ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਕ੍ਰਿਸਮਸ ਦੀ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਏ

प्रविष्टि तिथि: 25 DEC 2025 10:43AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਦਿੱਲੀ ਦੇ ਕੈਥੇਡ੍ਰਲ ਚਰਚ ਆਫ਼ ਦਿ ਰੀਡੈਂਪਸ਼ਨ ਵਿਖੇ ਆਯੋਜਿਤ ਕ੍ਰਿਸਮਸ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਏ । ਸ਼੍ਰੀ ਮੋਦੀ ਨੇ ਕਿਹਾ, "ਇਸ ਪ੍ਰਾਰਥਨਾ ਸਭਾ ਵਿੱਚ ਪਿਆਰ, ਸ਼ਾਂਤੀ ਅਤੇ ਦਿਆਲਤਾ ਦਾ ਸਦੀਵੀ ਸੰਦੇਸ਼ ਝਲਕ ਰਿਹਾ ਹੈ। ਕ੍ਰਿਸਮਸ ਦੀ ਭਾਵਨਾ ਸਾਡੇ ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਪ੍ਰੇਰਿਤ ਕਰੇ।"

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:

“ਮੈਂ ਦਿੱਲੀ ਦੇ ਕੈਥੇਡ੍ਰਲ ਚਰਚ ਆਫ਼ ਦਿ ਰੀਡੈਂਪਸ਼ਨ ਵਿਖੇ ਕ੍ਰਿਸਮਸ ਦੀ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਇਆ, ਜਿੱਥੇ ਪਿਆਰ, ਸ਼ਾਂਤੀ ਅਤੇ ਦਿਆਲਤਾ ਦਾ ਸਦੀਵੀ ਸੰਦੇਸ਼ ਝਲਕ ਰਿਹਾ ਸੀ। ਉਮੀਦ ਹੈ ਕਿ ਕ੍ਰਿਸਮਸ ਦੀ ਭਾਵਨਾ ਸਾਡੇ ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਪ੍ਰੇਰਿਤ ਕਰੇਗੀ।”

"ਇੱਥੇ ਦਿ ਕੈਥੇਡ੍ਰਲ ਚਰਚ ਆਫ਼ ਦਿ ਰੀਡੈਂਪਸ਼ਨ ਵਿਖੇ ਕ੍ਰਿਸਮਸ ਦੀ ਸਵੇਰ ਦੀ ਪ੍ਰਾਰਥਨਾ ਸਭਾ ਦੀਆਂ ਕੁਝ ਹੋਰ ਝਲਕੀਆਂ ਹਨ।"

ਕ੍ਰਿਸਮਸ ਨਵੀਂ ਉਮੀਦ, ਨਿੱਘ ਅਤੇ ਦਿਆਲਤਾ ਪ੍ਰਤੀ ਸਾਂਝੀ ਵਚਨਬੱਧਤਾ ਲਿਆਵੇ।

“ ਇੱਥੇ ਦਿ ਕੈਥੇਡ੍ਰਲ ਚਰਚ ਆਫ਼ ਦਿ ਰੀਡੈਂਪਸ਼ਨ ਵਿਖੇ ਕ੍ਰਿਸਮਸ ਦੀ ਸਵੇਰ ਦੀ ਪ੍ਰਾਰਥਨਾ ਸਭਾ ਦੇ ਕੁਝ ਮੁੱਖ ਅੰਸ਼ ਦਿੱਤੇ ਗਏ ਹਨ।ਖ਼”

************

ਐੱਮਜੇਪੀਐੱਸ/ਵੀਜੇ


(रिलीज़ आईडी: 2208564) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Gujarati , Tamil , Telugu , Kannada , Malayalam