਂਡ ਦ ਔਰੇਂਜ ਇਕੌਨਮੀ”, ਨੂੰ ਸੰਬੋਧਨ ਕਰਦੇ ਹੋਏ ਮੰਤਰੀ ਜੀ ਨੇ ਆਰਥਿਕ ਵਿਕਾਸ, ਰੁਜ਼ਗਾਰ ਆਲਮੀ ਸੱਭਿਆਚਾਰਕ ਪਹੁੰਚ ਨੂੰ ਹੁਲਾਰਾ ਦੇਣ ਵਿੱਚ ਭਾਰਤ ਦੀ ਡਿਜੀਟਲ ਅਤੇ ਰਚਨਾਤਮਕ ਅਰਥਵਿਵਸਥਾ ਦੀ ਵਧ ਰਹੀ ਭੂਮਿਕਾ ਨੂੰ ਉਜਾਗਰ ਕੀਤਾ। ਇਸ ਸਮਿਟ ਵਿੱਚ ਨੀਤੀ ਨਿਰਮਾਤਾ, ਤਕਨਾਲੋਜੀ ਖੇਤਰ ਦੇ ਨੇਤਾ, ਰਚਨਾਕਾਰ, ਉੱਦਮੀ ਅਤੇ ਇਨੋਵੇਟਰਸ ਇਕੱਠੇ ਆਈ ਅਤੇ ਡਾ. ਐੱਲ.ਮੁਰੂਗਨ ਨੇ ਮੁੱਖ ਭਾਸ਼ਣ ਦਿੱਤਾ।
ਸਿਰਜਣਾਤਮਕ ਅਰਥਵਿਵਸਥਾ ਵਿਕਾਸ ਅਤੇ ਰੁਜ਼ਗਾਰ ਨੂੰ ਹੁਲਾਰਾ ਦੇ ਰਹੀ ਹੈ
ਸਮਿਟ ਵਿੱਚ ਜਾਰੀ ਕੀਤੀ ਗਈ ਯੂਟਿਊਬ ਇਮਪੈਕਟ ਰਿਪੋਰਟ ਅਨੁਸਾਰ, ਯੂਟਿਊਬ ਦੇ ਰਚਨਾਤਮਕ ਈਕੋਸਿਸਟਮ ਨੇ 2025 ਵਿੱਚ ਭਾਰਤ ਦੀ ਜੀਡੀਪੀ ਵਿੱਚ 18,000 ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਦਿੱਤਾ ਅਤੇ ਦੇਸ਼ ਭਰ ਵਿੱਚ 9.6 ਲੱਖ ਤੋਂ ਵੱਧ ਪੂਰੇ ਸਮੇਂ ਦੇ ਬਰਾਬਰ ਦੀਆਂ ਨੌਕਰੀਆਂ ਦੇ ਸਿਰਜਣ ਵਿੱਚ ਮਦਦ ਕੀਤੀ।

ਡਿਜੀਟਲ ਇੰਡੀਆ ਤੋਂ ਕ੍ਰਿਏਟਿਵ ਇੰਡੀਆ ਤੱਕ
ਡਾ. ਮੁਰੂਗਨ ਨੇ ਡਿਜੀਟਲ ਭੁਗਤਾਨ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਸਟਾਰਟਅੱਪ, ਆਰਟੀਫਿਸ਼ੀਅਲ ਇੰਟੈਲੀਜੈਂਸ, ਕਿਫਾਇਤੀ ਕਨੈਕਟੀਵਿਟੀ ਅਤੇ ਡਿਜੀਟਲ ਸਿੱਖਿਆ ਰਾਹੀਂ ਭਾਰਤ ਦੇ ਡਿਜੀਟਲ ਪਰਿਵਰਤਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਖਪਤਕਾਰਾਂ ਤੋਂ ਰਚਨਾਕਾਰਾਂ, ਉਪਭੋਗਤਾਵਾਂ ਤੋਂ ਇਨੋਵੇਟਰਸ ਅਤੇ ਸਮੱਗਰੀ ਉਪਭੋਗਤਾਵਾਂ ਤੋਂ ਬੌਧਿਕ ਸੰਪਦਾ ਦੀ ਸਿਰਜਣਾ ਵੱਲ ਵਧਣ ਦੀ ਲੋੜ ‘ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਡਿਜੀਟਲ ਤਕਨਾਲੋਜੀ ਨੇ ਮੌਕਿਆਂ ਦੇ ਭੂਗੌਲਿਕ ਦ੍ਰਿਸ਼ ਨੂੰ ਬਦਲ ਦਿੱਤਾ ਹੈ, ਜਿਸ ਨਾਲ ਹਰ ਜ਼ਿਲ੍ਹੇ, ਭਾਸ਼ਾ ਅਤੇ ਭਾਈਚਾਰੇ ਦੀਆਂ ਪ੍ਰਤਿਭਾਵਾਂ ਆਲਮੀ ਦਰਸ਼ਕਾਂ ਤੱਕ ਪਹੁੰਚ ਸਕਦੀਆਂ ਹਨ।
