ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੇਂਦਰ-ਰਾਜ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੂਚਨਾ ਅਤੇ ਜਨ ਸੰਪਰਕ ਸਕੱਤਰਾਂ ਨਾਲ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ


ਵੇਵਸ 2027 ਤੋਂ ਲਾਈਵ ਈਵੈਂਟਸ ਤੱਕ, ਮੰਤਰਾਲਾ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਅਤੇ ਮੀਡੀਆ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਰੋਡਮੈਪ ਤਿਆਰ ਕੀਤਾ

Posted On: 25 AUG 2026 6:46PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗਾਂ ਦੇ ਸਕੱਤਰਾਂ ਨਾਲ ਇੱਕ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ। ਇਸ ਕਾਨਫਰੰਸ ਨੇ ਕੇਂਦਰ ਅਤੇ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਨਾ, ਪ੍ਰਸਾਰਣ, ਮੀਡੀਆ ਅਤੇ ਰਚਨਾਤਮਕ ਅਰਥਵਿਵਸਥਾ ਦੇ ਖੇਤਰਾਂ ਵਿੱਚ ਮੁੱਖ ਪਹਿਲਕਦਮੀਆਂ 'ਤੇ ਵਿਚਾਰ-ਵਟਾਂਦਰਾ ਕਰਨ ਅਤੇ ਤਾਲਮੇਲ ਨੂੰ ਮਜ਼ਬੂਤ ​​ਕਰਨ ਲਈ ਇਕਜੁੱਟ ਕੀਤਾ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਚੰਚਲ ਕੁਮਾਰ ਨੇ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਅਤੇ ਵਿਚਾਰ-ਵਟਾਂਦਰੇ ਦੌਰਾਨ ਹਿੱਸਾ ਲੈਣ ਵਾਲੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਮਾਣਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦਾ ਹਵਾਲਾ ਦਿੰਦੇ ਹੋਏ, ਜਿਸ ਦੇ ਤਹਿਤ ਭਾਰਤ ਦੀ ਸੋਫਟ ਪਾਵਰ ਅਤੇ ਰਚਨਾਤਮਕ ਅਰਥਵਿਵਸਥਾ ਨੂੰ ਰਾਸ਼ਟਰੀ ਪ੍ਰਗਤੀ ਦੀਆਂ ਸੱਤ ਧਾਰਾਵਾਂ, ਸਪਤਧਾਰਾ ਵਿੱਚ  ਸ਼ਾਮਲ ਕੀਤਾ ਗਿਆ ਹੈ, ਸਕੱਤਰ ਨੇ ਭਾਰਤ ਦੀ ਵਿਸ਼ਾਲ ਰਚਨਾਤਮਕ ਸਮਰੱਥਾ ਨੂੰ ਵਰਤਣ ਅਤੇ ਜਨਤਕ ਸੰਚਾਰ ਨੂੰ ਮਜ਼ਬੂਤ ​​ਕਰਨ ਲਈ ਕੇਂਦਰ ਅਤੇ ਰਾਜਾਂ ਵਿਚਕਾਰ ਮਜ਼ਬੂਤ ​​ਅਤੇ ਵਧੇਰੇ ਢਾਂਚਾਗਤ ਸਹਿਯੋਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰਚਨਾਤਮਕ ਅਰਥਵਿਵਸਥਾ, ਜਿਸ ਵਿੱਚ ਸੱਭਿਆਚਾਰ, ਰਚਨਾਤਮਕਤਾ ਅਤੇ ਵਪਾਰ ਸ਼ਾਮਲ ਹਨ। ਜਿਸ ਵਿੱਚ ਰੁਜ਼ਗਾਰ ਪੈਦਾ ਕਰਨ, ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਭਾਰਤ ਦੇ ਵਿਸ਼ਵਵਿਆਪੀ ਪ੍ਰਭਾਵ ਨੂੰ ਵਧਾਉਣ ਦੀ ਸਮਰੱਥਾ ਹੈ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵਿਭਿੰਨ ਸ਼ਕਤੀਆਂ ਨੂੰ ਉਜਾਗਰ ਕਰਦੇ ਹੋਏ, ਸਕੱਤਰ ਨੇ ਕਿਹਾ ਕਿ ਰਚਨਾਤਮਕ ਅਰਥਵਿਵਸਥਾ ਦੇ ਵਿਕਾਸ ਲਈ ਇੱਕ ਵੀ ਮਾਡਲ ਨਹੀਂ ਹੋ ਸਕਦਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸੱਭਿਆਚਾਰਕ ਸ਼ਕਤੀਆਂ, ਸੰਸਥਾਗਤ ਸਮਰੱਥਾਵਾਂ ਅਤੇ ਖੇਤਰੀ ਪ੍ਰਤਿਭਾ ਨੂੰ ਇਸਦੀ ਰਚਨਾਤਮਕ ਸਮਰੱਥਾ ਨੂੰ ਸਾਕਾਰ ਕਰਨ ਲਈ ਵਰਤਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਕੇਂਦਰ-ਰਾਜ ਸਹਿਯੋਗ ਨੂੰ ਵਧਾਉਣ ਵਾਲੇ ਖੇਤਰਾਂ ਨੂੰ ਵੀ ਉਜਾਗਰ ਕੀਤਾ, ਜਿਸ ਵਿੱਚ ਬੁਨਿਆਦੀ ਢਾਂਚਾ, ਕਾਰੋਬਾਰ ਕਰਨ ਵਿੱਚ ਅਸਾਨੀ, ਸਮਰੱਥਾ ਨਿਰਮਾਣ, ਖੇਤਰੀ ਸਮੱਗਰੀ ਅਤੇ ਰਚਨਾਤਮਕ ਵਾਤਾਵਰਣ ਪ੍ਰਣਾਲੀ ਸ਼ਾਮਲ ਹਨ। WAVES 2027, WAVES ਬਜ਼ਾਰ, WaveX ਅਤੇ Create in India Challenges ਵਰਗੇ ਰਾਸ਼ਟਰੀ ਪਲੈਟਫਾਰਮ ਦੇਸ਼ ਭਰ ਦੇ ਸਿਰਜਣਹਾਰਾਂ ਅਤੇ ਸਟਾਰਟ-ਅੱਪਸ ਨੂੰ ਬਜ਼ਾਰਾਂ, ਨਿਵੇਸ਼ਕਾਂ, ਤਕਨਾਲੋਜੀ ਅਤੇ ਵਿਸ਼ਵਵਿਆਪੀ ਭਾਈਵਾਲੀ ਤੱਕ ਵਧੇਰੇ ਪਹੁੰਚ ਪ੍ਰਦਾਨ ਕਰ ਸਕਦੇ ਹਨ।

 

ਹਿੱਸਾ ਲੈਣ ਵਾਲੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਧਿਕਾਰੀਆਂ ਨੇ ਵੱਖ-ਵੱਖ ਪਹਿਲਕਦਮੀਆਂ ਨੂੰ ਲਾਗੂ ਕਰਨ ਸਬੰਧੀ ਆਪਣੇ ਤਜਰਬੇ ਅਤੇ ਚਿੰਤਾਵਾਂ ਸਾਂਝੀਆਂ ਕੀਤੀਆਂ ਅਤੇ ਮੰਤਰਾਲੇ ਨਾਲ ਤਾਲਮੇਲ ਅਤੇ ਸ਼ਮੂਲੀਅਤ ਨੂੰ ਹੋਰ ਮਜ਼ਬੂਤ ​​ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਰਾਜ ਪੱਧਰ 'ਤੇ ਸਮਰੱਥਾ ਨਿਰਮਾਣ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ ਗਿਆ, ਰਾਜਾਂ ਨੇ ਵਧੇ ਹੋਏ ਸੰਚਾਰ, ਸ਼ਮੂਲੀਅਤ ਅਤੇ ਨਿਯਮਿਤ ਕਾਨਫਰੰਸਾਂ ਰਾਹੀਂ ਮੰਤਰਾਲੇ ਤੋਂ ਵਧੇਰੇ ਸਹਾਇਤਾ ਦੀ ਮੰਗ ਕੀਤੀ। ਅਧਿਕਾਰੀਆਂ ਨੇ ਮੰਤਰਾਲੇ ਨਾਲ ਹੋਰ ਨੇੜਿਓਂ ਸਹਿਯੋਗ ਕਰਨ ਅਤੇ ਔਰੇਂਜ ਇਕੌਨਮੀ ਨੂੰ ਮਜ਼ਬੂਤ ​​ਕਰਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਇੱਛਾ ਵੀ ਪ੍ਰਗਟਾਈ।

