ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ 'ਰਾਸ਼ਟਰੀ ਬਾਲੜੀ ਦਿਵਸ' 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
ਰਾਸ਼ਟਰੀ ਬਾਲੜੀ ਦਿਵਸ ਇਸ ਗੱਲ ਦਾ ਪ੍ਰਤੀਕ ਹੈ ਕਿ ਕੁੜੀਆਂ ਸਿਰਫ਼ ਸਾਡੀ ਜ਼ਿੰਮੇਵਾਰੀ ਨਹੀਂ, ਸਗੋਂ ਸਾਡੀ ਤਾਕਤ ਹਨ
ਰਾਣੀ ਲਕਸ਼ਮੀਬਾਈ, ਰਾਣੀ ਵੇਲੂ ਨਚਿਆਰ, ਮੂਲਾ ਗਾਭਰੂ ਅਤੇ ਪ੍ਰੀਤੀਲਤਾ ਵਾਡੇਦਾਰ ਦੀਆਂ ਸ਼ਾਨਦਾਰ ਉਦਾਹਰਣਾਂ ਹਰ ਭਾਰਤੀ ਦੇ ਦਿਲ ਨੂੰ ਮਾਣ ਅਤੇ ਪ੍ਰੇਰਨਾ ਨਾਲ ਭਰ ਦਿੰਦੀਆਂ ਹਨ
ਮੋਦੀ ਸਰਕਾਰ ਦੇ ਮਹਿਲਾ-ਅਗਵਾਈ ਵਾਲੇ ਵਿਕਾਸ ਦੇ ਮੰਤਰ ਨੇ ਨਾਰੀ ਸ਼ਕਤੀ ਨੂੰ ਵਿਕਾਸ ਵਿੱਚ ਸਭ ਤੋਂ ਅੱਗੇ ਰੱਖਿਆ ਹੈ
ਅੱਜ ਮਹਿਲਾਵਾਂ ਸਾਡੇ ਦੇਸ਼ ਦੀ ਪ੍ਰਗਤੀ ਦੀ ਅਗਵਾਈ ਕਰ ਰਹੀਆਂ ਹਨ
प्रविष्टि तिथि:
24 JAN 2026 11:06AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 'ਰਾਸ਼ਟਰੀ ਬਾਲੜੀ ਦਿਵਸ' 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਐਕਸ ਪਲੈਟਫਾਰਮ 'ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਿਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਬਾਵੜੀ ਦਿਵਸ ਇਸ ਗੱਲ ਦਾ ਪ੍ਰਤੀਕ ਹੈ ਕਿ ਕੁੜੀਆਂ ਸਿਰਫ਼ ਸਾਡੀ ਜ਼ਿੰਮੇਵਾਰੀ ਨਹੀਂ ਹਨ, ਸਗੋਂ ਸਾਡੀ ਤਾਕਤ ਹਨ। ਉਨ੍ਹਾਂ ਕਿਹਾ ਕਿ ਰਾਣੀ ਲਕਸ਼ਮੀਬਾਈ, ਰਾਣੀ ਵੇਲੂ ਨਚਿਆਰ, ਮੂਲਾ ਗਾਭਰੂ ਅਤੇ ਪ੍ਰੀਤੀਲਤਾ ਵਾਡੇਦਾਰ ਦੀਆਂ ਸ਼ਾਨਦਾਰ ਉਦਾਹਰਣਾਂ ਹਰ ਭਾਰਤੀ ਦੇ ਦਿਲ ਨੂੰ ਮਾਣ ਅਤੇ ਪ੍ਰੇਰਨਾ ਨਾਲ ਭਰ ਦਿੰਦੀਆਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇ ਮਹਿਲਾ-ਅਗਵਾਈ ਵਾਲੇ ਵਿਕਾਸ ਦੇ ਮੰਤਰ ਨੇ ਨਾਰੀ ਸ਼ਕਤੀ ਨੂੰ ਵਿਕਾਸ ਵਿੱਚ ਸਭ ਤੋਂ ਅੱਗੇ ਰੱਖਿਆ ਹੈ ਅਤੇ ਅੱਜ ਮਹਿਲਾਵਾਂ ਸਾਡੇ ਦੇਸ਼ ਦੀ ਤਰੱਕੀ ਦੀ ਅਗਵਾਈ ਕਰ ਰਹੀਆਂ ਹਨ।
*********
ਆਰਕੇ / ਆਰਆਰ / ਪੀਐੱਸ / ਐੱਸਕੇ/ਏਕੇ
(रिलीज़ आईडी: 2218664)
आगंतुक पटल : 5
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam