ਆਯੂਸ਼
ਆਯੁਸ਼ ਮੰਤਰਾਲੇ ਨੇ ਯੂਟਿਊਬ ‘ਤੇ ਲਾਈਵ ਯੋਗ ਪ੍ਰਸਾਰਣ ਦੇ ਸਭ ਤੋਂ ਵੱਧ ਦਰਸ਼ਕਾਂ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ
ਅੰਤਰਰਾਸ਼ਟਰੀ ਯੋਗ ਦਿਵਸ 2026 ਤੋਂ ਪਹਿਲਾਂ ਗਲੋਬਲ ਔਨਲਾਈਨ ਯੋਗ ਪ੍ਰੋਗਰਾਮ ਵਿੱਚ 435,831 ਤਸਦੀਕਸ਼ੁਦਾ ਦਰਸ਼ਕ ਸ਼ਾਮਲ ਹੋਏ
प्रविष्टि तिथि:
14 JUN 2026 12:56PM by PIB Chandigarh
ਆਯੁਸ਼ ਮੰਤਰਾਲੇ ਨੇ ਅੰਤਰਰਾਸ਼ਟਰੀ ਯੋਗ ਦਿਵਸ 2026 ਤੋਂ ਪਹਿਲਾਂ ਇੱਕ ਇਤਿਹਾਸਕ ਉਪਲਬਧੀ ਪ੍ਰਾਪਤ ਕਰਦੇ ਹੋਏ ਅੱਜ ਯੂਟਿਊਬ ‘ਤੇ ਲਾਈਵ ਯੋਗ ਪ੍ਰਸਾਰਣ ਦੇ ਸਭ ਤੋਂ ਵੱਧ ਦਰਸ਼ਕਾਂ ਦਾ ਨਵਾਂ ਗਿਨੀਜ਼ ਵਰਲਡ ਰਿਕਾਰਡ ਬਣਾਇਆ। 4,35,831 ਦਰਸ਼ਕ ਆਯੁਸ਼ ਮੰਤਰਾਲੇ ਦੇ ਅਧਿਰਾਕਤ ਯੂਟਿਊਬ ਚੈਨਲ ਰਾਹੀਂ ਲਾਈਵ ਪ੍ਰਸਾਰਿਤ ਕੀਤੇ ਗਏ ਇੱਕ ਵਿਸ਼ੇਸ਼ ਗਲੋਬਲ ਔਨਲਾਈਨ ਯੋਗ ਸੈਸ਼ਨ ਵਿੱਚ ਸ਼ਾਮਲ ਹੋਏ।
ਇਹ ਰਿਕਾਰਡ ਬਣਾਉਣ ਦੀ ਕੋਸ਼ਿਸ਼ ਅੰਤਰਰਾਸ਼ਟਰੀ ਯੋਗ ਵਰ੍ਹੇ 2026 ਲਈ ਮੰਤਰਾਲੇ ਦੇ ਪ੍ਰਚਾਰ ਪ੍ਰੋਗਰਾਮਾਂ ਦੇ ਅਧੀਨ ਆਯੋਜਿਤ ਕੀਤੀ ਗਈ ਸੀ ਅਤੇ ਇਸ ਵਿੱਚ ਭਾਰਤ ਅਤੇ ਵਿਸ਼ਵ ਭਰ ਦੇ ਯੋਗ ਅਭਿਆਸਕਰਤਾਵਾਂ, ਵਿਦਿਆਰਥੀਆਂ, ਸੰਸਥਾਵਾਂ, ਪੇਸ਼ੇਵਰਾਂ ਅਤੇ ਸਿਹਤ ਪ੍ਰਤੀ ਉਤਸ਼ਾਹੀ ਲੋਕਾਂ ਨੇ ਵਧ –ਚੜ੍ਹ ਕੇ ਹਿੱਸਾ ਲਿਆ।
ਆਯੁਸ਼ ਮੰਤਰਾਲੇ ਨੇ 4,35,831 ਤਸਦੀਕਸ਼ੁਦਾ ਦਰਸ਼ਕ ਦਰਜ ਕੀਤੇ ਗਏ, ਜੋ ਕਿ 2024 ਵਿੱਚ ਸਥਾਪਿਤ 2,46,252 ਦਰਸ਼ਕਾਂ ਦੇ ਪਿਛਲੇ ਗਿਨੀਜ਼ ਵਰਲਡ ਰਿਕਾਰਡ ਤੋਂ ਵੱਧ ਹੈ। ਇਸ ਨਵੇਂ ਰਿਕਾਰਡ ਵਿੱਚ ਪਿਛਲੇ ਰਿਕਾਰਡ ਦੇ ਮੁਕਾਬਲੇ 1,89,579 ਦਰਸ਼ਕ ਜ਼ਿਆਦਾ ਸਨ। ਇਸ ਤਰ੍ਹਾਂ ਇਸ ਨੇ ਯੂਟਿਊਬ ਲਾਈਵ ਯੋਗ ਪ੍ਰਸਾਰਣ ਦੇ ਸਭ ਤੋਂ ਵੱਧ ਦਰਸ਼ਕਾਂ ਦਾ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ।
ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਸ ਇਤਿਹਾਸਕ ਉਪਲਬਧੀ ਵਿੱਚ ਯੋਗਦਾਨ ਦੇਣ ਵਾਲੇ ਵਿਸ਼ਵ ਭਰ ਦੇ ਨਾਗਰਿਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ, “ਅੱਜ ਦੀ ਇਹ ਪ੍ਰਾਪਤੀ ਸਿਹਤ ਅਤੇ ਭਲਾਈ ਪ੍ਰਤੀ ਸਾਂਝੀ ਵਚਨਬੱਧਤਾ ਰਾਹੀਂ ਵੱਖ-ਵੱਖ ਖੇਤਰਾਂ, ਸੱਭਿਆਚਾਰਾਂ ਅਤੇ ਦੇਸ਼ਾਂ ਦੇ ਲੋਕਾਂ ਨੂੰ ਜੋੜਨ ਦੀ ਯੋਗ ਦੀ ਅਸਧਾਰਣ ਸ਼ਕਤੀ ਨੂੰ ਦਰਸਾਉਂਦੀ ਹੈ। ਇਹ ਨਵਾਂ ਗਿਨੀਜ਼ ਵਰਲਡ ਰਿਕਾਰਡ ਜੀਵਨਸ਼ੈਲੀ ਵਜੋਂ ਯੋਗ ਦੀ ਵਧਦੀ ਆਲਮੀ ਪ੍ਰਵਾਨਗੀ ਨੂੰ ਦਰਸਾਉਂਦਾ ਹੈ ਅਤੇ ਯੋਗ ਨੂੰ ਰੋਜ਼ਾਨਾ ਜੀਵਨ ਦਾ ਅਣਿਖੱੜਵਾਂ ਹਿੱਸਾ ਬਣਾਉਣ ਦੇ ਸਾਡੇ ਸਾਂਝੇ ਸੰਕਲਪ ਨੂੰ ਮਜ਼ਬੂਤੀ ਦਿੰਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ 2026 ਤੋਂ ਪਹਿਲਾਂ ਮੈਂ ਸਾਰਿਆਂ ਨੂੰ ‘ਯੋਗ 356’ ਦੀ ਭਾਵਨਾ ਨੂੰ ਅਪਣਾਉਣ ਅਤੇ ਇੱਕ ਸਿਹਤਮਦ, ਮਜ਼ਬੂਤ ਅਤੇ ਵਧੇਰੇ ਲਚਕਦਾਰ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਦੀ ਤਾਕੀਦ ਕਰਦਾ ਹਾਂ।’
ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਇਸ ਇਤਿਹਾਸਕ ਉਪਲਬਧੀ ਵਿੱਚ ਯੋਗਦਾਨ ਦੇਣ ਵਾਲੇ ਸਾਰੇ ਹਿਤਧਾਰਕਾਂ ਅਤੇ ਭਾਗੀਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ, ‘ਇਹ ਪ੍ਰਾਪਤੀ ਸਿਰਫ਼ ਇੱਕ ਨਵਾਂ ਵਰਲਡ ਰਿਕਾਰਡ ਬਣਾਉਣ ਤੱਕ ਸੀਮਤ ਨਹੀਂ ਹੈ; ਇਹ ਉਸ ਸੁਨੇਹੇ ਬਾਰੇ ਹੈ ਜੋ ਕਿ ਅਸੀਂ ਵਿਸ਼ਵ ਨੂੰ ਦੇ ਰਹੇ ਹਾਂ। ਵੱਡੀ ਗਿਣਤੀ ਵਿੱਚ ਭਾਗੀਦਾਰੀ ਸਿਹਤ ਅਤੇ ਭਲਾਈ ਦੇ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਯੋਗ ਦੀ ਵਧਦੀ ਮਾਨਤਾ ਨੂੰ ਦਰਸਾਉਂਦੀ ਹੈ। ਸਾਡਾ ਉਦੇਸ਼ ਲੋਕਾਂ ਨੂੰ ਯੋਗ ਨੂੰ ਇੱਕ ਦਿਨਾਂ ਆਯੋਜਨ ਦੇ ਰੂਪ ਵਿੱਚ ਨਹੀਂ, ਸਗੋਂ ਜੀਵਨ ਭਰ ਦੇ ਅਭਿਆਸ ਵਜੋਂ ਅਪਣਾਉਣ ਦੇ ਲਈ ਉਤਸ਼ਾਹਿਤ ਕਰਨਾ ਅਤੇ ‘ਯੋਗ 365’ ਨੂੰ ਸਾਕਾਰ ਕਰਨਾ ਹੈ।
ਇਸ ਪ੍ਰੋਗਰਾਮ ਦੌਰਾਨ ਓਡੀਸ਼ਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮੁਕੇਸ਼ ਮਹਾਲਿੰਗ; ਕੇਂਦਰੀ ਸੰਸਦੀ ਮਾਮਲੇ ਅਤੇ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜ਼ੂ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਸਮੇਤ ਮਾਣਯੋਗ ਮੰਤਰੀਆਂ ਦੇ ਵਿਸ਼ੇਸ਼ ਸੁਨੇਹੇ ਪ੍ਰਸਾਰਿਤ ਕੀਤੇ ਗਏ। ਉਨ੍ਹਾਂ ਨੇ ਇਤਿਹਾਸਕ ਉਪਲਬਧੀ ‘ਤੇ ਭਾਗੀਦਾਰਾਂ ਨੂੰ ਵਧਾਈ ਦਿੰਦੇ ਹੋਏ ਨਿਵਾਰਕ ਸਿਹਤ ਦੇਖਭਾਲ ਅਤੇ ਸੰਪੂਰਨ ਭਲਾਈ ਦੇ ਸਾਧਨ ਵਜੋਂ ਯੋਗ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਨਾਗਰਿਕਾਂ ਨੂੰ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸ਼ਾਮਲ ਕਰਕੇ 365 ਯੋਗ ਦੀ ਭਾਵਨਾ ਨੂੰ ਅਪਣਾਉਣ ਦਾ ਸੱਦਾ ਦਿੱਤਾ।
ਇਹ ਪ੍ਰੋਗਰਾਮ ਆਯੁਸ਼ ਮੰਤਰਾਲੇ ਦੁਆਰਾ ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਅਤੇ ਹੋਰ ਸਹਿਯੋਗੀ ਸੰਗਠਨਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਭਾਰਤ ਅਤੇ ਵਿਸ਼ਵ ਭਰ ਤੋਂ ਭਾਗੀਦਾਰਾਂ ਨੇ ਆਯੁਸ਼ ਮੰਤਰਾਲੇ ਦੇ ਅਧਿਕਾਰਤ ਯੂਟਿਊਬ ਚੈਨਲ ਰਾਹੀਂ ਲਾਈਵ ਸੈਸ਼ਨ ਵਿੱਚ ਹਿੱਸਾ ਲਿਆ ਅਤੇ ਹੈਬਿਲਡ ਟੀਮ ਦੁਆਰਾ ਪੂਰੇ ਪ੍ਰੋਗਰਾਮ ਦੌਰਾਨ ਪ੍ਰਦਾਨ ਕੀਤੇ ਗਏ ਮਾਹਿਰ ਮਾਰਗਦਰਸ਼ਨ ਵਿੱਚ ਸਮੂਹਿਕ ਤੌਰ ‘ਤੇ ਕੌਮਨ ਯੋਗਾ ਪ੍ਰੋਟੋਕੋਲ (ਸੀਵਾਈਪੀ) ਦਾ ਅਭਿਆਸ ਕੀਤਾ।
