ਮੰਤਰੀ ਮੰਡਲ
ਕੈਬਨਿਟ ਨੇ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ 5.0 ਨੂੰ ਮਨਜ਼ੂਰੀ ਦਿੱਤੀ
ਪੱਛਮੀ ਏਸ਼ੀਆ ਦੀ ਸਥਿਤੀ ਦੇ ਮੱਦੇਨਜ਼ਰ ਯੋਗ ਕਾਰੋਬਾਰੀ ਉਧਾਰ ਲੈਣ ਵਾਲਿਆਂ ਨੂੰ ਵਾਧੂ ਕ੍ਰੈਡਿਟ ਸਹਾਇਤਾ ਪ੍ਰਦਾਨ ਕਰਨ ਲਈ ਮੈਂਬਰ ਲੈਂਡਿੰਗ ਇੰਸਟੀਟਿਊਸ਼ਨਜ਼ ਨੂੰ ਨੈਸ਼ਨਲ ਕ੍ਰੈਡਿਟ ਗਰੰਟੀ ਟਰੱਸਟੀ ਕੰਪਨੀ ਲਿਮਿਟੇਡ ਰਾਹੀਂ ਕ੍ਰੈਡਿਟ ਗਰੰਟੀ ਕਵਰੇਜ
ਕੁੱਲ 2,55,000 ਕਰੋੜ ਰੁਪਏ ਦੇ ਵਾਧੂ ਕ੍ਰੈਡਿਟ ਪ੍ਰਵਾਹ ਦਾ ਟੀਚਾ (ਜਿਸ ਵਿੱਚ 5,000 ਕਰੋੜ ਰੁਪਏ ਏਅਰਲਾਈਨਸ ਲਈ)
प्रविष्टि तिथि:
05 MAY 2026 6:48PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਨੇ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ (ਈਸੀਐੱਲਜੀਐੱਸ) 5.0 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਕੀਮ ਦਾ ਉਦੇਸ਼ ਪੱਛਮੀ ਏਸ਼ੀਆ ਸੰਕਟ ਦੇ ਮੱਦੇਨਜ਼ਰ ਐਮਰਜੈਂਸੀ ਨਕਦੀ ਦੀ ਕਮੀ ਨੂੰ ਦੂਰ ਕਰਨ ਲਈ ਯੋਗ ਉਧਾਰ ਲੈਣ ਵਾਲਿਆਂ ਨੂੰ ਦਿੱਤੀ ਗਈ ਵਾਧੂ ਕ੍ਰੈਡਿਟ ਸੁਵਿਧਾ ਦੇ ਤਹਿਤ ਡਿਫਾਲਟ ਰਕਮ ਲਈ ਨੈਸ਼ਨਲ ਕ੍ਰੈਡਿਟ ਗਰੰਟੀ ਟਰੱਸਟੀ ਕੰਪਨੀ ਲਿਮਿਟੇਡ (ਐੱਨਸੀਜੀਟੀਸੀ) ਦੁਆਰਾ ਮੈਂਬਰ ਲੈਂਡਿੰਗ ਇੰਸਟੀਟਿਊਸ਼ਨਜ਼ (ਐੱਮਐੱਲਆਈ) ਨੂੰ ਗਰੰਟੀ ਕਵਰੇਜ ਪ੍ਰਦਾਨ ਕਰਨਾ ਹੈ। ਇਸ ਵਿੱਚ ਐੱਮਐੱਸਐੱਮਈ ਲਈ 100 ਪ੍ਰਤੀਸ਼ਤ ਅਤੇ ਨੌਨ-ਐੱਮਐੱਸਐੱਮਈ ਅਤੇ ਏਅਰਲਾਈਨ ਖੇਤਰ ਲਈ 90 ਪ੍ਰਤੀਸ਼ਤ ਗਰੰਟੀ ਕਵਰੇਜ ਦਾ ਪ੍ਰਾਵਧਾਨ ਹੈ।
ਯੋਜਨਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ:
- ਯੋਗ ਉਧਾਰ ਲੈਣ ਵਾਲੇ: 31 ਮਾਰਚ, 2026 ਤੱਕ ਮੌਜੂਦਾ ਕਾਰਜਸ਼ੀਲ ਪੂੰਜੀ ਸੀਮਾ ਵਾਲੇ ਐੱਮਐੱਸਐੱਮਈ ਅਤੇ ਨੌਨ-ਐੱਮਐੱਸਐੱਮਈ ਅਤੇ ਬਕਾਇਆ ਕ੍ਰੈਡਿਟ ਸੁਵਿਧਾਵਾਂ ਰੱਖਣ ਵਾਲੀਆਂ ਸ਼ੈਡਯੂਲਡ ਯਾਤਰੀ ਏਅਰਲਾਈਨਸ, ਬਸ਼ਰਤੇ ਉਨ੍ਹਾਂ ਦੇ ਖਾਤੇ ਮਿਆਰੀ ਹੋਣ।
- ਗਰੰਟੀ ਕਵਰੇਜ: ਐੱਮਐੱਸਐੱਮਈ ਲਈ 100 ਪ੍ਰਤੀਸ਼ਤ ਅਤੇ ਨੌਨ-ਐੱਮਐੱਸਐੱਮਈ ਦੇ ਨਾਲ-ਨਾਲ ਏਅਰਲਾਈਨ ਖੇਤਰ ਲਈ 90 ਪ੍ਰਤੀਸ਼ਤ।
- ਗਰੰਟੀ ਫੀਸ: ਕੋਈ ਨਹੀਂ।
- ਸਹਾਇਤਾ ਦੀ ਮਾਤਰਾ: ਵਿੱਤ ਵਰ੍ਹੇ 2026 ਦੀ ਚੌਥੀ ਤਿਮਾਹੀ ਦੌਰਾਨ ਉਪਯੋਗ ਕੀਤੀ ਗਈ ਜ਼ਿਆਦਾਤਰ ਕਾਰਜਸ਼ੀਲ ਪੂੰਜੀ ਦੇ 20 ਪ੍ਰਤੀਸ਼ਤ ਤੱਕ ਵਾਧੂ ਕ੍ਰੈਡਿਟ (ਵੱਧ ਤੋਂ ਵੱਧ 100 ਕਰੋੜ ਰੁਪਏ) ਏਅਰਲਾਈਨਸ ਲਈ 100 ਪ੍ਰਤੀਸ਼ਤ ਤੱਕ (ਪ੍ਰਤੀ ਉਧਾਰ ਲੈਣ ਵਾਲੇ ਵੱਧ ਤੋਂ ਵੱਧ 1,500 ਕਰੋੜ ਰੁਪਏ, ਕੁਝ ਵਿਸ਼ੇਸ਼ ਸ਼ਰਤਾਂ ਨੂੰ ਪੂਰਾ ਕਰਨ ਦੇ ਅਧੀਨ)।
- ਲੋਨ ਦੀ ਮਿਆਦ:
- ਐੱਮਐੱਸਐੱਮਈ/ ਨੌਨ-ਐੱਮਐੱਸਐੱਮਈ (ਏਅਰਲਾਈਨ ਸੈਕਟਰ ਨੂੰ ਛੱਡ ਕੇ) ਲਈ: ਪਹਿਲੀ ਵੰਡ ਦੀ ਮਿਤੀ ਤੋਂ 5 ਸਾਲ, ਜਿਸ ਵਿੱਚ 1 ਸਾਲ ਦਾ ਮੋਰੇਟੋਰੀਅਮ ਸ਼ਾਮਲ ਹੈ।
- ਏਅਰਲਾਈਨ ਖੇਤਰ ਲਈ: ਪਹਿਲੀ ਵੰਡ ਦੀ ਮਿਤੀ ਤੋਂ 7 ਸਾਲ, ਜਿਸ ਵਿੱਚ 2 ਸਾਲ ਦਾ ਮੋਰੇਟੋਰੀਅਮ ਸ਼ਾਮਲ ਹੈ।
- ਗਰੰਟੀ ਕਵਰ ਦੀ ਮਿਆਦ: ਗਰੰਟੀ ਕਵਰ ਦੀ ਵੱਧ ਤੋਂ ਵੱਧ ਮਿਆਦ ਲੋਨ ਦੀ ਮਿਆਦ ਦੇ ਨਾਲ ਕੋ-ਟਰਮੀਨਸ ਹੋਵੇਗੀ।
