ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਬਾਲੜੀ ਦਿਵਸ ਮੌਕੇ ਬੱਚੀਆਂ ਦੇ ਸਨਮਾਨ, ਮੌਕਿਆਂ ਅਤੇ ਸਸ਼ਕਤੀਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ
प्रविष्टि तिथि:
24 JAN 2026 7:08PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਰ ਬੱਚੀ ਲਈ ਸਨਮਾਨ, ਮੌਕਿਆਂ ਅਤੇ ਉਮੀਦ ਨਾਲ ਭਰਿਆ ਜੀਵਨ ਯਕੀਨੀ ਬਣਾਉਣ ਦਾ ਆਪਣਾ ਪੱਕਾ ਇਰਾਦਾ ਦੁਹਰਾਇਆ ਹੈ।
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਬਾਲੜੀ ਦਿਵਸ ਮੌਕੇ ਅੱਜ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਬੱਚੀਆਂ ਦੀ ਸਿੱਖਿਆ, ਹੁਨਰ ਵਿਕਾਸ ਅਤੇ ਸਿਹਤ ਸੇਵਾ ਵਿੱਚ ਸੁਧਾਰ 'ਤੇ ਲਗਾਤਾਰ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਨਾਲ ਬੱਚੀਆਂ ਦੇ ਵਿਕਾਸ ਲਈ ਸਾਜ਼ਗਾਰ ਮਾਹੌਲ ਬਣਾਉਣ ਵਿੱਚ ਮਦਦ ਮਿਲੀ ਹੈ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਐੱਕਸ 'ਤੇ ਸੰਦੇਸ਼ ਵਿੱਚ ਲਿਖਿਆ;
“ਰਾਸ਼ਟਰੀ ਬਾਲੜੀ ਦਿਵਸ 'ਤੇ, ਅਸੀਂ ਬੱਚੀਆਂ ਲਈ ਸਨਮਾਨ, ਮੌਕਿਆਂ ਅਤੇ ਉਮੀਦ ਨਾਲ ਭਰਿਆ ਜੀਵਨ ਯਕੀਨੀ ਬਣਾਉਣ ਦੇ ਆਪਣੇ ਪੱਕੇ ਇਰਾਦੇ ਦੀ ਪੁਸ਼ਟੀ ਕਰਦੇ ਹਾਂ। ਪਿਛਲੇ ਦਸ ਸਾਲਾਂ ਵਿੱਚ, ਅਸੀਂ ਬੱਚੀਆਂ ਦੀ ਬਿਹਤਰ ਸਿੱਖਿਆ, ਹੁਨਰ ਵਿਕਾਸ ਅਤੇ ਸਿਹਤ ਸੇਵਾ 'ਤੇ ਧਿਆਨ ਦਿੱਤਾ ਹੈ। ਇਸ ਨਾਲ ਅਜਿਹਾ ਮਾਹੌਲ ਯਕੀਨੀ ਹੋਇਆ ਹੈ ਜਿੱਥੇ ਬੱਚੀਆਂ ਤਰੱਕੀ ਕਰ ਸਕਦੀਆਂ ਹਨ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਪਾ ਸਕਦੀਆਂ ਹਨ।”
*********
ਐੱਮਜੇਪੀਐੱਸ/ਐੱਸਟੀ
(रिलीज़ आईडी: 2218630)
आगंतुक पटल : 2
इस विज्ञप्ति को इन भाषाओं में पढ़ें:
Kannada
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Tamil
,
Telugu
,
Malayalam