ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ ਦੀ ਜੈੱਨ-ਜ਼ੀ ਪੀੜ੍ਹੀ ਵੱਲੋਂ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਹਾਸਲ ਕਰਨ ਵਿੱਚ ਆਪਣੀ ਪੂਰੀ ਊਰਜਾ ਕੇਂਦ੍ਰਿਤ ਕਰਨ ਸਬੰਧੀ ਲੇਖ ਸਾਂਝਾ ਕੀਤਾ
प्रविष्टि तिथि:
12 JAN 2026 4:27PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਦੀ ਮੌਜੂਦਾ ਨੌਜਵਾਨ ਪੀੜ੍ਹੀ - ਜੈੱਨ-ਜ਼ੀ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਪ੍ਰਾਪਤ ਕਰਨ ਵਿੱਚ ਆਪਣੀ ਊਰਜਾ ਕੇਂਦ੍ਰਿਤ ਕਰ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਰੈੱਡੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਭਾਰਤੀ ਨੌਜਵਾਨਾਂ ਨੇ ਸਵੱਛ ਭਾਰਤ, ਹਰ ਘਰ ਤਿਰੰਗਾ, ਮੇਰੀ ਮਾਟੀ ਮੇਰਾ ਦੇਸ਼ ਅਤੇ ਨਸ਼ਾ ਮੁਕਤ ਭਾਰਤ ਵਰਗੀਆਂ ਵੱਡੀਆਂ ਮੁਹਿੰਮਾਂ ਦੀ ਅਗਵਾਈ ਕਰਕੇ ਉਨ੍ਹਾਂ ਨੂੰ ਆਕਾਰ ਦਿੱਤਾ ਹੈ।
ਸ਼੍ਰੀ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਦੇ ਸੋਸ਼ਲ ਮੀਡੀਆ ਐਕਸ ਦੇ ਇੱਕ ਪੋਸਟ ’ਤੇ ਆਪਣੇ ਜਵਾਬ ਵਿੱਚ ਕਿਹਾ:
"ਭਾਰਤ ਦੇ ਸਮੂਹਿਕ ਤੌਰ ’ਤੇ 2047 ਤੱਕ ਵਿਕਸਿਤ ਭਾਰਤ ਵੱਲ ਵਧਣ ਦੇ ਯਤਨ ’ਤੇ ਕੇਂਦਰੀ ਮੰਤਰੀ ਸ਼੍ਰੀ @kishanreddybjp ਨੇ ਦੇਸ਼ ਦੀ ਜੈੱਨ-ਜ਼ੀ ਪੀੜ੍ਹੀ ਬਾਰੇ ਲਿਖਿਆ ਹੈ ਕਿ ਅੱਜ ਦੇ ਨੌਜਵਾਨ ਆਪਣੀ ਊਰਜਾ ਨੂੰ ਬਿਹਤਰ ਉਦੇਸ਼ ਲਈ ਵਰਤ ਰਹੇ ਹਨ।
ਸ਼੍ਰੀ ਰੈੱਡੀ ਨੇ ਲੇਖ ਵਿੱਚ ਪ੍ਰਮੁੱਖਤਾ ਨਾਲ ਜ਼ਿਕਰ ਕੀਤਾ ਹੈ ਕਿ ਭਾਰਤੀ ਨੌਜਵਾਨਾਂ ਨੇ ਸਵੱਛ ਭਾਰਤ, ਹਰ ਘਰ ਤਿਰੰਗਾ, ਮੇਰੀ ਮਾਟੀ ਮੇਰਾ ਦੇਸ਼ ਅਤੇ ਨਸ਼ਾ ਮੁਕਤ ਭਾਰਤ ਵਰਗੀਆਂ ਵੱਡੀਆਂ ਮੁਹਿੰਮਾਂ ਨੂੰ ਅਗਵਾਈ ਅਤੇ ਆਕਾਰ ਦਿੱਤਾ ਹੈ।"
*********
ਐੱਮਜੇਪੀਐੱਸ/ਵੀਜੇ
(रिलीज़ आईडी: 2214156)
आगंतुक पटल : 5
इस विज्ञप्ति को इन भाषाओं में पढ़ें:
Malayalam
,
Marathi
,
Tamil
,
Odia
,
English
,
Urdu
,
हिन्दी
,
Bengali
,
Bengali-TR
,
Assamese
,
Manipuri
,
Gujarati
,
Kannada