ਔਰੇਂਜ ਇਕੌਨਮੀ ਨੂੰ ਮਜ਼ਬੂਤੀ ਦੇਣਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ “ਭਾਰਤ ਵਿੱਚ ਸਿਰਜਣਾ ਕਰੋ, ਦੁਨੀਆ ਦੇ ਲਈ ਸਿਰਜਣਾ ਕਰੋ” ਦੇ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦੇ ਹੋਏ ਮੰਤਰੀ ਨੇ ਔਰੇਂਜ ਇਕੌਨਮੀ ਦੇ ਤਿੰਨ ਥੰਮ੍ਹਾਂ –ਵਿਸ਼ਾ ਵਸਤੂ, ਸਿਰਜਣਾਤਮਕਤਾ ਅਤੇ ਸੱਭਿਆਚਾਰ- ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਸਿਰਜਣਾਤਮਕਤਾ ਮਨੋਰੰਜਨ ਤੋਂ ਵੀ ਅੱਗੇ ਤੱਕ ਫੈਲੀ ਹੋਈ ਹੈ ਅਤੇ ਇਸ ਨਾਲ ਰੁਜ਼ਗਾਰ, ਕਾਰੋਬਾਰ, ਬੌਧਿਕ ਸੰਪਦਾ, ਨਿਰਯਾਤ ਅਤੇ ਸੱਭਿਆਚਾਰਕ ਪ੍ਰਭਾਵ ਪੈਦਾ ਹੋ ਸਕਦੇ ਹਨ।

ਏਆਈ ਦਾ ਉਦੇਸ਼ ਰਚਨਾਕਾਰਾਂ ਨੂੰ ਮਜ਼ਬੂਤ ਬਣਾਉਣਾ ਹੈ, ਨਾ ਕਿ ਉਨ੍ਹਾਂ ਦੀ ਥਾਂ ਲੈਣਾ
ਡਾ. ਮੁਰੂਗਨ ਨੇ ਕਿਹਾ ਕਿ ਏਆਈ ਰਚਨਾਕਾਰਾਂ ਨੂੰ ਲੇਖਨੀ, ਅਨੁਵਾਦ, ਸੰਪਾਦਨ, ਐਨੀਮੇਸ਼ਨ, ਰਚਨਾ, ਡਿਜ਼ਾਈਨ ਅਤੇ ਵੰਡ ਵਿੱਚ ਮਦਦ ਕਰ ਸਕਦਾ ਹੈ, ਜਦਕਿ ਮਨੁੱਖੀ ਕਲਪਨਾ ਰਚਨਾਤਮਕਤਾ ਦੇ ਕੇਂਦਰ ਵਿੱਚ ਬਣੀ ਰਹਿੰਦੀ ਹੈ।
ਉਨ੍ਹਾਂ ਇਸ ਗੱਲ ‘ਤੇ ਮੁੜ ਜ਼ੋਰ ਦਿੱਤਾ ਕਿ ਏਆਈ ਨੂੰ ਰਚਨਾਕਾਰਾਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਦੀ ਥਾਂ ਲੈਣੀ ਚਾਹੀਦੀ ਹੈ, ਨਾਲ ਹੀ ਉਭਰ ਰਹੀਆਂ ਤਕਨਾਲੋਜੀਆਂ ਦੇ ਪਹੁੰਚਯੋਗ, ਜ਼ਿੰਮੇਵਾਰ ਅਤੇ ਨੈਤਿਕ ਵਰਤੋਂ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਇਸ ਸਮਿਟ ਵਿੱਚ ਇੰਡੀਅਨ ਇੰਸਟੀਟਿਊਟ ਆਫ ਕ੍ਰਿਏਟਿਵ ਟੈਕਨੋਲੋਜੀ (IICT) ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ‘ਕ੍ਰਿਏਟ ਵਿਦ ਏਆਈ” ਫਿਲਮਾਂ ਦਾ ਉਦਘਾਟਨ ਵੀ ਕੀਤਾ ਗਿਆ।

ਸਿਰਜਣਾਤਮਕ ਪ੍ਰਤਿਭਾਵਾਂ ਲਈ ਸਰਕਾਰੀ ਪਹਿਲ
ਮੰਤਰੀ ਨੇ ਸਿਰਜਣਾਤਮਕ ਪ੍ਰਤਿਭਾਵਾਂ ਦੀ ਪਛਾਣ ਕਰਨ, ਉਨ੍ਹਾਂ ਨੂੰ ਵਿਕਸਿਤ ਕਰਨ ਅਤੇ ਬਜ਼ਾਰਾਂ ਨਾਲ ਜੋੜਨ ਲਈ ਮਜ਼ਬੂਤ ਰਸਤੇ ਬਣਾਉਣ ਲਈ WAVES, IICT, Create in India Challenges, Gems of India, WAVES Bazaar, MyWAVES ਅਤੇ Creator's Corner ਸਮੇਤ ਕਈ ਪਹਿਲਕਦਮੀਆਂ ਨੂੰ ਉਜਾਗਰ ਕੀਤਾ।
ਉਨ੍ਹਾਂ ਨੇ ਕੇਂਦਰੀ ਬਜਟ 2026-27 ਵਿੱਚ 15,000 ਸੈਕੰਡਰੀ ਸਕੂਲਾਂ 500 ਕਾਲਜਾਂ ਵਿੱਚ AVGC ਕੰਟੈਂਟ –ਕ੍ਰਿਏਟਰ ਲੈਬਸ ਦੇ ਪ੍ਰਾਵਧਾਨ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਅਨੁਮਾਨ ਹੈ ਕਿ 2030 ਤੱਕ ਇਸ ਉਦਯੋਗ ਨੂੰ ਲਗਭਗ 20 ਲੱਖ ਪੇਸ਼ੇਵਰਾਂ ਦੀ ਲੋੜ ਹੋਵੇਗੀ।
ਡਿਜੀਟਲ ਯੁੱਗ ਵਿੱਚ ਸੰਵਿਧਾਨਕ ਕਦਰਾਂ-ਕੀਮਤਾਂ
ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ "ਤਕਨਾਲੋਜੀ ਤੇਜ਼ੀ ਨਾਲ ਬਦਲਦੀ ਹੈ, ਪਰ ਸੰਵਿਧਾਨਕ ਕਦਰਾਂ-ਕੀਮਤਾਂ ਅਟੱਲ ਰਹਿੰਦੀਆਂ ਹਨ," ਡਾ. ਮੁਰੂਗਨ ਨੇ ਭਾਰਤ ਦੇ ਡਿਜੀਟਲ ਪਰਿਵਰਤਨ ਵਿੱਚ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਆਰਟੀਕਲ 9 ਅਤੇ ਉਚਿਤ ਸੰਵਿਧਾਨਕ ਪ੍ਰਤੀਬੰਧਾਂ ਦੇ ਅਧੀਨ ਭਾਸ਼ਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਹਵਾਲਾ ਦਿੰਦਿਆ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਰਜਣਾ ਦੀ ਆਜ਼ਾਦੀ ਦੇ ਨਾਲ-ਨਾਲ ਜ਼ਿੰਮੇਵਾਰੀ ਦਾ ਹੋਣਾ ਵੀ ਲਾਜ਼ਮੀ ਹੈ।
ਉਨ੍ਹਾਂ ਨੇ ਆਰਟੀਕਲ 51A ਦੇ ਤਹਿਤ ਮੌਲਿਕ ਕਰਤੱਵਾਂ 'ਤੇ ਵੀ ਚਾਨਣਾ ਪਾਇਆ ਜਿਸ ਵਿੱਚ ਡਿਜੀਟਲ ਯੁੱਗ ਵਿੱਚ ਜ਼ਿੰਮੇਵਾਰੀ ਨਾਲ ਸਿਰਜਣਾ, ਸਾਂਝਾ ਕਰਨ, ਤਸਦੀਕ ਕਰਨ ਅਤੇ ਨਵੀਨਤਾ ਲਿਆਉਣ ਦਾ ਸੱਦਾ ਦਿੱਤਾ।
ਭਾਰਤ ਦੀਆਂ ਕਹਾਣੀਆਂ ਨੂੰ ਦੁਨੀਆ ਤੱਕ ਪਹੁੰਚਾਉਣਾ
ਡਾ. ਮੁਰੂਗਨ ਨੇ ਜ਼ੋਰ ਦਿੱਤਾ ਕਿ ਸਿਨੇਮਾ, ਸੰਗੀਤ, ਗੇਮਿੰਗ, ਐਨੀਮੇਸ਼ਨ, ਡਿਜੀਟਲ ਸਟੋਰੀ ਟੈਲਿੰਗ, ਡਿਜ਼ਾਈਨ, ਦਸਤਕਾਰੀ ਅਤੇ ਸਾਹਿਤ ਰਾਹੀਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਨਵੇਂ ਦਰਸ਼ਕਾਂ ਤੱਕ ਪਹੁੰਚ ਸਕਦੀ ਹੈ।
