ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਹੌਰਨਬਿਲ ਫੈਸਟੀਵਲ ਨੂੰ ਭਾਰਤ ਦੀ ਸਭਿਆਚਾਰਕ ਸ਼ਾਨ ਅਤੇ ਉੱਤਰ-ਪੂਰਬ ਦੇ ਵਧਦੇ ਆਤਮ-ਵਿਸ਼ਵਾਸ ਦੇ ਜਸ਼ਨ ਵਜੋਂ ਉਜਾਗਰ ਕਰਨ ਵਾਲਾ ਇੱਕ ਲੇਖ ਸਾਂਝਾ ਕੀਤਾ
प्रविष्टि तिथि:
14 DEC 2025 11:32AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਗਾਲੈਂਡ ਦੇ ਹੌਰਨਬਿਲ ਫੈਸਟੀਵਲ ਦੀ ਜੀਵਿਤ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਭਾਰਤ ਦੀ ਸਭਿਆਚਾਰਕ ਖ਼ੁਸ਼ਹਾਲੀ ਅਤੇ ਇਸਦੀ ਕਬਾਇਲੀ ਵਿਰਾਸਤ ਦੀ ਸਥਾਈ ਤਾਕਤ ਦਾ ਇੱਕ ਮਜ਼ਬੂਤ ਪ੍ਰਤੀਕ ਦੱਸਿਆ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਉੱਤਰ-ਪੂਰਬ ਇੱਕ ਨਵੇਂ, ਆਤਮ-ਵਿਸ਼ਵਾਸੀ ਭਾਰਤ ਨੂੰ ਪੇਸ਼ ਕਰਦਾ ਹੈ। ਨਾਗਾਲੈਂਡ ਦੀ ਵਿਲੱਖਣ ਸਭਿਆਚਾਰਕ ਪਹਿਚਾਣ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸੂਬਾ ਸਿਰਫ਼ ਇੱਕ ਤਿਉਹਾਰ ਦਾ ਆਯੋਜਨ ਨਹੀਂ ਕਰਦਾ, ਸਗੋਂ ਇਹ ਆਪਣੇ ਆਪ ਵਿੱਚ ਇੱਕ ਤਿਉਹਾਰ ਦਾ ਪ੍ਰਤੀਕ ਹੈ, ਜੋ ਅਸਲ ਵਿੱਚ 'ਤਿਉਹਾਰਾਂ ਦੀ ਧਰਤੀ' ਦੇ ਆਪਣੇ ਮਾਣਮੱਤੇ ਨਾਮ ਨੂੰ ਸਹੀ ਸਿੱਧ ਕਰਦਾ ਹੈ।
ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਦੇ 'ਐੱਕਸ' 'ਤੇ ਕੀਤੇ ਗਏ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ:
"ਇਸ ਦਿਲਚਸਪ ਲੇਖ ਵਿੱਚ, ਕੇਂਦਰੀ ਮੰਤਰੀ ਸ਼੍ਰੀ @JM_Scindia ਨਾਗਾਲੈਂਡ ਦੇ ਹੌਰਨਬਿਲ ਫੈਸਟੀਵਲ ਨੂੰ ਮਨੁੱਖੀ ਭਾਵਨਾ ਦੇ ਵੱਖ-ਵੱਖ ਰੰਗਾਂ ਅਤੇ ਪ੍ਰਾਚੀਨ ਅਤੇ ਆਧੁਨਿਕਤਾ ਦੇ ਸ਼ਾਨਦਾਰ ਸੁਮੇਲ ਵਜੋਂ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਅਟੱਲ ਸੱਚ ਨੂੰ ਦੁਹਰਾਇਆ ਹੈ ਕਿ ਜਦੋਂ ਸਾਡਾ ਉੱਤਰ-ਪੂਰਬ ਵਿਕਸਿਤ ਹੋਵੇਗਾ ਤਾਂ ਸਮੁੱਚਾ ਰਾਸ਼ਟਰ ਤਰੱਕੀ ਦੀਆਂ ਉਚਾਈਆਂ 'ਤੇ ਪਹੁੰਚੇਗਾ।
ਉੱਤਰ-ਪੂਰਬ ਨੂੰ ਇੱਕ ਨਵੇਂ ਆਤਮ-ਵਿਸ਼ਵਾਸੀ ਭਾਰਤ ਦਾ ਚਿਹਰਾ ਦੱਸਦੇ ਹੋਏ ਕੇਂਦਰੀ ਮੰਤਰੀ ਨੇ ਜ਼ਿਕਰ ਕੀਤਾ ਕਿ ਨਾਗਾਲੈਂਡ ਸਿਰਫ਼ ਤਿਉਹਾਰ ਨਹੀਂ ਮਨਾਉਂਦਾ – ਸਗੋਂ ਇਹ ਖ਼ੁਦ ਤਿਉਹਾਰ ਨੂੰ ਸਾਕਾਰ ਕਰਦਾ ਹੈ, ਜੋ ਅਸਲ ਵਿੱਚ ਇਸ ਨੂੰ 'ਤਿਉਹਾਰਾਂ ਦੀ ਧਰਤੀ' ਆਖੇ ਜਾਣ ਨੂੰ ਸਹੀ ਸਿੱਧ ਕਰਦਾ ਹੈ।
***************
ਐੱਮਜੇਪੀਐੱਸ/ ਐੱਸਆਰ
(रिलीज़ आईडी: 2203888)
आगंतुक पटल : 6
इस विज्ञप्ति को इन भाषाओं में पढ़ें:
Assamese
,
Assamese
,
English
,
Urdu
,
हिन्दी
,
Marathi
,
Bengali
,
Bengali-TR
,
Manipuri
,
Gujarati
,
Tamil
,
Telugu
,
Kannada
,
Malayalam