- ਯੋਜਨਾ ਦੀ ਮਿਆਦ: ਇਹ ਯੋਜਨਾ ਐੱਨਸੀਜੀਟੀਸੀ ਦੁਆਰਾ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਜਾਰੀ ਕਰਨ ਦੀ ਮਿਤੀ ਤੋਂ ਲੈ ਕੇ 31 ਮਾਰਚ, 2027 ਤੱਕ ਦੀ ਮਿਆਦ ਦੌਰਾਨ ਮਨਜ਼ੂਰੀ ਸਾਰੇ ਲੋਨਸ ‘ਤੇ ਲਾਗੂ ਹੋਵੇਗੀ।
ਪ੍ਰਭਾਵ:
ਇਸ ਯੋਜਨਾ ਦਾ ਉਦੇਸ਼ ਪੱਛਮੀ ਏਸ਼ੀਆ ਸੰਘਰਸ਼ ਤੋਂ ਪੈਦਾ ਚੁਣੌਤੀਆਂ ਨਾਲ ਕਾਰੋਬਾਰਾਂ ਨੂੰ ਉਭਰਨ ਵਿੱਚ ਯੋਗ ਬਣਾਉਣਾ ਹੈ। ਇਸ ਤੋਂ ਇਲਾਵਾ, ਇਸ ਨਾਲ ਕਾਰੋਬਾਰਾਂ ਨੂੰ ਆਪਣਾ ਸੰਚਾਲਨ ਬਣਾਏ ਰੱਖਣ, ਨੌਕਰੀਆਂ ਦੀ ਰੱਖਿਆ ਕਰਨ ਅਤੇ ਸਪਲਾਈ ਚੇਨਸ ਨੂੰ ਬਣਾਏ ਰੱਖਣ ਵਿੱਚ ਮਦਦ ਮਿਲਣ ਦੀ ਉਮੀਦ ਹੈ।
ਪ੍ਰਸਤਾਵਿਤ ਕ੍ਰੈਡਿਟ ਗਰੰਟੀ ਸਕੀਮ ਕਾਰੋਬਾਰਾਂ, ਵਿਸ਼ੇਸ਼ ਤੌਰ ‘ਤੇ ਐੱਮਐੱਸਐੱਮਈ ਅਤੇ ਏਅਰਲਾਈਨ ਸੈਕਟਰ ਨੂੰ, ਬੈਂਕਾਂ ਅਤੇ ਵਿੱਤੀ ਸੰਸਥਾਨਾਂ ਦੁਆਰਾ ਉਨ੍ਹਾਂ ਦੀ ਵਾਧੂ ਕਾਰਜਸ਼ੀਲ ਪੂੰਜੀ ਜ਼ਰੂਰਤਾਂ ਦੀ ਪੂਰਤੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ। ਸਮੇਂ ਸਿਰ ਤਰਲਤਾ ਪ੍ਰਦਾਨ ਕਰਕੇ ਇਹ ਯੋਜਨਾ ਕਾਰੋਬਾਰਾਂ ਨੂੰ ਬਣਾਏ ਰੱਖੇਗੀ ਅਤੇ ਨੌਕਰੀਆਂ ਦੇ ਨੁਕਸਾਨ ਨੂੰ ਰੋਕੇਗੀ। ਇਹ ਨਿਰਵਿਘਨ ਘਰੇਲੂ ਉਤਪਾਦਨ ਨੂੰ ਵੀ ਹੁਲਾਰਾ ਦੇਵੇਗੀ ਅਤੇ ਈਕੋਸਿਸਟਮ ਦੀ ਮਜ਼ਬੂਤੀ ਨੂੰ ਬਣਾਏ ਰੱਖੇਗੀ।
***************
ਐੱਮਜੇਪੀਐੱਸ/ਏਕੇ
(रिलीज़ आईडी: 2258235)
आगंतुक पटल : 77
इस विज्ञप्ति को इन भाषाओं में पढ़ें:
English
,
Khasi
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam