ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10-11 ਜਨਵਰੀ ਨੂੰ ਗੁਜਰਾਤ ਦੇ ਸੋਮਨਾਥ ਦੇ ਦੌਰੇ ’ਤੇ ਰਹਿਣਗੇ ਅਤੇ ਸੋਮਨਾਥ ਸਵਾਭੀਮਾਨ ਪਰਵ ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ਸ਼ੌਰਿਆ ਯਾਤਰਾ ਵਿੱਚ ਹਿੱਸਾ ਲੈਣਗੇ

ਇਸ ਯਾਤਰਾ ਵਿੱਚ 108 ਘੋੜਿਆਂ ਦਾ ਪ੍ਰਤੀਕਾਤਮਕ ਸ਼ੋਭਾ ਯਾਤਰਾ ਕੱਢੀ ਜਾਵੇਗੀ, ਇਹ ਬਹਾਦਰੀ ਅਤੇ ਬਲੀਦਾਨ ਦਾ ਪ੍ਰਤੀਕ ਹੈ

ਇਹ ਸਮਾਗਮ ਸੋਮਨਾਥ ਮੰਦਿਰ ’ਤੇ ਪਹਿਲੇ ਹਮਲੇ ਦੇ ਬਾਅਦ ਤੋਂ ਅਟੁੱਟ ਭਾਵਨਾ ਅਤੇ ਸਭਿਅਤਾ ਦੀ ਨਿਰੰਤਰਤਾ ਦੇ 1000 ਸਾਲ ਪੂਰੇ ਹੋਣ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ

ਪ੍ਰਧਾਨ ਮੰਤਰੀ ਮੋਦੀ ਦੀ ਭਾਗੀਦਾਰੀ ਭਾਰਤ ਦੀ ਸਮ੍ਰਿੱਧ ਸਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਦੀ ਸੰਭਾਲ ਅਤੇ ਜਸ਼ਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ

ਪ੍ਰਧਾਨ ਮੰਤਰੀ ਸੋਮਨਾਥ ਮੰਦਿਰ ਵਿੱਚ ਦਰਸ਼ਨ ਅਤੇ ਪ੍ਰਾਰਥਨਾ ਕਰਨਗੇ

ਪ੍ਰਧਾਨ ਮੰਤਰੀ ਮੋਦੀ ਸੋਮਨਾਥ ਮੰਦਿਰ ਵਿਖੇ ਓਂਕਾਰ ਮੰਤਰ ਦੇ ਜਾਪ ਵਿੱਚ ਵੀ ਹਿੱਸਾ ਲੈਣਗੇ

प्रविष्टि तिथि: 09 JAN 2026 12:10PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10-11 ਜਨਵਰੀ, 2026 ਨੂੰ ਗੁਜਰਾਤ ਦੇ ਸੋਮਨਾਥ ਦੇ ਦੌਰੇ ’ਤੇ ਰਹਿਣਗੇ ਕਰਨਗੇ। ਇਸ ਦੌਰੇ ਦੌਰਾਨ ਸ਼੍ਰੀ ਮੋਦੀ ਸੋਮਨਾਥ ਸਵਾਭੀਮਾਨ ਪਰਵ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ 10 ਜਨਵਰੀ ਨੂੰ ਲਗਭਗ ਰਾਤ 8 ਵਜੇ ਓਂਕਾਰ ਮੰਤਰ ਦਾ ਜਾਪ ਕਰਨਗੇ ਅਤੇ ਉਸ ਦੇ ਬਾਅਦ ਸੋਮਨਾਥ ਮੰਦਿਰ ਵਿੱਚ ਡ੍ਰੋਨ ਸ਼ੋਅ ਦੇਖਣਗੇ।

 

ਪ੍ਰਧਾਨ ਮੰਤਰੀ 11 ਜਨਵਰੀ ਨੂੰ ਸਵੇਰੇ ਲਗਭਗ 9:45 ਵਜੇ ਸ਼ੌਰਿਆ ਯਾਤਰਾ ਵਿੱਚ ਹਿੱਸਾ ਲੈਣਗੇ। ਇਹ ਇੱਕ ਰਸਮੀ ਸ਼ੋਭਾ ਯਾਤਰਾ ਹੈ, ਜੋ ਸੋਮਨਾਥ ਮੰਦਿਰ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਅਣਗਿਣਤ ਯੋਧਿਆਂ ਨੂੰ ਸ਼ਰਧਾਂਜਲੀ ਦੇਣ ਲਈ ਆਯੋਜਿਤ ਕੀਤੀ ਜਾਂਦੀ ਹੈ। ਸ਼ੌਰਿਆ ਯਾਤਰਾ ਵਿੱਚ 108 ਘੋੜਿਆਂ ਦਾ ਇੱਕ ਪ੍ਰਤੀਕਾਤਮਕ ਜਲੂਸ ਨਿਕਲੇਗਾ, ਜੋ ਬਹਾਦਰੀ ਅਤੇ ਬਲੀਦਾਨ ਦਾ ਪ੍ਰਤੀਕ ਹੈ। ਇਸ ਤੋਂ ਬਾਅਦ, ਲਗਭਗ 10:15 ਵਜੇ, ਪ੍ਰਧਾਨ ਮੰਤਰੀ ਸੋਮਨਾਥ ਮੰਦਿਰ ਜਾਣਗੇ ਅਤੇ ਪ੍ਰਾਰਥਨਾ ਕਰਨਗੇ। ਪ੍ਰਧਾਨ ਮੰਤਰੀ ਲਗਭਗ 11 ਵਜੇ ਸੋਮਨਾਥ ਵਿਖੇ ਇੱਕ ਜਨਤਕ ਸਮਾਗਮ ਵਿੱਚ ਹਿੱਸਾ ਲੈਣਗੇ ਅਤੇ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਸੋਮਨਾਥ ਸਵਾਭੀਮਾਨ ਪਰਵ 8 ਜਨਵਰੀ ਨੂੰ ਸ਼ੁਰੂ ਹੋਇਆ ਸੀ। ਇਹ ਪਰਵ 11 ਜਨਵਰੀ, 2026 ਤੱਕ ਚੱਲੇਗਾ। ਸੋਮਨਾਥ ਵਿਖੇ ਆਯੋਜਿਤ ਕੀਤਾ ਜਾ ਰਿਹਾ ਇਹ ਤਿਉਹਾਰ ਭਾਰਤ ਦੇ ਅਣਗਿਣਤ ਨਾਗਰਿਕਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਮੰਦਿਰ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਸਭਿਆਚਾਰਕ ਚੇਤਨਾ ਨੂੰ ਪ੍ਰੇਰਿਤ ਕਰਦੇ ਰਹਿਣਗੇ।

ਇਹ ਸਮਾਗਮ 1026 ਈਸਵੀ ਵਿੱਚ ਮਹਿਮੂਦ ਗਜ਼ਨੀ ਦੇ ਸੋਮਨਾਥ ਮੰਦਿਰ 'ਤੇ ਕੀਤੇ ਗਏ ਹਮਲੇ ਦੀ 1,000ਵੀਂ ਵਰ੍ਹੇਗੰਢ ਦੀ ਯਾਦ ਦਿਵਾਉਂਦਾ ਹੈ। ਸਦੀਆਂ ਤੋਂ ਇਸ ਨੂੰ ਤਬਾਹ ਕਰਨ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ, ਸੋਮਨਾਥ ਮੰਦਿਰ ਅੱਜ ਵੀ ਪਹੁੰਚਯੋਗਤਾ, ਵਿਸ਼ਵਾਸ ਅਤੇ ਰਾਸ਼ਟਰੀ ਮਾਣ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਬਣਿਆ ਹੋਇਆ ਹੈ। ਇਸ ਦਾ ਸਿਹਰਾ ਇਸ ਨੂੰ ਇਸ ਦੀ ਪ੍ਰਾਚੀਨ ਸ਼ਾਨ ਵਿੱਚ ਬਹਾਲ ਕਰਨ ਦੇ ਯਤਨਾਂ ਦਾ ਸਮੂਹਿਕ ਸੰਕਲਪ ਅਤੇ ਯਤਨਾਂ ਨੂੰ ਜਾਂਦਾ ਹੈ।

ਆਜ਼ਾਦੀ ਤੋਂ ਬਾਅਦ, ਸਰਦਾਰ ਵੱਲਭਭਾਈ ਪਟੇਲ ਨੇ ਮੰਦਿਰ ਦੀ ਬਹਾਲੀ ਦੇ ਯਤਨਾਂ ਦੀ ਅਗਵਾਈ ਕੀਤੀ। ਬਹਾਲੀ ਦੀ ਇਸ ਯਾਤਰਾ ਵਿੱਚ ਸਭ ਤੋਂ ਮਹੱਤਵਪੂਰਨ ਮੀਲ ਪੱਥਰਾਂ ਵਿੱਚੋਂ ਇੱਕ 1951 ਦਾ ਹੈ, ਜਦੋਂ ਬਹਾਲ ਕੀਤਾ ਗਿਆ ਸੋਮਨਾਥ ਮੰਦਿਰ ਰਸਮੀ ਤੌਰ 'ਤੇ ਉਸ ਸਮੇਂ ਦੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੀ ਮੌਜੂਦਗੀ ਵਿੱਚ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਸੀ। ਸਾਲ 2026 ਵਿੱਚ ਇਸ ਇਤਿਹਾਸਕ ਬਹਾਲੀ ਦੇ 75 ਸਾਲ ਪੂਰੇ ਹੋਣ ’ਤੇ ਸੋਮਨਾਥ ਸਵਾਭੀਮਾਨ ਪਰਵ ਦਾ ਵਿਸ਼ੇਸ਼ ਮਹੱਤਵ ਵਧ ਗਿਆ ਹੈ।

ਇਸ ਸਮਾਗਮ ਵਿੱਚ ਦੇਸ਼ ਭਰ ਤੋਂ ਸੈਂਕੜੇ ਸੰਤ ਹਿੱਸਾ ਲੈਣਗੇ। ਇਸ ਦੇ ਨਾਲ ਹੀ ਮੰਦਿਰ ਕੰਪਲੈਕਸ ਦੇ ਅੰਦਰ 72 ਘੰਟੇ ਤੱਕ ਲਗਾਤਾਰ 'ਓਮ' ਦਾ ਜਾਪ ਕੀਤਾ ਜਾਵੇਗਾ।

ਸੋਮਨਾਥ ਸਵਾਭੀਮਾਨ ਪਰਵ ਵਿੱਚ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਭਾਰਤ ਦੀ ਸਭਿਅਤਾ ਦੀ ਸਥਾਈ ਭਾਵਨਾ ਨੂੰ ਦਰਸਾਉਂਦੀ ਹੈ ਅਤੇ ਭਾਰਤ ਦੀ ਸਮ੍ਰਿੱਧ ਸਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ।

*********

 

ਐੱਮਜੇਪੀਐੱਸ/ਐੱਸਆਰ


(रिलीज़ आईडी: 2213076) आगंतुक पटल : 9
इस विज्ञप्ति को इन भाषाओं में पढ़ें: Bengali , English , Urdu , Marathi , हिन्दी , Manipuri , Assamese , Gujarati , Odia , Tamil , Telugu , Kannada , Malayalam