ਯੁਵਾ ਰਚਨਾਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭਾਸ਼ਾ, ਸੱਭਿਆਚਾਰ ਅਤੇ ਕਹਾਣੀਆਂ ਵਿਸ਼ਵ ਪੱਧਰੀ ਹੋ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਭਾਰਤ ਦੀ ਵਿਭਿੰਨਤਾ ਨੂੰ ਭਰੋਸਾ ਰੱਖਦੇ ਹੋਏ ਸਿਰਜਣਾ ਕਰਨ ਲਈ ਉਤਸ਼ਾਹਿਤ ਕੀਤਾ।
ਮੰਤਰੀ ਨੇ ਕਿਹਾ ਕਿ ਭਾਰਤ ਦੀ ਡਿਜੀਟਲ ਆਰਥਿਕਤਾ ਦਾ ਭਵਿੱਖ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਦੇਸ਼ ਤਕਨਾਲੋਜੀ ਰਾਹੀਂ ਕੀ ਸਿਰਜਦਾ ਹੈ; ਅਤੇ ਉਨ੍ਹਾਂ ਨੇ ਰੁਜ਼ਗਾਰ, ਬੌਧਿਕ ਸੰਪਦਾ, ਆਲਮੀ ਮੌਕਿਆਂ ਅਤੇ ਸਮਾਵੇਸ਼ੀ ਵਿਕਾਸ ਦੀ ਮਹੱਤਤਾ ‘ਤੇ ਜ਼ੋਰ ਦਿੱਤਾ, ਤਾਂ ਜੋ 'ਵਿਕਸਿਤ ਭਾਰਤ 2047' ਦੀ ਦਿਸ਼ਾ ਵੱਲ ਵਧਿਆ ਜਾ ਸਕੇ।
ਇਸ ਸਮਿਟ ਵਿੱਚ 'ਵਿਕਸਿਤ ਭਾਰਤ 2047' ਦੇ ਟੀਚੇ ਨੂੰ ਅੱਗੇ ਵਧਾਉਣ ਵਿੱਚ ਭਾਰਤ ਦੇ ਡਿਜੀਟਲ ਅਤੇ ਰਚਨਾਤਮਕ ਉਦਯੋਗਾਂ ਦੀ ਵਧਦੀ ਭੂਮਿਕਾ 'ਤੇ ਚਾਨਣਾ ਪਾਇਆ ਗਿਆ ਅਤੇ ਮੰਤਰੀ ਨੇ ਇੱਕ ਸਮਾਵੇਸ਼ੀ ਅਤੇ ਵਿਸ਼ਵ ਪੱਧਰ 'ਤੇ ਮੁਕਾਬਲੇਬਾਜ਼ ਰਚਨਾਤਮਕ ਈਕੋਸਿਸਟਮ ਦੀ ਸਿਰਜਣਾ ਲਈ ਸਮੂਹਿਕ ਯਤਨਾਂ ਦਾ ਸੱਦਾ ਦਿੱਤਾ। ਇਸ ਮੌਕੇ 'ਤੇ ਯੂਟਿਊਬ ਇੰਡੀਆ ਦੀ ਕੰਟ੍ਰੀ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਗੁੰਜਨ ਸੋਨੀ; ਯੂਟਿਊਬ ਵਿਖੇ ਗਲੋਬਲ ਸਰਕਾਰੀ ਮਾਮਲਿਆਂ ਅਤੇ ਜਨਤਕ ਨੀਤੀ ਦੀ ਉਪ-ਪ੍ਰਧਾਨ ਸ਼੍ਰੀਮਤੀ ਲੈਸਲੀ ਮਿਲਰ; ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਸੈਂਥਿਲ ਰਾਜਨ ਵੀ ਮੌਜੂਦ ਸਨ।
******
ਮਹੇਸ਼ ਕੁਮਾਰ/ਅਪਰਾਜਿਤਾ ਪ੍ਰਿਯਾਦਰਸ਼ਿਨੀ/ਬਲਜੀਤ ਸਿੰਘ
(Release ID: 2317143)
ਵਿਜ਼ੀਟਰ ਕਾਊਂਟਰ : 4
Read this release in:
Telugu
,
English
,
Urdu
,
हिन्दी
,
Marathi
,
Assamese
,
Manipuri
,
Gujarati
,
Odia
,
Tamil
,
Kannada
,
Malayalam