ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵਾਤਾਵਰਣ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀ 'ਤੇ ਅਸਾਮ ਦੇ ਲੋਕਾਂ ਨੂੰ ਵਧਾਈ ਦਿੱਤੀ

Posted On: 05 JUN 2026 11:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀ ਹਾਸਲ ਕਰਨ ਲਈ ਅਸਾਮ ਦੇ ਲੋਕਾਂ, ਵਿਸ਼ੇਸ਼ ਕਰਕੇ ਰਾਜ ਦੀ 'ਨਾਰੀ ਸ਼ਕਤੀ' ਨੂੰ ਤਹਿ ਦਿਲੋਂ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਦੀ ਨਾਰੀ ਸ਼ਕਤੀ ਨੇ ਇਸ ਮਹੱਤਵਪੂਰਨ ਯਤਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ, ਜਿਸ ਦਾ ਉਦੇਸ਼ ਇੱਕ ਟਿਕਾਊ ਗ੍ਰਹਿ ਦਾ ਨਿਰਮਾਣ ਕਰਨਾ ਹੈ।

ਪ੍ਰਧਾਨ ਮੰਤਰੀ ਨੇ 'ਐਕਸ' 'ਤੇ ਪੋਸਟ ਕੀਤਾ: 

"ਸ਼ਲਾਘਾਯੋਗ ਪ੍ਰਾਪਤੀ। ਅਸਾਮ ਦੇ ਲੋਕਾਂ ਨੂੰ, ਵਿਸ਼ੇਸ਼ ਰੂਪ ਵਿੱਚ ਰਾਜ ਦੀ 'ਨਾਰੀ ਸ਼ਕਤੀ' ਨੂੰ ਇੱਕ ਟਿਕਾਊ ਗ੍ਰਹਿ ਦੇ ਨਿਰਮਾਣ ਦੇ ਉਦੇਸ਼ ਨਾਲ ਕੀਤੇ ਗਏ ਇਸ ਯਤਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਵਧਾਈ।"

**********

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2269954) ਵਿਜ਼ੀਟਰ ਕਾਊਂਟਰ : 67