ਵਿੱਤ ਮੰਤਰਾਲਾ
ਚਬਾਉਣ ਵਾਲੇ ਤੰਬਾਕੂ, ਸੁਗੰਧਿਤ ਜਰਦਾ ਤੰਬਾਕੂ ਅਤੇ ਗੁਟਖਾ ਦੇ ਮਾਮਲੇ ਵਿੱਚ ਮਸ਼ੀਨ ਅਧਾਰਿਤ ਸ਼ੁਲਕ ਬਾਰੇ ਅਕਸਰ ਪੁੱਛੇ ਜਾਂਦੇ ਸਵਾਲ
प्रविष्टि तिथि:
01 JAN 2026 11:32AM by PIB Chandigarh
1. ਤੰਬਾਕੂ ਅਤੇ ਤੰਬਾਕੂ ਉਤਪਾਦਾਂ 'ਤੇ ਕੇਂਦਰੀ ਆਬਕਾਰੀ ਦੀਆਂ ਪ੍ਰਭਾਵੀ ਡਿਊਟੀ ਦਰਾਂ ਕੀ ਹਨ?
ਤੰਬਾਕੂ ਅਤੇ ਤੰਬਾਕੂ ਉਤਪਾਦਾਂ 'ਤੇ ਪ੍ਰਭਾਵੀ ਡਿਊਟੀ ਦਰਾਂ ਨੂੰ ਨੋਟੀਫਿਕੇਸ਼ਨ ਨੰਬਰ 03/2025-ਕੇਂਦਰੀ ਆਬਕਾਰੀ ਸੰਖਿਆ 04/2025 ਮਿਤੀ 31.12.2025 ਵਲੋਂ ਸੂਚਿਤ ਕੀਤਾ ਗਿਆ ਹੈ। ਇਹ ਡਿਊਟੀ ਦਰਾਂ 1 ਫਰਵਰੀ, 2026 ਤੋਂ ਲਾਗੂ ਹੋਣਗੀਆਂ।
2. ਚਬਾਉਣ ਵਾਲੇ ਤੰਬਾਕੂ, ਸੁਗੰਧਿਤ ਜਰਦਾ ਤੰਬਾਕੂ ਅਤੇ ਗੁਟਖਾ ਪੈਕਿੰਗ ਮਸ਼ੀਨਾਂ (ਸਮਰੱਥਾ ਨਿਰਧਾਰਨ ਅਤੇ ਡਿਊਟੀ ਦੀ ਵਸੂਲੀ) ਨਿਯਮ 2025 ਕਿੱਥੇ ਦਿੱਤੇ ਗਏ ਹਨ?
ਇਨ੍ਹਾਂ ਨਿਯਮਾਂ ਨੂੰ ਨੋਟੀਫਿਕੇਸ਼ਨ ਨੰਬਰ 05/2025-ਕੇਂਦਰੀ ਆਬਕਾਰੀ (ਐੱਨ.ਟੀ.) ਮਿਤੀ 31.12.2025 ਰਾਹੀਂ ਸੂਚਿਤ ਕੀਤਾ ਗਿਆ ਹੈ। ਇਹ ਨਿਯਮ 1 ਫਰਵਰੀ, 2026 ਤੋਂ ਲਾਗੂ ਹੋਣਗੇ।
3. ਇਨ੍ਹਾਂ ਨਿਯਮਾਂ ਦੇ ਅਧੀਨ ਕਿਹੜੀਆਂ ਚੀਜ਼ਾਂ ਆਉਂਦੀਆਂ ਹਨ?
ਇਹ ਨਿਯਮ ਕੇਂਦਰੀ ਆਬਕਾਰੀ ਐਕਟ, 1944 ਦੀ ਧਾਰਾ 3ਏ ਦੇ ਤਹਿਤ ਨੋਟੀਫਿਕੇਸ਼ਨ ਨੰਬਰ 04/2025- ਕੇਂਦਰੀ ਆਬਕਾਰੀ (ਐੱਨ.ਟੀ.)ਮਿਤੀ 31.12.2025 ਵਲੋਂ ਸੂਚਿਤ ਵਸਤੂਆਂ ਨੂੰ ਕਵਰ ਕਰਦੇ ਹਨ, ਜਿਵੇਂ ਕਿ ਚਬਾਉਣ ਵਾਲਾ ਤੰਬਾਕੂ (ਫਿਲਟਰ ਖੈਨੀ ਸਮੇਤ) ਸੁਗੰਧਿਤ ਜਰਦਾ ਤੰਬਾਕੂ ਅਤੇ ਗੁਟਖਾ।
4. ਚਬਾਉਣ ਵਾਲਾ ਤੰਬਾਕੂ, ਸੁਗੰਧਿਤ ਜਰਦਾ ਤੰਬਾਕੂ ਅਤੇ ਗੁਟਖਾ ਪੈਕਿੰਗ ਮਸ਼ੀਨਾਂ (ਸਮਰੱਥਾ ਨਿਰਧਾਰਣ ਅਤੇ ਡਿਊਟੀ ਦੀ ਵਸੂਲੀ) ਨਿਯਮ 2025 ਕਿਸ ਬਾਰੇ ਹਨ?
ਇਹ ਨਿਯਮ ਸੂਚਿਤ ਵਸਤੂਆਂ ਜਿਵੇਂ ਕਿ ਚਬਾਉਣ ਵਾਲਾ ਤੰਬਾਕੂ (ਫਿਲਟਰ ਖੈਨੀ ਸਮੇਤ), ਸੁਗੰਧਿਤ ਜਰਦਾ ਤੰਬਾਕੂ ਅਤੇ ਗੁਟਖਾ 'ਤੇ ਕੇਂਦਰੀ ਆਬਕਾਰੀ ਡਿਊਟੀ ਦੀ ਸਮਰੱਥਾ ਨਿਰਧਾਰਨ ਅਤੇ ਵਸੂਲੀ ਦੇ ਢੰਗ ਪ੍ਰਦਾਨ ਕਰਦੇ ਹਨ।
5. ਕੀ ਇਨ੍ਹਾਂ ਨਿਯਮਾਂ ਦੇ ਤਹਿਤ ਉਨ੍ਹਾਂ ਟੈਕਸਦਾਤਾਵਾਂ ਲਈ ਇੱਕ ਵੱਖਰੀ ਰਜਿਸਟ੍ਰੇਸ਼ਨ ਦੀ ਜ਼ਰੂਰਤ ਹੈ, ਜਿਨ੍ਹਾਂ ਕੋਲ ਪਹਿਲਾਂ ਹੀ ਕੇਂਦਰੀ ਆਬਕਾਰੀ ਰਜਿਸਟ੍ਰੇਸ਼ਨ ਹੈ?
ਮੌਜੂਦਾ ਕੇਂਦਰੀ ਆਬਕਾਰੀ ਰਜਿਸਟਰਡ ਟੈਕਸਪੇਅਰਸ ਲਈ ਕੋਈ ਵੱਖਰੀ ਰਜਿਸਟ੍ਰੇਸ਼ਨ ਦੀ ਜਰੂਰਤ ਨਹੀਂ ਹੈ।
6. ਕੀ ਸੂਚਿਤ ਵਸਤੂਆਂ ਦੇ ਸਾਰੇ ਨਿਰਮਾਤਾਵਾਂ ਨੂੰ ਇਨ੍ਹਾਂ ਨਿਯਮਾਂ ਰਾਹੀਂ ਤੈਅ ਡੀਮਡ ਡਿਊਟੀ ਦਾ ਭੁਗਤਾਨ ਕਰਨਾ ਪੈਂਦਾ ਹੈ?
ਨਹੀਂ, ਇਹ ਨਿਯਮ ਸੂਚਿਤ ਵਸਤੂਆਂ ਦੇ ਪਾਊਚ ਨਿਰਮਾਤਾਵਾਂ 'ਤੇ ਲਾਗੂ ਹੁੰਦੇ ਹਨ। ਜਿਹੜੇ ਹੋਰ ਰੂਪਾਂ (ਜਿਵੇਂ ਕਿ ਟੀਨ) ਵਿੱਚ ਨਿਰਮਾਣ ਕਰਦੇ ਹਨ, ਉਨ੍ਹਾਂ ਨੂੰ ਮੁਲਾਂਕਣਯੋਗ ਮੁੱਲ 'ਤੇ ਲਾਗੂ ਡਿਊਟੀ ਦਾ ਭੁਗਤਾਨ ਕਰਨਾ ਪੈਂਦਾ ਹੈ।
7. ਕੀ ਡਿਊਟੀ ਦੀ ਗਣਨਾ ਦੇ ਉਦੇਸ਼ ਲਈ ਸੂਚਿਤ ਵਸਤੂਆਂ ਦੀ ਪ੍ਰਚੂਨ ਵਿਕਰੀ ਕੀਮਤ 'ਤੇ ਕੋਈ ਛੂਟ ਹੈ?
ਹਾਂ, ਛੂਟ ਉਪਲਬਧ ਹੈ ਇਸ ਨੂੰ ਸੂਚਨਾ ਸੰਖਿਆ 01/2022 ਕੇਂਦਰੀ ਆਬਕਾਰੀ ਡਿਊਟੀ ਐੱਨਟੀ ਮਿਤੀ 01.02.2022 ਵਿੱਚ ਉਤਪਾਦਾਂ ਲਈ ਲਾਗੂ ਡਿਊਟੀ ਦਰਾਂ ਨੂੰ ਸੂਚਿਤ ਕਰਦੇ ਸਮੇਂ ਇਸ ਨੂੰ ਸ਼ਾਮਲ ਕੀਤਾ ਗਿਆ ਹੈ।
8. ਸੂਚਿਤ ਵਸਤੂਆਂ ਦੇ ਮੌਜੂਦਾ ਨਿਰਮਾਤਾ ਨੂੰ ਕਿਸ ਮਿਤੀ ਤੱਕ ਐਲਾਨਨਾਮਾ ਜਮ੍ਹਾਂ ਕਰਾਉਣਾ ਚਾਹੀਦਾ ਹੈ?
ਫਾਰਮ ਸੀਈ ਡੀਈਸੀ-01 ਵਿੱਚ ਐਲਾਨ ਨਿਯਮਾਂ ਦੇ ਲਾਗੂ ਹੋਣ ਦੇ ਸੱਤ ਦਿਨਾਂ ਦੇ ਅੰਦਰ ਪੋਰਟਲ 'ਤੇ ਦਾਇਰ ਕੀਤੀ ਜਾਣੀ ਚਾਹੀਦੀ ਹੈ, ਭਾਵ ਕਿ 7 ਫਰਵਰੀ, 2026 ਤੱਕ।
9. ਕੀ ਫਾਰਮ ਸੀਈ ਡੀਈਸੀ-01 ਦਾਇਰ ਕਰਨਾ ਲਾਜ਼ਮੀ ਹੈ?
