ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਬਜਟ 2026-27 ਵਿਕਸਿਤ ਭਾਰਤ ਵੱਲੋਂ ‘ਸਬਕਾ ਸਾਥ ਸਬਕਾ ਵਿਕਾਸ’ ਦੇ ਕਰਤਵਯ ਦੀ ਰੂਪ-ਰੇਖਾ ਪੇਸ਼ ਕਰਦਾ ਹੈ


ਕਿਸਾਨਾਂ ਦੀ ਆਮਦਮ ਵਧਾਉਣਾ, ਦਿਵਯਾਂਗਜਨਾਂ ਨੂੰ ਸਸ਼ਕਤ ਬਣਾਉਣਾ, ਕਮਜ਼ੋਰਾਂ ਨੂੰ ਅਧਿਕਾਰ ਸੰਪੰਨ ਬਣਾਉਣ ਦੀ ਦਿਸ਼ਾ ਵਿੱਚ ਟੀਚਾਬੱਧ ਯਤਨ ਪੂਰਵੋਦਿਆ ਰਾਜਾਂ ਅਤੇ ਉੱਤਰ-ਪੂਰਬੀ ਖੇਤਰ 'ਤੇ ਧਿਆਨ ਕੇਂਦ੍ਰਿਤ ਕਰਦੇ ਹਨ

ਨਾਰੀਅਲ ਪ੍ਰੋਮੋਸ਼ਨ ਸਕੀਮ ਭਾਰਤੀ ਕਾਜੂ ਅਤੇ ਕੋਕੋ ਲਈ ਸਮਰਪਿਤ ਪ੍ਰੋਗਰਾਮ, ਚੰਦਨ ਦੀ ਖੇਤੀ ਨੂੰ ਹੁਲਾਰਾ ਦੇਣ ਅਤੇ ਅਖਰੋਟ, ਬਦਾਮ ਅਤੇ ਚਿਲਗੋਜ਼ੇ ਲਈ ਸਮਰਪਿਤ ਪ੍ਰੋਗਰਾਮਾਂ ਦਾ ਐਲਾਨ

Posted On: 01 FEB 2026 12:50PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2026-27 ਪੇਸ਼ ਕਰਦੇ ਹੋਏ ਕਿਹਾ ਕਿ ਤੀਜਾ ਕਰਤਵਯ ਹਰੇਕ ਪਰਿਵਾਰ, ਭਾਈਚਾਰੇ, ਖੇਤਰ ਅਤੇ ਸੈਕਟਰ ਨੂੰ ਸਾਰਥਕ ਪ੍ਰਤੀਭਾਗਿਤਾ ਲਈ ਸਰੋਤਾਂ , ਸੁਵਿਧਾਵਾਂ ਅਤੇ ਮੌਕਿਆਂ ਦੀ ਪਹੁੰਚ ਯਕੀਨੀ ਬਣਾਉਣ ਲਈ ਸਰਕਾਰ ਦੇ ਸਬਕਾ ਸਾਥ, ਸਬਕਾ ਵਿਕਾਸ ਦੇ ਵਿਜ਼ਨ ਨਾਲ ਸਬੰਧਿਤ ਹੈ। 

ਵਿੱਤ ਮੰਤਰੀ ਦੇ ਤੀਸਰੇ ਕਰਤਵਯ ਨੂੰ ਹਾਸਲ ਕਰਨ ਦਾ ਵਿਆਪਕ ਰੋਡਮੈਪ ਪੇਸ਼ ਕੀਤਾ। ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ, “ਇਸ ਨੂੰ ਹਾਸਲ ਕਰਨ ਲਈ ਕ) ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਵਿਸ਼ੇਸ਼ ਪਹੁੰਚ ਉਪਲਬਧ ਕਰਵਾਉਣ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਉਤਪਾਦਕਤਾ ਵਧਾਉਣ ਅਤੇ ਉੱਦਮਤਾ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ, ਖ) ਆਜੀਵਿਕਾ ਦੇ ਮੌਕੇ, ਟ੍ਰੇਨਿੰਗ ਅਤੇ ਕੁਝ ਗੁਣਵੱਤਾ ਵਾਲੇ ਉਪਕਰਣਾਂ ਰਾਹੀਂ ਦਿਵਯਾਂਗਜਨਾਂ ਨੂੰ ਸਸ਼ਕਤ ਬਣਾਉਣ, ਗ) ਮਾਨਸਿਕ ਸਿਹਤ ਅਤੇ ਟਰੌਮਾ ਦੇਖਭਾਲ ਤੱਕ ਪਹੁੰਚ ਕਾਇਮ ਕਰਕੇ ਕਮਜ਼ੋਰਾਂ ਨੂੰ ਸਸ਼ਕਤ ਬਣਾਉਣ, ਘ) ਵਿਕਾਸ ਅਤੇ ਰੋਜ਼ਗਾਰ ਦੇ ਮੌਕਿਆਂ ਵਿੱਚ ਤੇਜ਼ੀ ਲਿਆਉਣ ਲਈ ਪੂਰਵੋਦਿਆ ਰਾਜਾਂ ਅਤੇ ਉੱਤਰ-ਪੂਰਬੀ ਖੇਤਰ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਦਿਸ਼ਾ ਵਿੱਚ ਟੀਚਾਬੱਧ ਯਤਨ ਕਰਨ ਦੀ ਜ਼ਰੂਰਤ ਹੈ।” 

ਕਿਸਾਨਾਂ ਦੀ ਆਮਦਨ ਵਧਾਉਣਾ

ਕਿਸਾਨਾਂ ਦੀ ਆਮਦਨ ਵਧਾਉਣ ਦੇ ਵਿਆਪਕ ਉਦੇਸ਼ ਦੇ ਅਧੀਨ ਬਜਟ ਵਿੱਚ 500 ਜਲਗਾਹ ਅਤੇ ਅੰਮ੍ਰਿਤ ਸਰੋਵਰਾਂ ਦੇ ਏਕੀਕ੍ਰਿਤ ਵਿਕਾਸ ਕਰਨ, ਤੱਟਵਰਤੀ ਖੇਤਰਾਂ ਵਿੱਚ ਮੱਛੀ ਪਾਲਣ ਮੁੱਲ ਲੜੀ ਨੂੰ ਮਜ਼ਬੂਤ ​​ਕਰਨ ਅਤੇ ਸਟਾਰਟਅੱਪ ਅਤੇ ਮਹਿਲਾ ਪ੍ਰੇਰਿਤ ਸਮੂਹਾਂ ਨੂੰ ਮੱਛੀ ਕਿਸਾਨ ਉਤਪਾਦਕ ਸੰਗਠਨਾਂ ਨਾਲ ਸ਼ਾਮਲ ਕਰਦੇ ਹੋਏ ਬਜ਼ਾਰ ਨਾਲ ਜੋੜਕੇ ਸਮਰੱਥ ਬਣਾਉਣ ਦੇ ਪ੍ਰਾਵਧਾਨ ਕੀਤੇ ਗਏ ਹਨ।

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਪਸ਼ੂਪਾਲਣ ਕਿਸਾਨਾਂ ਦੀ ਆਮਦਨ ਵਧਾਉਣ ਦੇ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਹਨ। ਗ੍ਰਾਮੀਣ ਅਤੇ ਅਰਧ ਸ਼ਹਿਰੀ ਖੇਤਰਾਂ ਵਿੱਚ ਗੁਣਵੱਤਾਪੂਰਨ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸਰਕਾਰ ਉੱਦਮਤਾ ਵਿਕਾਸ ਤਹਿਤ ਪਸ਼ੂਪਾਲਨ ਖੇਤਰ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਹੇਠ ਲਿਖੇ ਕਦਮ ਚੁੱਕੇਗੀ: (ਏ) ਕਰਜ਼ਾ ਅਧਾਰਿਤ ਸਬਸਿਡੀ ਪ੍ਰੋਗਰਾਮ (ਬੀ) ਪਸ਼ੂਧਨ ਉੱਦਮਾਂ ਦਾ ਪ੍ਰਚਾਰ ਅਤੇ ਆਧੁਨਿਕੀਕਰਣ (ਸੀ) ਪਸ਼ੂਧਨ, ਡੇਅਰੀ ਅਤੇ ਪੋਲਟਰੀ ਲਈ ਏਕੀਕ੍ਰਿਤ ਮੁੱਲ ਲੜੀ ਦੇ ਸਿਰਜਣ ਨੂੰ ਉਤਸ਼ਾਹਿਤ ਕਰਨਾ ਅਤੇ (ਡੀ) ਪਸ਼ੂਧਨ ਕਿਸਾਨ ਉਤਪਾਦਕ ਸੰਗਠਨਾਂ ਦੀ ਸਥਾਪਨਾ ਨੂੰ ਉਤਸ਼ਾਹਿਤ ਕਰਨਾ।