ਕਾਨਫਰੰਸ ਦੌਰਾਨ, ਕਈ ਮਹੱਤਵਪੂਰਨ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਰਾਜ ਸਰਕਾਰਾਂ ਦੁਆਰਾ ਕੇਬਲ ਆਪਰੇਟਰਾਂ ਲਈ ਰਾਈਟ ਆਫ ਵੇਅ (RoW) ਵਿਧੀ ਨੂੰ ਲਾਗੂ ਕਰਨਾ; WAVES 2027 ਲਈ ਰੋਡਮੈਪ; WAVES ਬਜ਼ਾਰ ਅਤੇ ਮਾਰਕੀਟ ਪਹੁੰਚ ਨੂੰ ਮਜ਼ਬੂਤ ​​ਕਰਨਾ; ਜਨਤਕ ਸੇਵਾ ਪ੍ਰਸਾਰਣ ਬੁਨਿਆਦੀ ਢਾਂਚੇ ਦਾ ਵਿਸਥਾਰ; Waves OTT ਪਲੈਟਫਾਰਮ 'ਤੇ ਉਪਭੋਗਤਾ ਦੁਆਰਾ ਤਿਆਰ ਰਚਨਾਤਮਕ ਸਮੱਗਰੀ ਨੂੰ ਉਤਸ਼ਾਹਿਤ ਕਰਨਾ; ਇੰਡੀਅਨ ਸਿਨੇ ਹੱਬ (ICH) ਅਤੇ ਫਿਲਮ ਫੈਸਿਲੀਟੇਸ਼ਨ ਆਫਿਸ (FFO) ਪੋਰਟਲਾਂ ਦਾ ਦੋ-ਪੱਖੀ ਏਕੀਕਰਣ; ਫਿਲਮ ਸ਼ੂਟਿੰਗ ਅਤੇ ਲਾਈਵ ਈਵੈਂਟ ਪ੍ਰਵਾਨਗੀ ਲਈ ਸਿੰਗਲ-ਵਿੰਡੋ ICH ਪੋਰਟਲ ਨੂੰ ਅਪਣਾਉਣਾ ਸ਼ਾਮਲ ਹੈ।

ਕਾਨਫਰੰਸ ਵਿੱਚ ਸਮੱਗਰੀ ਸਹਿ-ਉਤਪਾਦਨ, ਰਾਜ-ਵਿਸ਼ੇਸ਼ ਪ੍ਰੋਗਰਾਮਿੰਗ ਅਤੇ ਵਧੀ ਹੋਈ ਜਨਤਕ ਪਹੁੰਚ ਰਾਹੀਂ ਜਨਤਕ ਸੇਵਾ ਪ੍ਰਸਾਰਣ ਨੂੰ ਮਜ਼ਬੂਤ ​​ਕਰਨ; ਲਾਈਵ ਈਵੈਂਟ ਸੈਕਟਰ ਨੂੰ ਉਤਸ਼ਾਹਿਤ ਕਰਨਾ; ਆਈਆਈਐੱਮਸੀ ਸਿਖਲਾਈ ਸਹੂਲਤਾਂ ਰਾਹੀਂ ਡੀਆਈਪੀਆਰ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ; ਪ੍ਰੈੱਸ ਸੇਵਾ ਪੋਰਟਲ ਰਾਹੀਂ ਪ੍ਰੈੱਸ ਐਂਡ ਰਜਿਸਟ੍ਰੇਸ਼ਨ ਆਫ਼ ਪੀਰੀਓਡੀਕਲਜ਼ (ਪੀਆਰਪੀ) ਐਕਟ, 2023 ਦੇ ਤਹਿਤ ਡਿਜੀਟਲ ਢਾਂਚੇ ਵਿੱਚ ਤਬਦੀਲੀ ਅਤੇ ਸਮਗ੍ਰ ਸਿਕਸ਼ਾ ਢਾਂਚੇ ਦੇ ਤਹਿਤ ਰਾਜ ਸਰਕਾਰਾਂ ਨੂੰ ਕਿਤਾਬਾਂ ਦੀ ਸਪਲਾਈ ਰਾਹੀਂ ਲਾਇਬ੍ਰੇਰੀਆਂ ਨੂੰ ਮਜ਼ਬੂਤ ​​ਕਰਨ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

