ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਆਕਾਸ਼ਵਾਣੀ ਨੇ ਆਪਣੇ 90 ਵਰ੍ਹੇ ਪੂਰੇ ਹੋਣ ਦੇ ਜਸ਼ਨ ਵਜੋਂ ‘ਸਵਰ ਪ੍ਰੇਰਣਾ ਵੀਥਿਕਾ’ ਲਾਂਚ ਕੀਤਾ


ਪਦਮ ਵਿਭੂਸ਼ਣ ਪੰਡਿਤ ਹਰਿਪ੍ਰਸਾਦ ਚੌਰਸੀਆ ਨੇ ਮਹਾਨ ਸੰਗੀਤਕਾਰਾਂ ਦੇ ਸਨਮਾਨ ਵਿੱਚ ਫੋਟੋ ਗੈਲਰੀ ਦਾ ਉਦਘਾਟਨ ਕੀਤਾ

प्रविष्टि तिथि: 01 JUL 2026 6:23PM by PIB Chandigarh

ਆਕਾਸ਼ਵਾਣੀ ਦੇ 90 ਵਰ੍ਹੇ ਪੂਰੇ ਹੋਣ ਦੇ ਮੌਕੇ ‘ਤੇ ਅਤੇ 2027 ਵਿੱਚ ਭਾਰਤ ਵਿੱਚ ਰੇਡੀਓ ਪ੍ਰਸਾਰਣ ਦੇ 100 ਵਰ੍ਹੇ ਪੂਰੇ ਹੋਣ ਦੀ ਤਿਆਰੀ ਦੇ ਤਹਿਤ, ਆਕਾਸ਼ਵਾਣੀ ਨੇ ਅੱਜ ਆਕਾਸ਼ਵਾਣੀ ਅਤੇ ਭਾਰਤ ਦੇ ਮਹਾਨ ਸੰਗੀਤਕਾਰਾਂ ਦੇ ਦਰਮਿਆਨ ਅਟੁੱਟ ਸਬੰਧਾਂ ਨੂੰ ਸਮਰਪਿਤ ਇੱਕ ਫੋਟੋ ਗੈਲਰੀ ‘ਸਵਰ ਪ੍ਰੇਰਣਾ ਵੀਥਿਕਾ’ ਲਾਂਚ ਕੀਤਾ। ਇਸ ਦਾ ਉਦਘਾਟਨ ਪਦਮ ਵਿਭੂਸ਼ਣ ਪੰਡਿਤ ਹਰਿਪ੍ਰਸਾਦ ਚੌਰਸੀਆ ਨੇ ਨਵੀਂ ਦਿੱਲੀ ਸਥਿਤ ਆਕਾਸ਼ਵਾਣੀ ਭਵਨ ਦੇ ਆਕਾਸ਼ਵਾਣੀ ਰੰਗ ਭਵਨ ਆਡੀਟੋਰੀਅਮ ਵਿੱਚ ਕੀਤਾ।

ਲਗਭਗ ਨੌ ਦਹਾਕਿਆਂ ਤੋਂ, ਆਕਾਸ਼ਵਾਣੀ ਦੇਸ਼ ਦੇ ਪ੍ਰਮੁੱਖ ਲੋਕ ਸੇਵਾ ਪ੍ਰਸਾਰਕ ਵਜੋਂ ਕੰਮ ਕਰ ਰਿਹਾ ਹੈ। ਇਸ ਨੇ ਦੇਸ਼ ਭਰ ਦੇ ਲੱਖਾਂ ਸਰੋਤਿਆਂ ਤੱਕ ਮਹਾਨ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਪਹੁੰਚਾ ਕੇ ਭਾਰਤ ਦੀ ਸਮ੍ਰਿੱਧ ਸੰਗੀਤ ਵਿਰਾਸਤ ਨੂੰ ਸੰਜੋਇਆ ਅਤੇ ਹੁਲਾਰਾ ਦਿੱਤਾ ਹੈ। ਇਸੇ ਸ਼ਾਨਦਾਰ ਵਿਰਾਸਤ ਦੇ ਸਨਮਾਨ ਵਿੱਚ ‘ਸਵਰ ਪ੍ਰੇਰਣਾ ਵੀਥਿਕਾ’ ਲਾਂਚ ਕੀਤਾ ਗਿਆ ਹੈ। ਇਹ ਉਨ੍ਹਾਂ ਪ੍ਰਸਿੱਧ ਕਲਾਕਾਰਾਂ ਨੂੰ ਸਨਮਾਨਿਤ ਕਰਦੀ ਹੈ ਜੋ ਆਕਾਸ਼ਵਾਣੀ ਨਾਲ ਡੂੰਘਾਈ ਨਾਲ ਜੁੜੇ ਰਹੇ ਅਤੇ ਜਿਨ੍ਹਾਂ ਨੂੰ ਦੇਸ਼ ਦੇ ਸਰਬਉੱਚ ਨਾਗਰਿਕ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਪਹਿਲ ਦਾ ਉਦੇਸ਼ ਭਾਰਤੀ ਸੰਗੀਤ ਵਿੱਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਨੂੰ ਕਾਇਮ ਰੱਖਣਾ ਅਤੇ ਨਾਲ ਹੀ ਕਲਾਕਾਰਾਂ ਅਤੇ ਸੰਗੀਤ ਪ੍ਰੇਮੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਾ ਹੈ।

ਪਹਿਲ ਦੇ ਪਹਿਲੇ ਪੜਾਅ ਵਿੱਚ, 20 ਪ੍ਰਸਿੱਧ ਸੰਗੀਤ ਸ਼ਖਸੀਅਤਾਂ ਦੇ ਚਿੱਤਰਾਂ ਦਾ ਉਦਘਾਟਨ ਕੀਤਾ ਗਿਆ। ਇਸ ਗੈਲਰੀ ਵਿੱਚ ਭਾਰਤ ਰਤਨ ਨਾਲ ਸਨਮਾਨਿਤ ਵਿਦੁਸ਼ੀ ਐੱਮ.ਐੱਸ. ਸੁੱਬੁਲਕਸ਼ਮੀ (ਕਰਨਾਟਕ ਵੋਕਲ), ਪੰਡਿਤ ਰਵਿਸ਼ੰਕਰ (Sitar), ਵਿਦੁਸ਼ੀ ਲਤਾ ਮੰਗੇਸ਼ਕਰ (Playback Singing), ਉਸਤਾਦ ਬਿਸਮਿੱਲਾਹ ਖਾਨ (Shehnai), ਪੰਡਿਤ ਭੀਮਸੈਨ ਜੋਸ਼ੀ (Hindustani Classical Vocal) ਅਤੇ ਡਾ. ਭੂਪੇਨ ਹਜ਼ਾਰਿਕਾ (Folk Music) ਦੇ ਚਿੱਤਰ ਸ਼ਾਮਲ ਹਨ। ਨਾਲ ਹੀ ਪਦਮ ਵਿਭੂਸ਼ਣ ਪੁਰਸਕਾਰ ਜੇਤੂਆਂ ਪੰਡਿਤ ਹਰਿਪ੍ਰਸਾਦ ਚੌਰਸੀਆ (Bansuri), ਉਸਤਾਦ ਅਮਜਦ ਅਲੀ ਖਾਨ (Sarod) ਅਤੇ ਉਸਤਾਦ ਅਲਾਉੱਦੀਨ ਖਾਨ (Sarod), ਪੰਡਿਤ ਬਿਰਜੂ ਮਹਾਰਾਜ (Kathak) ਅਤੇ ਪਦਮ ਭੂਸ਼ਣ ਪੁਰਸਕਾਰ ਜੇਤੂਆਂ ਉਸਤਾਦ ਹਾਫਿਜ਼ ਅਲੀ ਖਾਨ (Sarod), ਉਸਤਾਦ ਅਹਿਮਦ ਜਨ ਥਿਰਕਵਾ (Tabla), ਪੰਡਿਤ ਕ੍ਰਿਸ਼ਣਾਰਾਓ ਸ਼ੰਕਰ ਪੰਡਿਤ (Hindustani Vocal), ਵਿਦੁਸ਼ੀ ਸ਼ੰਨੋ ਖੁਰਾਣਾ (Vocal), ਪੰਡਿਤ ਦੇਬੂ ਚੌਧਰੀ (Sitar), ਵਿਦੁਸ਼ੀ ਸ਼ਰਨ ਰਾਣੀ ਬੈਕਲੀਵਾਲ (Sarod), ਉਸਤਾਦ ਸਬਰੀ ਖਾਨ (Sarangi), ਪੰਡਿਤ ਰਾਜਨ ਮਿਸ਼ਰਾ ਅਤੇ ਪੰਡਿਤ ਸਾਜਨ ਮਿਸ਼ਰਾ (Hindustani Vocal), ਉਸਤਾਦ ਅਸਦ ਅਲੀ ਖਾਨ (Rudra Veena) ਅਤੇ ਉਸਤਾਦ  ਮੁਸ਼ਤਾਕ ਹੁਸੈਨ ਖਾਨ (Hindustani Vocal) ਦੇ ਚਿੱਤਰ ਵੀ ਸ਼ਾਮਲ ਹਨ।

