ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਉਤਸ਼ਾਹ ਅਤੇ ਰਾਸ਼ਟਰੀ ਮਾਣ ਨਾਲ ਮਨਾਏ ਗਏ ਗਣਤੰਤਰ ਦਿਵਸ ਸਮਾਗਮਾਂ ਦੀ ਸ਼ਲਾਘਾ ਕੀਤੀ
ਪ੍ਰਧਾਨ ਮੰਤਰੀ ਨੇ ਕਰਤੱਵਿਆ ਪੱਥ 'ਤੇ ਸ਼ਾਨਦਾਰ ਗਣਤੰਤਰ ਦਿਵਸ ਪਰੇਡ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
ਭਾਰਤ ਨੂੰ ਆਪਣੇ ਗਣਤੰਤਰ ਦਿਵਸ ਸਮਾਗਮਾਂ ਦੌਰਾਨ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡੇਰ ਲੇਅਨ ਦੀ ਮੇਜ਼ਬਾਨੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਗਣਤੰਤਰ ਦਿਵਸ ਪਰੇਡ ਦੌਰਾਨ ਪ੍ਰਦਰਸ਼ਿਤ ਤਾਕਤਵਰ ਸੁਰੱਖਿਆ ਪ੍ਰਬੰਧਾਂ ਦੀ ਤਾਰੀਫ਼ ਕੀਤੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਗਣਤੰਤਰ ਦਿਵਸ ਪਰੇਡ ਭਾਰਤ ਦੀਆਂ ਸੁਰੱਖਿਆ ਬਲਾਂ ਦੀਆਂ ਮਜ਼ਬੂਤ ਹੁੰਦੀਆਂ ਸਮਰੱਥਾਵਾਂ ਨੂੰ ਦਰਸਾਉਂਦੀ ਹੈ
ਪ੍ਰਧਾਨ ਮੰਤਰੀ ਨੇ ਗਣਤੰਤਰ ਦਿਵਸ ਪਰੇਡ ਵਿੱਚ ਭਾਰਤ ਦੀ ਸਭਿਆਚਾਰਕ ਵਿਭਿੰਨਤਾ ਦੇ ਜੀਵੰਤ ਪ੍ਰਦਰਸ਼ਨ ਨੂੰ ਉਭਾਰਿਆ
प्रविष्टि तिथि:
26 JAN 2026 4:50PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਬੜੇ ਉਤਸ਼ਾਹ ਅਤੇ ਮਾਣ ਨਾਲ ਗਣਤੰਤਰ ਦਿਵਸ ਮਨਾਇਆ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਰਤੱਵਿਆ ਪੱਥ 'ਤੇ ਸ਼ਾਨਦਾਰ ਪਰੇਡ ਨੇ ਭਾਰਤ ਦੇ ਲੋਕਤੰਤਰ ਦੀ ਤਾਕਤ, ਇਸ ਦੀ ਵਿਰਾਸਤ ਦੀ ਅਮੀਰੀ ਅਤੇ ਰਾਸ਼ਟਰ ਨੂੰ ਇੱਕਜੁੱਟ ਰੱਖਣ ਵਾਲੀ ਏਕਤਾ ਦਾ ਪ੍ਰਦਰਸ਼ਨ ਕੀਤਾ। ਸਮਾਗਮਾਂ ਦੀਆਂ ਝਲਕੀਆਂ ਸਾਂਝੀਆਂ ਕਰਦਿਆਂ, ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਸਮਾਗਮਾਂ ਦੌਰਾਨ ਕਰਤੱਵਿਆ ਪੱਥ 'ਤੇ ਰਾਸ਼ਟਰੀ ਮਾਣ ਦਾ ਸ਼ਕਤੀਸ਼ਾਲੀ ਪ੍ਰਦਰਸ਼ਨ ਦੇਖਣ ਨੂੰ ਮਿਲਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਗਣਤੰਤਰ ਦਿਵਸ ਸਮਾਗਮਾਂ ਦੌਰਾਨ ਯੂਰਪੀਅਨ ਕੌਂਸਲ ਦੇ ਪ੍ਰਧਾਨ, ਸ਼੍ਰੀ ਐਂਟੋਨੀਓ ਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ, ਸੁਸ਼੍ਰੀ ਉਰਸੁਲਾ ਵੌਨ ਡੇਰ ਲੇਅਨ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਭਾਰਤ-ਯੂਰਪੀਅਨ ਯੂਨੀਅਨ (ਈਯੂ) ਭਾਈਵਾਲੀ ਦੀ ਵਧਦੀ ਤਾਕਤ ਅਤੇ ਸਾਂਝੀਆਂ ਕਦਰਾਂ-ਕੀਮਤਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਉਭਾਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਫੇਰੀ ਵੱਖ-ਵੱਖ ਖੇਤਰਾਂ ਵਿੱਚ ਭਾਰਤ ਅਤੇ ਯੂਰਪ ਵਿਚਾਲੇ ਡੂੰਘੇ ਹੁੰਦੇ ਸੰਵਾਦ ਅਤੇ ਸਹਿਯੋਗ ਨੂੰ ਨਵੀਂ ਰਫ਼ਤਾਰ ਦੇਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗਣਤੰਤਰ ਦਿਵਸ ਪਰੇਡ ਵਿੱਚ ਭਾਰਤ ਦੇ ਤਾਕਤਵਰ ਸੁਰੱਖਿਆ ਢਾਂਚੇ ਦਾ ਪ੍ਰਦਰਸ਼ਨ ਕੀਤਾ ਗਿਆ, ਜੋ ਰਾਸ਼ਟਰ ਦੀ ਤਿਆਰੀ, ਤਕਨੀਕੀ ਸਮਰੱਥਾ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਗਣਤੰਤਰ ਦਿਵਸ ਪਰੇਡ ਨੇ ਭਾਰਤ ਦੀਆਂ ਸੁਰੱਖਿਆ ਬਲਾਂ ਦੀਆਂ ਮਜ਼ਬੂਤ ਹੁੰਦੀਆਂ ਸਮਰੱਥਾਵਾਂ ਦੀ ਝਲਕ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਸੁਰੱਖਿਆ ਫੌਜਾਂ ਸੱਚਮੁੱਚ ਰਾਸ਼ਟਰ ਦਾ ਮਾਣ ਹਨ ਅਤੇ ਪਰੇਡ ਦੌਰਾਨ ਉਨ੍ਹਾਂ ਦੀ ਪ੍ਰਭਾਵਸ਼ਾਲੀ ਮੌਜੂਦਗੀ ਨੂੰ ਦਰਸਾਉਂਦੀਆਂ ਝਲਕੀਆਂ ਸਾਂਝੀਆਂ ਕੀਤੀਆਂ।
ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਸਮਾਗਮਾਂ ਦੌਰਾਨ ਕਰਤੱਵਿਆ ਪੱਥ 'ਤੇ ਭਾਰਤ ਦੀ ਸਭਿਆਚਾਰਕ ਵਿਭਿੰਨਤਾ ਦਾ ਜੀਵੰਤ ਅਤੇ ਰੰਗਾਰੰਗ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਪਰੇਡ ਵਿੱਚ ਜੀਵੰਤ ਪੇਸ਼ਕਾਰੀਆਂ ਅਤੇ ਝਾਕੀਆਂ ਰਾਹੀਂ ਭਾਰਤ ਦੀ ਸਭਿਆਚਾਰਕ ਬਹੁਲਤਾ ਦਾ ਜਸ਼ਨ ਮਨਾਇਆ ਗਿਆ, ਜੋ ਰਾਸ਼ਟਰ ਦੀ ਅਮੀਰ ਅਤੇ ਵੰਨ-ਸੁਵੰਨੀ ਵਿਰਾਸਤ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ 'ਐੱਕਸ' ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ;
“ਭਾਰਤ ਨੇ ਬੜੇ ਉਤਸ਼ਾਹ ਅਤੇ ਮਾਣ ਨਾਲ ਗਣਤੰਤਰ ਦਿਵਸ ਮਨਾਇਆ।
ਕਰਤੱਵਿਆ ਪੱਥ 'ਤੇ ਸ਼ਾਨਦਾਰ ਪਰੇਡ ਨੇ ਸਾਡੇ ਲੋਕਤੰਤਰ ਦੀ ਤਾਕਤ, ਸਾਡੀ ਵਿਰਾਸਤ ਦੀ ਅਮੀਰੀ ਅਤੇ ਸਾਡੇ ਰਾਸ਼ਟਰ ਨੂੰ ਇੱਕਜੁੱਟ ਰੱਖਣ ਵਾਲੀ ਏਕਤਾ ਦਾ ਪ੍ਰਦਰਸ਼ਨ ਕੀਤਾ।
ਇੱਥੇ ਕੁਝ ਝਲਕੀਆਂ ਪੇਸ਼ ਹਨ…”
“ਅੱਜ ਗਣਤੰਤਰ ਦਿਵਸ ਸਮਾਗਮਾਂ ਮੌਕੇ ਕਰਤੱਵਿਆ ਪੱਥ 'ਤੇ ਰਾਸ਼ਟਰੀ ਮਾਣ ਦਾ ਸ਼ਕਤੀਸ਼ਾਲੀ ਪ੍ਰਦਰਸ਼ਨ ਦੇਖਣ ਨੂੰ ਮਿਲਿਆ।”
“ਇੱਥੇ ਕੁਝ ਹੋਰ ਝਲਕੀਆਂ ਪੇਸ਼ ਹਨ…”
“ਗਣਤੰਤਰ ਦਿਵਸ ਸਮਾਗਮਾਂ ਮੌਕੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡੇਰ ਲੇਅਨ ਦੀ ਮੇਜ਼ਬਾਨੀ ਕਰਨੀ ਭਾਰਤ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਦੀ ਹਾਜ਼ਰੀ ਭਾਰਤ-ਯੂਰਪੀਅਨ ਯੂਨੀਅਨ (ਈਯੂ) ਭਾਈਵਾਲੀ ਦੀ ਵਧਦੀ ਤਾਕਤ ਅਤੇ ਸਾਂਝੀਆਂ ਕਦਰਾਂ-ਕੀਮਤਾਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਉਭਾਰਦੀ ਹੈ।
ਇਹ ਫੇਰੀ ਵੱਖ-ਵੱਖ ਖੇਤਰਾਂ ਵਿੱਚ ਭਾਰਤ ਅਤੇ ਯੂਰਪ ਵਿਚਾਲੇ ਡੂੰਘੇ ਹੁੰਦੇ ਸੰਵਾਦ ਅਤੇ ਸਹਿਯੋਗ ਨੂੰ ਨਵੀਂ ਰਫ਼ਤਾਰ ਦੇਵੇਗੀ।
@antoniocostapm
@vonderleyen
@EUCouncil
@EU_Commission”
“ਗਣਤੰਤਰ ਦਿਵਸ ਪਰੇਡ ਵਿੱਚ ਭਾਰਤ ਦੇ ਤਾਕਤਵਰ ਸੁਰੱਖਿਆ ਢਾਂਚੇ ਦਾ ਪ੍ਰਦਰਸ਼ਨ ਕੀਤਾ ਗਿਆ, ਜੋ ਰਾਸ਼ਟਰ ਦੀ ਤਿਆਰੀ, ਤਕਨੀਕੀ ਸਮਰੱਥਾ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ।”
“ਗਣਤੰਤਰ ਦਿਵਸ ਪਰੇਡ ਨੇ ਭਾਰਤ ਦੀਆਂ ਸੁਰੱਖਿਆ ਬਲਾਂ ਦੀਆਂ ਮਜ਼ਬੂਤ ਹੁੰਦੀਆਂ ਸਮਰੱਥਾਵਾਂ ਦੀ ਝਲਕ ਪੇਸ਼ ਕੀਤੀ। ਸਾਡੀਆਂ ਸੁਰੱਖਿਆ ਫ਼ੌਜਾਂ ਸੱਚਮੁੱਚ ਸਾਡਾ ਮਾਣ ਹਨ!
ਇੱਥੇ ਕੁਝ ਹੋਰ ਝਲਕੀਆਂ ਪੇਸ਼ ਹਨ।”
“ਅੱਜ ਕਰਤੱਵਿਆ ਪੱਥ 'ਤੇ ਭਾਰਤ ਦੀ ਸਭਿਆਚਾਰਕ ਵਿਭਿੰਨਤਾ ਦਾ ਜੀਵੰਤ ਅਤੇ ਰੰਗਾਰੰਗ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਗਣਤੰਤਰ ਦਿਵਸ ਪਰੇਡ ਵਿੱਚ ਜੀਵੰਤ ਪੇਸ਼ਕਾਰੀਆਂ ਅਤੇ ਝਾਕੀਆਂ ਰਾਹੀਂ ਭਾਰਤ ਦੀ ਸੱਭਿਆਚਾਰਕ ਬਹੁਲਤਾ ਦਾ ਜਸ਼ਨ ਮਨਾਇਆ ਗਿਆ।”
************
ਐੱਮਜੇਪੀਐੱਸ/ਐੱਸਟੀ
(रिलीज़ आईडी: 2219183)
आगंतुक पटल : 3
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Bengali-TR
,
Manipuri
,
Gujarati
,
Odia
,
Tamil
,
Telugu
,
Kannada
,
Malayalam