ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

NFDC-NFAI ਨੇ ਵਿਸ਼ਵਵਿਆਪੀ ਦਰਸ਼ਕਾਂ ਲਈਰਿਤਵਿਕ ਘਟਕ ਦੀਆਂ ਅੱਠ ਆਈਕੌਨਿਕ ਫਿਲਮਾਂ ਨੂੰ ਸ਼ਾਨਦਾਰ 4K ਫਾਰਮੈੱਟ ਵਿੱਚ ਪੁਨਰ-ਸਥਾਪਿਤ ਕੀਤਾ


ਬ੍ਰਿਟਿਸ਼ ਫਿਲਮ ਇੰਸਟੀਟਿਊਟ (BFI) ਦੇ ਸਹਿਯੋਗ ਨਾਲ, ਰਿਤਵਿਕ ਘਟਕ ਦੀ ਸਿਨੇਮੈਟਿਕ ਪ੍ਰਤਿਭਾ ਵਿਸ਼ਵਵਿਆਪੀ ਦਰਸ਼ਕਾਂ ਤੱਕ ਪਹੁੰਚ ਰਹੀ ਹੈ: ਪ੍ਰਕਾਸ਼ ਮਗਦੁਮ, ਮੈਨੇਜਿੰਗ ਡਾਇਰੈਕਟਰ, NFDC।

प्रविष्टि तिथि: 03 JUN 2026 12:52PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਧੀਨ ਕਾਰਜਸ਼ੀਲ ਰਾਸ਼ਟਰੀ ਫਿਲਮ ਵਿਕਾਸ ਨਿਗਮ - ਰਾਸ਼ਟਰੀ ਫਿਲਮ ਪੁਰਾਲੇਖ (NFDC-NFAI) ਨੇ ਭਾਰਤ ਦੀ ਸਮ੍ਰਿੱਧ ਸਿਨੇਮੈਟਿਕ ਵਿਰਾਸਤ ਨੂੰ ਸੰਭਾਲਣ ਅਤੇ ਆਲਮੀ ਪੱਧਰ 'ਤੇ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਮਹਾਨ ਫਿਲਮ ਨਿਰਮਾਤਾ ਰਿਤਵਿਕ ਘਟਕ ਦੀ ਪੂਰੀ ਫੀਚਰ ਫਿਲਮੋਗ੍ਰਾਫੀ ਨੂੰ ਸ਼ਾਨਦਾਰ 4K ਫਾਰਮੈੱਟ ਵਿੱਚ ਸਫਲਤਾਪੂਰਵਕ ਬਹਾਲ ਕਰ ਦਿੱਤਾ ਹੈ। ਦੂਰਦਰਸ਼ੀ ਨਿਰਦੇਸ਼ਕ ਦੀ ਜਨਮ ਸ਼ਤਾਬਦੀ ਨੂੰ ਮਨਾਉਣ ਲਈ, NFDC-NFAI ਨੇ ਬ੍ਰਿਟਿਸ਼ ਫਿਲਮ ਇੰਸਟੀਟਿਊਟ (BFI) ਨਾਲ ਸਾਂਝੇਦਾਰੀ ਕਰਦੇ ਹੋਏਲੰਦਨ ਦੇ ਵੱਕਾਰੀ BFI ਸਾਊਥਬੈਂਕ ਵਿਖੇ ਜੂਨ 2026 ਵਿੱਚ ਸ਼ੁਰੂ ਹੋਣ ਵਾਲੀ ਇੱਕ ਇਤਿਹਾਸਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਹੈ। ਇਹ ਵਿਆਪਕ ਪ੍ਰਦਰਸ਼ਨੀ ਅੰਤਰਰਾਸ਼ਟਰੀ ਦਰਸ਼ਕਾਂ ਨੂੰ ਰਿਤਵਿਕ ਘਟਕ ਦੀ ਕ੍ਰਾਂਤੀਕਾਰੀ ਕਹਾਣੀ ਸੁਣਾਉਣ ਦੀ ਸ਼ੈਲੀ ਅਤੇ ਗਹਿਨ ਸਹਿਜ ਦ੍ਰਿਸ਼ਟੀ ਨੂੰ ਇਸਦੇ ਸਭ ਤੋਂ ਵਧੀਆ ਅਤੇ ਸ਼ੁੱਧ ਦ੍ਰਿਸ਼ਟੀਗਤ ਰੂਪ ਵਿੱਚ ਅਨੁਭਵ ਕਰਨ ਦਾ ਮੌਕਾ ਪ੍ਰਦਾਨ ਕਰੇਗੀ।

 

ਰਿਤਵਿਕ ਘਟਨ ਦੀਆਂ ਫਿਲਮਾਂ ਦੀ ਪੁਨਰ ਬਹਾਲੀ ਕਰਨ ਦਾ ਪ੍ਰੋਜੈਕਟ ਰਾਸ਼ਟਰੀ ਫਿਲਮ ਵਿਰਾਸਤ ਦੇ ਸਭ ਤੋਂ ਸ਼ਲਾਘਾਯੋਗ ਕਾਰਜਾਂ ਵਿੱਚੋਂ ਇੱਕ ਹੈ। ਇਸ ਅੰਤਰਰਾਸ਼ਟਰੀ ਸਹਿਯੋਗ ਦੀ ਸੰਸਥਾਗਤ ਮਹਤੱਤਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਰਾਸ਼ਟਰੀ ਫਿਰਮ ਵਿਰਾਸਤ ਪ੍ਰੀਸ਼ਦ (NFDC) ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਕਾਸ ਮਗਦੁਮ ਨੇ ਕਿਹਾ ਕਿ ਭਾਰਤ ਵਿਸ਼ਵ ਦੇ ਸਭ ਤੋਂ ਜੀਵੰਤ ਸਿਨੇਮੈਟਿਕ ਵਿਰਾਸਤਾਂ ਵਿੱਚੋਂ ਇੱਕ ਹੈ ਅਤੇ ਰਾਸ਼ਟਰੀ ਫਿਰਮ ਵਿਰਾਸਤ ਪ੍ਰੀਸ਼ਦ (NFHM) ਅਧੀਨ NFDC-NFAI  ਨੂੰ ਇਨ੍ਹਾਂ ਵਿਰਾਸਤਾਂ ਨੂੰ ਉੱਚਤਮ ਆਲਮੀ ਮਿਆਰਾਂ ਦੇ ਅਨੁਸਾਰ ਪੁਨਰ ਬਹਾਲੀ ਅਤੇ ਸੁਰੱਖਿਅਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸ਼੍ਰੀ ਰਿਤਵਿਕ ਘਟਕ ਦੀ ਜਨਮ ਸ਼ਤਾਬਦੀ ਮੌਕੇ, ਅਸੀਂ ਲੰਦਨ ਵਿੱਚ ਇਸ ਪੂਰਵਵਿਆਪੀ ਪ੍ਰਦਰਸ਼ਨੀ ਲਈ ਬੀਐੱਫਆਈ ਨਾਲ ਸਹਿਯੋਗ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਇਹ ਆਲਮੀ ਫਿਲਮ ਭਾਈਚਾਰੇ ਨੂੰ ਸ਼੍ਰੀ ਰਿਤਵਿਕ ਘਟਕ ਦੀ ਪ੍ਰਤਿਭਾ ਦਾ ਅਨੁਭਵ ਕਰਨ ਅਤੇ ਭਾਰਤ ਦੀਆਂ ਪੁਰਾਲੇਖ ਦੀਆਂ ਪ੍ਰਾਪਤੀਆਂ ਦੀ ਉੱਤਮਤਾ ਨੂੰ ਪ੍ਰਤੱਖ ਤੌਰ ‘ਤੇ ਦੇਖਣ ਲਈ ਇੱਕ ਸ਼ਾਨਦਾਰ ਮੰਚ ਪ੍ਰਦਾਨ ਕਰਦਾ ਹੈ। 

 