ਇਸ ਮੌਕੇ ‘ਤੇ ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਗੌਰਵ ਦ੍ਵਿਵੇਦੀ ਨੇ ਕਿਹਾ ਕਿ ‘ਸਵਰ ਪ੍ਰੇਰਣਾ ਵੀਥਿਕਾ’ ਦਾ ਲਾਂਚ ਆਕਾਸ਼ਵਾਣੀ ਦੇ ਉਨ੍ਹਾਂ ਮਹਾਨ ਕਲਾਕਾਰਾਂ ਦੇ ਪ੍ਰਤੀ ਧੰਨਵਾਦ ਪ੍ਰਗਟ ਕਰਨ ਦੀਆਂ ਕੋਸ਼ਿਸ਼ਾਂ ਦਾ ਪਹਿਲਾ ਪੜਾਅ ਹੈ, ਜਿਨ੍ਹਾਂ ਦੇ ਵਡਮੁੱਲੇ ਯੋਗਦਾਨ ਨੇ ਆਕਾਸ਼ਵਾਣੀ ਨੂੰ ਦੇਸ਼ ਦੀਆਂ ਪ੍ਰਮੁੱਖ ਸੱਭਿਆਚਾਰਕ ਸੰਸਥਾਵਾਂ ਵਿੱਚੋਂ ਇੱਕ ਵਜੋਂ ਸਥਾਪਿਤ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਨੇ ਕਿਹਾ ਕਿ ਬਾਅਦ ਦੇ ਪੜਾਵਾਂ ਵਿੱਚ ਗੈਲਰੀ ਵਿੱਚ ਹੋਰ ਵੀ ਮਸ਼ਹੂਰ ਕਲਾਕਾਰਾਂ ਦੇ ਚਿੱਤਰ ਸ਼ਾਮਲ ਕੀਤੇ ਜਾਣਗੇ ਅਤੇ ਦੇਸ਼ ਭਰ ਦੇ ਆਕਾਸ਼ਵਾਣੀ ਕੇਂਦਰਾਂ ‘ਤੇ ਖਾਸ ਸਥਾਨਕ ਸੰਗੀਤਕਾਰਾਂ ਨੂੰ ਸਮਰਪਿਤ ਅਜਿਹੀਆਂ ਹੀ ਗੈਲਰੀਆਂ ਵੀ ਬਣਾਈਆਂ ਜਾਣਗੀਆਂ।

