ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਦੀ ਮੰਗ
ਨਾਮਜ਼ਦਗੀਆਂ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ 31 ਜੁਲਾਈ, 2026 ਹੈ
ਨਾਮਜ਼ਦਗੀਆਂ ਰਾਸ਼ਟਰੀ ਪੁਰਸਕਾਰ ਪੋਰਟਲ ਰਾਹੀਂ ਔਨਲਾਈਨ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ
प्रविष्टि तिथि:
27 APR 2026 12:02PM by PIB Chandigarh
ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (ਪੀਐੱਮਆਰਬੀਪੀ) 2026 ਲਈ ਨਾਮਜ਼ਦਗੀਆਂ ਮੰਗੀਆਂ ਹਨ। ਇਹ ਰਾਸ਼ਟਰੀ ਪੱਧਰ ਦਾ ਵੱਕਾਰੀ ਪੁਰਸਕਾਰ ਹੈ, ਜੋ ਹਰ ਸਾਲ ਦੇਸ਼ ਭਰ ਦੇ ਬੱਚਿਆਂ ਦੀਆਂ ਬੇਮਿਸਾਲ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਜੋ ਬਹਾਦਰੀ, ਖੇਡਾਂ, ਸਮਾਜ ਸੇਵਾ, ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਨ ਅਤੇ ਕਲਾ ਅਤੇ ਸਭਿਆਚਾਰ ਦੇ ਖੇਤਰਾਂ ਵਿੱਚ ਰਾਸ਼ਟਰੀ ਪੱਧਰ ’ਤੇ ਪਛਾਣ ਦੇ ਪਾਤਰ ਹਨ।
ਭਾਰਤ ਵਿੱਚ ਰਹਿ ਰਿਹਾ ਕੋਈ ਵੀ ਭਾਰਤੀ ਨਾਗਰਿਕ, ਜਿਸਦੀ ਉਮਰ 31 ਜੁਲਾਈ, 2026 ਨੂੰ 5 ਸਾਲ ਅਤੇ 18 ਸਾਲ ਤੋਂ ਵੱਧ ਨਹੀਂ ਹੈ, ਇਹਨਾਂ ਪੁਰਸਕਾਰਾਂ ਲਈ ਯੋਗ ਹੈ।
ਨਾਮਜ਼ਦਗੀਆਂ ਸਿਰਫ਼ ਰਾਸ਼ਟਰੀ ਪੁਰਸਕਾਰ ਪੋਰਟਲ ਰਾਹੀਂ https://awards.gov.in ਹੀ ਸਵੀਕਾਰ ਕੀਤੀਆਂ ਜਾਣਗੀਆਂ। ਪੁਰਸਕਾਰਾਂ ਲਈ ਸਵੈ-ਨਾਮਜ਼ਦਗੀਆਂ ਅਤੇ ਸਿਫ਼ਾਰਸ਼ਾਂ ਦੋਵਾਂ ’ਤੇ ਵਿਚਾਰ ਕੀਤਾ ਜਾਵੇਗਾ। ਔਨਲਾਈਨ ਅਰਜ਼ੀਆਂ ਪ੍ਰਾਪਤ ਕਰਨ ਦੀ ਆਖਰੀ ਮਿਤੀ 31 ਜੁਲਾਈ, 2026 ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਰਾਸ਼ਟਰੀ ਪੁਰਸਕਾਰ ਪੋਰਟਲ https://awards.gov.in) 'ਤੇ ਜਾਓ।
****
ਐੱਸਐੱਸ/ਵੀਐੱਨ
(रिलीज़ आईडी: 2255947)
आगंतुक पटल : 63
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali-TR
,
Bengali
,
Assamese
,
Gujarati
,
Telugu
,
Kannada
,
Malayalam