ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਕਿ ਕਿਵੇਂ ਭਾਰਤ ਦਾ ਕੋਲਾ ਖੇਤਰ ਅਗਲੀ ਪੀੜ੍ਹੀ ਦੇ ਈਂਧਣ ਵਜੋਂ ਆਪਣੇ ਆਪ ਨੂੰ ਮੁੜ-ਸੁਰਜੀਤ ਕਰਦਾ ਰਿਹਾ ਹੈ
प्रविष्टि तिथि:
12 JAN 2026 4:11PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ 11 ਸਾਲਾਂ ਵਿੱਚ ਭਾਰਤ ਦਾ ਕੋਲਾ ਖੇਤਰ ਕਿਵੇਂ ਅਗਲੀ ਪੀੜ੍ਹੀ ਦੇ ਈਂਧਣ ਵਜੋਂ ਆਪਣੇ ਆਪ ਨੂੰ ਮੁੜ-ਸੁਰਜੀਤ ਕਰਦਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, "ਸ਼੍ਰੀ ਜੀ ਕਿਸ਼ਨ ਰੈੱਡੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਕੋਲਾ ਹਰੀ ਤਕਨਾਲੋਜੀਆਂ ਨਾਲ ਸਹਿਜ ਤੌਰ ’ਤੇ ਏਕੀਕਰਨ ਹੋ ਕੇ ਭਾਰਤ ਦੇ ਵਿਕਸਿਤ ਭਾਰਤ 2047 ਦੇ ਟੀਚੇ ਵਿੱਚ ਆਪਣਾ ਯੋਗਦਾਨ ਦੇਣਾ ਜਾਰੀ ਰੱਖੇਗਾ।"
ਸ਼੍ਰੀ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਵੱਲੋਂ ਐਕਸ ’ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ:
"ਇਸ ਬਹੁਤ ਮਹੱਤਵਪੂਰਨ ਲੇਖ ਵਿੱਚ ਕੇਂਦਰੀ ਮੰਤਰੀ ਸ਼੍ਰੀ @kishanreddybjp ਇਸ ਗੱਲ ਨੂੰ ਉਜਾਗਰ ਕਰ ਰਹੇ ਹਨ ਕਿ ਪਿਛਲੇ 11 ਸਾਲਾਂ ਵਿੱਚ ਭਾਰਤ ਦਾ ਕੋਲਾ ਖੇਤਰ ਅਗਲੀ ਪੀੜ੍ਹੀ ਦੇ ਈਂਧਣ ਵਜੋਂ ਆਪਣੇ ਆਪ ਨੂੰ ਕਿਵੇਂ ਮੁੜ-ਸੁਰਜੀਤ ਕਰਦਾ ਰਿਹਾ ਹੈ।
ਸ਼੍ਰੀ ਜੀ ਕਿਸ਼ਨ ਰੈੱਡੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕੋਲਾ ਵਿਕਸਿਤ ਭਾਰਤ-2047 ਦੀ ਦਿਸ਼ਾ ਵਿੱਚ ਯੋਗਦਾਨ ਦੇਣਾ ਜਾਰੀ ਰੱਖੇਗਾ ਅਤੇ ਹਰੀ ਤਕਨਾਲੋਜੀਆਂ ਨਾਲ ਸਹਿਜਤਾ ਨਾਲ ਏਕੀਕ੍ਰਿਤ ਹੋਵੇਗਾ।”
*********
ਐੱਮਜੇਪੀਐੱਸ/ਵੀਜੇ
(रिलीज़ आईडी: 2214157)
आगंतुक पटल : 3
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Manipuri
,
Bengali
,
Bengali-TR
,
Gujarati
,
Odia
,
Tamil
,
Kannada
,
Malayalam