ਭਾਰਤੀ ਸੰਗੀਤ ਦੇ ਪ੍ਰਤੀ ਆਕਾਸ਼ਵਾਣੀ ਦੀ ਦ੍ਰਿੜ੍ਹ ਵਚਨਬੱਧਤਾ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਲੋਕ ਪ੍ਰਸਾਰਕ ਨੇ ਵੱਖ-ਵੱਖ ਪੀੜ੍ਹੀਆਂ ਦੇ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਦੇ ਕੇ ਅਤੇ ਸਰੋਤਿਆਂ ਦੀ ਵਿਭਿੰਨ ਪਸੰਦ ਦਾ ਧਿਆਨ ਰੱਖਦੇ ਹੋਏ, ਸੰਗੀਤ ਦੀਆਂ ਵੱਖ-ਵੱਖ ਪਰੰਪਰਾਵਾਂ ਨੂੰ ਨਿਰੰਤਰ ਹੁਲਾਰਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਕਾਸ਼ਵਾਣੀ ਦੇ ਸਮਰਪਿਤ ਡਿਜੀਟਲ ਚੈਨਲ-ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਲਈ ‘Raagam’ ਅਤੇ ਭਗਤੀ ਸੰਗੀਤ ਦੇ ਲਈ ‘Aaradhana’ –ਯੂਟਿਊਬ, ਨਿਊਜ਼ ਔਨ ਏਅਰ ਐਪ ਅਤੇ ਵੇਵਸ ਓਟੀਟੀ ਪਲੈਟਫਾਰਮ ‘ਤੇ ਚੌਬੀ (24) ਘੰਟੇ ਉਪਲਬਧ ਹੈ। ਉਨ੍ਹਾਂ ਕਿਹਾ ਕਿ ਆਕਾਸ਼ਵਾਣੀ ਦੇ ਕਲਾਕਾਰਾਂ ਨੇ ਭਾਰਤ ਦੀ ਸਮ੍ਰਿੱਧ ਸੰਗੀਤ ਵਿਰਾਸਤ ਨੂੰ ਦੇਸ਼ ਅਤੇ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪਦਮ ਵਿਭੂਸ਼ਣ ਪੰਡਿਤ ਹਰਿਪ੍ਰਸਾਦ ਚੌਰਸੀਆ ਨੇ ਇਸ ਮੌਕੇ ਨੂੰ ‘ਘਰ ਵਾਪਸੀ’ ਵਰਗਾ ਦੱਸਿਆ। ਉਨ੍ਹਾਂ ਨੇ ਯਾਦ ਕੀਤਾ ਕਿ ਆਕਾਸ਼ਵਾਣੀ ਦੇ ਨਾਲ ਉਨ੍ਹਾਂ ਦਾ ਸੰਗੀਤ ਦਾ ਸਫ਼ਰ ਬੱਚਿਆਂ ਦੇ ਪ੍ਰੋਗਰਾਮ ਨਾਲ ਸ਼ੁਰੂ ਹੋਇਆ ਸੀ। ਆਕਾਸ਼ਵਾਣੀ ਨੂੰ ਕਲਾਕਾਰਾਂ ਦੀਆਂ ਕਈ ਪੀੜ੍ਹੀਆਂ ਨੂੰ ਸੰਵਾਰਨ ਵਾਲਾ ਇੱਕ ਪਰਿਵਾਰ ਦੱਸਦੇ ਹੋਏ, ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਹ ਸਮ੍ਰਿੱਧ ਸੱਭਿਆਚਾਰਕ ਪਰੰਪਰਾ ਅੱਗੇ ਵੀ ਵਧਦੀ-ਫੂਲਦੀ ਰਹੇਗੀ ਅਤੇ ਸੰਸਥਾਨ ਨੂੰ ਦੇਸ਼ ਭਰ ਦੇ ਸਰੋਤਿਆਂ ਦਾ ਪਿਆਰ ਅਤੇ ਸਨੇਹ ਮਿਲਦਾ ਰਹੇਗਾ।

ਇਸ ਪ੍ਰੋਗਰਾਮ ਨੂੰ ਪੰਡਿਤ ਰੂਪਕ ਕੁਲਕਰਣੀ ਦੇ ਮਨਮੋਹਕ ਬੰਸਰੀ ਵਾਦਨ (flautist) ਨੇ ਹੋਰ ਸਮ੍ਰਿੱਧ ਕੀਤਾ। ਪੰਡਿਤ ਰੂਪਕ ਕੁਲਕਰਣੀ, ਪੰਡਿਤ ਹਰਿਪ੍ਰਸਾਦ ਚੌਰਸੀਆ ਦੇ ਸਭ ਤੋਂ ਪ੍ਰਸਿੱਧ ਚੇਲਿਆਂ ਵਿੱਚੋਂ ਇੱਕ ਹਨ। ਮਾਈਹਰ ਘਰਾਣੇ (Maihar Gharana) ਦੇ ਮੰਨੇ-ਪ੍ਰਮੰਨੇ ਕਲਾਕਾਰ ਪੰਡਿਤ ਕੁਲਕਰਣੀ ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਬੰਸਰੀ ਵਾਦਕ ਹਨ, ਜਿਨ੍ਹਾਂ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨ ਮਿਲੇ ਹਨ ਅਤੇ ਉਹ ਆਕਾਸ਼ਵਾਣੀ ਦੇ ਉੱਚ-ਦਰਜੇ ਦੇ ਕਲਾਕਾਰ ਹਨ। ਆਪਣੇ ਸਨਮਾਨਿਤ ਗੁਰੂ ਦੀ ਮੌਜੂਦਗੀ ਵਿੱਚ ਦਿੱਤੀ ਗਈ ਉਨ੍ਹਾਂ ਦੀ ਦਿਲ ਨੂੰ ਛੂਹਣ ਵਾਲੀ ਪੇਸ਼ਕਾਰੀ ਨੂੰ ਸਰੋਤਿਆਂ ਨੇ ਖੂਬ ਪਸੰਦ ਕੀਤਾ। 

 ‘ਸਵਰ ਪ੍ਰੇਰਣਾ ਵੀਥਿਕਾ’ ਦਾ ਉਦਘਾਟਨ ਆਕਾਸ਼ਵਾਣੀ ਦੀਆਂ ਉਨ੍ਹਾਂ ਨਿਰੰਤਰ ਕੋਸ਼ਿਸ਼ਾਂ ਵਿੱਚ ਇੱਕ ਹੋਰ ਅਹਿਮ ਪੜਾਅ ਹੈ, ਜਿਨ੍ਹਾਂ ਦਾ ਉਦੇਸ਼ ਭਾਰਤ ਦੀ ਸਮ੍ਰਿੱਧ ਸੰਗੀਤ ਵਿਰਾਸਤ ਨੂੰ ਕਾਇਮ ਰੱਖਣਾ ਅਤੇ ਉਨ੍ਹਾਂ ਮਹਾਨ ਕਲਾਕਾਰਾਂ ਦਾ ਸਨਮਾਨ ਕਰਨਾ ਹੈ, ਜਿਨ੍ਹਾਂ ਨੇ ਦੇਸ਼ ਦੀ ਲੋਕ ਸੇਵਾ ਪ੍ਰਸਾਰਣ ਪਰੰਪਰਾ ਨੂੰ ਸਮ੍ਰਿੱਧ ਕੀਤਾ ਹੈ।

****

ਮਹੇਸ਼ ਕੁਮਾਰ/ ਵਿਵੇਕ ਵਿਸ਼ਵਾਸ਼/ ਅਪਰਾਜਿਤਾ ਪ੍ਰਿਯਾਦਰਸ਼ਿਨੀ/ਬਲਜੀਤ ਸਿੰਘ


(रिलीज़ आईडी: 2280345) आगंतुक पटल : 4
इस विज्ञप्ति को इन भाषाओं में पढ़ें: Telugu , English , Urdu , हिन्दी , Marathi , Manipuri , Assamese , Gujarati , Tamil , Kannada , Malayalam