ਕਾਨਫਰੰਸ ਵਿੱਚ ਜਨਤਕ ਸੇਵਾ ਪ੍ਰਸਾਰਣ, ਲਾਈਵ ਈਵੈਂਟ ਸੈਕਟਰ, ਡੀਆਈਪੀਆਰ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ, ਮੀਡੀਆ ਅਤੇ ਪ੍ਰਕਾਸ਼ਨ ਖੇਤਰ ਵਿੱਚ ਡਿਜੀਟਲ ਪਰਿਵਰਤਨ ਅਤੇ ਜਨਤਕ ਪਹੁੰਚ ਪਹਿਲਕਦਮੀਆਂ ਨਾਲ ਸਬੰਧਿਤ ਕਈ ਮੁੱਦਿਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

ਸਕੱਤਰ ਨੇ ਰਾਜ-ਵਿਸ਼ੇਸ਼ ਸਮੱਗਰੀ ਅਤੇ ਪਹੁੰਚ ਲਈ ਪੀਆਈਬੀ ਖੇਤਰੀ ਦਫਤਰਾਂ, ਰਾਜ ਸੂਚਨਾ, ਲੋਕ ਸੰਪਰਕ ਵਿਭਾਗਾਂ, ਦੂਰਦਰਸ਼ਨ ਅਤੇ ਆਕਾਸ਼ਵਾਣੀ ਦੀਆਂ ਖੇਤਰੀ ਇਕਾਈਆਂ ਵਿਚਕਾਰ ਨਜ਼ਦੀਕੀ ਤਾਲਮੇਲ ਦਾ ਸੱਦਾ ਵੀ ਦਿੱਤਾ। ਉਨ੍ਹਾਂ ਦੁਹਰਾਇਆ ਕਿ ਮੰਤਰਾਲਾ ਰਚਨਾਤਮਕ ਅਰਥਵਿਵਸਥਾ ਨੂੰ ਮਜ਼ਬੂਤ ​​ਕਰਨ ਅਤੇ ਜਨਤਕ ਸੰਚਾਰ ਨੂੰ ਬਿਹਤਰ ਬਣਾਉਣ ਲਈ ਨਵੇਂ ਵਿਚਾਰਾਂ, ਰਾਜ-ਅਗਵਾਈ ਵਾਲੀਆਂ ਪਹਿਲਕਦਮੀਆਂ ਅਤੇ ਭਾਈਵਾਲੀ ਮਾਡਲਾਂ ਲਈ ਖੁੱਲ੍ਹਾ ਰਹਿੰਦਾ ਹੈ।

ਇਸ ਕਾਨਫਰੰਸ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਸੂਚਨਾ ਅਤੇ ਜਨ ਸੰਪਰਕ ਸਕੱਤਰਾਂ ਅਤੇ ਦੇਸ਼ ਭਰ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜੋ ਕੇਂਦਰ ਅਤੇ ਰਾਜਾਂ ਵਿਚਕਾਰ ਨਜ਼ਦੀਕੀ ਤਾਲਮੇਲ ਅਤੇ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

**********

ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ/ਅਪਰਾਜਿਤਾ ਪ੍ਰਿਯਦਰਸ਼ਨੀ/ਏਕੇ


(Release ID: 2303306) ਵਿਜ਼ੀਟਰ ਕਾਊਂਟਰ : 8