ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 28 ਜਨਵਰੀ ਨੂੰ ਕਰਿਅੱਪਾ ਮੈਦਾਨ ਵਿੱਚ ਐੱਨਸੀਸੀ-ਪੀਐੱਮ ਰੈਲੀ ਨੂੰ ਸੰਬੋਧਨ ਕਰਨਗੇ
ਰੈਲੀ ਦੀ ਥੀਮ: 'ਰਾਸ਼ਟਰ ਪ੍ਰਥਮ – ਕਰਤੱਵਯਾ ਨਿਸ਼ਠਾ ਯੁਵਾ'
प्रविष्टि तिथि:
27 JAN 2026 5:47PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਜਨਵਰੀ, 2026 ਨੂੰ ਦੁਪਹਿਰ ਲਗਭਗ 3:30 ਵਜੇ ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ ਵਿੱਚ ਸਾਲਾਨਾ ਐੱਨਸੀਸੀ-ਪੀਐੱਮ ਰੈਲੀ ਨੂੰ ਸੰਬੋਧਨ ਕਰਨਗੇ।
ਇਸ ਸਾਲ ਦੀ ਰੈਲੀ ਦਾ ਵਿਸ਼ਾ 'ਰਾਸ਼ਟਰ ਪ੍ਰਥਮ – ਕਰਤੱਵਯਾ ਨਿਸ਼ਠਾ ਯੁਵਾ' ਹੈ, ਜੋ ਭਾਰਤ ਦੇ ਨੌਜਵਾਨਾਂ ਵਿੱਚ ਫ਼ਰਜ਼, ਅਨੁਸ਼ਾਸਨ ਅਤੇ ਰਾਸ਼ਟਰੀ ਵਚਨਬੱਧਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ।
ਐੱਨਸੀਸੀ-ਪੀਐੱਮ ਰੈਲੀ ਦੇ ਨਾਲ ਮਹੀਨਾ ਭਰ ਚੱਲਣ ਵਾਲੇ ਐੱਨਸੀਸੀ ਗਣਤੰਤਰ ਦਿਵਸ ਕੈਂਪ 2026 ਦਾ ਸ਼ਾਨਦਾਰ ਸਮਾਪਨ ਹੋਵੇਗਾ। ਇਸ ਵਿੱਚ ਦੇਸ਼ ਭਰ ਤੋਂ 898 ਵਿਦਿਆਰਥਣਾਂ ਸਮੇਤ 2,406 ਐੱਨਸੀਸੀ ਕੈਡਿਟਾਂ ਨੇ ਹਿੱਸਾ ਲਿਆ। ਇਸ ਰੈਲੀ ਵਿੱਚ 21 ਹੋਰ ਦੇਸ਼ਾਂ ਦੇ 207 ਨੌਜਵਾਨ ਅਤੇ ਅਧਿਕਾਰੀ ਵੀ ਸ਼ਾਮਲ ਹੋਣਗੇ।
ਇਸ ਮੌਕੇ ਰਾਸ਼ਟਰੀ ਰੰਗਸ਼ਾਲਾ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਮੈਂਬਰਾਂ, ਐੱਨਸੀਸੀ ਕੈਡਿਟਾਂ ਵੱਲੋਂ ਇੱਕ ਜੀਵਿਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਰਾਸ਼ਟਰ ਨਿਰਮਾਣ, ਸਮਾਜ ਸੇਵਾ ਅਤੇ ਚਰਿੱਤਰ ਵਿਕਾਸ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਦਿਖਾਇਆ ਜਾਵੇਗਾ।
*********
ਐੱਮਜੇਪੀਐੱਸ/ਵੀਜੇ
(रिलीज़ आईडी: 2219483)
आगंतुक पटल : 5
इस विज्ञप्ति को इन भाषाओं में पढ़ें:
Odia
,
Assamese
,
English
,
Urdu
,
Marathi
,
हिन्दी
,
Bengali
,
Gujarati
,
Tamil
,
Telugu
,
Kannada
,
Malayalam
,
Malayalam