ਇਹ ਉਪਲਬਧੀ ਅਜਿਹੇ ਸਮੇਂ ਵਿੱਚ ਪ੍ਰਾਪਤ ਹੋਈ ਹੈ ਜਦੋਂ ਭਾਰਤ ‘ਤੰਦਰੁਸਤ ਉਮਰ ਦੇ ਲਈ ਯੋਗ (स्वस्थ आयु के लिए योग) ਵਿਸ਼ੇ ਅਧੀਨ ਅੰਤਰਰਾਸ਼ਟਰੀ ਯੋਗ ਦਿਵਸ 2026 ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਵਿਸ਼ਾ ਸਿਹਤਮੰਦ ਲੰਬੀ ਉਮਰ ਨੂੰ ਹੁਲਾਰਾ ਦੇਣ, ਜੀਵਨ ਦੀ ਗੁਣਵੱਤਾ ਵਧਾਉਣ ਅਤੇ ਹਰ ਉਮਰ ਵਰਗ ਦੇ ਲੋਕਾਂ ਦੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਭਲਾਈ ਵਿੱਚ ਯੋਗ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਆਯੋਜਨ 21 ਜੂਨ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਹੋਵੇਗਾ। ਇਸ ਵਿੱਚ ਯੋਗ ਪ੍ਰੇਮੀ, ਅਭਿਆਸਕਰਤਾ ਅਤੇ ਹਿਤਧਾਰਕ ਸਿਹਤ ਅਤੇ ਸਦਭਾਵਨਾ ਦੇ ਆਲਮੀ ਅੰਦੋਲਨ ਵਿੱਚ ਇਕੱਠੇ ਹਿੱਸਾ ਲੈਣਗੇ।
ਆਯੁਸ਼ ਮੰਤਰਾਲੇ ਸਾਰੇ ਭਾਗੀਦਾਰਾਂ, ਯੋਗ ਸੰਸਥਾਵਾਂ, ਵਿਦਿਆਕ ਅਦਾਰਿਆਂ, ਸਰਕਾਰੀ ਵਿਭਾਗਾਂ, ਕਾਰਪੋਰੇਟ ਸੰਗਠਨਾਂ, ਸਮਾਜਿਕ ਸਮੂਹਾਂ ਅਤੇ ਆਲਮੀ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਮੈਂਬਰਾਂ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਜਿਨ੍ਹਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਨੇ ਇਸ ਇਤਿਹਾਸਕ ਉਪਲਬਧੀ ਨੂੰ ਸੰਭਵ ਬਣਾਇਆ।
ਮੰਤਰਾਲੇ ਨੇ ਅੰਤਰਰਾਸ਼ਟਰੀ ਯੋਗ ਦਿਵਸ 2026 ਤੋਂ ਪਹਿਲਾਂ ਨਾਗਰਿਕਾਂ ਨੂੰ ਯੋਗ ਨੂੰ ਜੀਵਨ ਸ਼ੈਲੀ ਵਜੋਂ ਅਪਣਾਉਣ ਅਤੇ ‘ਹਰ ਘਰ ਯੋਗ, ਹਰ ਦਿਨ ਯੋਗ’ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦੇ ਆਪਣੇ ਸੱਦੇ ਨੂੰ ਦੁਹਰਾਇਆ ਹੈ।




************
ਐੱਸਆਰ/ਐੱਸਵੀ/ਐੱਸਜੀ/ਬਲਜੀਤ ਸਿੰਘ
(रिलीज़ आईडी: 2273427)
आगंतुक पटल : 7
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam