ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤੀ ਏਆਈ ਸਟਾਰਟਅੱਪਸ ਨਾਲ ਇੱਕ ਗੋਲਮੇਜ਼ ਮੀਟਿੰਗ ਦੀ ਪ੍ਰਧਾਨਗੀ ਕੀਤੀ


ਇੰਡੀਆ ਏਆਈ ਇਮਪੈਕਟ ਸਮਿਟ 2026 ਲਈ ਫਾਊਂਡੇਸ਼ਨ ਮਾਡਲ ਪਿੱਲਰ ਅਧੀਨ ਚੁਣੇ ਗਏ 12 ਭਾਰਤੀ ਏਆਈ ਸਟਾਰਟਅੱਪਸ ਨੇ ਆਪਣੇ ਵਿਚਾਰ ਅਤੇ ਕੰਮ ਪੇਸ਼ ਕੀਤੇ

ਇਹ ਸਟਾਰਟਅੱਪ ਸਿਹਤ ਸੰਭਾਲ, ਬਹੁ-ਭਾਸ਼ਾਈ ਐੱਲਐੱਲਐੱਮ, ਸਮੱਗਰੀ ਖੋਜ, ਡੇਟਾ ਵਿਸ਼ਲੇਸ਼ਣ ਅਤੇ ਇੰਜੀਨੀਅਰਿੰਗ ਸਿਮੂਲੇਸ਼ਨ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਹਨ

ਸਟਾਰਟਅੱਪਸ ਨੇ ਏਆਈ ਸੈਕਟਰ ਦੇ ਤੇਜ਼ ਵਿਕਾਸ ਅਤੇ ਵਿਸ਼ਾਲ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਏਆਈ ਨਵੀਨਤਾ ਅਤੇ ਤੈਨਾਤੀ ਦਾ ਕੇਂਦਰ ਭਾਰਤ ਵੱਲ ਤਬਦੀਲ ਹੋ ਰਿਹਾ ਹੈ

ਸਟਾਰਟਅੱਪਸ ਨੇ ਏਆਈ ਈਕੋਸਿਸਟਮ ਨੂੰ ਅੱਗੇ ਵਧਾਉਣ ਲਈ ਭਾਰਤ ਦੀ ਮਜ਼ਬੂਤ ​​ਵਚਨਬੱਧਤਾ ਦੀ ਸ਼ਲਾਘਾ ਕੀਤੀ

ਸਟਾਰਟਅੱਪਸ ਅਤੇ ਏਆਈ ਉੱਦਮੀ ਭਾਰਤ ਦੇ ਭਵਿੱਖ ਦੇ ਸਹਿ-ਨਿਰਮਾਤਾ ਹਨ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਭਾਰਤੀ ਏਆਈ ਮਾਡਲ ਸਥਾਨਕ ਅਤੇ ਸਵਦੇਸ਼ੀ ਸਮੱਗਰੀ ਅਤੇ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤੀ ਏਆਈ ਮਾਡਲ ਨੈਤਿਕ, ਨਿਰਪੱਖ, ਪਾਰਦਰਸ਼ੀ ਅਤੇ ਡੇਟਾ ਪ੍ਰਾਈਵੇਸੀ ਦੇ ਸਿਧਾਂਤਾਂ 'ਤੇ ਅਧਾਰਤ ਹੋਣ

ਪ੍ਰਧਾਨ ਮੰਤਰੀ ਨੇ ਭਾਰਤੀ ਏਆਈ ਮਾਡਲਾਂ ਦੀ ਸਫਲਤਾ ਲਈ ਪੂਰੀ ਸਰਕਾਰੀ ਸਹਾਇਤਾ ਦਾ ਭਰੋਸਾ ਦਿੱਤਾ

प्रविष्टि तिथि: 08 JAN 2026 2:48PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਨਿਵਾਸ ਸਥਾਨ, 7, ਲੋਕ ਕਲਿਆਣ ਮਾਰਗ ਵਿਖੇ ਭਾਰਤੀ ਏਆਈ ਸਟਾਰਟਅੱਪਸ ਨਾਲ ਇੱਕ ਗੋਲਮੇਜ਼ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਅਗਲੇ ਮਹੀਨੇ ਭਾਰਤ ਵਿੱਚ ਹੋਣ ਵਾਲੇ ਇੰਡੀਆ ਏਆਈ ਇਮਪੈਕਟ ਸਮਿਟ 2026 ਲਈ ਫਾਊਂਡੇਸ਼ਨ ਮਾਡਲ ਪਿੱਲਰ ਦੇ ਤਹਿਤ ਚੁਣੇ ਗਏ 12 ਭਾਰਤੀ ਏਆਈ ਸਟਾਰਟਅੱਪਸ ਨੇ ਇਸ ਗੋਲਮੇਜ਼ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਆਪਣੇ ਵਿਚਾਰ ਅਤੇ ਕੰਮ ਪੇਸ਼ ਕੀਤੇ।

ਇਹ ਸਟਾਰਟਅੱਪ ਕਈ ਵਿਭਿੰਨ ਖੇਤਰਾਂ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ ਇੰਡੀਅਨ ਲੈਂਗੂਏਜ ਫਾਊਂਡੇਸ਼ਨ ਮਾਡਲ, ਬਹੁ-ਭਾਸ਼ਾਈ ਐੱਲਐੱਲਐੱਮ, ਸਪੀਚ-ਟੂ-ਟੈਕਸਟ, ਟੈਕਸਟ-ਟੂ-ਆਡੀਓ ਅਤੇ ਟੈਕਸਟ-ਟੂ-ਵੀਡੀਓ; ਈ-ਕੌਮਰਸ, ਮਾਰਕੀਟਿੰਗ ਅਤੇ ਵਿਅਕਤੀਗਤ ਸਮੱਗਰੀ ਸਿਰਜਣ ਲਈ ਜਨਰੇਟਿਵ ਏਆਈ ਦੀ ਵਰਤੋਂ ਕਰਕੇ 3ਡੀ ਸਮੱਗਰੀ; ਇੰਜੀਨੀਅਰਿੰਗ ਸਿਮੂਲੇਸ਼ਨ, ਸਮੱਗਰੀ ਖੋਜ ਅਤੇ ਵੱਖ-ਵੱਖ ਉਦਯੋਗਾਂ ਵਿੱਚ ਡੇਟਾ-ਅਧਾਰਿਤ ਫੈਸਲੇ ਲੈਣ ਲਈ ਉੱਨਤ ਵਿਸ਼ਲੇਸ਼ਣ; ਸਿਹਤ ਸੰਭਾਲ ਡਾਇਗਨੌਸਟਿਕਸ ਅਤੇ ਮੈਡੀਕਲ ਖੋਜ ਆਦਿ ਸ਼ਾਮਲ ਹਨ।

ਏਆਈ ਸਟਾਰਟਅੱਪਸ ਨੇ ਭਾਰਤ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਈਕੋਸਿਸਟਮ ਨੂੰ ਅੱਗੇ ਵਧਾਉਣ ਲਈ ਭਾਰਤ ਦੀ ਮਜ਼ਬੂਤ ​​ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਏਆਈ ਸੈਕਟਰ ਦੇ ਤੇਜ਼ ਵਿਕਾਸ ਅਤੇ ਵਿਸ਼ਾਲ ਭਵਿੱਖੀ ਸੰਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਏਆਈ ਨਵੀਨਤਾ ਅਤੇ ਤੈਨਾਤੀ ਦਾ ਕੇਂਦਰ ਹੁਣ ਭਾਰਤ ਵੱਲ ਤਬਦੀਲ ਹੋ ਰਿਹਾ ਹੈ। ਸਟਾਰਟਅੱਪ ਪ੍ਰਤੀਨਿਧੀਆਂ ਨੇ ਕਿਹਾ ਕਿ ਭਾਰਤ ਹੁਣ ਏਆਈ ਵਿਕਾਸ ਲਈ ਇੱਕ ਮਜ਼ਬੂਤ ​​ਅਤੇ ਅਨੁਕੂਲ ਵਾਤਾਵਰਣ ਪ੍ਰਦਾਨ ਕਰਦਾ ਹੈ, ਜਿਸ ਨਾਲ ਦੇਸ਼ ਗਲੋਬਲ ਏਆਈ ਨਕਸ਼ੇ 'ਤੇ ਮਜ਼ਬੂਤੀ ਨਾਲ ਸਥਾਪਿਤ ਹੋ ਗਿਆ ਹੈ।

ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਸਮਾਜ ਨੂੰ ਬਦਲਣ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਅਗਲੇ ਮਹੀਨੇ ਇੰਡੀਆ ਏਆਈ ਇਮਪੈਕਟ ਸਮਿਟ ਦੀ ਮੇਜ਼ਬਾਨੀ ਕਰੇਗਾ, ਜਿਸ ਰਾਹੀਂ ਦੇਸ਼ ਤਕਨਾਲੋਜੀ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਲਾਭ ਲੈ ਕੇ ਪਰਿਵਰਤਨ ਲਿਆਉਣ ਲਈ ਲਗਾਤਾਰ ਯਤਨ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਟਾਰਟਅੱਪ ਅਤੇ ਏਆਈ ਉੱਦਮੀ ਭਾਰਤ ਦੇ ਭਵਿੱਖ ਦੇ ਸਹਿ-ਨਿਰਮਾਤਾ ਹਨ ਅਤੇ ਕਿਹਾ ਕਿ ਦੇਸ਼ ਵਿੱਚ ਨਵੀਨਤਾ ਅਤੇ ਵੱਡੇ ਪੱਧਰ 'ਤੇ ਲਾਗੂਕਰਨ ਦੋਵਾਂ ਲਈ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਨੂੰ ਦੁਨੀਆ ਦੇ ਸਾਹਮਣੇ ਇੱਕ ਵਿਲੱਖਣ ਏਆਈ ਮਾਡਲ ਪੇਸ਼ ਕਰਨਾ ਚਾਹੀਦਾ ਹੈ ਜੋ "ਮੇਡ ਇਨ ਇੰਡੀਆ, ਮੇਡ ਫਾਰ ਦ ਵਰਲਡ" ਦੀ ਭਾਵਨਾ ਨੂੰ ਦਰਸਾਉਂਦਾ ਹੋਵੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਦੁਨੀਆ ਦਾ ਵਿਸ਼ਵਾਸ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਨੇ ਇਹ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਕਿ ਭਾਰਤੀ ਏਆਈ ਮਾਡਲ ਨੈਤਿਕ, ਨਿਰਪੱਖ, ਪਾਰਦਰਸ਼ੀ ਅਤੇ ਡੇਟਾ ਪ੍ਰਾਈਵੇਸੀ ਸਿਧਾਂਤਾਂ 'ਤੇ ਅਧਾਰਤ ਹੋਣ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸਟਾਰਟਅੱਪਸ ਨੂੰ ਵੀ ਗਲੋਬਲ ਲੀਡਰਸ਼ਿਪ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਜ਼ਿਕਰ ਕੀਤਾ ਕਿ ਵਿਸ਼ਵ ਪੱਧਰ 'ਤੇ ਕਿਫਾਇਤੀ ਏਆਈ, ਸਮਾਵੇਸ਼ੀ ਏਆਈ ਅਤੇ ਕਿਫਾਇਤੀ ਨਵੀਨਤਾ ਨੂੰ ਉਤਸ਼ਾਹਿਤ ਕਰ ਸਕਦਾ ਹੈ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਭਾਰਤੀ ਏਆਈ ਮਾਡਲਾਂ ਨੂੰ ਵੱਖਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਸਥਾਨਕ ਅਤੇ ਸਵਦੇਸ਼ੀ ਸਮੱਗਰੀ ਅਤੇ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਇਸ ਮੀਟਿੰਗ ਵਿੱਚ ਅਵਤਾਰ, ਭਾਰਤਜੇਨ, ਫ੍ਰੈਕਟਲ, ਜੀਏਐੱਨ, ਜੀਈਐੱਨਐੱਲਓਓਪੀ, ਜੀਐੱਨਏਐੱਨਆਈ, ਇੰਟੇਲੀਹੈਲਥ, ਸਰਵਮ ਸ਼ੋਧ ਏਆਈ, ਸੌਕੇਟ ਏਆਈ, ਟੈੱਕ ਮਹਿੰਦਰਾ ਅਤੇ ਜ਼ੈੱਡਐੱਨਟੀਈਆਈਕਿਊ ਸਮੇਤ ਭਾਰਤੀ ਏਆਈ ਸਟਾਰਟਅੱਪਸ ਦੇ ਸੀਈਓ, ਮੁਖੀ ਅਤੇ ਪ੍ਰਤੀਨਿਧੀ ਸ਼ਾਮਲ ਹੋਏ। ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ, ਸ਼੍ਰੀ ਅਸ਼ਵਨੀ ਵੈਸ਼ਣਵ ਅਤੇ ਕੇਂਦਰੀ ਰਾਜ ਮੰਤਰੀ, ਸ਼੍ਰੀ ਜਿਤਿਨ ਪ੍ਰਸਾਦ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ।

***

ਐੱਮਜੇਪੀਐੱਸ/ਵੀਜੇ


(रिलीज़ आईडी: 2213083) आगंतुक पटल : 5
इस विज्ञप्ति को इन भाषाओं में पढ़ें: Malayalam , English , Urdu , Marathi , हिन्दी , Manipuri , Bengali , Bengali-TR , Assamese , Gujarati , Odia , Tamil , Telugu , Kannada