ਹਾਂ, ਇਹ ਲਾਜ਼ਮੀ ਹੈ।
10. ਐਲਾਨ ਕਰਨ ਲਈ ਕਿਹੜੇ ਮਾਪਦੰਡਾਂ ਦੀ ਜ਼ਰੂਰਤ ਹੈ?
ਇਨ੍ਹਾਂ ਮਾਪਦੰਡਾਂ ਵਿੱਚ ਮਸ਼ੀਨਾਂ ਦੀ ਗਿਣਤੀ, ਮਸ਼ੀਨਾਂ ਸਬੰਧੀ ਵਿਸ਼ੇਸ਼ਤਾਵਾਂ ਜਿਵੇਂ ਕਿ ਵੱਧ ਤੋਂ ਵੱਧ ਦਰਜਾਬੰਦੀ ਸਮਰੱਥਾ ਅਤੇ ਗੀਅਰ ਬਾਕਸ ਅਨੁਪਾਤ ਅਤੇ ਦੱਸੇ ਗਏ ਪ੍ਰਚੂਨ ਵਿਕਰੀ ਕੀਮਤਾਂ ਦੇ ਵੇਰਵੇ ਸ਼ਾਮਲ ਹਨ।
11. ਇੱਕ ਚਾਰਟਰਡ ਇੰਜੀਨੀਅਰ ਦੇ ਸਰਟੀਫਿਕੇਟ ਦੀ ਜ਼ਰੂਰਤ ਕਿਉਂ ਹੈ?
ਇਹ ਮੁੱਖ ਮੋਟਰ ਦੇ ਟ੍ਰੈਕਾਂ/ਫਨਲਾਂ ਦੀ ਗਿਣਤੀ, ਗੀਅਰ ਬਾਕਸ ਅਨੁਪਾਤ ਅਤੇ ਪ੍ਰਤੀ ਮਿੰਟ ਚੱਕਰ ਸਬੰਧੀ ਤਕਨੀਕੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਦਦ ਕਰਨ ਲਈ ਜ਼ਰੂਰੀ ਹੈ।
12. ਕੀ ਅਸਲ ਉਤਪਾਦਨ ਢੁਕਵਾਂ ਹੈ?
ਨਹੀਂ, ਡਿਊਟੀ ਮਸ਼ੀਨ ਦੀ ਵੱਧ ਤੋਂ ਵੱਧ ਦਰਜਾਬੰਦੀ ਸਮਰੱਥਾ ਨਾਲ ਪੈਦਾ ਕੀਤੀ ਗਈ ਮੰਨੀ ਗਈ ਮਾਤਰਾ 'ਤੇ ਅਧਾਰਿਤ ਹੈ।
13. ਸ਼ੁਲਕ ਦੀ ਗਣਨਾ ਕਿਵੇਂ ਕੀਤੀ ਜਾਵੇ?
ਕੇਂਦਰੀ ਆਬਕਾਰੀ ਐਕਟ ਦੀ ਧਾਰਾ 3ਏ ਦੇ ਅਨੁਸਾਰ, ਨਿਰਮਾਤਾ ਨੂੰ ਉਤਪਾਦਨ ਦੀ ਨਿਰਧਾਰਿਤ ਸਾਲਾਨਾ ਸਮਰੱਥਾ ਦੇ ਅਧਾਰ 'ਤੇ ਸ਼ੁਲਕ ਦਾ ਭੁਗਤਾਨ ਕਰਨ ਦੀ ਜ਼ਰੂਰਤ ਹੁੰਦੀ ਹੈ।
ਹਾਲਾਂਕਿ, ਦਾਇਰ ਕੀਤੇ ਗਏ ਐਲਾਨਨਾਮੇ ਦੀ ਤਸਦੀਕ ਤੱਕ, ਨਿਰਮਾਤਾ ਮਹੀਨੇ ਦੌਰਾਨ ਤਿਆਰ ਕੀਤੇ ਗਏ ਪਾਊਚਾਂ ਦੀਆਂ ਪ੍ਰਚੂਨ ਵਿਕਰੀ ਕੀਮਤਾਂ ਅਤੇ ਪੈਕਿੰਗ ਮਸ਼ੀਨ ਦੀ ਵੱਧ ਤੋਂ ਵੱਧ ਦਰਜਾਬੰਦੀ ਗਤੀ, ਪਾਊਚਾਂ ਵਿੱਚ ਪ੍ਰਤੀ ਮਿੰਟ, ਦੇ ਅਧਾਰ 'ਤੇ ਸ਼ੁਲਕ ਦਾ ਭੁਗਤਾਨ ਕਰੇਗਾ।
ਉਦਾਹਰਣ ਵਜੋਂ, ਜੇਕਰ ਚਬਾਉਣ ਵਾਲੀ ਤੰਬਾਕੂ ਉਤਪਾਦਨ ਵਾਲੀ ਮਸ਼ੀਨ ਦੀ ਵੱਧ ਤੋਂ ਵੱਧ ਦਰਜਾਬੰਦੀ ਸਮਰੱਥਾ 500 ਪਾਊਚ ਹੈ ਅਤੇ ਆਰਐੱਸਪੀ 2 ਰੁਪਏ ਹੈ, ਤਾਂ ਪ੍ਰਤੀ ਪੈਕਿੰਗ ਮਸ਼ੀਨ ਪ੍ਰਤੀ ਮਹੀਨਾ ਸ਼ੁਲਕ ਦੀ ਦਰ 0.83 ਕਰੋੜ ਰੁਪਏ ਹੋਵੇਗੀ।
ਜੇਕਰ ਚਬਾਉਣ ਵਾਲਾ ਤੰਬਾਕੂ ਬਣਾਉਣ ਵਾਲੀ ਮਸ਼ੀਨ ਦੀ ਵੱਧ ਤੋਂ ਵੱਧ ਦਰਜਾਬੰਦੀ ਸਮਰੱਥਾ 500 ਪਾਊਚ ਹੈ ਅਤੇ ਆਰਐੱਸਪੀ 4 ਰੁਪਏ ਹੈ, ਤਾਂ ਪ੍ਰਤੀ ਪੈਕਿੰਗ ਮਸ਼ੀਨ ਪ੍ਰਤੀ ਮਹੀਨਾ ਸ਼ੁਲਕ ਦੀ ਦਰ 1.52 ਕਰੋੜ ਰੁਪਏ ਹੋਵੇਗੀ (0.83 ਕਰੋੜ ਰੁਪਏ ਜਾਂ 0.38*ਆਰਐੱਸਪੀ ਤੋਂ ਵੱਧ ਲਈ ਜਾਵੇਗੀ)
14. ਕੀ ਕੋਈ ਟੈਕਸਦਾਤਾ ਪਹਿਲਾ ਐਲਾਨਨਾਮਾ ਦਾਇਰ ਕਰਨ ਅਤੇ ਕੇਂਦਰੀ ਆਬਕਾਰੀ ਦੇ ਡਿਪਟੀ ਕਮਿਸ਼ਨਰ ਜਾਂ ਕੇਂਦਰੀ ਆਬਕਾਰੀ ਦੇ ਸਹਾਇਕ ਕਮਿਸ਼ਨਰ ਵਲੋਂ ਸਾਲਾਨਾ ਉਤਪਾਦਨ ਸਮਰੱਥਾ ਨਿਰਧਾਰਤ ਕਰਨ ਵਾਲੇ ਹੁਕਮ ਜਾਰੀ ਕਰਨ ਦਰਮਿਆਨ ਇੱਕ ਨਵਾਂ ਘੋਸ਼ਣਾ ਪੱਤਰ ਦਾਇਰ ਕਰ ਸਕਦਾ ਹੈ?
ਉਕਤ ਨਿਯਮਾਂ ਦੇ ਨਿਯਮ 6 ਦੇ ਅਨੁਸਾਰ, ਇੱਕ ਨਵਾਂ ਐਲਾਨਨਾਮਾ ਉਦੋਂ ਤੱਕ ਦਾਇਰ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਕੇਂਦਰੀ ਆਬਕਾਰੀ ਦੇ ਅਧਿਕਾਰ ਖੇਤਰ ਵਾਲੇ ਡਿਪਟੀ ਕਮਿਸ਼ਨਰ ਜਾਂ ਕੇਂਦਰੀ ਆਬਕਾਰੀ ਦੇ ਸਹਾਇਕ ਕਮਿਸ਼ਨਰ, ਜਿਵੇਂ ਕਿ ਮਾਮਲਾ ਹੋਵੇ, ਪਿਛਲੀ ਘੋਸ਼ਣਾ ਦੇ ਸਬੰਧ ਵਿੱਚ ਨਿਯਮ 8 ਦੇ ਤਹਿਤ ਹੁਕਮ ਜਾਰੀ ਨਹੀਂ ਕਰਦੇ।
15. ਵਿਭਾਗ ਉਤਪਾਦਨ ਦੀ ਸਾਲਾਨਾ ਸਮਰੱਥਾ ਕਿਵੇਂ ਤੈਅ ਕਰੇਗਾ?
ਕੇਂਦਰੀ ਆਬਕਾਰੀ ਦੇ ਅਧਿਕਾਰ ਖੇਤਰ ਵਾਲੇ ਡਿਪਟੀ ਕਮਿਸ਼ਨਰ ਜਾਂ ਕੇਂਦਰੀ ਆਬਕਾਰੀ ਦੇ ਸਹਾਇਕ ਕਮਿਸ਼ਨਰ, ਜਿਵੇਂ ਕਿ ਮਾਮਲਾ ਹੋਵੇ, ਫੈਕਟਰੀ ਦਾ ਭੌਤਿਕ ਨਿਰੀਖਣ ਕਰਨ ਅਤੇ ਮਸ਼ੀਨਾਂ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਦੀ ਤਸਦੀਕ ਕਰਨ ਤੋਂ ਬਾਅਦ ਉਤਪਾਦਨ ਦੀ ਸਾਲਾਨਾ ਸਮਰੱਥਾ ਨਿਰਧਾਰਿਤ ਕਰਨਗੇ। ਸਾਲਾਨਾ ਉਤਪਾਦਨ ਸਮਰੱਥਾ ਦਾ ਪਤਾ ਉਕਤ ਨਿਯਮਾਂ ਦੇ ਨਿਯਮ 5 ਦੇ ਅਨੁਸਾਰ ਇੱਕ ਮਹੀਨੇ ਵਿੱਚ ਨਿਰਮਾਣ ਹੋਣ ਵਾਲੇ ਮੰਨੇ ਜਾਂਦੇ ਨੋਟੀਫਾਈਡ ਸਾਮਾਨ ਦੀ ਮਾਤਰਾ ਨੂੰ 12 (ਮਹੀਨਿਆਂ) ਨਾਲ ਗੁਣਾ ਕਰਕੇ ਲਗਾਇਆ ਜਾਵੇਗਾ।
16. ਉਸ ਸਥਿਤੀ ਵਿੱਚ ਕੀ ਹੁੰਦਾ ਹੈ ਜਿੱਥੇ ਵਿਭਾਗ ਵਲੋਂ ਤੈਅ ਸਲਾਨਾ ਸਮਰੱਥਾ ਨਿਰਮਾਤਾ ਵਲੋਂ ਸਵੈ-ਘੋਸ਼ਣਾ ਤੋਂ ਵੱਧ ਹੁੰਦੀ ਹੈ?
ਅਧਿਕਾਰ ਖੇਤਰ ਦੇ ਡਿਪਟੀ ਕਮਿਸ਼ਨਰ ਜਾਂ ਕੇਂਦਰੀ ਆਬਕਾਰੀ ਦੇ ਸਹਾਇਕ ਕਮਿਸ਼ਨਰ, ਜਿਵੇਂ ਕਿ ਮਾਮਲਾ ਹੋਵੇ, ਨਿਰਮਾਤਾ ਨੂੰ ਸੁਣਵਾਈ ਦਾ ਵਾਜਬ ਮੌਕਾ ਦੇਣ ਤੋਂ ਬਾਅਦ ਤਸਦੀਕ ਦੇ ਤੀਹ ਦਿਨਾਂ ਦੇ ਅੰਦਰ ਇੱਕ ਹੁਕਮ ਜਾਰੀ ਕਰਨਗੇ। ਲਾਗੂ ਵਿਆਜ ਦੇ ਨਾਲ, ਅੰਤਰ ਡਿਊਟੀ, ਮਸ਼ੀਨ ਦੀ ਸਥਾਪਨਾ ਦੀ ਮਿਤੀ ਜਾਂ ਉਤਪਾਦਨ ਨਾਲ ਸਬੰਧਤ ਕਾਰਕਾਂ ਵਿੱਚ ਤਬਦੀਲੀ ਦੀ ਮਿਤੀ ਤੋਂ, ਜਿਵੇਂ ਕਿ ਮਾਮਲਾ ਹੋਵੇ, ਅਸਲ ਭੁਗਤਾਨ ਦੀ ਮਿਤੀ ਤੱਕ ਭੁਗਤਾਨਯੋਗ ਹੈ। ਮੌਜੂਦਾ ਨਿਰਮਾਤਾਵਾਂ ਲਈ, ਪਹਿਲੇ ਨਿਰਧਾਰਨ ਦੇ ਮਾਮਲੇ ਵਿੱਚ, ਅੰਤਰ ਡਿਊਟੀ ਅਤੇ ਵਿਆਜ 1 ਫਰਵਰੀ 2026 ਤੋਂ ਅਦਾ ਕਰਨਾ ਪਵੇਗਾ।
17. ਜੇਕਰ ਨਿਰਮਾਤਾ ਡਿਪਟੀ ਕਮਿਸ਼ਨਰ ਜਾਂ ਕੇਂਦਰੀ ਆਬਕਾਰੀ ਦੇ ਸਹਾਇਕ ਕਮਿਸ਼ਨਰ ਵਲੋਂ ਨਿਰਧਾਰਨ ਦੇ ਵਿਰੁੱਧ ਅਪੀਲ ਦਾਇਰ ਕਰਨਾ ਪਸੰਦ ਕਰਦਾ ਹੈ ਤਾਂ ਕੀ ਹੋਵੇਗਾ?
ਭਾਵੇਂ ਟੈਕਸਦਾਤਾ ਅਪੀਲ ਦਾਇਰ ਕਰਨਾ ਪਸੰਦ ਕਰਦਾ ਹੈ, ਫਿਰ ਵੀ ਹੁਕਮ ਤੋਂ ਬਾਅਦ ਦੀ ਮਿਆਦ ਲਈ ਅਧਿਕਾਰ ਖੇਤਰ ਦੇ ਡਿਪਟੀ ਕਮਿਸ਼ਨਰ ਜਾਂ ਕੇਂਦਰੀ ਆਬਕਾਰੀ ਦੇ ਸਹਾਇਕ ਕਮਿਸ਼ਨਰ, ਜਿਵੇਂ ਕਿ ਮਾਮਲਾ ਹੋਵੇ, ਵਲੋਂ ਤੈਅ ਕੀਤੇ ਗਏ ਨਿਰਧਾਰਨ ਅਨੁਸਾਰ ਡਿਊਟੀ ਦਾ ਭੁਗਤਾਨ ਕਰਨਾ ਪਵੇਗਾ।
18. ਕੀ ਨਿਰਧਾਰਨ ਹਰ ਮਹੀਨੇ ਅਧਿਕਾਰ ਖੇਤਰ ਦੇ ਅਧਿਕਾਰੀ ਵਲੋਂ ਕੀਤਾ ਜਾਵੇਗਾ?
ਨਹੀਂ। ਇੱਕ ਨਵਾਂ ਨਿਰਧਾਰਨ ਤਾਂ ਹੀ ਕੀਤਾ ਜਾਵੇਗਾ ਜੇਕਰ ਉਤਪਾਦਨ ਦੀ ਸਾਲਾਨਾ ਸਮਰੱਥਾ ਨੂੰ ਪ੍ਰਭਾਵਿਤ ਕਰਨ ਵਾਲੇ ਉਤਪਾਦਨ ਦੇ ਸਬੰਧਤ ਕਾਰਕਾਂ ਵਿੱਚ ਕੋਈ ਤਬਦੀਲੀ ਆਉਂਦੀ ਹੈ ਜਿਵੇਂ ਕਿ ਪੈਕਿੰਗ ਮਸ਼ੀਨਾਂ ਦੀ ਗਿਣਤੀ ਅਤੇ ਮਸ਼ੀਨਾਂ ਦੀ ਉਤਪਾਦਨ ਦੀ ਵੱਧ ਤੋਂ ਵੱਧ ਦਰਜਾਬੰਦੀ ਸਮਰੱਥਾ।
19. ਜੇਕਰ 1 ਫਰਵਰੀ 2026 ਤੋਂ ਬਾਅਦ ਰਜਿਸਟਰਡ ਨਿਰਮਾਤਾ ਮਸ਼ੀਨਾਂ ਸਥਾਪਿਤ ਕਰਦਾ ਹੈ ਅਤੇ ਮਹੀਨੇ ਦੀ 10 ਤਰੀਕ ਨੂੰ ਉਤਪਾਦਨ ਸ਼ੁਰੂ ਕਰਦਾ ਹੈ, ਤਾਂ ਕੀ ਪੂਰੇ ਮਹੀਨੇ ਲਈ ਸ਼ੁਲਕ ਭੁਗਤਾਨਯੋਗ ਹੈ?
ਹਾਂ। ਉਕਤ ਨਿਯਮ 13(3) ਦੇ ਅਨੁਸਾਰ, ਨਿਰਮਾਤਾ ਨੂੰ ਉਸ ਪੂਰੇ ਮਹੀਨੇ ਲਈ ਪੂਰੇ ਸ਼ੁਲਕ ਦਾ ਭੁਗਤਾਨ ਕਰਨਾ ਪੈਂਦਾ ਹੈ, ਜਿਸ ਵਿੱਚ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ।
20. ਸ਼ੁਲਕ ਦੀ ਗਣਨਾ ਦੇ ਮੰਤਵ ਲਈ ਮਸ਼ੀਨਾਂ ਦੀ ਗਿਣਤੀ ਕਿਵੇਂ ਤੈਅ ਕੀਤੀ ਜਾਵੇਗੀ?
ਇੱਕ ਮਹੀਨੇ ਵਿੱਚ ਲਗਾਈਆਂ ਗਈਆਂ ਮਸ਼ੀਨਾਂ ਦੀ ਗਿਣਤੀ ਨੂੰ ਉਸ ਮਹੀਨੇ ਦੇ ਕਿਸੇ ਵੀ ਦਿਨ ਲਗਾਈਆਂ ਗਈਆਂ ਮਸ਼ੀਨਾਂ ਦੀ ਵੱਧ ਤੋਂ ਵੱਧ ਗਿਣਤੀ ਮੰਨਿਆ ਜਾਵੇਗਾ।
21. ਕਿਹੜੇ ਮਾਸਿਕ ਫਾਰਮ ਅਤੇ ਰਿਟਰਨ ਦਾਇਰ ਕਰਨੇ ਹਨ?
ਨਿਰਮਾਤਾ ਨੂੰ ਉਸੇ ਮਹੀਨੇ ਦੀ 10 ਤਰੀਕ ਨੂੰ ਜਾਂ ਇਸ ਤੋਂ ਪਹਿਲਾਂ ਫਾਰਮ ਸੀਈ ਐੱਸਟੀਆਰ -1 ਵਿੱਚ ਇੱਕ ਮਾਸਿਕ ਫਾਰਮ ਜਮ੍ਹਾਂ ਕਰਵਾਉਣਾ ਪੈਂਦਾ ਹੈ। ਇਹ ਉਸ ਮਾਸਿਕ ਰਿਟਰਨ ਤੋਂ ਵੱਖ ਹੈ ਜੋ ਉਸਨੂੰ ਕੇਂਦਰੀ ਆਬਕਾਰੀ ਨਿਯਮਾਂ ਦੇ ਨਿਯਮ 12 ਦੇ ਅਨੁਸਾਰ ਦਾਇਰ ਕਰਨ ਦੀ ਜ਼ਰੂਰਤ ਹੁੰਦੀ ਹੈ।
22. ਕਟੌਤੀ ਦੀ ਗਣਨਾ ਕਿਵੇਂ ਕੀਤੀ ਜਾਵੇਗੀ?
ਇਸ ਫਾਰਮੂਲੇ ਦੀ ਵਰਤੋਂ ਕਰਕੇ ਅਨੁਪਾਤ ਦੇ ਆਧਾਰ 'ਤੇ ਕਟੌਤੀ ਦੀ ਗਣਨਾ ਕੀਤੀ ਜਾਂਦੀ ਹੈ:
ਕਟੌਤੀ = (ਮਾਸਿਕ ਡਿਊਟੀ ਦੇਣਦਾਰੀ × ਗੈਰ-ਕਾਰਜਸ਼ੀਲਤਾ ਦੇ ਦਿਨਾਂ ਦੀ ਗਿਣਤੀ) ÷ ਮਹੀਨੇ ਵਿੱਚ ਕੁੱਲ ਦਿਨਾਂ ਦੀ ਗਿਣਤੀ।
23. ਮੰਨ ਲਓ ਕਿ ਮਸ਼ੀਨ 15 ਫਰਵਰੀ ਤੋਂ 5 ਮਾਰਚ ਤੱਕ ਕੰਮ ਨਹੀਂ ਕਰ ਰਹੀ ਹੈ, ਤਾਂ ਕਿੰਨੀ ਕਟੌਤੀ ਦਾ ਦਾਅਵਾ ਕੀਤਾ ਜਾ ਸਕਦਾ ਹੈ?