ਕੇਂਦਰੀ ਵਿੱਤ ਮੰਤਰੀ ਨੇ ਤੱਟਵਰਤੀ ਖੇਤਰਾਂ ਵਿੱਚ ਨਾਰੀਅਲ, ਚੰਦਨ, ਕੋਕੋ ਅਤੇ ਕਾਜੂ ਵਰਗੀਆਂ ਉੱਚ-ਮੁੱਲ ਵਾਲੀਆਂ ਫਸਲਾਂ ਨੂੰ ਸਹਾਇਤਾ ਪ੍ਰਦਾਨ ਕਰਕੇ ਉੱਚ-ਮੁੱਲ ਵਾਲੀ ਖੇਤੀਬਾੜੀ ‘ਤੇ ਜ਼ੋਰ ਦਿੱਤਾ। ਉੱਤਰ-ਪੂਰਬ ਵਿੱਚ ਅਗਰ ਰੁੱਖਾਂ ਅਤੇ ਪਹਾੜੀ ਖੇਤਰਾਂ ਵਿੱਚ ਬਦਾਮ, ਕਾਜੂ ਅਤੇ ਚਿਲਗੋਜ਼ੇ ਵਰਗੇ ਗਿਰੀਦਾਰ ਫਲਾਂ ਨੂੰ ਵੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਸ਼੍ਰੀਮਤੀ ਸੀਤਾਰਮਣ ਨੇ ਕਿਹਾ, "ਭਾਰਤ ਦੁਨੀਆ ਦਾ ਸਭ ਤੋਂ ਵੱਡਾ ਨਾਰੀਅਲ ਉਤਪਾਦਕ ਹੈ। ਲਗਭਗ 10 ਮਿਲੀਅਨ ਕਿਸਾਨਾਂ ਸਮੇਤ ਲਗਭਗ 30 ਮਿਲੀਅਨ ਲੋਕ ਆਪਣੀ ਆਜੀਵਿਕਾ ਲਈ ਨਾਰੀਅਲ 'ਤੇ ਨਿਰਭਰ ਹਨ। ਨਾਰੀਅਲ ਉਗਾਉਣ ਵਾਲੇ ਪ੍ਰਮੁੱਖ ਰਾਜਾਂ ਵਿੱਚ ਨਾਰੀਅਲ ਉਤਪਾਦਨ ਦੀ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇਣ ਲਈ ਪੁਰਾਣੇ ਅਤੇ ਗੈਰ-ਫਲਦਾਰ ਰੁੱਖਾਂ ਨੂੰ ਨਵੇਂ ਸੈਪਲਿੰਗ ਪੌਦਿਆਂ/ਕਿਸਮਾਂ ਨਾਲ ਬਦਲਣ ਸਮੇਤ ਵੱਖ-ਵੱਖ ਕਦਮਾਂ ਰਾਹੀਂ ਉਤਪਾਦਨ ਵਧਾਉਣ ਅਤੇ ਉਤਪਾਦਕਤਾ ਵਧਾਉਣ ਲਈ ਮੈਂ ਨਾਰੀਅਲ ਪ੍ਰਮੋਸ਼ਨ ਸਕੀਮ ਦੀ ਪੇਸ਼ਕਸ਼ ਕਰਦੀ ਹਾਂ।”

ਕਿਸਾਨਾਂ ਦੀ ਆਮਦਨ ਵਧਾਉਣ ਦੇ ਉਦੇਸ਼ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦੇ ਹੋਏ ਕੇਂਦਰੀ ਬਜਟ 2026-27 ਵਿੱਚ ਭਾਰਤ ਨੂੰ ਕੱਚੇ ਕਾਜੂ ਅਤੇ ਕੋਕੋ ਉਤਪਾਦਨ ਅਤੇ ਪ੍ਰੋਸੈੱਸਿੰਗ ਦੇ ਖੇਤਰ ਵਿੱਚ ਆਤਮਨਿਰਭਰ ਬਣਾਉਣ ਅਤੇ ਨਿਰਯਾਤ ਮੁਕਾਬਲੇਬਾਜ਼ੀ ਵਧਾਉਣ ਅਤੇ ਭਾਰਤੀ ਕਾਜੂ ਅਤੇ ਭਾਰਤੀ ਕੋਕੋ ਨੂੰ ਸਾਲ 2030 ਤੱਕ ਪ੍ਰੀਮੀਅਮ ਗਲੋਬਲ ਬ੍ਰਾਂਡ ਵਿੱਚ ਬਦਲਣ ਲਈ ਭਾਰਤੀ ਕਾਜੂ ਅਤੇ ਕੋਕੋ ਲਈ ਇੱਕ ਸਮਰਪਿਤ ਪ੍ਰੋਗਰਾਮ ਦੀ ਵੀ ਪੇਸ਼ਕਸ਼ ਕੀਤੀ ਗਈ  ਹੈ। 

