ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਭਾਰਤ ਟੈਕਸੀ ਦੇ ਸਾਰਥੀਆਂ ਦੇ ਨਾਲ ਗੱਲਬਾਤ ਕੀਤੀ
ਕਿਰਤ ਕਰਨ ਵਾਲਿਆਂ ਦੇ ਮੁਨਾਫੇ ਵਿੱਚ ਵੀ ਹਿੱਸੇਦਾਰੀ ਦਾ ਨਾਮ ਹੈ ਸਹਿਕਾਰਤਾ
‘ਭਾਰਤ ਟੈਕਸੀ’ ਦਾ ਉਦੇਸ਼ ‘ਸਾਰਥੀ’ ਨੂੰ ਕੰਪਨੀ ਦੇ ਮੁਨਾਫੇ ਦਾ ਮਾਲਕ ਬਣਾਉਣਾ ਹੈ
ਭਾਰਤ ਟੈਕਸੀ ਸਿਰਫ਼ ਇੱਕ Taxi ਯੋਜਨਾ ਨਹੀਂ, ਡਰਾਈਵਰ ਭਰਾਵਾਂ-ਭੈਣਾਂ ਨੂੰ ਸਨਮਾਨ ਨਾਲ ‘ਸਾਰਥੀ’ ਬਣਾਉਣ ਦੀ ਪਹਿਲ ਹੈ
ਇਹ ‘ਸਾਰਥੀ’ ਸ਼ਬਦ ਹੁਣ ਸਨਮਾਨ, ਸਵੈਮਾਣ ਦਾ ਪ੍ਰਤੀਕ ਬਣੇਗਾ
ਭਾਰਤ ਟੈਕਸੀ’, ਕਸਟਮਰ ਅਤੇ ਸਾਰਥੀ, ਦੋਹਾਂ ਵਿੱਚ ਅਨੁਸ਼ਾਸਨ ਲਿਆ ਕੇ ਸਿਵਿਕ ਸੈਂਸ ਨੂੰ ਉਤਸ਼ਾਹਿਤ ਕਰਨ ਦਾ ਕੰਮ ਕਰੇਗੀ
ਟੈਕਸੀ ਕੰਪਨੀਆਂ ਦੁਆਰਾ ਕਮਿਸ਼ਨ ਘੱਟ ਕਰਨਾ, ਯਾਤਰੀਆਂ ਨੂੰ ਡਿਸਕਾਊਂਟ ਦੇਣਾ, ‘ਭਾਰਤ ਟੈਕਸੀ’ ਦੀ ਸ਼ਕਤੀ ਦਾ ਹੀ ਅਸਰ ਹੈ, ਜਿਸ ਦਾ ਟੀਚਾ ਡਰਾਈਵਰਾਂ, ਯਾਤਰੀਆਂ ਦੀ ਸੁਵਿਧਾ ਨਹੀਂ, ਆਪਣੇ ਆਪ ਨੂੰ ਬਜ਼ਾਰ ਵਿੱਚ ਬਣਾਏ ਰੱਖਣਾ ਹੈ
ਭਾਰਤ ਟੈਕਸੀ, ਸਾਰਥੀਆਂ ਦੀ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਸਮੱਸਿਆਵਾਂ ਦੇ ਸਮਾਧਾਨ ਦਾ ਰਸਤਾ ਤਿਆਰ ਕਰੇਗੀ
‘ਭਾਰਤ ਟੈਕਸੀ’ ਦੇ ਬੋਰਡ ਆਫ਼ ਡਾਇਰੈਕਟਰਸ ਵਿੱਚ ਸਾਰਥੀਆਂ ਦੇ ਪ੍ਰਤੀਨਿਧੀ ਵੀ ਸ਼ਾਮਲ ਹਨ
ਆਉਣ ਵਾਲੇ ਤਿੰਨ ਵਰ੍ਹਿਆਂ ਵਿੱਚ ਦੇਸ਼ ਦੇ ਹਰੇਕ ਮਿਊਨਿਸਿਪਲ ਕਾਰਪੋਰੇਸ਼ਨ ਵਿੱਚ ‘ਭਾਰਤ ਟੈਕਸੀ’ਹੋਵੇਗੀ
‘ਭਾਰਤ ਟੈਕਸੀ’ ਸਾਰਥੀਆਂ ਨੂੰ ਸ਼ੇਅਰ ਦੇ ਕੇ ਮਾਲਕ ਬਣਾਉਣ ਦੇ ਨਾਲ-ਨਾਲ ਉਸ ਦਾ ਬੀਮਾ ਅਤੇ ਅਸਾਨ ਲੋਨ ਉਪਲਬਧ ਕਰਵਾਉਣ ਵਾਲੀ ਪਹਿਲੀ ਟੈਕਸੀ ਸਰਵਿਸ ਬਣੇਗੀ
ਸਾਰਥੀਆਂ ਨੂੰ ਹਰ ਜਾਣਕਾਰੀ ਨੋਟੀਫਿਕੇਸ਼ਨ ਰਾਹੀਂ ਉਪਲਬਧ ਕਰਵਾ ਕੇ ਦੁਨੀਆ ਦੀ ਸਭ ਤੋਂ ਪਾਰਦਰਸ਼ੀ ਕੈਬ ਸਰਵਿਸ ਬਣੇਗੀ ‘ਭਾਰਤ ਟੈਕਸੀ’
‘ਭਾਰਤ ਟੈਕਸੀ’ ਦੀ ‘ਸਾਰਥੀ ਦੀਦੀ’ ਸੁਵਿਧਾ, ਮਹਿਲਾ ਸਾਰਥੀਆਂ ਨੂੰ ਆਤਮਨਿਰਭਰ ਬਣਾਏਗਾ ਅਤੇ ਮਹਿਲਾ ਯਾਤਰੀਆਂ ਅਤੇ ਸਾਰਥੀਆਂ ਦੀ ਸੁਰੱਖਿਆ ਯਕੀਨੀ ਹੋਵੇਗੀ
‘ਭਾਰਤ ਟੈਕਸੀ’ ਵਿੱਚ ਸ਼ਿਕਾਇਤ ਵਿੰਡੋ ਰਾਹੀਂ ਸਾਰਥੀਆਂ ਦੀਆਂ ਸਾਰੀਆਂ ਚਿੰਤਾਵਾਂ ਦਾ ਸਮਾਧਾਨ ਹੋਵੇਗਾ
Posted On:
23 FEB 2026 2:42PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਭਾਰਤ ਟੈਕਸੀ ਦੇ ਸਾਰਥੀਆਂ ਦੇ ਨਾਲ ਗੱਲਬਾਤ ਕੀਤੀ।
ਸੰਵਾਦ ਦੌਰਾਨ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜੋ ਕਿਰਤ ਕਰ ਰਿਹਾ ਹੈ, ਉਸ ਨੂੰ ਹੀ ਮੁਨਾਫਾ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਟੈਕਸੀ ਦੇ ਮਾਲਕ ਨੂੰ ਅਮੀਰ ਬਣਾਉਣਾ ਹੈ ਅਤੇ ਸਾਰਥੀ ਹੀ ਮਾਲਕ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਰਥੀ ਭਾਰਤ ਟੈਕਸੀ ਦੇ ਮਾਲਕ ਹਨ ਅਤੇ ਮੁਨਾਫੇ ਵਿੱਚ ਵੀ ਉਨ੍ਹਾਂ ਦਾ ਹਿੱਸਾ ਹੋਵੇਗਾ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਤਿੰਨ ਵਰ੍ਹਿਆਂ ਵਿੱਚ ਦੇਸ਼ ਦੇ ਹਰੇਕ ਮਿਊਨਿਸੀਪਲ ਕਾਰਪੋਰੇਸ਼ਨ ਵਿੱਚ ‘ਭਾਰਤ ਟੈਕਸੀ’ ਹੋਵੇਗੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਟੈਕਸੀ ਨੂੰ ਦੇਸ਼ ਦੀਆਂ ਪੰਜ ਵੱਡੀਆਂ ਕੋਆਪ੍ਰੇਟਿਵਸ ਨੂੰ ਮਿਲਾ ਕੇ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਜਿਵੇਂ-ਜਿਵੇਂ ਸਾਰਥੀਆਂ ਦੀ ਸੰਖਿਆ ਵਧਦੀ ਜਾਵੇਗੀ ਅਤੇ ਜੋ ਵੀ ਸਾਰਥੀ ਇਸ ਵਿੱਚ ਪਾਰਟਨਰ ਬਣਨਾ ਚਾਹੁੰਣਗੇ ਉਸ ਨੂੰ 500 ਰੁਪਏ ਦੇ ਸ਼ੇਅਰ ਲੈਣ ‘ਤੇ ਮਾਲਕੀ ਦਾ ਹੱਕ ਮਿਲ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਭਾਰਤ ਟੈਕਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਚੋਣ ਹੋਵੇਗੀ, ਤਦ ਇਸ ਵਿੱਚ ਕੁਝ ਸਥਾਨ ਸਾਰਥੀਆਂ ਲਈ ਵੀ ਰਿਜ਼ਰਵਡ ਰੱਖੇ ਜਾਣਗੇ। ਜਦੋਂ ਸਾਰਥੀ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਆ ਜਾਣਗੇ ਤਦ ਉਹ ਖੁਦ ਹੋਰ ਸਾਰਥੀਆਂ ਦੇ ਸਾਰੇ ਹਿਤਾਂ ਦੀ ਰੱਖਿਆ ਅਤੇ ਚਿੰਤਾ ਕਰਨਗੇ।
ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਭਾਰਤ ਟੈਕਸੀ ਦਾ ਉਦੇਸ਼ ਕਿਸੇ ਨਿਜੀ ਕੰਪਨੀ ਦੀ ਤਰ੍ਹਾਂ ਵੱਡਾ ਮੁਨਾਫਾ ਕਮਾਉਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਟੈਕਸੀ ਦਾ ਉਦੇਸ਼ ਸਾਡੇ ਸਾਰਥੀ ਭਰਾਵਾਂ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਟੈਕਸੀ ਦੇ ਸ਼ੇਅਰ ਸਾਰਥੀਆਂ ਦੇ ਕੋਲ ਹਨ ਅਤੇ ਮਾਲਕ ਵੀ ਸਾਰਥੀ ਹੀ ਹਨ, ਇਸ ਲਈ ਭਾਰਤ ਟੈਕਸੀ ਦੀਆਂ ਨੀਤੀਆਂ ਵੀ ਸਾਰਥੀ ਹੀ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਭਾਰਤ ਟੈਕਸੀ ਸਾਰਥੀਆਂ ਦੀ ਆਪਣੀ ਕੰਪਨੀ ਹੈ ਅਤੇ ਇਸ ਵਿੱਚ ਸਹਿਕਾਰ ਕਰਨਾ ਹੀ ਸਾਡਾ ਸਿਧਾਂਤ ਹੋਣਾ ਚਾਹੀਦਾ ਹੈ। ਭਾਰਤ ਟੈਕਸੀ ਸਾਰਥੀਆਂ ਦੀ ਸਮਰੱਥਾ ਦਾ ਦੋਹਨ ਕਰੇਗੀ ਨਾ ਕਿ ਉਨ੍ਹਾਂ ਦਾ ਸ਼ੋਸ਼ਣ ਕਰੇਗੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਟੈਕਸੀ ਦੀ ਕੁੱਲ ਕਮਾਈ ਵਿੱਚੋਂ 20 ਪ੍ਰਤੀਸ਼ਤ ਭਾਰਤ ਟੈਕਸੀ ਦੇ ਅਕਾਊਂਟ ਵਿੱਚ ਸਾਰਥੀਆਂ ਦੀ ਪੂੰਜੀ ਦੇ ਰੂਪ ਵਿੱਚ ਜਮ੍ਹਾ ਹੋ ਜਾਵੇਗਾ ਅਤੇ 80 ਪ੍ਰਤੀਸ਼ਤ ਪੈਸਾ ਟੈਕਸੀ ਕਿੰਨੇ ਕਿਲੋਮੀਟਰ ਚਲੀ ਹੈ, ਉਸ ਦੇ ਅਨੁਸਾਰ ਵਾਪਸ ਸਾਰਥੀਆਂ ਦੇ ਖਾਤੇ ਵਿੱਚ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਸ਼ੁਰੂਆਤੀ 3 ਸਾਲ ਭਾਰਤ ਟੈਕਸੀ ਦੇ ਵਿਸਤਾਰ ਵਿੱਚ ਜਾਣਗੇ ਅਤੇ ਉਸ ਤੋਂ ਬਾਅਦ ਜਿੰਨਾ ਵੀ ਮੁਨਾਫ਼ਾ ਹੋਵੇਗਾ, ਉਸ ਦਾ 20 ਪ੍ਰਤੀਸ਼ਤ ਭਾਰਤ ਟੈਕਸੀ ਵਿੱਚ ਰਹੇਗਾ ਅਤੇ 80 ਪ੍ਰਤੀਸ਼ਤ ਸਾਰਥੀ ਭਰਾਵਾਂ ਨੂੰ ਵਾਪਸ ਦੇ ਦਿੱਤਾ ਜਾਵੇਗਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਭਾਰਤ ਟੈਕਸੀ ਦੀ ਸ਼ੁਰੂਆਤ ਇੱਕ ਵੱਡਾ ਕੋਆਪ੍ਰੇਟਿਵ ਅੰਦੋਲਨ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਤਹਿਤ ਭਾਰਤ ਟੈਕਸੀ ਸਾਰਥੀਆਂ ਦੀ ਟੈਕਸੀ ਨੂੰ ਮੋਰਟਗੇਜ (Mortgage) ਕਰੇਗੀ ਅਤੇ ਭਾਰਤ ਟੈਕਸੀ ਹੀ ਉਨ੍ਹਾਂ ਨੂੰ ਕੋਆਪ੍ਰੇਟਿਵ ਬੈਂਕ ਰਾਹੀਂ ਲੋਨ ਦਿਵਾਏਗੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਟੈਕਸੀ ਵਿੱਚ ਕੁਝ ਵੀ ਛੁੱਪਿਆ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰਥੀਆਂ ਨੂੰ ਹਰ ਜਾਣਕਾਰੀ ਨੋਟੀਫਿਕੇਸ਼ਨ ਰਾਹੀਂ ਉਪਲਬਧ ਕਰਵਾ ਕੇ ‘ਭਾਰਤ ਟੈਕਸੀ’ ਦੁਨੀਆ ਦੀ ਸਭ ਤੋਂ ਪਾਰਦਰਸ਼ੀ ਕੈਬ ਸਰਵਿਸ ਬਣੇਗੀ। ਭਾਰਤ ਟੈਕਸੀ ਵਿੱਚ ਸਾਰਥੀਆਂ ਦੀ ਮਿਨੀਮਮ ਵਾਈਬਿਲਿਟੀ ‘ਤੇ ਕਿਲੋਮੀਟਰ ਦੀ ਦਰ ਦੀ ਇੱਕ ਬੇਸ ਲਾਈਨ ਬਣਾ ਕੇ ਕੰਮ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਟੈਕਸੀ ਵਿੱਚ ਆਟੋ ਦੀ ਕੀਮਤ, ਪੈਟਰੋਲ ਦੀ ਖਪਤ ਅਤੇ ਮਿਨੀਮਮ ਮੁਨਾਫ਼ੇ ਨੂੰ ਮਿਲਾ ਕੇ ਇੱਕ ਬੇਸ ਰੇਟ ਹੋਵੇਗਾ ਅਤੇ ਇਸ ਤੋਂ ਹੇਠਾਂ ਇਹ ਆਪ੍ਰੇਟ ਨਹੀਂ ਕਰੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਟੈਕਸੀ ਦਾ ਟੀਚਾ ਮੁਨਾਫਾ ਕਮਾਉਣਾ ਨਹੀਂ ਹੈ ਕਿਉਂਕਿ ਸਾਰਥੀ ਹੀ ਇਸ ਕੋਆਪ੍ਰੇਟਿਵ ਦਾ ਮਾਲਕ ਹੈ।
ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਟੈਕਸੀ ਵਿੱਚ ਸਾਰਥੀ ਦੀਦੀ ਦੀ ਕਲਪਨਾ ਕੀਤੀ ਗਈ ਹੈ। ਭਾਰਤ ਟੈਕਸੀ’ ਦੀ ‘ਸਾਰਥੀ ਦੀਦੀ’ ਸੁਵਿਧਾ, ਮਹਿਲਾ ਸਾਰਥੀਆਂ ਨੂੰ ਆਤਮਨਿਰਭਰ ਬਣਾਉਣਗੀਆਂ ਅਤੇ ਮਹਿਲਾ ਯਾਤਰੀਆਂ ਅਤੇ ਸਾਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੀਆਂ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤ ਟੈਕਸੀ ਐਪ ਵਿੱਚ ਸਾਰਥੀ ਦੀਦੀ ਦੇ ਨਾਮ ਨਾਲ ਪ੍ਰਾਵਧਾਨ ਕੀਤੇ ਜਾਣਗੇ ਕਿ ਜਦੋਂ ਵੀ ਇਕੱਲੀ ਮਹਿਲਾ ਯਾਤਰੀ ਹੋਵੇਗੀ, ਤਾਂ ਉਹ ਸੁਭਾਵਿਕ ਤੌਰ ‘ਤੇ ਸਾਰਥੀ ਦੀਦੀ ਨੂੰ ਤਰਜੀਹ ਦੇਵੇਗੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਟੈਕਸੀ ਦੀ ਵੈੱਬਸਾਈਟ ‘ਤੇ ਸਾਰਥੀਆਂ ਦੀਆਂ ਤਕਲੀਫਾਂ ਲਈ ਇੱਕ ਵਿੰਡੋ ਖੋਲ੍ਹੀ ਜਾਵੇਗੀ ਜਿਸ ‘ਤੇ ਮੋਬਾਈਲ ਨੰਬਰ ਨਾਲ ਲੌਗ-ਇਨ ਕਰਕੇ ਉਹ ਆਪਣੀਆਂ ਸਾਰੀਆਂ ਸਮੱਸਿਆਵਾਂ ਦੱਸ ਸਕਣਗੇ ਅਤੇ ਉਨ੍ਹਾਂ ਦੇ ਅਧਾਰ ‘ਤੇ ਅਸੀਂ ਨੀਤੀ ਨੂੰ ਸੰਸ਼ੋਧਿਤ ਕਰ ਸਕਾਂਗੇ। ਜਿਸ ਤਰ੍ਹਾਂ ਭਾਰਤ ਟੈਕਸੀ ਸਾਰਥੀਆਂ ਦੀਆਂ ਸਮੱਸਿਆਵਾਂ ਦਾ ਨਿਵਾਰਣ ਕਰੇਗੀ, ਉਸ ਤਰ੍ਹਾਂ ਬਾਕੀ ਟੈਕਸੀ ਕੰਪਨੀਆਂ ਨੂੰ ਵੀ ਇਹ ਕਰਨਾ ਪਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਟੈਕਸੀ ਦਾ ਟੀਚਾ ਗ੍ਰਾਹਕ ਨੂੰ ਖੁਸ਼ ਕਰਨ ਦੇ ਨਾਲ-ਨਾਲ ਸਾਰਥੀ ਦਾ ਵੀ ਕਲਿਆਣ ਕਰਨਾ ਹੋਣਾ ਚਾਹੀਦਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਾਰਥਾਂ ਨੂੰ ਆਪਣੇ ਆਪ ਨੂੰ ਕਦੇ ਡ੍ਰਾਈਵਰ ਨਹੀਂ ਕਹਿਣਾ ਚਾਹੀਦਾ ਹੈ ਸਗੋਂ ਮਾਣ ਨਾਲ ਖੁਦ ਨੂੰ ਸਾਰਥੀ ਕਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਨਮਾਨ ਦੇ ਨਾਲ ਇਸ ਭਾਵ ਨੂੰ ਸਾਰਥੀਆਂ ਦੇ ਮਨ ਵਿੱਚ ਲਿਆਉਣਾ ਹੀ ਭਾਰਤ ਟੈਕਸੀ ਦੀ ਜ਼ਿੰਮੇਵਾਰੀ ਹੈ। ਭਾਰਤ ਟੈਕਸੀ ਸੁਧਾਰ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਲੱਭੇਗੀ ਅਤੇ ਅੱਗੇ ਵਧਣ ‘ਤੇ ਹਰ ਸਮੱਸਿਆ ਦਾ ਸਮਾਧਾਨ ਵੀ ਹੋ ਜਾਵੇਗਾ। ਸ਼੍ਰੀ ਸ਼ਾਹ ਨੇ ਇਹ ਵੀ ਕਿਹਾ ਕਿ ਸਮਾਜ ਵਿੱਚ ਸਾਰਥੀ ਨੂੰ ਦੇਖਣ ਦਾ ਨਜ਼ਰੀਆ ਕਿਸ ਤਰ੍ਹਾਂ ਬਦਲੇ, ਇਹ ਸਾਰਥੀਆਂ ਦੀ ਵੀ ਜ਼ਿੰਮੇਵਾਰੀ ਹੋਣਾ ਚਾਹੀਦੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਟੈਕਸੀ ਖੇਤਰ ਵਿੱਚ ਜੋ ਸਮੱਸਿਆਵਾਂ ਹਨ ਉਨ੍ਹਾਂ ਦਾ ਨਿਵਾਰਣ ਇੱਕ ਪ੍ਰਣਾਲੀ ਵਿਕਸਿਤ ਕਰਨ ਨਾਲ ਹੀ ਆ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਜੋ ਕੰਪਨੀਆਂ ਹੋਂਦ ਵਿੱਚ ਹਨ, ਉਨ੍ਹਾਂ ਦਾ ਉਦੇਸ਼ ਸਾਰਥੀਆਂ ਦੀ ਭਲਾਈ ਨਹੀਂ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਟੈਕਸੀ ਦਾ ਉਦੇਸ਼ ਸਾਰਥੀਆਂ ਦੀ ਭਲਾਈ ਵੀ ਹੈ ਅਤੇ ਗ੍ਰਾਹਕ ਦੇ ਨਾਲ ਚੰਗਾ ਵਿਵਹਾਰ ਕਰਨਾ ਵੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰਥੀਆਂ ਦੇ ਨਾਲ ਸੰਵਾਦ ਅਤੇ ਉਨ੍ਹਾਂ ਦੀਆਂ ਤਕਲੀਫਾਂ ਸੁਣਣ ਦਾ ਭਾਰਤ ਟੈਕਸੀ ਦਾ ਪ੍ਰੋਗਰਾਮ ਨਿਰੰਤਰ ਚਲਦਾ ਰਹੇਗਾ ਅਤੇ ਸਾਰਥੀਆਂ ਦੇ ਨਾਲ ਔਨਲਾਈਨ, ਫਿਜ਼ੀਕਲ ਅਤੇ ਕਾਲ ਸੈਂਟਰ ਰਾਹੀਂ ਸੰਵਾਦ ਜਾਰੀ ਹੋਵੇਗਾ।
*********
ਆਰਕੇ/ਏਕੇ/ਪੀਆਰ/ਪੀਐੱਸ
(Release ID: 2232036)
ਵਿਜ਼ੀਟਰ ਕਾਊਂਟਰ : 6
Read this release in:
English
,
Urdu
,
Marathi
,
हिन्दी
,
Bengali
,
Assamese
,
Bengali-TR
,
Gujarati
,
Odia
,
Tamil
,
Telugu
,
Kannada
,
Malayalam