ਪੰਦਰਾਂ ਦਿਨਾਂ ਦੀ ਨਿਰੰਤਰ ਮਿਆਦ ਲਈ ਗੈਰ-ਕਾਰਜਸ਼ੀਲਤਾ 'ਤੇ ਕਟੌਤੀ ਦਾ ਦਾਅਵਾ ਕੀਤਾ ਜਾ ਸਕਦਾ ਹੈ ਅਤੇ ਇਹ ਇਸ ਗੱਲ 'ਤੇ ਨਿਰਭਰ ਨਹੀਂ ਹੈ ਕਿ ਇਹ ਮਿਆਦ ਉਸੇ ਕੈਲੰਡਰ ਮਹੀਨੇ ਦੇ ਅੰਦਰ ਆਉਂਦੀ ਹੈ ਜਾਂ ਨਹੀਂ।
24. ਕਟੌਤੀ ਦਾ ਦਾਅਵਾ ਕਰਨ ਲਈ ਕੀ ਸ਼ਰਤਾਂ ਹਨ?
ਕਟੌਤੀ ਦਾ ਦਾਅਵਾ ਕਰਨ ਲਈ, ਨਿਰਮਾਤਾ ਨੂੰ ਵਿਭਾਗ ਨੂੰ ਘੱਟੋ-ਘੱਟ ਤਿੰਨ ਕੰਮਕਾਜੀ ਦਿਨ ਪਹਿਲਾਂ ਸੂਚਿਤ ਕਰਨਾ ਚਾਹੀਦਾ ਹੈ ਅਤੇ ਮਸ਼ੀਨ ਨੂੰ ਵਿਭਾਗ ਵਲੋਂ ਸੀਲ ਕੀਤਾ ਜਾਣਾ ਚਾਹੀਦਾ ਹੈ।
25. ਕੀ ਮਸ਼ੀਨਾਂ ਵਰਤੋਂ ਵਿੱਚ ਨਾ ਹੋਣ ਦੇ ਬਾਵਜੂਦ ਵੀ ਕੰਮ ਕਰ ਰਹੀਆਂ ਮੰਨੀਆਂ ਜਾਂਦੀਆਂ ਹਨ?
ਹਾਂ। ਫੈਕਟਰੀ ਵਿੱਚ ਸਥਾਪਤ ਕੋਈ ਵੀ ਪੈਕਿੰਗ ਮਸ਼ੀਨ ਉਦੋਂ ਤੱਕ ਕੰਮ ਕਰ ਰਹੀ ਮੰਨੀ ਜਾਂਦੀ ਹੈ ਜਦੋਂ ਤੱਕ ਇਸਨੂੰ ਨਿਯਮਾਂ ਦੇ ਉਪਬੰਧਾਂ ਅਨੁਸਾਰ ਸੀਲ ਨਹੀਂ ਕੀਤਾ ਜਾਂਦਾ।
26. ਮਸ਼ੀਨਾਂ ਨੂੰ ਸੀਲ ਕਰਨ ਦੀ ਪ੍ਰਕਿਰਿਆ ਕੀ ਹੈ?
ਨਿਰਮਾਤਾ ਨੂੰ ਅਧਿਕਾਰ ਖੇਤਰ ਦੇ ਡਿਪਟੀ ਕਮਿਸ਼ਨਰ ਜਾਂ ਕੇਂਦਰੀ ਆਬਕਾਰੀ ਦੇ ਸਹਾਇਕ ਕਮਿਸ਼ਨਰ, ਜਿਵੇਂ ਕਿ ਮਾਮਲਾ ਹੋਵੇ, ਨੂੰ ਪੰਦਰਾਂ ਦਿਨਾਂ ਜਾਂ ਇਸ ਤੋਂ ਵੱਧ ਸਮੇਂ ਲਈ ਕਿਸੇ ਸਥਾਪਿਤ ਮਸ਼ੀਨ ਦੇ ਕੰਮ ਨਾ ਕਰਨ ਤੋਂ ਘੱਟੋ-ਘੱਟ 3 ਕੰਮਕਾਜੀ ਦਿਨ ਪਹਿਲਾਂ ਸੂਚਿਤ ਕਰਨਾ ਪੈਂਦਾ ਹੈ।
27. ਇੱਕ ਸੀਲਬੰਦ ਮਸ਼ੀਨ ਦੀ ਸੀਲ ਨੂੰ ਕਿਵੇਂ ਖੋਲਿਆ ਜਾ ਸਕਦਾ ਹੈ?
ਅਧਿਕਾਰ ਖੇਤਰ ਦੇ ਡਿਪਟੀ ਕਮਿਸ਼ਨਰ ਜਾਂ ਕੇਂਦਰੀ ਆਬਕਾਰੀ ਦੇ ਸਹਾਇਕ ਕਮਿਸ਼ਨਰ, ਜਿਵੇਂ ਕਿ ਮਾਮਲਾ ਹੋਵੇ, ਨੂੰ ਉਸ ਮਿਤੀ ਤੋਂ ਘੱਟੋ-ਘੱਟ 3 ਕੰਮਕਾਜੀ ਦਿਨ ਪਹਿਲਾਂ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਜਿਸ ਤੋਂ ਕੰਮ ਮੁੜ ਸ਼ੁਰੂ ਕੀਤਾ ਜਾਣਾ ਹੈ। ਮਸ਼ੀਨਾਂ ਨੂੰ ਕੇਂਦਰੀ ਆਬਕਾਰੀ ਦੇ ਅਧਿਕਾਰ ਖੇਤਰ ਦੇ ਸੁਪਰਡੈਂਟ ਦੀ ਮੌਜੂਦਗੀ ਵਿੱਚ ਸੀਲ ਨੂੰ ਖੋਲਿਆ ਜਾਵੇਗਾ।
28. ਫੈਕਟਰੀ ਤੋਂ ਵਿਕਰੀ ਜਾਂ ਨਿਪਟਾਰੇ ਲਈ ਮਸ਼ੀਨਾਂ ਨੂੰ ਹਟਾਉਣ ਦੀ ਪ੍ਰਕਿਰਿਆ ਕੀ ਹੈ?
ਕੇਂਦਰੀ ਆਬਕਾਰੀ ਵਿਭਾਗ ਦੇ ਅਧਿਕਾਰ ਖੇਤਰ ਦੇ ਡਿਪਟੀ ਕਮਿਸ਼ਨਰ ਜਾਂ ਸਹਾਇਕ ਕਮਿਸ਼ਨਰ, ਜਿਵੇਂ ਕਿ ਮਾਮਲਾ ਹੋਵੇ, ਨੂੰ ਹਟਾਉਣ ਦੀ ਮਿਤੀ ਤੋਂ ਘੱਟੋ-ਘੱਟ 3 ਕੰਮਕਾਜੀ ਦਿਨ ਪਹਿਲਾਂ ਸੂਚਿਤ ਕੀਤਾ ਜਾਣਾ ਚਾਹੀਦਾ ਹੈ।
29. ਕੀ ਸੀਸੀਟੀਵੀ ਲਗਾਉਣਾ ਲਾਜ਼ਮੀ ਹੈ?
ਹਾਂ। ਪੈਕਿੰਗ ਮਸ਼ੀਨ ਚਲਾਉਣ ਵਾਲੇ ਹਰੇਕ ਨਿਰਮਾਤਾ ਨੂੰ ਸਾਰੇ ਪੈਕਿੰਗ ਮਸ਼ੀਨ ਖੇਤਰਾਂ ਨੂੰ ਕਵਰ ਕਰਨ ਵਾਲਾ ਇੱਕ ਕਾਰਜਸ਼ੀਲ ਸੀਸੀਟੀਵੀ ਸਿਸਟਮ ਸਥਾਪਿਤ ਕਰਨਾ ਅਤੇ ਘੱਟੋ-ਘੱਟ ਚੌਵੀ ਮਹੀਨਿਆਂ ਲਈ ਫੁਟੇਜ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ।
30. ਕੀ ਛੋਟ ਉਪਲਬਧ ਹੈ?
ਕੇਂਦਰੀ ਆਬਕਾਰੀ ਨਿਯਮਾਂ ਦੀ ਧਾਰਾ 18 ਦੇ ਤਹਿਤ ਕੇਂਦਰੀ ਆਬਕਾਰੀ ਡਿਊਟੀ ਦੀ ਕੋਈ ਛੂਟ ਉਪਲਬਧ ਨਹੀਂ ਹੈ।
31. ਜੇਕਰ ਕੋਈ ਫੈਕਟਰੀ ਕੰਮ ਕਰਨਾ ਬੰਦ ਕਰ ਦਿੰਦੀ ਹੈ ਤਾਂ ਪਹਿਲਾਂ ਤੋਂ ਅਦਾ ਕੀਤੀ ਗਈ ਸ਼ੁਲਕ ਦਾ ਕੀ ਹੁੰਦਾ ਹੈ?
ਨਿਰਮਾਤਾ ਨੂੰ ਰਜਿਸਟ੍ਰੇਸ਼ਨ ਸਮਰਪਣ ਲਈ ਸੂਚਨਾ ਦਾਇਰ ਕਰਨੀ ਪੈਂਦੀ ਹੈ। ਉਕਤ ਨਿਯਮਾਂ ਦੇ ਨਿਯਮ 21 ਵਿੱਚ ਨਿਰਧਾਰਤ ਤਰੀਕੇ ਨਾਲ ਸ਼ੁਲਕ ਨੂੰ ਐਡਜਸਟ ਜਾਂ ਵਾਪਸ ਕੀਤਾ ਜਾਵੇਗਾ।
32. ਕੀ ਸ਼ੁਲਕ ਦੀ ਅਦਾਇਗੀ ਤੋਂ ਬਿਨਾਂ ਨਿਰਯਾਤ ਦੀ ਇਜਾਜ਼ਤ ਹੈ?
ਨਹੀਂ। ਸਮਰੱਥਾ ਅਧਾਰਿਤ ਲੇਵੀ ਸਕੀਮ ਦੇ ਤਹਿਤ ਸ਼ੁਲਕ ਦੀ ਅਦਾਇਗੀ ਤੋਂ ਬਿਨਾਂ ਸੂਚਿਤ ਵਸਤੂਆਂ ਦੇ ਨਿਰਯਾਤ ਦੀ ਇਜ਼ਾਜਤ ਨਹੀਂ ਹੈ।
*************
NB/KMN/AK
(रिलीज़ आईडी: 2210474)
आगंतुक पटल : 8
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Bengali-TR
,
Manipuri
,
Gujarati
,
Odia
,
Tamil
,
Kannada
,
Malayalam