ਰਾਸ਼ਟਰੀ ਫਿਲਮ ਵਿਰਾਸਤ ਮਿਸ਼ਨ (NFHM) ਅਧੀਨ ਹਾਸਲ ਕੀਤੀ ਗਈ ਇਹ ਵਿਆਪਕ ਪੁਰਾਲੇਖ ਪ੍ਰਾਪਤੀ ਐੱਮਆਈਬੀ ਦੀ ਪ੍ਰਮੁੱਖ ਪਹਿਲ ਹੈ ਅਤੇ ਰਾਸ਼ਟਰ ਦੀ ਆਡੀਓ-ਵਿਜ਼ੂਅਲ ਵਿਰਾਸਤ ਦੀ ਸੰਭਾਲ ਪ੍ਰਤੀ ਸਮਰਪਿਤ ਹੈ। ਸਾਵਧਾਨੀ ਪੂਰਵਕ 4K ਪੁਨਰ ਬਹਾਲੀ ਲਈ NFDC-NFAI ਦੁਆਰਾ ਦਰਸ਼ਕਾਂ ਨਾਲ ਸੰਭਾਲੇ ਗਏ ਵੱਖ-ਵੱਖ ਮੂਲ ਫਿਲਮ ਤੱਤਾਂ ਅਤੇ ਪੱਛਮ ਬੰਗਾਲ ਰਾਜ ਫਿਲਮ ਪੁਰਾਲੇਖ ਦੇ ਕੀਮਤੀ ਸੰਸਾਧਨਾਂ ਦੀ ਵਰਤੋਂ ਕੀਤੀ ਗਈ। ਵਿਜ਼ੂਅਲ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਅਤੇ ਮਹਾਨ ਡਾਇਰੈਕਟਰ ਦੀ ਮੂਲ ਸਿਨੇਮੈਟਿਕ ਦ੍ਰਿਸ਼ਟੀ ਦੀ ਸਖਤੀ ਨਾਲ ਪਾਲਣਾ ਕਰਨ ਲਈ, ਰੰਗ ਗ੍ਰੇਡਿੰਗ ਪ੍ਰਕਿਰਿਆ ਦਾ ਡਾਇਰੈਕਟਰ ਲਾਂਚ ਰਾਸ਼ਟਰੀ ਪੁਰਸਕਾਰ ਜੇਤੂ ਇੰਡੀਅਨ ਸਿਨੇਮੈਟੋਗ੍ਰਾਫਰ ਸ਼੍ਰੀ ਅਵਿਕ ਮੁਖੋਪਾਧਿਆਏ ਨੇ ਕੀਤਾ। NFHM ਪੁਨਰ ਬਹਾਲ ਪ੍ਰੋਜੈਕਟ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਿਤਵਿਕ ਘਟਕ ਦੀਆਂ ਫਿਲਮਾਂ ਦੀ ਪੁਨਰ ਬਹਾਲੀ ਦਾ ਹਿੱਸਾ ਬਣਨ ਵਿੱਚ ਉਨ੍ਹਾਂ ਨੂੰ ਅਸਲ ਵਿੱਚ ਮਾਣ ਅਤੇ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ, ਕਿਉਂਕਿ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਭ ਤੋਂ ਮੌਲਿਕ ਫਿਲਮਕਾਰਾਂ ਵਿੱਚੋਂ ਇੱਕ ਹਨ। ਇੱਕ ਸਿਨੇਮੈਟੋਗ੍ਰਾਫਰ ਵਜੋਂ, ਇਸ ਨੇ ਉਨ੍ਹਾਂ ਨੂੰ ਰਿਤਵਿਕ ਘਟਕ ਦੀ ਖੂਬਸੂਰਤ ਕਲਾ ਨੂੰ ਨੇੜਿਓਂ ਦੇਖਣ ਦਾ ਮੌਕਾ ਪ੍ਰਦਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਅਣਥੱਕ ਮਿਹਨਤ ਪਰ ਅਨੋਖੇ ਯਤਨ ਲਈ ਪੂਰੀ ਟੀਮ ਦਾ ਦਿਲੋਂ ਧੰਨਵਾਦੀ ਹਾਂ। 

 

ਲੰਦਨ ਰੈਟ੍ਰੋਸਪੈਕਟਿਵ, ਰਿਤਵਿਕ ਘਟਨ ਦੇ ਸ਼ਾਨਦਾਰ ਕਰੀਅਰ ਦੇ ਕਈ ਪੜਾਵਾਂ ਵਿੱਚ ਉਨ੍ਹਾਂ ਦੁਆਰਾ ਕੀਤੇ ਗਏ ਰਚਨਾਤਮਕ ਕਾਰਜਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰੇਗਾ। ਵਿਸਤ੍ਰਿਤ ਪ੍ਰੋਗਰਾਮ ਵਿੱਚ ਉਨ੍ਹਾਂ ਦੀਆਂ ਅੱਠ ਮੌਲਿਕ ਕਥਾ ਵਿਸ਼ੇਸ਼ਤਾਵਾਂ ਜਿਨ੍ਹਾਂ ਵਿੱਚ ਨਾਗਰਿਕ, ਅਜੰਤ੍ਰਿਕ (Ajantrik), ਬਾਰੀ ਥੇਕੇ,ਮੇਘੇ ਢਾਕਾ ਤਾਰਾ, ਕੋਮਲ ਗਾਂਧਾਰ, ਸੁਵਰਣਰੇਖਾ, ਤਿਤਾਸ਼ ਏਕਤੀ ਨਾਦਿਰ ਨਾਮਅਤੇ ਜੁਕਤੀ ਤੱਕੋ ਆਰ ਗੱਪੋ ਦੀਆਂ ਪੁਨਰ ਬਹਾਲ 4ਕੇ ਪੇਸ਼ਕਾਰੀਆਂ ਸ਼ਾਮਲ ਹਨ। ਇਹਨਾਂ ਮਾਸਟਰਪੀਸਾਂ ਦੀ ਪੂਰਤੀ ਕਰਦੇ ਹੋਏ, ਸ਼ੋਅਕੇਸ ਵਿੱਚ ਉਨ੍ਹਾਂ ਦੇ ਇਤਿਹਾਸਕ ਤੌਰ 'ਤੇ ਮਹੱਤਵਪੂਰਨ ਛੋਟੇ-ਫਾਰਮੈੱਟ ਦੀਆਂ ਰਚਨਾਵਾਂ, ਦਸਤਾਵੇਜ਼ੀ ਫਿਲਮਾਂਅਤੇ ਦੁਰਲਭ ਅਧੂਰੇ ਪ੍ਰੋਜੈਕਟਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਬਿਹਾਰ ਕੇ ਦਰਸ਼ਨੀਯ ਸਥਾਨ, ਮੁਸਾਫਿਰ, ਡਰ, ਮਿਲਨ ਸਥਲ, ਨਾਗਰਿਕ ਸੰਰਕਸ਼ਣ, ਕੱਲ੍ਹਦੇ ਵਿਗਿਆਨਿਕ, ਇਹ ਕਿਉਂ, ਮਾਈ ਲੈਨਿਨ, ਪੁਰੂਲੀਆਰ ਛਾਊ, ਦਰਬਾਰ ਗਤੀ ਪਦਮ, ਹੀਰਾਰ ਪ੍ਰਜਾਪਤੀ, ਚਿੰਨਮੂਲ, ਰਾਮਕਿੰਕਰ ਬੈਜ, ਰੌਂਗਰ ਗੋਲਮ ਅਤੇ ਬੰਗਲਾਰ ਬੰਗਾ ਦਰਸ਼ਨ ਸ਼ਾਮਲ ਹਨ।

NFDC-NFAI ਅਤੇ BFI ਦੇ ਦਰਮਿਆਨ ਇਹ ਭਾਈਵਾਲੀ ਭਾਰਤ ਦੀ ਸਿਨੇਮੈਟਿਕ ਵਿਰਾਸਤਾਂ ਨੂੰ ਵਿਸ਼ਵ ਪੱਧਰੀ ਮਿਆਰਾਂ ‘ਤੇ ਪੁਨਰ ਬਹਾਲੀ ਕਰਨ ਦੀ ਨਿਰੰਤਰ ਵਚਨਬੱਧਤਾ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਰਾਸ਼ਟਰੀ ਫਿਲਮ ਵਿਰਾਸਤ ਮਿਸ਼ਨ ਅਧੀਨ ਇਸ ਤਰ੍ਹਾਂ ਦੀ ਵਿਆਪਕ ਮੁੜ-ਸਥਾਪਨਾ ਅਤੇ ਪ੍ਰਚਾਰ ਪਹਿਲਕਦਮੀਆਂ ਦਾ ਸਮਰਥਨ ਕਰਕੇ, ਭਾਰਤ ਸਰਕਾਰ ਇਹ ਯਕੀਨੀ ਬਣਾਉਂਦੀ ਹੈ ਕਿ ਇਹ ਦੁਰਲਭ ਅਧੂਰੇ ਪ੍ਰੋਜੈਕਟ ਭੂਗੌਲਿਕ ਸੀਮਾਵਾਂ ਤੋਂ ਪਰ੍ਹੇ ਆਉਣ ਵਾਲੇ ਦਰਸ਼ਕਾਂ ਤੱਕ ਆਲਮੀ ਦਰਸ਼ਕਾਂ ਨੂੰ ਪ੍ਰੇਰਿਤ ਕਰਦੀਆਂ ਰਹਿਣ।

 (NFDC–NFAI) ਬਾਰੇ

ਰਾਸ਼ਟਰੀ ਫਿਲਮ ਵਿਕਾਸ ਨਿਗਮ-ਰਾਸ਼ਟਰੀ ਫਿਲਮ ਪੁਰਾਲੇਖ (NFDC–NFAI) ਭਾਰਤ ਦੀ ਸਿਨੇਮੈਟਿਕ ਵਿਰਾਸਤ ਦੀ ਸੰਭਾਲ, ਦਸਤਾਵੇਜ਼ੀਕਰਣ ਅਤੇ ਪ੍ਰਚਾਰ-ਪ੍ਰਚਾਰ ਲਈ ਸਮਰਪਿਤ ਪ੍ਰਮੁੱਖ ਸੰਸਥਾ ਹੈ। ਇਸ ਦਾ ਉਦੇਸ਼ ਭਵਿੱਖ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸਕ, ਸੱਭਿਆਚਾਰਕ ਅਤੇ ਕਲਾਤਮਕ ਮਹੱਤਵ ਦੀਆਂ ਫਿਲਮਾਂ ਦਾ ਪਤਾ ਲਗਾਉਣਾ, ਉਨ੍ਹਾਂ ਨੂੰ ਪ੍ਰਾਪਤ ਕਰਨਾ, ਸੰਭਾਲਣਾ ਅਤੇ ਪੁਨਰ ਬਹਾਲ ਕਰਨਾ ਹੈ ਨਾਲ ਹੀ ਵਿਸ਼ਵ ਸਿਨੇਮਾ ਦਾ ਇੱਕ ਵਫਦ ਸੰਗ੍ਰਹਿ ਬਣਾਈ ਰੱਖਣਾ ਵੀ ਹੈ।

 

ਵਰ੍ਹੇ 1969 ਤੋਂ ਇੰਟਰਨੈਸ਼ਨਲ ਫੈੱਡਰੇਸ਼ਨ ਆਫ ਫਿਲਮ ਆਰਕਾਈਵਸ ਦਾ ਮੈਂਬਰ ਹੋਣ ਨਾਅਤੇ, NFDC–NFAI ਭਾਰਤ ਦੇ ਫਿਲਮ ਇਤਿਹਾਸ ਦੇ ਇੱਕ ਮੁੱਖ ਪੁਰਾਲੇਖ ਵਜੋਂ ਕੰਮ ਕਰਦਾ ਹੈ। ਇਸ ਦੇ ਖੋਜ ਅਤੇ ਦਸਤਾਵੇਜ਼ੀਕਰਣ ਭਾਗ ਵਿੱਚ ਫਿਲਮ ਨਾਲ ਸਬੰਧਿਤ ਸਮੱਗਰੀਆਂ ਦਾ ਇੱਕ ਵਿਸ਼ਾਲ ਸੰਗ੍ਰਹਿ ਹੈ, ਜਿਸ ਵਿੱਚ 2 ਲੱਖ ਤੋਂ ਵੱਧ ਤਸਵੀਰਾਂ, 40,000 ਫਿਲਮ ਪੋਸਟਰ, 24,000 ਗੀਤ ਪੁਸਤਕਾਂ ਅਤੇ 2.28 ਲੱਖ ਪ੍ਰੈੱਸ ਕਲਿਪਿੰਗ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਸੰਭਾਲਿਆ ਅਤੇ ਖੋਜ ਉਦੇਸ਼ਾਂ ਲਈ ਡਿਜੀਟਾਈਜ਼ ਕੀਤਾ ਗਿਆ ਹੈ। 

ਰਾਸ਼ਟਰੀ ਫਿਲਮ ਵਿਰਾਸਤ ਮਿਸ਼ਨ (NFHM) ਬਾਰੇ

ਫਿਲਮ ਸੁਰੱਖਿਆ ਯਤਨਾਂ ਨੂੰ ਮਜ਼ਬੂਤ ਕਰਨ ਲਈ, ਭਾਰਤ ਸਰਕਾਰ ਨੇ ਵਰ੍ਹੇ 2015 ਵਿੱਚ ਰਾਸ਼ਟਰੀ ਫਿਲਮ ਵਿਰਾਸਤ ਮਿਸ਼ਨ (NFHM) ਦੀ ਸ਼ੁਰੂਆਤ ਕੀਤੀ। ਇਸ ਮਿਸ਼ਨ ਅਧੀਨ, (NFDC–NFAI) ਇਤਿਹਾਸਕ ਭਾਰਤੀ ਫਿਲਮਾਂ ਦਾ 2K ਅਤੇ 4K ਡਿਜੀਟਾਈਜੇਸ਼ਨ ਅਤੇ ਪੁਨਰ ਬਹਾਲ ਕਰਦਾ ਹੈ, ਫਿਲਮ ਰੀਲਾਂ ਦੀ ਸਥਿਤੀ ਦਾ ਮੁਲਾਂਕਣ ਕਰਦਾ ਹੈ, ਪੁਰਾਲੇਖ ਭੰਡਾਰ ਵਿਕਸਿਤ ਕਰਦਾ ਹੈ, ਅਤੇ ਟ੍ਰੇਨਿੰਗ ਅਤੇ ਵਰਕਸ਼ਾਪਸ ਰਾਹੀਂ ਸੰਸਥਾਗਤ ਸਮਰੱਥਾ ਦਾ ਨਿਰਮਾਣ ਕਰਦਾ ਹੈ।

ਇਨ੍ਹਾਂ ਪਹਿਲਕਦਮੀਆਂ ਰਾਹੀਂ, (NFDC–NFAI) ਭਾਰਤ ਦੀ ਸਮ੍ਰਿੱਧ ਸਿਨੇਮੈਟਿਕ ਵਿਰਾਸਤ ਦੀ ਸੰਭਾਲ ਕਰਨ ਅਤੇ ਇਹ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਕਿ ਕਾਲਸਿਕ ਫਿਲਮਾਂ ਮੌਜੂਦਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਪਹੁੰਚਯੋਗ ਬਣੀਆਂ ਰਹਿਣ।

***********

ਮਹੇਸ਼ ਕੁਮਾਰ/ ਅਪਰਾਜਿਤਾ ਪ੍ਰਿਯਾਦਰਸ਼ਿਨੀ/ਏਕੇ


(रिलीज़ आईडी: 2268709) आगंतुक पटल : 5
इस विज्ञप्ति को इन भाषाओं में पढ़ें: English , Gujarati , Urdu , हिन्दी , Manipuri , Assamese , Bengali , Tamil , Kannada , Malayalam