ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵੇਦਮੂਰਤੀ ਦੇਵਵ੍ਰਤ ਮਹੇਸ਼ ਰੇਖੇ ਨੂੰ ਦੰਡਕ੍ਰਮ ਪਰਾਯਣਮ ਪੂਰਾ ਕਰਨ 'ਤੇ ਵਧਾਈ ਦਿੱਤੀ


प्रविष्टि तिथि: 02 DEC 2025 1:03PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੇਦਮੂਰਤੀ ਦੇਵਵ੍ਰਤ ਮਹੇਸ਼ ਰੇਖੇ ਨੂੰ ਸ਼ੁਕਲ ਯਜੁਰਵੇਦ ਦੀ ਮਾਧਿਅੰਦਿਨੀ ਸ਼ਾਖਾ ਦੇ 2000 ਮੰਤਰਾਂ ਵਾਲੇ ਦੰਡਕ੍ਰਮ ਪਰਾਯਣਮ ਨੂੰ ਬਿਨਾਂ ਰੁਕੇ 50 ਦਿਨਾਂ ਵਿੱਚ ਪੂਰਾ ਕਰਨ 'ਤੇ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ 19 ਸਾਲਾ ਵੇਦਮੂਰਤੀ ਦੇਵਵ੍ਰਤ ਮਹੇਸ਼ ਰੇਖੇ ਨੇ ਜੋ ਕੀਤਾ ਹੈ, ਉਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਸ਼੍ਰੀ ਮੋਦੀ ਨੇ ਅੱਗੇ ਕਿਹਾ, "ਕਾਸ਼ੀ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ, ਮੈਨੂੰ ਖ਼ੁਸ਼ੀ ਹੈ ਕਿ ਇਹ ਅਸਾਧਾਰਨ ਕਾਰਨਾਮਾ ਇਸ ਪਵਿੱਤਰ ਸ਼ਹਿਰ ਵਿੱਚ ਹੋਇਆ। ਸ਼੍ਰੀ ਮੋਦੀ ਨੇ ਕਿਹਾ, “ਉਨ੍ਹਾਂ ਦੇ ਪਰਿਵਾਰ, ਭਾਰਤ ਭਰ ਦੇ ਕਈ ਸੰਤਾਂ, ਮਹਾਪੁਰਸ਼ਾਂ, ਵਿਦਵਾਨਾਂ ਅਤੇ ਸੰਗਠਨਾਂ ਨੂੰ ਮੇਰਾ ਪ੍ਰਣਾਮ, ਜਿਨ੍ਹਾਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ।"

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:

"19 ਸਾਲਾ ਵੇਦਮੂਰਤੀ ਦੇਵਵ੍ਰਤ ਮਹੇਸ਼ ਰੇਖੇ ਨੇ ਜੋ ਕਾਰਜ ਕੀਤਾ ਹੈ, ਉਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੱਲੋਂ ਯਾਦ ਰੱਖਿਆ ਜਾਵੇਗਾ!

ਭਾਰਤੀ ਸਭਿਆਚਾਰ ਨਾਲ ਮੋਹ ਰੱਖਣ ਵਾਲਾ ਹਰ ਕੋਈ ਉਨ੍ਹਾਂ 'ਤੇ ਮਾਣ ਕਰਦਾ ਹੈ ਕਿ ਉਨ੍ਹਾਂ ਨੇ ਸ਼ੁਕਲ ਯਜੁਰਵੇਦ ਦੀ ਮਾਧਿਅੰਦਿਨੀ ਸ਼ਾਖਾ ਦੇ 2,000 ਮੰਤਰਾਂ ਵਾਲੇ ਦੰਡਕ੍ਰਮ ਪਰਾਯਣਮ ਨੂੰ ਬਿਨਾਂ ਰੁਕੇ 50 ਦਿਨਾਂ ਵਿੱਚ ਪੂਰਾ ਕੀਤਾ। ਇਸ ਵਿੱਚ ਕਈ ਵੈਦਿਕ ਸਲੋਕ ਅਤੇ ਪਵਿੱਤਰ ਸ਼ਬਦ ਸ਼ਾਮਲ ਹਨ, ਜਿਨ੍ਹਾਂ ਦਾ ਪਾਠ ਬਿਨਾਂ ਕਿਸੇ ਗ਼ਲਤੀ ਦੇ ਕੀਤਾ ਗਿਆ ਹੈ। ਉਹ ਸਾਡੀ ਗੁਰੂ ਪਰੰਪਰਾ ਦੀ ਵਧੀਆ ਉਦਾਹਰਣ ਹਨ।

ਕਾਸ਼ੀ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ, ਮੈਂ ਖ਼ੁਸ਼ ਹਾਂ ਕਿ ਇਹ ਅਸਾਧਾਰਨ ਕਾਰਨਾਮਾ ਇਸ ਪਵਿੱਤਰ ਸ਼ਹਿਰ ਵਿੱਚ ਹੋਇਆ। ਉਨ੍ਹਾਂ ਦੇ ਪਰਿਵਾਰ, ਭਾਰਤ ਭਰ ਦੇ ਕਈ ਸੰਤਾਂ, ਮਹਾਪੁਰਸ਼ਾਂ, ਵਿਦਵਾਨਾਂ ਅਤੇ ਸੰਗਠਨਾਂ ਨੂੰ ਮੇਰਾ ਪ੍ਰਣਾਮ, ਜਿਨ੍ਹਾਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ।"

************

ਐੱਮਜੇਪੀਐੱਸ


(रिलीज़ आईडी: 2198130) आगंतुक पटल : 14
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Bengali-TR , Manipuri , Gujarati , Odia , Tamil , Telugu , Kannada , Malayalam