ਭਾਰਤੀ ਚੰਦਨ ਈਕੋਸਿਸਟਮ ਦੇ ਮਾਣ ਨੂੰ ਬਹਾਲ ਕਰਨ ਲਈ ਕੇਂਦਰ ਸਰਕਾਰ ਕੇਂਦ੍ਰਿਤ ਖੇਤੀ ਅਤੇ ਵਾਢੀ ਤੋਂ ਬਾਅਦ ਪ੍ਰੋਸੈੱਸਿੰਗ ਨੂੰ ਹੁਲਾਰਾ ਦੇਣ ਲਈ ਰਾਜ ਸਰਕਾਰਾਂ ਨਾਲ ਵੀ ਭਾਗੀਦਾਰੀ ਕਰੇਗੀ।  

ਪੁਰਾਣੇ ਅਤੇ ਘੱਟ ਉਪਜ ਦੇਣ ਵਾਲੇ ਬਾਗਾਂ ਨੂੰ ਮੁੜ ਹਰਿਆ-ਭਰਿਆ ਬਣਾਉਣ ਅਤੇ  ਅਖਰੋਟ, ਬਾਦਾਮ ਅਤੇ ਚਿਲਗੋਜ਼ੇ ਦੀ ਉੱਚ-ਘਣਤਾ ਵਾਲੀ ਖੇਤੀਬਾੜੀ ਦਾ ਵਿਸਥਾਰ ਕਰਨ ਲਈ ਬਜਟ ਵਿੱਚ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਨੌਜਵਾਨਾਂ ਦੀ ਭਾਗੀਦਾਰੀ ਨਾਲ ਵੈਲਿਉ ਐਡੀਸ਼ਨ ਕਰਨ ਲਈ ਇੱਕ ਸਮਰਪਿਤ ਪ੍ਰੋਗਰਾਮ ਦੀ ਪੇਸ਼ਕਸ਼ ਕੀਤੀ ਗਈ ਹੈ।  

ਭਾਰਤ-ਵਿਸਥਾਰ (ਖੇਤੀਬਾੜੀ ਸਰੋਤਾਂ ਤੱਕ ਪਹੁੰਚ ਲਈ ਵਰਚੁਅਲ ਏਕੀਕ੍ਰਿਤ ਪ੍ਰਣਾਲੀ)

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਭਾਰਤ-ਵਿਸਥਾਰ (ਖੇਤੀਬਾੜੀ ਸਰੋਤਾਂ ਤੱਕ ਪਹੁੰਚ ਲਈ ਵਰਚੁਅਲ ਏਕੀਕ੍ਰਿਤ ਪ੍ਰਣਾਲੀ) ਲਾਂਚ ਕਰਨ ਦੇ ਪ੍ਰਸਤਾਵ ਦਾ ਐਲਾਨ ਕੀਤਾ। ਵਿਸਥਾਰ ਦੀ ਕਲਪਨਾ ਇੱਕ ਬਹੁਭਾਸ਼ੀ ਏਆਈ ਟੂਲ ਵਜੋਂ ਕੀਤੀ ਗਈ ਹੈ, ਜਿਸ ਨੂੰ ਏਆਈ ਪ੍ਰਣਾਲੀ ਸਮੇਤ ਖੇਤੀਬਾੜੀ ਪ੍ਰਣਾਲੀਆਂ ਲਈ ਆਈਸੀਏਆਰ ਪੈਕੇਜ ਸਮੇਤ ਐਗਰੀਸਟੇਕ ਪੋਰਟਲ ਵਿੱਚ ਏਕੀਕ੍ਰਿਤ ਕੀਤਾ ਗਿਆ ਹੈ। ਇਸ ਨਾਲ ਖੇਤੀਬਾੜੀ ਉਤਪਾਦਕਤਾ ਵਧੇਗੀ, ਕਿਸਾਨਾਂ ਲਈ ਬਿਹਤਰ ਫੈਸਲੇ ਸੰਭਵ ਹੋਣਗੇ ਅਤੇ ਅਨੁਕੂਲ ਮਸ਼ਵਰੇ ਸਹਾਇਤਾ ਪ੍ਰਦਾਨ ਕਰਦੇ ਹੋਏ ਜ਼ੋਖਮ ਵਿੱਚ ਕਮੀ ਲਿਆਈ ਜਾਵੇਗੀ। 

******

ਆਰਸੀ/ਵੀਏ/ਸਪਨਾ


(Release ID: 2221702) ਵਿਜ਼ੀਟਰ ਕਾਊਂਟਰ : 32